ਏਸ਼ੀਆਈ ਬਾਜ਼ਾਰਾਂ ''ਚ ਤੇਜ਼ੀ, ਨਿੱਕੇਈ 1 ਫੀਸਦੀ ਮਜ਼ਬੂਤ

Tuesday, Nov 21, 2017 - 07:52 AM (IST)

ਨਵੀਂ ਦਿੱਲੀ— ਏਸ਼ੀਆਈ ਬਾਜ਼ਾਰਾਂ 'ਚ ਚੰਗੀ ਵਾਧੇ ਨਾਲ ਕਾਰੋਬਾਰ ਹੁੰਦਾ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 220 ਅੰਕ ਯਾਨੀ 1 ਫੀਸਦੀ ਦੀ ਮਜ਼ਬੂਤੀ ਨਾਲ 22,482.3 ਦੇ ਪੱਧਰ 'ਤੇ ਬੰਦ ਹੋਇਆ ਹੈ। ਹੈਂਗ-ਸੇਂਗ 190 ਅੰਕ ਯਾਨੀ 0.6 ਫੀਸਦੀ ਉਛਲ ਕੇ 29,450 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਐੱਸ. ਜੀ. ਐਕਸ. ਨਿਫਟੀ 17.5 ਅੰਕ ਯਾਨੀ 0.2 ਫੀਸਦੀ ਦੀ ਤੇਜ਼ੀ ਨਾਲ 10,333.5 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 

ਕੋਰੀਆਈ ਬਾਜ਼ਾਰ ਦਾ ਸੂਚਕ ਅੰਕ ਕੋਸਪੀ 0.25 ਫੀਸਦੀ ਤਕ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ, ਜਦੋਂ ਕਿ ਸਟੇਰਟਸ ਟਾਈਮਜ਼ 'ਚ ਤਕਰੀਬਨ 0.5 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਤਾਈਵਾਨ ਇੰਡੈਕਸ 45 ਅੰਕ ਯਾਨੀ ਤਕਰੀਬਨ 0.5 ਫੀਸਦੀ ਵਧ ਕੇ 10,709 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਸ਼ੰਘਾਈ ਕੰਪੋਜ਼ਿਟ 10 ਅੰਕ ਯਾਨੀ 0.3 ਫੀਸਦੀ ਡਿੱਗ ਕੇ 3,382.4 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


Related News