Air India ਏਅਰਬੱਸ ਅਤੇ ਬੋਇੰਗ ਤੋਂ ਖਰੀਦੇਗਾ 840 ਜਹਾਜ਼

Thursday, Feb 16, 2023 - 03:54 PM (IST)

Air India ਏਅਰਬੱਸ ਅਤੇ ਬੋਇੰਗ ਤੋਂ ਖਰੀਦੇਗਾ 840 ਜਹਾਜ਼

ਨਵੀਂ ਦਿੱਲੀ- ਏਅਰ ਇੰਡੀਆ ਨੇ ਏਅਰਬੱਸ ਅਤੇ ਬੋਇੰਗ ਤੋਂ 840 ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਸੌਦੇ 'ਚ 370 ਜਹਾਜ਼ ਖਰੀਦਣ ਦਾ ਵਿਕਲਪ ਵੀ ਸ਼ਾਮਲ ਹੈ। ਏਅਰ ਇੰਡੀਆ ਦੇ ਚੀਫ ਕਮਰਸ਼ੀਅਲ ਅਤੇ ਟਰਾਂਸਫਾਰਮੇਸ਼ਨ ਅਧਿਕਾਰੀ ਨਿਪੁਨ ਅਗਰਵਾਲ ਨੇ ਇਕ ਲਿੰਕਡਇਨ ਪੋਸਟ 'ਚ ਕਿਹਾ ਕਿ ਏਅਰਲਾਈਨ ਨੂੰ ਜਹਾਜ਼ ਖਰੀਦਣ ਦੇ ਆਰਡਰ ਨੂੰ ਲੈ ਕੇ ਦੁਨੀਆ ਭਰ 'ਚ ਜੋ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਸ ਤੋਂ ਏਅਰਲਾਈਨ ਖੁਸ਼ ਹੈ। ਉਨ੍ਹਾਂ ਦੱਸਿਆ ਕਿ ਦੋ ਸਾਲ ਪਹਿਲਾਂ ਏਅਰ ਇੰਡੀਆ ਦੇ ਨਿੱਜੀਕਰਨ ਨਾਲ ਸ਼ੁਰੂ ਹੋਈ ਪ੍ਰਕਿਰਿਆ ਦੇ ਤਹਿਤ 840 ਜਹਾਜ਼ਾਂ ਦਾ ਇਹ ਆਰਡਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-ਜਨਵਰੀ 'ਚ ਨਿਰਯਾਤ 6.58 ਫ਼ੀਸਦੀ ਡਿੱਗ ਕੇ 32.91 ਅਰਬ ਡਾਲਰ ਰਿਹਾ
ਉਨ੍ਹਾਂ ਕਿਹਾ ਕਿ ਆਰਡਰ ਦੇ ਤਹਿਤ ਅਗਲੇ ਦਹਾਕੇ ਦੌਰਾਨ ਏਅਰਬੱਸ ਅਤੇ ਬੋਇੰਗ ਤੋਂ 470 ਜਹਾਜ਼ ਖਰੀਦੇਗਾ, ਜਦਕਿ ਇਸ ਚ 370 ਜਹਾਜ਼ ਖਰੀਦਣ ਦਾ ਵਿਕਲਪ ਸ਼ਾਮਲ ਹੈ। ਇਹ ਆਧੁਨਿਕ ਹਵਾਬਾਜ਼ੀ ਇਤਿਹਾਸ 'ਚ ਕਿਸੇ ਏਅਰਲਾਈਨ ਦੁਆਰਾ ਦਿੱਤੇ ਗਏ ਸਭ ਤੋਂ ਵੱਡੇ ਏਅਰਕ੍ਰਾਫਟ ਆਰਡਰਾਂ 'ਚੋਂ ਇੱਕ ਹੋਵੇਗਾ। ਅਧਿਕਾਰੀ ਨੇ ਕਿਹਾ ਕਿ ਆਰਡਰ ਭਾਰਤੀ ਹਵਾਬਾਜ਼ੀ ਉਦਯੋਗ ਲਈ "ਇਤਿਹਾਸਕ ਪਲ" ਹੈ। ਇੱਕ ਦਿਨ ਪਹਿਲਾਂ, ਏਅਰਲਾਈਨ ਨੇ ਕਿਹਾ ਸੀ ਕਿ ਉਸ ਨੇ 470 ਜਹਾਜ਼ਾਂ ਲਈ ਇੱਕ ਠੇਕਾ ਦਿੱਤਾ ਹੈ, ਜਿਨ੍ਹਾਂ 'ਚੋਂ 250 ਏਅਰਬੱਸ ਤੋਂ ਅਤੇ 220 ਬੋਇੰਗ ਤੋਂ ਖਰੀਦੇ ਜਾਣਗੇ।

ਇਹ ਵੀ ਪੜ੍ਹੋ-HDFC ਬਾਂਡ ਨਾਲ ਜੁਟਾਏਗੀ 25,000 ਕਰੋੜ ਰੁਪਏ
ਉਨ੍ਹਾਂ ਕਿਹਾ ਕਿ ਅਸੀਂ ਇੰਜਣਾਂ ਦੇ ਲੰਬੇ ਸਮੇਂ ਦੇ ਰੱਖ-ਰਖਾਅ ਲਈ ਸੀ.ਐੱਫ.ਐੱਮ ਇੰਟਰਨੈਸ਼ਨਲ (ਸੀ.ਐੱਫ.ਐਮ), ਰੋਲਸ-ਰਾਇਸ ਅਤੇ ਜੀਈ ਏਰੋਸਪੇਸ ਨਾਲ ਵੀ ਸਮਝੌਤਾ ਕੀਤਾ ਹੈ। ਅਗਰਵਾਲ ਨੇ ਕਿਹਾ ਕਿ ਇਹ ਇਕਰਾਰਨਾਮਾ ਏਅਰ ਇੰਡੀਆ ਨੂੰ ਵਿਸ਼ਵ ਪੱਧਰੀ ਏਅਰਲਾਈਨ 'ਚ ਬਦਲਣ ਅਤੇ ਭਾਰਤ ਨੂੰ ਦੁਨੀਆ ਦੇ ਹਰ ਵੱਡੇ ਸ਼ਹਿਰ ਨਾਲ ਸਿੱਧੇ ਜੋੜਨ ਦੀ ਟਾਟਾ ਗਰੁੱਪ ਦੀ ਇੱਛਾ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ-SBI ਦੇ ਗਾਹਕਾਂ ਲਈ ਬੁਰੀ ਖ਼ਬਰ, ਲੋਨ ਲੈ ਕੇ ਗੱਡੀ-ਮਕਾਨ ਦਾ ਸੁਫ਼ਨਾ ਪੂਰਾ ਕਰਨਾ ਹੋਇਆ ਮਹਿੰਗਾ
ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰਲਾਈਨ ਏਅਰਬੱਸ ਤੋਂ 40 ਵਾਈਡਬਾਡੀ ਏ350 ਅਤੇ 210 ਛੋਟੇ ਜਹਾਜ਼ ਖਰੀਦੇਗੀ। ਇਕ 'ਆਨਲਾਈਨ' ਮੀਟਿੰਗ 'ਚ ਚੰਦਰਸ਼ੇਖਰਨ ਨੇ ਕਿਹਾ ਕਿ ਇਨ੍ਹਾਂ ਜਹਾਜ਼ਾਂ ਦੀ ਖਰੀਦ ਲਈ ਏਅਰਬੱਸ ਨਾਲ ਇਕ ਇਰਾਦੇ ਪੱਤਰ 'ਤੇ ਹਸਤਾਖਰ ਕੀਤੇ ਗਏ ਹਨ। ਇਸ ਮੀਟਿੰਗ 'ਚ ਹੋਰ ਲੋਕਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀ ਮੌਜੂਦ ਸਨ। ਟਾਟਾ ਗਰੁੱਪ ਨੇ ਪਿਛਲੇ ਸਾਲ ਜਨਵਰੀ 'ਚ ਏਅਰ ਇੰਡੀਆ ਨੂੰ ਐਕੁਆਇਰ ਕੀਤਾ ਸੀ। ਇਸ ਪ੍ਰਾਪਤੀ ਤੋਂ ਬਾਅਦ, ਟਾਟਾ ਸਮੂਹ ਇਸ ਏਅਰਲਾਈਨ ਨੂੰ ਵਧਾਉਣ ਲਈ ਕਈ ਉਪਾਅ ਕਰ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Aarti dhillon

Content Editor

Related News