ਨਿਹੰਗਾਂ ਨਾਲ ਵਿਵਾਦ ਦੌਰਾਨ ਕੁੱਲ੍ਹੜ ਪਿੱਜ਼ਾ ਕੱਪਲ ਦੀ ਨਵੀਂ ਵੀਡੀਓ ਆਈ ਸਾਹਮਣੇ, ਆਖੀ ਵੱਡੀ ਗੱਲ

Wednesday, Oct 23, 2024 - 06:50 PM (IST)

ਨਿਹੰਗਾਂ ਨਾਲ ਵਿਵਾਦ ਦੌਰਾਨ ਕੁੱਲ੍ਹੜ ਪਿੱਜ਼ਾ ਕੱਪਲ ਦੀ ਨਵੀਂ ਵੀਡੀਓ ਆਈ ਸਾਹਮਣੇ, ਆਖੀ ਵੱਡੀ ਗੱਲ

ਜਲੰਧਰ (ਵੈੱਬ ਡੈਸਕ)- ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਵਿਵਾਦਾਂ ਵਿਚ ਘਿਰਦਾ ਜਾ ਰਿਹਾ ਹੈ। ਕੁੱਲ੍ਹੜ ਪਿੱਜ਼ਾ ਕੱਪਲ ਦਾ ਪਿਛਲੇ ਦਿਨੀਂ ਨਿਹੰਗਾਂ ਨਾਲ ਵਿਵਾਦ ਹੋ ਗਿਆ ਸੀ।  ਜੋੜੇ ਦੀ ਦੁਕਾਨ ਬਾਹਰ ਨਿਹੰਗ ਬਾਬਾ ਮਾਨ ਸਿੰਘ ਅਕਾਲੀ ਹੋਰ ਸਿੰਘਾਂ ਨਾਲ ਕੁੱਲ੍ਹੜ ਪਿੱਜ਼ਾ ਵਾਲੇ ਸਹਿਜ ਅਰੋੜਾ ਨੂੰ ਮਿਲਣ ਪਹੁੰਚੇ ਸਨ। ਨਿਹੰਗਾਂ ਨੂੰ ਜੋੜੇ ਦੇ ਸੋਸ਼ਲ ਮੀਡੀਆ 'ਤੇ ਪੈ ਰਹੇ ਕੰਟੇਂਟ ਨੂੰ ਲੈ ਕੇ ਸ਼ਿਕਾਇਤ ਸੀ।

ਜਿਸ ਤੋਂ ਬਾਅਦ ਉਨ੍ਹਾਂ ਹਾਈਕੋਰਟ ਵਿਚ ਆਪਣੀ ਸਕਿਓਰਿਟੀ ਨੂੰ ਲੈ ਕੇ ਪਟੀਸ਼ਨ ਦਰਜ ਕੀਤੀ ਸੀ। ਬੀਤੇ ਦਿਨੀਂ ਹੀ ਹਾਈਕੋਰਟ ਵੱਲੋਂ ਕੁੱਲ੍ਹੜ ਪਿੱਜ਼ਾ ਕੱਪਲ ਨੂੰ ਸਕਿਓਰਿਟੀ ਦੀ ਹੁਕਮ ਪੰਜਾਬ ਸਰਕਾਰ ਨੂੰ ਦਿੱਤੇ ਗਏ ਹਨ। ਦਰਅਸਲ ਨਿਹੰਗ ਸਿੰਘ ਵੱਲੋਂ ਕੁੱਲ੍ਹੜ ਪਿੱਜ਼ਾ ਕੱਪਲ ਵਾਲੇ ਸਹਿਜ ਅਰੋੜਾ ਨੂੰ ਪੱਗ ਬੰਨਣ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਸੀ। ਜਿਸ ਨੂੰ ਲੈ ਕੇ ਕੁੱਲ੍ਹੜ ਪਿੱਜ਼ਾ ਕਪਲ ਹਾਈਕੋਰਟ ਦੇ ਵਿੱਚ ਸਕਿਓਰਿਟੀ ਲਈ ਪਹੁੰਚਿਆ ਸੀ।

ਇਹ ਵੀ ਪੜ੍ਹੋ- DGP ਗੌਰਵ ਯਾਦਵ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ, ਨਸ਼ਿਆਂ 'ਤੇ ਕਾਬੂ ਪਾਉਣ ਲਈ ਬਣਾਈ ਰਣਨੀਤੀ

PunjabKesari

ਨਿਹੰਗਾਂ ਨਾਲ ਵਿਵਾਦ ਪਿੱਛੋਂ ਹੁਣ ਕੁੱਲ੍ਹੜ ਪਿੱਜ਼ਾ ਕੱਪਲ ਨੇ ਨਵੀਂ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਵੀਡੀਓ ਵਿਚ ਸਹਿਜ ਅਰੋੜਾ ਕੋਈ ਨਵੀਂ ਖਾਣ ਵਾਲੀ ਡਿਸ਼ ਬਣਾਉਂਦੇ ਨਜ਼ਰ ਆ ਰਹੇ ਹਨ। ਕੁਮੈਂਟਾਂ ਵਿਚ ਲੋਕ ਉਨ੍ਹਾਂ ਨੂੰ ਟ੍ਰੋਲ ਕਰਨ ਤੋਂ ਪਿੱਛੇ ਨਹੀਂ ਹਟ ਰਹੇ ਸੀ, ਜਿਸ ਦਾ ਸਹਿਜ ਅਰੋੜਾ ਵੱਲੋਂ ਜਵਾਬ ਵੀ ਦਿੱਤਾ ਗਿਆ। 

ਸਹਿਜ ਨੇ ਇਕ ਟ੍ਰੋਲਰ ਦੇ ਕੁਮੈਂਟ ਦਾ ਰਿਪਲਾਈ ਦਿੰਦਿਆਂ ਕੁਮੈਂਟ ਦਾ ਜਵਾਬ ਦਿੰਦੇ ਕਿਹਾ ਕਿ ਜਿਸ ਨੂੰ ਸਾਡੀ ਵੀਡੀਓ ਨਹੀਂ ਪਸੰਦ, ਉਹ ਵੀਡੀਓ ਇਗਨੋਰ ਕਰਕੇ ਅੱਗੇ ਵੱਧ ਸਕਦੇ ਹਨ। ਸਾਨੂੰ ਸਾਡਾ ਕੰਮ ਕਰਨ ਦਿਓ, ਤੁਹਾਨੂੰ ਨਹੀਂ, ਪਸੰਦ Unfollow ਕਰ ਦਿਓ, ਹਾਲਾਂਕਿ ਹੁਣ ਸਹਿਜ ਅਰੋੜਾ ਨੇ ਉਸ ਵੀਡੀਓ ਦੇ ਕੁਮੈਂਟ ਹੀ ਬੰਦ ਕਰ ਦਿੱਤੇ ਹਨ।

ਇਹ ਵੀ ਪੜ੍ਹੋ- ਆਦਮਪੁਰ ਏਅਰਪੋਰਟ 'ਤੇ ਫਲਾਈਟ 'ਚ ਬੰਬ ਹੋਣ ਦੀ ਖ਼ਬਰ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News