ਐਮਾਜ਼ੋਨ ਇੰਡੀਆ ਨੇ ਭਾਰਤ ''ਚ ਵਧਾਇਆ ਕਾਰੋਬਾਰ, 10 ਨਵੇਂ ਸਪਲਾਈ ਸੈਂਟਰ ਖੋਲ੍ਹੇ
Thursday, Jul 23, 2020 - 04:28 PM (IST)

ਨਵੀਂ ਦਿੱਲੀ (ਭਾਸ਼ਾ) : ਐਮਾਜ਼ੋਨ ਇੰਡੀਆ ਨੇ ਆਪਣੀ 'ਪ੍ਰਾਈਮ ਡੇ' ਸੇਲ ਤੋਂ ਪਹਿਲਾਂ ਭੰਡਾਰਣ ਸਮਰੱਥਾ ਵਧਾਉਣ ਲਈ 10 ਨਵੇਂ ਗੋਦਾਮ ਖੋਲ੍ਹੇ ਹਨ। ਨਾਲ ਹੀ ਆਪਣੀਆਂ 7 ਮੌਜੂਦਾ ਇਮਾਰਤਾਂ ਦਾ ਵੀ ਵਿਸਥਾਰ ਕੀਤਾ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ 10 ਨਵੇਂ ਸਪਲਾਈ ਸੈਂਟਰ (ਫੁਲਫਿਲਮੈਂਟ ਸੈਂਟਰ) ਦਿੱਲੀ, ਮੁੰਬਈ, ਬੈਂਗਲੁਰੂ, ਪਟਨਾ, ਲਖਨਊ, ਕੋਲਕਾਤਾ, ਹੈਦਰਾਬਾਦ, ਚੇਨੱਈ, ਲੁਧਿਆਣਾ ਅਤੇ ਅਹਿਮਦਾਬਾਦ ਵਿਚ ਖੋਲ੍ਹੇ ਗਏ ਹਨ।
ਕੰਪਨੀ ਨੇ ਕਿਹਾ ਕਿ ਇਹ ਅਸਲ ਵਿਚ ਗੋਦਾਮ ਨਾ ਹੋ ਕੇ ਸਪਲਾਈ ਸੈਂਟਰ ਹਨ। ਇਹ ਰਵਾਇਤੀ ਗੋਦਾਮਾਂ ਤੋਂ ਵੱਖ ਹੁੰਦੇ ਹਨ। ਇਹ ਪੂਰੀ ਤਰ੍ਹਾਂ ਨਾਲ ਸਵੈਚਾਲਿਤ ਸੈਂਟਰ ਹੁੰਦੇ ਹਨ, ਜਿੱਥੇ ਸਾਮਾਨ ਨੂੰ ਆਰਡਰ ਦੇ ਹਿਸਾਬ ਨਾਲ ਚੁੱਕਣ ਤੋਂ ਲੈ ਕੇ ਪੈਕ ਕਰਣ ਦਾ ਕੰਮ ਸਵੈਚਾਲਨ ਪ੍ਰਕਿਰਿਆ ਨਾਲ ਹੁੰਦਾ ਹੈ। ਇਸ ਨਾਲ ਸਾਮਾਨ ਦੀ ਡਿਲਿਵਰੀ ਨੂੰ ਤੇਜ ਕਰਣ ਵਿਚ ਮਦਦ ਮਿਲਦੀ ਹੈ।
ਹਾਲਾਂਕਿ ਕੰਪਨੀ ਨੇ ਆਪਣੇ ਉਨ੍ਹਾਂ 7 ਮੌਜੂਦਾ ਸੈਂਟਰਾਂ ਦੀ ਜਾਣਕਾਰੀ ਨਹੀਂ ਜਿਨ੍ਹਾਂ ਦਾ ਉਸ ਨੇ ਵਿਸਥਾਰ ਕੀਤਾ ਹੈ। ਐਮਜ਼ੋਨ ਇੰਡੀਆ ਦੇ ਦੇਸ਼ ਭਰ ਵਿਚ 60 ਤੋਂ ਜ਼ਿਆਦਾ ਸਪਲਾਈ ਸੈਂਟਰ ਹਨ। ਦੇਸ਼ ਦੇ 15 ਸੂਬਿਆਂ ਵਿਚ ਫੈਲੇ ਇਨ੍ਹਾਂ ਸੈਂਟਰਾਂ ਦੀ ਕੁੱਲ ਭੰਡਾਰਣ ਸਮਰੱਥਾ 3.2 ਕਰੋੜ ਘਨ ਫੁੱਟ ਤੋਂ ਜ਼ਿਆਦਾ ਹੈ।