ਸਤੰਬਰ ਦੌਰਾਨ ਕਾਰਡ ਨਾਲ ਲੈਣ-ਦੇਣ ''ਚ ਆਇਆ 84 ਫੀਸਦੀ ਉਛਾਲ: ਵਰਲਡਲਾਈਨ

Monday, Nov 20, 2017 - 10:34 AM (IST)

ਮੁੰਬਈ— ਦੇਸ਼ 'ਚ ਇਸ ਸਾਲ ਸਤੰਬਰ ਦੇ ਦੌਰਾਮ ਡੈਬਿਟ ਅਤੇ ਕ੍ਰੈਡਿਟ ਕਾਰਡ ਦੇ ਜਰੀਏ ਲੈਣ ਦੇਣ ਜਾਂ ਭੁਗਤਾਨ 84 ਫੀਸਦੀ ਉਛਾਲਕੇ 74.090 ਕਰੋੜ ਰੁਪਏ 'ਤੇ ਪਹੁੰਚ ਗਿਆ। ਸਤੰਬਰ 2016 'ਚ ਇਹ ਅੰਕੜਾ 40,130 ਕਰੋੜ ਰੁਪਏ ਸੀ। ਯੂਰਪ ਭੁਗਤਾਨ ਸਮਾਧਾਨ ਪ੍ਰਦਾਤਾ ਵਰਡਲਾਈਨ ਦੇ ਅਧਿਐਨ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਅਧਿਐਨ 'ਚ ਕਿਹਾ ਗਿਆ ਹੈ ਕਿ ਸਰਕਾਰ ਵਲੋਂ ਗੈਰ ਨਕਦੀ ਲੈਣ-ਦੇਣ ਨੂੰ ਪ੍ਰੋਤਸਾਹਿਤ ਕਰਨ ਦੀ ਵਜ੍ਹਾਂ ਨਾਲ ਕਰੋੜ ਦੇ ਮਾਧਿਅਮ ਨਾਲ ਭੁਗਤਾਨ 'ਚ ਖਾਸਾ ਵਾਧਾ ਹੋ ਰਿਹਾ ਹੈ।
ਵਰਡਲਾਈਨ ਨੇ ਰਿਜ਼ਰਵ ਬੈਂਕ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਰੇ ਪੀ.ਓ. ਐੱਸ.( ਪੁਆਇੰਟ ਆਫ ਸੈਲਸ) 'ਤੇ ਸਤੰਬਰ 'ਚ ਲੈਣ ਦੇਣ 86 ਫੀਸਦੀ ਵਧ ਕੇ 37.8 ਕਰੋੜ 'ਤੇ ਪਹੁੰਚ ਗਿਆ। ਇਹ ਪਿਛਲੇ ਸਾਲ ਇਸੇ ਮਹੀਨੇ 20.3 ਕਰੋੜ ਸੀ। ਯੂਨਾਇਟੇਡ ਪੈਮੇਂਟ ਇੰਟਰਫੇਸ ( ਯੂ.ਪੀ.ਆਈ) ਦੇ ਮਾਧਿਅਮ ਨਾਲ ਭੁਗਤਾਨ 'ਚ ਵੀ 85 ਫੀਸਦੀ ਦਾ ਜ਼ੋਰਦਾਰ ਵਾਧਾ ਹੋਇਆ ਸੀ।
ਵਰਲਡਲਾਈਨ ਦੇ ਸੀ.ਏ.ਓ ਦੀਪਕ ਚੰਦਨਾਨੀ ਨੇ ਕਿਹਾ ਕਿ ਨੋਟਬੰਦੀ ਦੇ ਬਾਅਦ ਲੋਕਾਂ ਨੂੰ ਆਪਣੇ ਦੈਨਿਕ ਖਰਚ ਦਾ ਭੁਗਤਾਨ ਡਿਜ਼ੀਟਲ ਤਰੀਕੇ ਨਾਲ ਕਰਨਾ ਪੈ ਰਿਹਾ ਹੈ। ਹਾਲਾਂਕਿ ਹੁਣ ਨਕਦੀ ਲੋੜੀਦੀ ਮਾਤਰਾ 'ਚ ਆ ਗਈ ਹੈ.
ਇਸਦੇ ਬਾਵਜੂਦ ਡਿਜ਼ੀਟਲ ਭੁਗਤਾਨ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਧਿਐਨ ਦੇ ਮੁਤਾਬਕ ਅਗਸਤ 2014 'ਚ ਲਾਂਚ ਪ੍ਰਧਾਨਮੰਤਰੀ ਜਨ ਧਨ ਯੋਜਨਾ ਦੇ ਤਹਿਤ ਕਰੋੜਾਂ ਭਾਰਤੀਆਂ ਦੇ ਖਾਤੇ ਖੋਲੇ ਗਏ ਹਨ।
ਇਸਦੇ ਤਹਿਤ ਕਾਰਡ ਦੇ ਇਸਤੇਮਾਲ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਇਸ ਸਾਲ ਸਤੰਬਰ ਤੱਕ ਦੇਸ਼ 'ਚ ਕੁਲ ਖਾਤਿਆਂ ਦੀ ਵਜ੍ਹਾਂ ਨਾਲ ਡੈਬਿਟ ਕਾਰਡ ਦੀ ਸੰਖਿਆ 'ਚ 39 ਪ੍ਰਤੀਸ਼ਤ ਦਾ ਇਜਾਫਾ ਹੋਇਆ
ਨੋਟਬੰਦੀ ਦੇ ਬਾਅਦ ਡੈਬਿਟ ਕਾਰਡ ਦੀ ਵਾਧਾ ਦਰ ਔਸਤਨ 22 ਪ੍ਰਤੀਸ਼ਤ ਰਹੀ। ਸਾਲ 2016 ਤੋਂ 2017 ਦੇ ਦੌਰਾਨ ਕ੍ਰੈਡਿਟ ਕਾਰਡ ਦੀ ਵਾਧਾ ਦਰ 24 ਫੀਸਦੀ ਰਹੀ ਹੈ। ਸਾਲ 2011 ਤੋਂ 2016 ਦੇ ਦੌਰਾਨ ਕ੍ਰੈਡਿਟ ਕਾਰਡ ਦੀ ਵਾਧਾ ਕਰ 9 ਫੀਸਦੀ ਰਹੀ ਹੈ।


Related News