ਅਕਸ਼ੈ ਤ੍ਰਿਤੀਆ ਤੱਕ ਨਵਾਂ ਰਿਕਾਰਡ ਕਾਇਮ ਕਰੇਗਾ 'ਸੋਨਾ'! ਧਨਤੇਰਸ ਤੱਕ ਅਸਮਾਨੀ ਪਹੁੰਚ ਜਾਵੇਗੀ ਕੀਮਤ

04/09/2024 11:39:28 AM

ਨਵੀਂ ਦਿੱਲੀ (ਅਨਸ) – ਸੋਨੇ ਅਤੇ ਗਹਿਣਿਆਂ ਨਾਲ ਪਿਆਰ ਕਰਨ ਵਾਲੇ ਸਾਡੇ ਦੇਸ਼ ’ਚ ਉਂਜ ਤਾਂ ਪੂਰਾ ਸਾਲ ਇਸ ਦੀ ਖਰੀਦ ਹੁੰਦੀ ਹੈ ਪਰ ਹਰ ਸਾਲ 2 ਵਾਰ ਅਜਿਹੇ ਮੌਕੇ ਆਉਂਦੇ ਹਨ, ਜਦ ਸੋਨੇ ਦੀਆਂ ਚੀਜ਼ਾਂ ਖਰੀਦਣਾ ਇਕ ਤਰ੍ਹਾਂ ਨਾਲ ਸ਼ੁੱਭ ਮੰਨਿਆ ਜਾਂਦਾ ਹੈ। ਅਕਸ਼ੈ ਤ੍ਰਿਤੀਆ ਅਤੇ ਧਨਤੇਰਸ ਇਨ੍ਹਾਂ ਦੋਵਾਂ ਮੌਕਿਆਂ ’ਤੇ ਬਾਜ਼ਾਰਾਂ ’ਚ ਸੋਨਾ-ਚਾਂਦੀ ਖਰੀਦਣ ਲਈ ਭੀੜ ਲੱਗੀ ਰਹਿੰਦੀ ਹੈ। ਇਸ ਵਾਰ ਵੀ ਅਨੁਮਾਨ ਹੈ ਕਿ ਅਕਸ਼ੈ ਤ੍ਰਿਤੀਆ ਅਤੇ ਧਨਤੇਰਸ ’ਤੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੀ ਖੂਬ ਖਰੀਦਦਾਰੀ ਹੋਵੇਗੀ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਇਸ ਸਬੰਧ ਵਿਚ ਕੇਡੀਆ ਐਡਵਾਇਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਦਾ ਕਹਿਣਾ ਹੈ ਕਿ ਸਾਲ 2024 ’ਚ ਦੁਨੀਆ ਦੀ ਆਰਥਿਕ ਹਾਲਤ, ਜ਼ਮੀਨੀ-ਸਿਆਸੀ ਤਣਾਅ ਅਤੇ ਕਲਚਰਲ ਡਿਮਾਂਡ ਦੇ ਕਾਰਨ ਸੋਨੇ ਅਤੇ ਇਸ ਦੇ ਗਹਿਣਿਆਂ ਦੀਆਂ ਕੀਮਤਾਂ ’ਚ ਵੱਡਾ ਉਛਾਲ ਆ ਸਕਦਾ ਹੈ। ਗੋਲਡ ਦੀ ਮੰਗ ਉਂਜ ਵੀ ਤੇਜੀ ਨਾਲ ਵਧਦੀ ਜਾ ਰਹੀ ਹੈ। ਅੱਗੇ ਜੇ ਮਾਰਕੀਟ ’ਚ ਕਰੈਕਸ਼ਨ ਆਉਂਦਾ ਹੈ ਤਾਂ ਗੋਲਡ ਦੀ ਮੰਗ ਵਧੇਗੀ ਅਤੇ ਸਾਲ ਦੇ ਅਖੀਰ ਤੱਕ ਇਸ ’ਚ ਵੱਡਾ ਉਛਾਲ ਦੇਖਿਆ ਜਾ ਸਕਦਾ ਹੈ। ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਤੇਜੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਫਿਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ’ਚ ਤੇਜੀ ਰਹੀ। 

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਦੱਸ ਦਈਏ ਕਿ 5 ਜੂਨ 2024 ਨੂੰ ਮੈਚਿਓਰ ਹੋਣ ਵਾਲਾ ਸੋਨਾ ਵਾਅਦਾ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ) ’ਤੇ 70981 ਰੁਪਏ ਪ੍ਰਤੀ 10 ਗ੍ਰਾਮ ’ਤੇ ਸੀ, ਜੋ 70636 ਰੁਪਏ ਦੇ ਪਿਛਲੇ ਪੱਧਰ ਤੋਂ 345 ਰੁਪਏ ਜਾਂ 0.49 ਫ਼ੀਸਦੀ ਜ਼ਿਆਦਾ ਹੈ। 3 ਮਈ 2024 ਨੂੰ ਮੈਚਿਓਰ ਹੋਣ ਵਾਲੀ ਚਾਂਦੀ ਵੀ 824 ਰੁਪਏ ਦੀ ਤੇਜ਼ੀ ਨਾਲ 81687 ਰੁਪਏ ’ਤੇ ਟ੍ਰੈਂਡ ਕਰ ਰਹੀ ਹੈ। ਅੱਜ ਸੋਨੇ ਨੇ 71057 ਰੁਪਏ ਅਤੇ ਚਾਂਦੀ ਨੇ 81955 ਰੁਪਏ ਦਾ ਹਾਈ ਲਗਾਇਆ ਹੈ। ਇਹ ਸੋਨੇ ਅਤੇ ਚਾਂਦੀ ਦਾ ਨਵਾਂ ਰਿਕਾਰਡ ਹੈ। ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ ’ਚ 12 ਫ਼ੀਸਦੀ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ - Navratri 2024 : ਵਰਤ ਰੱਖਣ ਵਾਲੇ ਭੁੱਲ ਕੇ ਨਾ ਕਰਨ ਇਹ 'ਗ਼ਲਤੀਆਂ', ਹੋ ਸਕਦੈ ਅਸ਼ੁੱਭ

ਵਿਆਹਾਂ ਦੇ ਸੀਜ਼ਨ 'ਚ ਜੇਬ 'ਤੇ ਪਵੇਗਾ ਭਾਰ
ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਸਮੇਂ ਬਹੁਤ ਸਾਰੇ ਲੋਕ ਸੋਨੇ ਦੀ ਖਰੀਦਦਾਰੀ ਕਰ ਰਹੇ ਹਨ। ਅਜਿਹੇ ’ਚ ਜੇ ਤੁਸੀਂ ਸੋਨਾ ਖਰੀਦਣ ਜਾ ਰਹੇ ਹੋ ਤਾਂ ਤੁਹਾਡੀ ਜੇਬ ’ਤੇ ਭਾਰ ਪੈਣਾ ਤੈਅ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਦਿੱਲੀ ’ਚ 24 ਕੈਰੇਟ ਸੋਨੇ ਦੀ ਕੀਮਤ 71430 ਰੁਪਏ ਪ੍ਰਤੀ 10 ਗ੍ਰਾਮ ਦੇ ਲਗਭਗ ਰਹੀ ਹੈ, ਜਦਕਿ ਮੁੰਬਈ ’ਚ ਇਹ 71280 ਰੁਪਏ ਪ੍ਰਤੀ 10 ਗ੍ਰਾਮ, ਚੇਨਈ ’ਚ 72150 ਰੁਪਏ ਪ੍ਰਤੀ 10 ਗ੍ਰਾਮ ਹੈ। ਉੱਧਰ 22 ਕੈਰੇਟ ਦੀ ਗੱਲ ਕਰੀਏ ਤਾਂ ਦਿੱਲੀ ’ਚ ਇਸ ਦਾ ਰੇਟ 65500 ਰੁਪਏ ਹੈ ਭਾਵ 10 ਗ੍ਰਾਮ ਦੇ ਗਹਿਣਿਆਂ ਲਈ ਤੁਹਾਨੂੰ 65500 ਪਲੱਸ ਮੇਕਿੰਗ ਚਾਰਜ ਦੇਣੇ ਪੈਣਗੇ।

ਇਹ ਵੀ ਪੜ੍ਹੋ - ਅਮੀਰਾਂ ਦੀ ਸੂਚੀ 'ਚ ਚੌਥੇ ਸਥਾਨ ਤੋਂ ਵੀ ਖਿਸਕ ਗਏ ਐਲੋਨ ਮਸਕ, ਜਾਣੋ ਕੌਣ-ਕੌਣ ਹੈ ਹੁਣ ਅੱਗੇ

ਘਰੇਲੂ ਬਾਜ਼ਾਰ ’ਚ ਕੀ ਹੈ ਸੋਨੇ ਦੀ ਕੀਮਤ
ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਸੋਨਾ 400 ਰੁਪਏ ਦੀ ਤੇਜ਼ੀ ਨਾਲ 73650 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਚਾਂਦੀ ਦੀ ਕੀਮਤ ਵੀ 700 ਰੁਪਏ ਦੇ ਉਛਾਲ ਨਾਲ 83500 ਰੁਪਏ ਪ੍ਰਤੀ ਕਿਲੋਗ੍ਰਾਮ ਦੀਆਂ ਨਵੀਆਂ ਉੱਚਾਈਆਂ ’ਤੇ ਬੰਦ ਹੋਈ।

ਕਿਉਂ ਵਧ ਰਹੀਆਂ ਹਨ ਸੋਨੇ ਦੀਆਂ ਕੀਮਤਾਂ
ਮੱਧ ਏਸ਼ੀਆ ’ਚ ਵਧਦੇ ਜ਼ਮੀਨੀ-ਸਿਆਸੀ ਤਣਾਅ ਦੇ ਕਾਰਨ ਸੋਨੇ ਦੀਆਂ ਕੀਮਤਾਂ ਤੇਜੀ ਨਾਲ ਵਧ ਰਹੀਆਂ ਹਨ। ਯੂ. ਐੱਸ. ਫੈੱਡ ਵਲੋਂ ਵਿਆਜ ਦਰਾਂ ’ਚ ਕਟੌਤੀ ਦੇ ਸੰਕੇਤ ਨਾਲ ਵੀ ਸੋਨੇ ਦੀ ਖਰੀਦਦਾਰੀ ’ਚ ਵਾਧ ਹੋਇਆ ਹੈ। ਕੇਂਦਰੀ ਬੈਂਕਾਂ ਨੇ ਵੱਡੀ ਮਾਤਰਾ ’ਚ ਸੋਨਾ ਖਰੀਦਿਆ ਹੈ ਅਤੇ ਇਜ਼ਰਾਈਲ-ਹਮਾਸ ਜੰਗ ਦੇ ਕਾਰਨ ਵਧਦੇ ਤਣਾਅ ਵਿਚਾਲੇ ਇਸ ਦੀ ਮੰਗ ਵਧ ਗਈ ਹੈ। ਕੌਮਾਂਤਰੀ ਬਾਜ਼ਾਰ ’ਚ ਸੋਨਾ ਹਾਜ਼ਰ 2353.79 ਡਾਲਰ ਪ੍ਰਤੀ ਔਂਸ ਦੀ ਰਿਕਾਰਡ ਉੱਚਾਈ ’ਤੇ ਪਹੁੰਚਣ ਤੋਂ ਬਾਅਦ 2343.89 ਡਾਲਰ ਪ੍ਰਤੀ ਔਂਸ ’ਤੇ ਹੈ।

ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News