ਵਿਦਿਆਰਥੀ ਖਿੱਚ ਲੈਣ ਤਿਆਰੀ, ਅਗਲੇ ਮਹੀਨੇ ਹੋਵੇਗੀ ''ਪਰਖ''

Saturday, Nov 02, 2024 - 11:11 AM (IST)

ਵਿਦਿਆਰਥੀ ਖਿੱਚ ਲੈਣ ਤਿਆਰੀ, ਅਗਲੇ ਮਹੀਨੇ ਹੋਵੇਗੀ ''ਪਰਖ''

ਲੁਧਿਆਣਾ (ਵਿੱਕੀ)- ਦੇਸ਼ ’ਚ ਨਵੀਂ ਸਿੱਖਿਆ ਨੀਤੀ ਲਾਗੂ ਹੋਣ ਤੋਂ ਬਾਅਦ ਸਰਕਾਰੀ ਅਤੇ ਨਿੱਜੀ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਸਿੱਖਣ ਦੀਆਂ ਪ੍ਰਾਪਤੀਆਂ ਦੀ ਅਸੈੱਸਮੈਂਟ ਕਰਨ ਦੇ ਮਕਸਦ ਨਾਲ ਕੇਂਦਰੀ ਸਿੱਖਿਆ ਮੰਤਰਾਲਾ ਵੱਲੋਂ 4 ਦਸੰਬਰ ਨੂੰ ਦੇਸ਼ ਭਰ ’ਚ ਕਰਵਾਏ ਜਾ ਰਹੇ ‘ਪਰਖ ਰਾਸ਼ਟਰੀ ਸਰਵੇਖਣ’ ’ਚ 88,000 ਸਕੂਲਾਂ ਦੇ ਕਰੀਬ 23 ਲੱਖ ਪ੍ਰੀਖਿਆਰਥੀ ਅਪੀਅਰ ਹੋਣਗੇ।

ਇਹ ਖ਼ਬਰ ਵੀ ਪੜ੍ਹੋ - ਦੇਸ਼ ਭਰ 'ਚ ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਪੜ੍ਹੋ ਨਵੀਆਂ ਕੀਮਤਾਂ

ਸਿੱਖਿਆ ਮੰਤਰਾਲਾ ਨੇ ‘ਪਰਖ ਸਰਵੇਖਣ’ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨਿਰਦੇਸ਼ਕ ਪੀ. ਏ. ਯੂ. ਨੂੰ ਸੌਂਪੀ ਹੈ, ਜਦੋਂਕਿ ਸੀ. ਬੀ. ਐੱਸ. ਈ. ਚੇਅਰਮੈਨ ਰਾਹੁਲ ਸਿੰਘ ਨੇ ਰੀਜਨਲ ਅਫਸਰ ਚੰਡੀਗੜ੍ਹ ਰਾਜੇਸ਼ ਗੁਪਤਾ ਨੂੰ ਚੰਡੀਗੜ੍ਹ ਰੀਜਨ ਲਈ ਰੀਜਨਲ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਆਰ. ਓ. ਗੁਪਤਾ ਨੇ ਸਰਵੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਨੇ ਪਰਖ ਲਈ ਐੱਨ. ਸੀ. ਈ. ਆਰ. ਟੀ. ਅਤੇ ਸੀ. ਬੀ. ਐੱਸ. ਈ. ਨੂੰ ਇਸ ਦਾ ਜ਼ਿੰਮਾ ਦਿੱਤਾ ਹੈ, ਜਿਸ ਵਿਚ ਐੱਨ. ਸੀ. ਈ. ਆਰ. ਟੀ. ਇਸ ਸਰਵੇਖਣ ’ਚ ਅਕੈਡਮਿਕ ਪਹਿਲੂ ਨੂੰ ਚੈੱਕ ਕਰੇਗੀ ਅਤੇ ਫੀਲਡ ਇਨਵੈਸਟੀਗੇਟਰ ਦੀ ਨਿਯੁਕਤੀ ਕਰੇਗੀ।

ਸੀ. ਬੀ. ਐੱਸ. ਈ. ਨੂੰ ਇਸ ਪ੍ਰੀਖਿਆ ਨੂੰ ਕੰਡਕਟ ਕਰਨ ਦਾ ਪ੍ਰਬੰਧਕੀ ਕੰਟ੍ਰੋਲ ਦਿੱਤਾ ਗਿਆ ਹੈ, ਜਿਸ ਵਿਚ ਜ਼ਿਲਾ ਪੱਧਰੀ ਕੋਆਰਡੀਨੇਟਰ ਅਤੇ ਆਬਜ਼ਰਵਰ ਦੀ ਨਿਯੁਕਤੀ ਹੋਵੇਗੀ। ਆਰ. ਓ. ਰਾਜੇਸ਼ ਗੁਪਤਾ ਨੇ ਦੱਸਿਆ ਕਿ ਪਰਖ ਸਰਵੇ ਲਈ ਸੀ. ਬੀ. ਐੱਸ. ਈ. ਸੈਕਟਰੀ ਹਿਮਾਂਸ਼ੂ ਗੁਪਤਾ ਅਤੇ ਪ੍ਰੀਖਿਆ ਕੰਟ੍ਰੋਲਰ ਡਾ. ਸੰਜਮ ਭਾਰਦਵਾਜ ਵੀ ਰੀਜਨ ’ਚ ਚੱਲ ਰਹੀਆਂ ਤਿਆਰੀਆਂ ਬਾਰੇ ਅੱਪਡੇਟ ਲੈ ਰਹੇ ਹਨ।

3 ਕਲਾਸਾਂ ਲਈ ਹੋਵੇਗੀ ਸਮੀਖਿਆ

ਕਲਾਸ 6ਵੀਂ ਅਤੇ 9ਵੀਂ ਲਈ ਪਰਖ ਰਾਸ਼ਟਰੀ ਸਰਵੇਖਣ ਪੂਰੇ ਦੇਸ਼ ਦੇ 783 ਜ਼ਿਲ੍ਹਿਆਂ ’ਚ 22 ਭਾਸ਼ਾਵਾਂ ’ਚ ਹੋਵੇਗਾ। ਇਸ ਵਿਚ ਸੀ. ਬੀ. ਐੱਸ. ਈ., ਸਟੇਟ ਬੋਰਡ ਦੇ ਨਾਲ ਹੋਰ ਬੋਰਡਾਂ ਕੋਲ 88,000 ਸਕੂਲਾਂ ਦੇ ਕੁੱਲ 23 ਲੱਖ ਪ੍ਰੀਖਿਆਰਥੀ ਅਪੀਅਰ ਹੋਣਗੇ। ਕਲਾਸ ਤੀਜੀ ਲਈ ਫਾਊਂਡੇਸ਼ਨਲ ਸਟੇਜ, ਕਲਾਸ 6ਵੀਂ ਦੇ ਪ੍ਰੀਪੇਟਰੀ ਸਟੇਜ, 9ਵੀਂ ਲਈ ਮਿਡਲ ਸਟੇਜ ਦੇ ਲਈ ਹੋਵੇਗਾ। ਰੀਜਨਲ ਅਫਸਰ ਨੇ ਦੱਸਿਆ ਕਿ ਬੀਤੇ ਦਿਨ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ ਜੋ ਲੁਧਿਆਣਾ ਦੇ ਇਕ ਸਕੂਲ ’ਚ ਪੁੱਜੇ ਸਨ, ਦੇ ਨਾਲ ਵੀ ਇਸ ਪਰਖ ਸਰਵੇਖਣ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਦੀਵਾਲੀ ਮੌਕੇ ਲਿਆ ਗਿਆ ਅਹਿਮ ਫ਼ੈਸਲਾ

ਚੰਡੀਗੜ੍ਹ ਰੀਜਨ ’ਚ 46 ਜ਼ਿਲ੍ਹਿਆਂ ਦੇ 4,241 ਸਕੂਲ ਹੋਣਗੇ ਅਪੀਅਰ

ਚੰਡੀਗੜ੍ਹ ਰੀਜਨ ਦੀ ਗੱਲ ਕਰੀਏ ਤਾਂ ਰੀਜਨ ’ਚ ਪੰਜਾਬ, ਜੰਮੂ-ਕਸ਼ਮੀਰ, ਲੇਹ-ਲੱਦਾਖ ਅਤੇ ਚੰਡੀਗੜ੍ਹ ਸ਼ਹਿਰ ਵਿਚ ਸ਼ਾਮਲ ਹਨ। ਇਸ ਰੀਜਨ ’ਚ 46 ਜ਼ਿਲਿਆਂ ਦੇ 4241 ਸਕੂਲ ਪਰਖ ’ਚ ਸ਼ਾਮਲ ਹੋਣਗੇ। ਪ੍ਰੀਖਿਆ ਦੇ ਲਈ ਚੰਡੀਗੜ੍ਹ ਰੀਜਨ ’ਚ 4241 ਆਬਜ਼ਰਵਰ ਪ੍ਰੀਖਿਆ ਲਈ ਲਗਾਏ ਜਾਣਗੇ। ਐੱਨ. ਸੀ. ਈ. ਆਰ. ਟੀ. ਨੇ ਸਟੇਟ ਲੈਵਲ ਕੋਆਰਡੀਨੇਟਰ ਲਗਾਏ ਵੀ ਹਨ, ਜਿਨ੍ਹਾਂ ਵਿਚ ਪੰਜਾਬ ’ਚ 2, ਚੰਡੀਗੜ੍ਹ ’ਚ 2, ਜੰਮੂ-ਕਸ਼ਮੀਰ, ਲੱਦਾਖ ਅਤੇ ਲੇਹ ਵਿਚ 1-1 ਕੋਆਰਡੀਨੇਟਰ ਦੀ ਨਿਯੁਕਤੀ ਕੀਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News