ਗੈਸ ਪਲਟੀ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਹਸਪਤਾਲ ''ਚ ਔਰਤ ਹਾਰੀ ਜ਼ਿੰਦਗੀ ਤੇ ਮੌਤ ਦੀ ਜੰਗ

Wednesday, Oct 23, 2024 - 02:03 AM (IST)

ਲੁਧਿਆਣਾ/ਸਾਹਨੇਵਾਲ (ਖੁਰਾਣਾ/ਜਗਰੂਪ)- ਗਿਆਸਪੁਰਾ ਇਲਾਕੇ ’ਚ 16 ਅਕਤੂਬਰ ਨੂੰ ਗੈਸ ਸਿਲੰਡਰ ਦੀ ਪਲਟੀ ਮਾਰਨ ਦੇ ਦੌਰਾਨ ਹੋਏ ਜ਼ੋਰਦਾਰ ਧਮਾਕੇ ਦਾ ਸ਼ਿਕਾਰ ਬਣੀ ਮਹਿਲਾ ਘੁਟਾਣੀ ਦੇਵੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਉਹ ਪਿਛਲੇ ਕਰੀਬ ਇਕ ਹਫਤੇ ਤੋਂ ਚੰਡੀਗੜ੍ਹ ਸਥਿਤ ਪੀ.ਜੀ.ਆਈ. ਹਸਪਤਾਲ ’ਚ ਜ਼ਿਦਗੀ ਅਤੇ ਮੌਤ ਦਰਮਿਆਨ ਜੰਗ ਲੜ ਰਹੀ ਸੀ।

ਮ੍ਰਿਤਕ ਘੁਟਾਣੀ ਦੇਵੀ ਦੇ ਪਤੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਗਿਆਸਪੁਰਾ ਇਲਾਕੇ ਦੀ ਸਮਰਾਟ ਕਾਲੋਨੀ ’ਚ ਕਿਰਾਏ ਦੇ ਘਰ ’ਚ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ 16 ਅਕਤੂਬਰ ਨੂੰ ਵਿਹੜੇ ’ਚ ਹੋਏ ਸਿਲੰਡਰ ਫਟਣ ਵਾਲੇ ਹਾਦਸੇ ਕਾਰਨ ਲੱਗੀ ਭਿਆਨਕ ਅੱਗ ’ਚ ਉਸ ਦੀ ਪਤਨੀ 80 ਫੀਸਦੀ ਝੁਲਸ ਗਈ ਸੀ, ਜਿਸ ਨੂੰ ਇਲਾਜ ਲਈ ਪਹਿਲਾਂ ਸਥਾਨਕ ਸਿਵਲ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਪੀ.ਜੀ.ਆਈ. ਰੈਫਰ ਕਰ ਦਿੱਤਾ ਸੀ, ਜਿੱਥੇ ਕਰੀਬ ਇਕ ਹਫਤੇ ਬਾਅਦ ਦੁਪਹਿਰ ਸਮੇਂ ਉਹ ਜ਼ਿੰਦਗੀ ਦੀ ਜੰਗ ਹਾਰ ਗਈ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਕਾਂਗਰਸ ਨੇ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ

ਜ਼ਿਕਰਯੋਗ ਹੈ ਕਿ ਗੈਸ ਸਿਲੰਡਰ ’ਚ ਹੋਏ ਜ਼ੋਰਦਾਰ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ ਦੌਰਾਨ ਗਿਆਸਪੁਰਾ ਇਲਾਕੇ ਦੀ ਸਮਰਾਟ ਕਾਲੋਨੀ ’ਚ ਕਿਰਾਏ ਦੇ ਘਰਾਂ ’ਚ ਰਹਿਣ ਵਾਲੇ ਵੱਖ-ਵੱਖ ਪਰਿਵਾਰਾਂ ਦੇ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ’ਚ ਇਕ 7 ਸਾਲਾ ਮਾਸੂਮ ਬੱਚੀ ਵੀ ਸ਼ਾਮਲ ਹੈ। ਇਲਾਕੇ ’ਚ ਹੋਈ ਦਰਦਨਾਕ ਘਟਨਾ ਤੋਂ ਬਾਅਦ ਉਕਤ ਵਿਹੜੇ ਦੇ ਮਾਲਕ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News