ਕੁੱਕਰ ''ਚ ਸਾਗ ਬਣਾਉਣ ਵਾਲੇ ਪੜ੍ਹ ਲੈਣ ਇਹ ਖ਼ਬਰ, ਕਿਤੇ ਤੁਹਾਡੇ ਨਾਲ ਵੀ...
Monday, Nov 04, 2024 - 10:21 AM (IST)
ਅਬੋਹਰ (ਸੁਨੀਲ) : ਸਥਾਨਕ ਆਨੰਦ ਨਗਰੀ 'ਚ ਇਕ ਕੁੱਕਰ ’ਚ ਧਮਾਕਾ ਹੋ ਗਿਆ। ਜਿਸ ਕਾਰਨ ਗੈਸ ਚੁੱਲ੍ਹਾ ਅਤੇ ਕੁੱਕਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਜਦ ਕਿ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਧਮਾਕਾ ਹੋਣ ’ਤੇ ਆਸ-ਪਾਸ ਦੇ ਲੋਕ ਹੈਰਾਨ ਰਹਿ ਗਏ। ਕੁੱਕਰ ’ਚ ਬਣਾਇਆ ਜਾ ਰਿਹਾ ਸਾਗ ਔਰਤ ਦੀਆਂ ਅੱਖਾਂ ’ਚ ਪੈਣ ਕਾਰਨ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਜਾਰੀ ਹੋਏ ਨਵੇਂ ਹੁਕਮ, ਇਸ ਤਾਰੀਖ਼ ਤੋਂ ਪਹਿਲਾਂ ਕਰਨਾ ਪਵੇਗਾ ਕੰਮ
ਜਾਣਕਾਰੀ ਅਨੁਸਾਰ ਆਨੰਦ ਨਗਰੀ ਗਲੀ ਨੰਬਰ-3 ਦੇ ਰਹਿਣ ਵਾਲੇ ਸਤੀਸ਼ ਸਿਡਾਨਾ ਦੀ ਪਤਨੀ ਸੁਦੇਸ਼ ਰਾਣੀ ਕੁੱਕਰ ’ਚ ਸਾਗ ਬਣਾ ਰਹੀ ਸੀ। ਇਸ ਦੌਰਾਨ ਉਹ ਕਿਸੇ ਹੋਰ ਕੰਮ ’ਚ ਰੁੱਝ ਗਈ ਅਤੇ ਕੁੱਕਰ ਨਹੀਂ ਸੰਭਾਲਿਆ, ਜਿਸ ਕਾਰਨ ਕੁੱਕਰ ’ਚ ਬਹੁਤ ਜ਼ਿਆਦਾ ਭਾਫ ਹੋਣ ਕਾਰਨ ਕੁੱਕਰ ਫੱਟ ਗਿਆ ਅਤੇ ਕੁੱਕਰ ’ਚ ਬਣਾਇਆ ਜਾ ਰਿਹਾ ਸਾਗ ਰਸੋਈ ਦੀਆਂ ਕੰਧਾਂ ਨਾਲ ਚਿਪਕ ਗਿਆ ਅਤੇ ਗੈਸ ਚੁੱਲ੍ਹਾ ਵੀ ਉੱਡ ਗਿਆ ਅਤੇ ਨੁਕਸਾਨਿਆ ਗਿਆ।
ਇਹ ਵੀ ਪੜ੍ਹੋ : ਪੰਜਾਬੀਓ ਕੱਢ ਲਓ ਕੰਬਲ ਤੇ ਰਜਾਈਆਂ! ਮੌਸਮ ਵਿਭਾਗ ਦੀ ਆ ਗਈ ਵੱਡੀ Update
ਚੰਗੀ ਗੱਲ ਇਹ ਰਹੀ ਕਿ ਅੱਗ ਲੱਗਣ ਤੋਂ ਬਚਾਅ ਹੋ ਗਿਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਜਦੋਂ ਸੁਦੇਸ਼ ਰਾਣੀ ਉੱਚੀ ਆਵਾਜ਼ ਸੁਣ ਕੇ ਰਸੋਈ ’ਚ ਪਹੁੰਚੀ ਤਾਂ ਉਸ ਦੀਆਂ ਅੱਖਾਂ ’ਚ ਸਾਗ ਪੈ ਗਿਆ ਅਤੇ ਉਹ ਹੇਠਾਂ ਡਿੱਗ ਪਈ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8