ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ, ਹੁਣ ਇਨ੍ਹਾਂ ਰੂਟਾਂ 'ਤੇ ਟਿਕਟ ਹੋਵੇਗੀ ਸਸਤੀ ਤੇ ਸਮੇਂ ਦੀ ਹੋਵੇਗੀ ਬਚਤ

Tuesday, Oct 20, 2020 - 10:48 AM (IST)

ਹਵਾਈ ਯਾਤਰੀਆਂ ਲਈ ਖ਼ੁਸ਼ਖਬਰੀ, ਹੁਣ ਇਨ੍ਹਾਂ ਰੂਟਾਂ 'ਤੇ ਟਿਕਟ ਹੋਵੇਗੀ ਸਸਤੀ ਤੇ ਸਮੇਂ ਦੀ ਹੋਵੇਗੀ ਬਚਤ

ਨਵੀਂ ਦਿੱਲੀ — ਹਵਾਈ ਜਹਾਜ਼ਾਂ ਵਿਚ ਸਫਰ ਕਰਨ ਵਾਲਿਆਂ ਨੂੰ ਜਲਦੀ ਹੀ ਬਹੁਤ ਚੰਗੀ ਖ਼ਬਰ ਮਿਲਣ ਜਾ ਰਹੀ ਹੈ। ਦਰਅਸਲ ਭਾਰਤੀ ਹਵਾਈ ਫੌਜ ਨੇ ਲੰਬੇ ਵਿਚਾਰ ਵਟਾਂਦਰੇ ਅਤੇ ਕਈ ਮੁਲਾਕਾਤਾਂ ਤੋਂ ਬਾਅਦ ਭਾਰਤੀ ਹਵਾਬਾਜ਼ੀ ਸੈਕਟਰ ਨੂੰ ਵੱਡੀ ਰਾਹਤ ਦਿੱਤੀ ਹੈ। ਭਾਰਤੀ ਏਅਰਫੋਰਸ ਨੇ ਆਪਣੀ ਰਿਜ਼ਰਵ ਏਅਰਸਪੇਸ ਦਾ 10 ਪ੍ਰਤੀਸ਼ਤ ਸਿਵਲ ਏਅਰਲਾਈਨਾਂ ਲਈ ਖੋਲ੍ਹਣ ਲਈ ਸਹਿਮਤੀ ਦਿੱਤੀ ਹੈ। ਹਵਾਈ ਫੌਜ ਦੇ ਇਸ ਕਦਮ ਤੋਂ ਬਾਅਦ ਇਕ ਦਰਜਨ ਤੋਂ ਵੱਧ ਰੂਟਾਂ 'ਤੇ ਹਵਾਈ ਯਾਤਰਾ ਦੀ ਸਮਾਂ ਮਿਆਦ ਘਟੇਗੀ। ਹੁਣ ਇਸ ਫੈਸਲੇ ਨਾਲ ਹੀ ਉਡਾਣ ਦੀਆਂ ਕੀਮਤ ਅਤੇ ਹਵਾਈ ਯਾਤਰਾ ਦੌਰਾਨ ਲੱਗਣ ਵਾਲਾ ਸਮਾਂ ਦੋਵੇਂ ਘੱਟ ਹੋਣਗੇ। ਇਸ ਘੋਸ਼ਣਾ ਤੋਂ ਬਾਅਦ, ਲਖਨਊ ਤੋਂ ਜੈਪੁਰ ਅਤੇ ਮੁੰਬਈ ਤੋਂ ਸ਼੍ਰੀਨਗਰ ਵਰਗੇ ਮਾਰਗਾਂ 'ਤੇ ਹਵਾਈ ਯਾਤਰਾ ਘੱਟ ਸਮਾਂ ਲਵੇਗੀ ਅਤੇ ਟਿਕਟ ਦੀਆਂ ਕੀਮਤਾਂ ਵੀ ਘੱਟ ਹੋਣ ਦੀ ਉਮੀਦ ਹੈ।

ਕਿੰਨਾ ਸਮਾਂ ਬਚੇਗਾ?

ਹਵਾਈ ਯਾਤਰਾ ਦੌਰਾਨ ਸਮੇਂ ਦੀ ਬਚਤ 14 ਮਿੰਟ ਤੋਂ ਘੱਟੋ-ਘੱਟ ਅੱਧੇ ਘੰਟੇ ਤੱਕ ਦੀ ਹੋਵੇਗੀ। ਹਵਾਈ ਯਾਤਰਾ ਵਿਚ ਹੁਣ ਲਖਨਊ ਤੋਂ ਜੈਪੁਰ ਅਤੇ ਮੁੰਬਈ ਤੋਂ ਸ੍ਰੀਨਗਰ, ਸ੍ਰੀਨਗਰ ਤੋਂ ਮੁੰਬਈ, ਸ੍ਰੀਨਗਰ ਤੋਂ ਦਿੱਲੀ, ਦਿੱਲੀ ਤੋਂ ਸ੍ਰੀਨਗਰ, ਬਾਗਡੋਰਾ ਤੋਂ ਦਿੱਲੀ, ਦਿੱਲੀ ਤੋਂ ਬਾਗਡੋਰਾ ਵਰਗੇ ਰਸਤੇ ਘੱਟ ਹੋਣਗੇ।

ਇਹ ਵੀ ਪੜ੍ਹੋ : 25,000 ਰੁਪਏ ਤੱਕ ਦੀ ਤਨਖ਼ਾਹ ਲੈਣ ਵਾਲਿਆਂ ਲਈ ਵੱਡੀ ਖ਼ਬਰ, ਮੁਫ਼ਤ 'ਚ ਮਿਲਣਗੀਆਂ ਇਹ ਸਹੂਲਤਾਂ

ਉਡਾਣ ਦੀ ਕੀਮਤ ਕਿੰਨੀ ਹੋਵੇਗੀ?

ਦੱਸ ਦੇਈਏ ਕਿ ਭਾਰਤੀ ਹਵਾਈ ਫੌਜ ਦੇ ਇਸ ਕਦਮ ਤੋਂ ਬਾਅਦ ਇਕ ਮਾਰਗ 'ਤੇ ਪ੍ਰਤੀ ਉਡਾਣ ਤਕਰੀਬਨ 40 ਹਜ਼ਾਰ ਰੁਪਏ ਦੀ ਲਾਗਤ ਘੱਟ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿਚ ਸਰਕਾਰ ਹੋਰ ਰਿਜ਼ਰਵ ਏਅਰ ਸਪੇਸ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਉਡਾਣ ਦੀ ਕੀਮਤ ਵਿਚ ਕੁਲ 1 ਹਜ਼ਾਰ ਕਰੋੜ ਦੀ ਕਟੌਤੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਫੈਸਲੇ ਨਾਲ ਕੁੱਲ ਰਾਸ਼ਟਰੀ ਹਵਾਈ ਖੇਤਰ ਵਿਚ ਲਗਭਗ 3 ਤੋਂ 4% ਦਾ ਵਾਧਾ ਹੋਵੇਗਾ।

ਇਹ ਵੀ ਪੜ੍ਹੋ : ਹੁਣ ਆਧਾਰ ਨੰਬਰ ਜ਼ਰੀਏ ਨਿਕਲੇਗਾ ਪੈਸਾ, ਸਿਰਫ ਇਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਧਿਆਨ

ਵਿੱਤ ਮੰਤਰੀ ਨੇ ਸਵੈ-ਨਿਰਭਰ ਭਾਰਤ ਪੈਕੇਜ ਦੀ ਘੋਸ਼ਣਾ ਕੀਤੀ

ਸਰਕਾਰ ਦਾ ਉਦੇਸ਼ ਹੈ ਕਿ ਏਅਰ ਲਾਈਨ ਕੰਪਨੀਆਂ ਦੀ ਲਾਗਤ ਸਲਾਨਾ ਘੱਟੋ-ਘੱਟ ਇਕ ਹਜ਼ਾਰ ਕਰੋੜ ਰੁਪਏ ਘੱਟ ਕੀਤੀ ਜਾਵੇ। ਦੱਸ ਦੇਈਏ ਕਿ ਇਸ ਦੀ ਘੋਸ਼ਣਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਵੈ-ਨਿਰਭਰ ਪੈਕੇਜ ਦੌਰਾਨ ਕੀਤੀ ਸੀ, ਪਰ ਕਈ ਬੈਠਕਾਂ ਅਤੇ ਵਿਚਾਰ ਵਟਾਂਦਰੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਨੇ ਇਸ ਫੈਸਲੇ 'ਤੇ ਸਹਿਮਤੀ ਜਤਾਈ ਹੈ।

ਇਹ ਵੀ ਪੜ੍ਹੋ : PNB ਖ਼ਾਤਾਧਾਰਕ ਲਈ ਖ਼ਾਸ ਸਹੂਲਤ, SMS ਜ਼ਰੀਏ ਮਿੰਟਾਂ 'ਚ ਹੋ ਸਕਣਗੇ ਇਹ ਕੰਮ


author

Harinder Kaur

Content Editor

Related News