ਪਟਾਕੇ ਵੇਚਣ ਦਾ ਆਰਜ਼ੀ ਲਾਇਸੈਂਸ ਦੇਣ ਸਬੰਧੀ ਪ੍ਰਕਿਰਿਆ ਸ਼ੁਰੂ

Thursday, Oct 24, 2024 - 10:29 AM (IST)

ਪਟਾਕੇ ਵੇਚਣ ਦਾ ਆਰਜ਼ੀ ਲਾਇਸੈਂਸ ਦੇਣ ਸਬੰਧੀ ਪ੍ਰਕਿਰਿਆ ਸ਼ੁਰੂ

ਜ਼ੀਰਾ (ਰਾਜੇਸ਼ ਢੰਡ) : ਦੀਵਾਲੀ, ਕ੍ਰਿਸਮਿਸ ਅਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਹੋਣ ਵਾਲੀ ਪਟਾਕਿਆਂ ਦੀ ਵਿਕਰੀ ਦੌਰਾਨ ਹਾਦਸਿਆਂ ਤੋਂ ਅਗਾਊਂ ਬਚਾਅ ਲਈ ਪਟਾਕੇ ਵਿਕਰੇਤਾਵਾਂ ਨੂੰ ਖੁੱਲ੍ਹੀ ਜਗ੍ਹਾ ’ਤੇ ਪਟਾਕੇ ਵੇਚਣ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਪਟਾਖੇ ਵੇਚਣ ਦੇ ਆਰਜ਼ੀ ਲਾਇਸੈਂਸ ਜਾਰੀ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਪੱਤਰ ਨੰਬਰ 2024 /1630/ਮਿਤੀ 23/10/24 ਜਾਰੀ ਕਰ ਕੇ ਪਟਾਕੇ ਵੇਚਣ ਦੇ ਆਰਜ਼ੀ ਲਾਇਸੈਂਸ ਲੈਣ ਦੇ ਚਾਹਵਨ ਵਿਅਕਤੀਆਂ ਪਾਸੋਂ ਦਰਖ਼ਾਸਤਾਂ ਮੰਗੀਆਂ ਗਈਆਂ ਹਨ।

ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਗੁਰਮੀਤ ਸਿੰਘ ਮਾਨ ਐੱਸ. ਡੀ. ਐੱਮ. ਜ਼ੀਰਾ ਨੇ ਦੱਸਿਆ ਕਿ ਜ਼ੀਰਾ ’ਚ ਪਟਾਕੇ ਵੇਚਣ ਦੇ ਲਾਇਸੈਂਸ ਲੈਣ ਦੇ ਚਾਹਵਾਨ ਵਿਅਕਤੀ 24 ਅਕਤੂਬਰ ਨੂੰ ਡੀ. ਸੀ. ਦਫ਼ਤਰ ਕੰਪਲੈਕਸ ਦੇ ਕਮਰਾ ਨੰਬਰ 17 ’ਚ ਅਰਜ਼ੀਆਂ ਦੇ ਸਕਦੇ ਹਨ।
 


author

Babita

Content Editor

Related News