ਸਾਲ ਦੇ ਅੰਤ ਤੱਕ ਵਿਕ ਜਾਵੇਗੀ ਏਅਰ ਇੰਡੀਆ!

07/16/2019 7:04:37 PM

ਨਵੀਂ ਦਿੱਲੀ— ਸਰਕਾਰ ਅਗਲੇ ਮਹੀਨੇ ਦੇ ਅੰਤ ਤੱਕ ਏਅਰ ਇੰਡੀਆ ਲਿਮਿਟੇਡ ਨੂੰ ਵੇਚਣ ਲਈ ਟੈਂਡਰ ਮੰਗਣ ’ਤੇ ਵਿਚਾਰ ਕਰ ਰਹੀ ਹੈ। ਸਰਕਾਰ ਦਾ ਟੀਚਾ ਇਸ ਸਾਲ ’ਚ ਹੀ ਸੌਦੇ ਨੂੰ ਪੂਰਾ ਕਰਨਾ ਹੈ। ਇਹ ਜਾਣਕਾਰੀ ਮਾਮਲੇ ਦੇ ਜਾਣਕਾਰ ਲੋਕਾਂ ਨੇ ਨਿਊਜ ਏਜੰਸੀ ਬਲੂਮਬਰਗ ਨੂੰ ਦਿੱਤੀ ਹੈ। ਸਰਕਾਰ ਰੋਡ ਸ਼ੋਅ ਆਯੋਜਿਤ ਕਰੇਗੀ, ਇਸ ’ਚ ਉਹ ਸੰਭਾਵੀ ਖਰੀਦਦਾਰਾਂ ਨੂੰ ਮਿਲਣ ਲਈ ਵੀ ਤਿਆਰ ਰਹੇਗੀ। ਸੂਤਰਾਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਪ੍ਰਕਿਰਿਆ ’ਚ ਬੋਲੀਦਾਤਿਆਂ ਨੂੰ ਕੁੱਝ ਹਿੱਸਿਆਂ ਨੂੰ ਛੱਡ ਕੇ ਏਅਰਲਾਈਨ ਦੇ ਖਾਤਿਆਂ ਨੂੰ ਦੇਖਣ ਦੀ ਇਜ਼ਾਜਤ ਵੀ ਮਿਲੇਗੀ। ਨਾਲ ਹੀ ਉਹ ਸ਼ੇਅਰ ਖਰੀਦ ਸਮਝੌਤੇ ਨੂੰ ਵੀ ਵੇਖ ਸੱਕਦੇ ਹਨ।

ਮਾਮਲੇ ਦੇ ਜਾਣਕਾਰ ਲੋਕਾਂ ਨੇ ਦੱਸਿਆ ਕਿ ਸੰਭਾਵੀ ਬੋਲੀਦਾਤਿਆਂ ਦੇ ਕੋਲ ਇਸ ਸੌਦੇ ’ਚ ਆਪਣੀ ਰੂਚੀ ਵਿਅਕਤ ਕਰਨ ਦੀ ਪ੍ਰਕਿਰਿਆ ਦੌਰਾਨ ਵਿਕਰੀ ਦੀਆਂ ਸ਼ਰਤਾਂ ’ਚ ਬਦਲਾਅ ਲਈ ਸੁਝਾਅ ਦੇਣ ਦਾ ਬਦਲ ਵੀ ਹੋਵੇਗਾ। ਲੋਕਾਂ ਨੇ ਦੱਸਿਆ ਕਿ ਸਰਕਾਰ ਕੈਰੀਅਰ ’ਚ ਆਪਣੀ ਸਾਰੀ ਹਿੱਸੇਦਾਰੀ ਵੇਚਣਾ ਚਾਹੁੰਦੀ ਹੈ।

ਇਸ ਬਾਰੇ ’ਚ ਜਦੋਂ ਨਿਊਜ ਏਜੰਸੀ ਨੇ ਵਿੱਤ ਮੰਤਰਾਲਾ ਦੇ ਬੁਲਾਰੇ ਡੀ. ਐੱਸ. ਮਲਿਕ ਤੋਂ ਫੋਨ ’ਤੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਸਕਿਆ। ਉਥੇ ਹੀ ਏਅਰ ਇੰਡੀਆ ਦੇ ਬੁਲਾਰੇ ਧਨੰਜੈ ਕੁਮਾਰ ਨੇ ਮਾਮਲੇ ’ਚ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਸਰਕਾਰ ਦਾ ਵਿਕਰੀ ਯੋਜਨਾਵਾਂ ਨੂੰ ਮੁੜ ਸੁਰਜੀਤ ਕਰਨ ਦਾ ਫੈਸਲਾ ਹੋ ਸਕਦਾ ਹੈ। ਪਿਛਲੇ ਸਾਲ ਕਿਸੇ ਵੀ ਬੋਲੀਦਾਤਾ ਨੂੰ ਆਕਰਸ਼ਿਤ ਕਰਨ ’ਚ ਅਸਫਲ ਰਹੀ ਸਰਕਾਰ ਹੁਣ ਇਹ ਯੋਜਨਾ ਬਣਾ ਰਹੀ ਹੈ। ਚਾਲੂ ਵਿੱਤੀ ਸਾਲ ਦਾ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵੀ ਕਿਹਾ ਸੀ ਕਿ ਸਰਕਾਰ ਏਅਰ ਇੰਡੀਆ ਨੂੰ ਵੇਚਣ ਦੀ ਯੋਜਨਾ ਨੂੰ ਮੁੜ ਤੋਂ ਲਿਆਵੇਗੀ ਅਤੇ ਇਹ ਵਿਨਿਵੇਸ਼ ਸਰਕਾਰ ਵਲੋਂ ਸਰਕਾਰੀ ਕੰਪਨੀਆਂ ਦੇ ਸ਼ੇਅਰ ਵੇਚ ਕੇ 1,05,000 ਕਰੋਡ਼ ਰੁਪਏ ਜੁਟਾਉਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੋਵੇਗਾ।


Inder Prajapati

Content Editor

Related News