'ਇੰਡੀਆ' ਮਹਾਰੈਲੀ: ਅਖਿਲੇਸ਼ ਯਾਦਵ ਬੋਲੇ- ਸੱਤਾਧਾਰੀ ਜੋ ਦਿੱਲੀ 'ਚ ਬੈਠੇ ਹਨ, ਉਹ ਹੁਣ ਜ਼ਿਆਦਾ ਦਿਨ ਨਹੀਂ ਰਹਿਣਗੇ

03/31/2024 2:52:27 PM

ਨਵੀਂ ਦਿੱਲੀ - ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਐਤਵਾਰ ਯਾਨੀ ਕਿ ਅੱਜ 'ਇੰਡੀਆ' (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ) ਗਠਜੋੜ ਦੇ ਨੇਤਾਵਾਂ ਦੀ ਮਹਾਰੈਲੀ ਹੋ ਰਹੀ ਹੈ। ਇਸ ਮਹਾਰੈਲੀ ਨੂੰ 'ਲੋਕਤੰਤਰ ਬਚਾਓ ਰੈਲੀ' ਦਾ ਨਾਂ ਦਿੱਤਾ ਗਿਆ ਹੈ। ਇਸ ਦਾ ਉਦੇਸ਼ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣਾ ਹੈ। ਇਹ ਮਹਾਰੈਲੀ ਸ਼ਰਾਬ ਨੀਤੀ ਮਾਮਲੇ ਵਿਚ ਈਡੀ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਵੀ ਹੈ।

ਇਹ ਵੀ ਪੜ੍ਹੋ :      ਸੋਨਾ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ, ਪਹਿਲੀ ਵਾਰ 70,000 ਰੁਪਏ ਦੇ ਪਾਰ ਪਹੁੰਚੀ ਕੀਮਤ

ਦਿੱਲੀ ਦੇ ਰਾਮਲੀਲਾ ਮੈਦਾਨ 'ਚ ਆਯੋਜਿਤ ਇੰਡੀਆ ਅਲਾਇੰਸ ਦੀ ਰੈਲੀ 'ਚ ਅਖਿਲੇਸ਼ ਯਾਦਵ ਵੀ ਪਹੁੰਚੇ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ, "ਰਾਮਲੀਲਾ ਮੈਦਾਨ ਇੱਕ ਇਤਿਹਾਸਕ ਮੈਦਾਨ ਹੈ ਜਿੱਥੇ ਅਸੀਂ ਸਾਰੇ ਇਕੱਠੇ ਖੜੇ ਹਾਂ। ਇਸ ਮੈਦਾਨ ਤੋਂ ਇਹ ਐਲਾਨ ਹੋਣ ਜਾ ਰਿਹਾ ਹੈ ਕਿ ਦਿੱਲੀ ਵਿੱਚ ਬੈਠਣ ਵਾਲਾ ਹਾਕਮ ਜ਼ਿਆਦਾ ਦੇਰ ਤੱਕ ਰਹਿਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ, " ਅਸੀਂ ਦਿੱਲੀ ਆਏ ਹਾਂ, ਇਸ ਲਈ ਦਿੱਲੀ ਦੇ ਲੋਕ ਬਾਹਰ ਚਲੇ ਗਏ ਹਨ।

ਇਹ ਵੀ ਪੜ੍ਹੋ :     ਕਾਂਗਰਸ ਨੂੰ IT ਵਿਭਾਗ ਤੋਂ ਮਿਲਿਆ 1,823 ਕਰੋੜ ਰੁਪਏ ਦਾ ਇਕ ਹੋਰ ਨਵਾਂ ਨੋਟਿਸ

400 ਪਾਰ ਕਰਨ ਦੇ ਨਾਅਰੇ 'ਤੇ ਅਖਿਲੇਸ਼ ਯਾਦਵ ਨੇ ਚੁਟਕੀ ਲੈਂਦਿਆਂ ਕਿਹਾ ਕਿ ਜੇਕਰ ਤੁਸੀਂ 400 ਪਾਰ ਕਰ ਰਹੇ ਹੋ ਤਾਂ ਆਮ ਆਦਮੀ ਪਾਰਟੀ ਦੇ ਨੇਤਾ ਤੋਂ ਘਬਰਾਹਟ ਕਿਉਂ ਹੈ। ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜ ਦਿੱਤਾ ਗਿਆ। ਹੇਮੰਤ ਸੋਰੇਨ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਲੋਕ ਸਾਡਾ ਸੁਆਗਤ ਕਰਦੇ ਹਨ ਅਤੇ ਜਦੋਂ ਸਮਾਂ ਆਉਂਦਾ ਹੈ ਉਹ ਸ਼ਾਨੋ-ਸ਼ੌਕਤ ਅਲਵਿਦਾ ਵੀ ਕਰ ਦਿੰਦੇ ਹਨ। ਦੇਸ਼ ਦੇ ਲੋਕ ਹੀ ਨਹੀਂ ਸਗੋਂ ਦੁਨੀਆ ਦੇ ਲੋਕ ਭਾਜਪਾ 'ਤੇ ਥੂ-ਥੂ ਕਰ ਰਹੇ ਹਨ।

ਇਹ ਵੀ ਪੜ੍ਹੋ :     ਭਾਜਪਾ ਦੇ 'ਮਿਸ਼ਨ 370' ਦੀ ਸ਼ੁਰੂਆਤ ਕਰਨਗੇ PM ਮੋਦੀ, 650 ਬੂਥਾਂ 'ਤੇ ਹੋਣ ਵਾਲੀ ਟਿਫਨ ਮੀਟਿੰਗ 'ਚ ਲੈਣਗੇ ਹਿੱਸਾ

ਇਹ ਵੀ ਪੜ੍ਹੋ :     Lok Sabha Election 2024: Exit Poll ਦਿਖਾਉਣ 'ਤੇ ਲੱਗੀ ਪਾਬੰਦੀ, ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News