ਦੇਸ਼ 'ਚ 2200 ਪੇਸ਼ੇਵਰਾਂ ਦੀ ਸਾਲਾਨਾ ਆਮਦਨ 1 ਕਰੋੜ ਰੁਪਏ ਤੋਂ ਜ਼ਿਆਦਾ

02/15/2020 4:36:36 PM

ਨਵੀਂ ਦਿੱਲੀ — ਕੀ ਤੁਸੀਂ ਜਾਣਦੇ ਹੋ ਕਿ ਦੇਸ਼ ਵਿਚ ਅਜਿਹੇ ਕਿੰਨੇ ਪੇਸ਼ੇਵਰ(ਪ੍ਰੋਫੈਸ਼ਨਲਸ) ਹਨ ਜਿਨ੍ਹਾਂ ਦੀ ਸਾਲਾਨਾ ਆਮਦਨੀ 1 ਕਰੋੜ ਰੁਪਏ ਤੋਂ ਜ਼ਿਆਦਾ ਹੈ? ਅਜਿਹੇ ਪੇਸ਼ੇਵਰਾਂ ਦੀ ਮੌਜੂਦਾ ਸੰਖਿਆ 2200 ਹੈ। ਆਮਦਨ ਟੈਕਸ ਵਿਭਾਗ ਨੇ ਕਈ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਵਿਭਾਗ ਨੇ ਕਿਹਾ ਹੈ ਕਿ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਹੋਏ ਕਰੀਬ 2200 ਪੇਸ਼ੇਵਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਸਾਲਾਨਾ ਆਮਦਨੀ 1 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਨਕਮ ਟੈਕਸ ਵਿਭਾਗ ਨੇ ਵਿੱਤੀ ਸਾਲ 2018-19 ਦਾ ਡਾਟਾ ਵੀ ਜਾਰੀ ਕੀਤਾ ਹੈ।

ਆਮਦਨ ਟੈਕਸ ਵਿਭਾਗ ਨੇ ਟਵੀਟ ਕਰਕੇ ਦੱਸਿਆ,'ਮੌਜੂਦਾ ਵਿੱਤੀ ਸਾਲ ਵਿਚ ਜਿਹੜੇ ਲੋਕਾਂ ਨੇ ਰਿਟਰਨ ਫਾਈਲ ਕੀਤੀ ਹੈ ਉਨ੍ਹਾਂ 'ਚ ਸਿਰਫ 2200 ਡਾਕਟਰ, ਚਾਰਟਰਡ ਅਕਾਊਂਟੈਂਟ, ਵਕੀਲ ਅਤੇ ਹੋਰ ਦੂਜੇ ਪੇਸ਼ੇਵਰ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਆਪਣੀ ਸਾਲਾਨਾ ਆਮਦਨੀ  1 ਕਰੋੜ ਰੁਪਏ ਤੋਂ ਜ਼ਿਆਦਾ ਦਾ ਐਲਾਨ ਕੀਤਾ ਹੈ।'

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲੋਕਾਂ ਨੂੰ ਕਿਹਾ ਕਿ ਉਹ ਭਾਰਤ ਦੇ ਵਾਧੇ ਲਈ ਆਪਣਾ ਟੈਕਸ ਦੇਣ। ਉਨ੍ਹਾਂ ਨੇ ਕਿਹਾ ਸੀ ਕਿ ਕਈ ਲੋਕ ਟੈਕਸ ਨਹੀਂ ਦਿੰਦੇ ਹਨ। ਇਸ ਦਾ ਅਸਰ ਉਨ੍ਹਾਂ ਲੋਕਾਂ 'ਤੇ ਪੈਂਦਾ ਹੈ ਜਿਹੜੇ ਇਮਾਨਦਾਰੀ ਨਾਲ ਆਪਣਾ ਟੈਕਸ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ 'ਤੇ ਭਰੋਸਾ ਨਹੀਂ ਹੁੰਦਾ ਪਰ ਇਹ ਸੱਚ ਹੈ ਕਿ ਸਿਰਫ 2200 ਲੋਕਾਂ ਨੇ ਹੀ ਆਪਣੀ ਸਾਲਾਨਾ ਆਮਦਨੀ 1 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਹੈ। 

ਆਮਦਨ ਟੈਕਸ ਵਿਭਾਗ ਨੇ ਇਕ ਤੋਂ ਬਾਅਦ ਕਈ ਟਵੀਟ ਕਰਕੇ ਇਸ ਵਿੱਤੀ ਸਾਲ 2018-19 ਬਾਰੇ ਜਾਣਕਾਰੀ ਦਿੱਤੀ ਹੈ। ਵਿੱਤੀ ਸਾਲ 2018-19 ਦੀ ਆਮਦਨ 'ਤੇ 5.78 ਕਰੋੜ ਲੋਕਾਂ ਨੇ ਮੌਜੂਦਾ ਵਿੱਤੀ ਸਾਲ 'ਚ ਰਿਟਰਨ ਫਾਈਲ ਕੀਤੀ ਹੈ। ਇਨ੍ਹਾਂ ਵਿਚੋਂ 1.03 ਕਰੋੜ ਟੈਕਸਦਾਤਿਆਂ ਨੇ ਆਪਣੀ ਸਾਲਾਨਾ ਆਮਦਨ 2.5 ਲੱਖ ਤੋਂ ਘੱਟ ਦੱਸੀ ਹੈ। ਇਸ ਦੇ ਨਾਲ ਹੀ 3.29 ਕਰੋੜ ਲੋਕਾਂ ਨੇ ਆਪਣੀ ਆਮਦਨੀ 2.5 ਲੱਖ ਰੁਪਏ ਤੋਂ ਜ਼ਿਆਦਾ ਦੱਸੀ ਹੈ।

ਪਿਛਲੇ ਸਾਲ ਬਜਟ ਵਿਚ 5 ਲੱਖ ਰੁਪਏ ਤੱਕ ਦੀ ਆਮਦਨੀ 'ਤੇ 87ਏ ਦਾ ਰਿਬੇਟ ਮਿਲਣ ਨਾਲ ਇਹ ਪੂਰੀ ਰਕਮ ਟੈਕਸ ਮੁਕਤ ਹੋ ਗਈ ਸੀ। ਇਸ ਹਿਸਾਬ ਨਾਲ 4.32 ਕਰੋੜ ਰੁਪਏ ਨੂੰ 5 ਲੱਖ ਰੁਪਏ ਤੱਕ ਦੀ ਆਮਦਨੀ 'ਤੇ ਕੋਈ ਟੈਕਸ ਨਹੀਂ ਦੇਣਾ ਪਿਆ। ਸਿਰਫ 1.46 ਲੋਕਾਂ ਦੀ ਆਮਦਨੀ ਹੀ ਟੈਕਸ ਦੇਣ ਯੋਗ ਸਾਹਮਣੇ ਆਈ।

  • 1 ਕਰੋੜ ਲੋਕਾਂ ਦੀ ਆਮਦਨੀ 5-10 ਲੱਖ ਰੁਪਏ ਹੈ। ਸਾਲਾਨਾ 10 ਲੱਖ ਰੁਪਏ ਤੋਂ ਜ਼ਿਆਦਾ ਆਮਦਨੀ ਡਿਸਕਲੋਜ਼ ਕਰਨ ਵਾਲਿਆਂ 'ਚ ਸਿਰਫ 46 ਲੱਖ ਲੋਕ ਹਨ। 
  • 3.16 ਲੱਖ ਟੈਕਸਦਾਤਿਆਂ  ਨੇ ਦੱਸਿਆ ਕਿ ਉਨ੍ਹਾਂ ਦੀ ਆਮਦਨੀ 50 ਲੱਖ ਤੋਂ ਜ਼ਿਆਦਾ ਹੈ।
  • ਇਸ ਦੌਰਾਨ ਕੁੱਲ 8600 ਲੋਕ ਅਜਿਹੇ ਸਾਹਮਣੇ ਆਏ ਜਿਨ੍ਹਾਂ ਦੀ ਸਾਲਾਨਾ ਆਮਦਨ 5 ਕਰੋੜ ਰੁਪਏ ਤੋਂ ਜ਼ਿਆਦਾ ਹੈ।

Related News