ਡੇਢ ਸਾਲ ਪਹਿਲਾਂ ਹੋਈ ਸਿਪਾਹੀ ਦੀ ਮੌਤ ਦੇ ਮਾਮਲੇ ’ਚ ਆਇਆ ਨਵਾਂ ਮੋੜ, ਸਾਥੀ ਮੁਲਾਜ਼ਮ ਵਿਰੁੱਧ ਕੇਸ ਦਰਜ

Friday, Oct 25, 2024 - 04:47 AM (IST)

ਡੇਢ ਸਾਲ ਪਹਿਲਾਂ ਹੋਈ ਸਿਪਾਹੀ ਦੀ ਮੌਤ ਦੇ ਮਾਮਲੇ ’ਚ ਆਇਆ ਨਵਾਂ ਮੋੜ, ਸਾਥੀ ਮੁਲਾਜ਼ਮ ਵਿਰੁੱਧ ਕੇਸ ਦਰਜ

ਅਮਰਗੜ੍ਹ - ਪਿਛਲੇ ਸਾਲ  ਜੂਨ 2023 ’ਚ ਸੀ. ਆਈ. ਏ. ਮਾਹੋਰਾਣਾ ਵਿਖੇ ਤਾਇਨਾਤ ਸਿਪਾਹੀ ਹਰਮਨਪ੍ਰੀਤ ਸਿੰਘ ਨੂੰ ਅਚਾਨਕ ਗੋਲੀ ਲੱਗਣ ਕਾਰਨ ਹੋਈ ਮੌਤ ਦੇ ਮਾਮਲੇ ਨੇ ਨਵਾਂ ਮੋੜ ਲਿਆ ਹੈ, ਜਿਸ ਤਹਿਤ ਮ੍ਰਿਤਕ ਸਿਪਾਹੀ ਦੇ ਪਿਤਾ ਸੁਰਿੰਦਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਮਰਗੜ੍ਹ ਪੁਲਸ ਨੇ ਸਿਪਾਹੀ ਦੇ ਸਾਥੀ ਨਿਰਭੈ ਸਿੰਘ ਵਾਸੀ ਪਿੰਡ ਤੋਲੇਵਾਲ ਵਿਰੁੱਧ ਕੇਸ ਦਰਜ ਕੀਤਾ ਹੈ। 

ਮ੍ਰਿਤਕ ਦੇ ਪਿਤਾ ਸੁਰਿੰਦਰਪਾਲ ਸਿੰਘ ਵੱਲੋਂ 21 ਜੂਨ 2023 ਨੂੰ ਦਿੱਤੇ ਬਿਆਨਾਂ ’ਚ ਆਖਿਆ ਗਿਆ ਸੀ ਕਿ ਉਸ ਦਾ ਬੇਟਾ ਆਪਣਾ ਸਰਵਿਸ ਰਿਵਾਲਵਰ ਸਾਫ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲਣ ਕਾਰਨ ਉਸਦੇ ਗੋਲੀ ਵੱਜ ਗਈ ਜਿਸ ਉਪਰੰਤ ਉਸਦੀ ਮੌਤ ਹੋ ਗਈ।

ਉਸ ਸਮੇਂ ਸ਼ੱਕ ਜਿਤਾਇਆ ਜਾ ਰਿਹਾ ਸੀ ਕਿ ਗੋਲੀ ਚੱਲਣ ਦਾ ਕਾਰਨ ਰਿਵਾਲਵਰ ਸਾਫ ਕਰਨਾ ਨਹੀਂ ਬਲਕਿ ਸਿਪਾਹੀ ਨੇ ਖੁਦ ਨੂੰ ਗੋਲੀ ਮਾਰੀ ਹੈ ਜਾਂ ਕਿਸੇ ਨਾਲ ਦੇ ਸਾਥੀ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਘਟਨਾ ਮੌਕੇ 174 ਦੀ ਕਾਰਵਾਈ ਹੀ ਕਰਵਾਈ ਗਈ ਸੀ ਪਰ ਬਾਅਦ ’ਚ ਅਧਿਕਾਰੀਆਂ ਪਾਸ ਦਰਖਾਸਤਾਂ ਦਿੱਤੀਆਂ ਕਿ ਉਨ੍ਹਾਂ ਦੇ ਪੁੱਤਰ ਨੂੰ ਗੋਲੀ ਮਾਰੀ ਗਈ ਹੈ, ਜਿਸ ’ਤੇ ਹੁਣ ਪੁਲਸ ਵੱਲੋਂ ਕਾਰਵਾਈ ਕੀਤੀ ਗਈ ਹੈ। 


author

Inder Prajapati

Content Editor

Related News