ਸ਼ਿਵ ਸੈਨਾ ਆਗੂ ''ਤੇ ਹੋਏ ਹ.ਮਲੇ ਦੇ ਮਾਮਲੇ ''ਚ ਆਇਆ ਨਵਾਂ ਮੋੜ
Monday, Nov 04, 2024 - 03:10 AM (IST)
ਲੁਧਿਆਣਾ (ਗੌਤਮ)- ਮਾਡਲ ਟਾਊਨ ਐਕਸਟੈਂਸ਼ਨ ਵਿਚ ਸਥਿਤ ਸ਼ਿਵ ਸੈਨਾ ਹਿੰਦੂ ਸਿੱਖ ਵਿੰਗ ਦੇ ਰਾਸ਼ਟਰੀ ਪ੍ਰਧਾਨ ਹਰਕੀਰਤ ਸਿੰਘ ਖੁਰਾਣਾ ਦੇ ਘਰ ਹੋਏ ਪੈਟਰੋਲ ਬੰਬ ਦੀ ਵਾਰਦਾਤ ਨੂੰ ਲੈ ਕੇ ਪੁਲਸ ਕਾਰਵਾਈ ਕਰਨ ਵਿਚ ਜੁਟੀ ਹੋਈ ਹੈ। ਪੁਲਸ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੇ ਮੌਕੇ ’ਤੇ ਮਿਲੀ ਸੀ.ਸੀ.ਟੀ.ਵੀ. ਫੁਟੇਜ ਦੇ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲਸ ਦੀਆਂ ਟੀਮਾਂ ਹੁਣ ਤੱਕ 70 ਤੋਂ ਜ਼ਿਆਦਾ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਹੋਏ ਹਮਲੇ ਦੀ ਜਾਂਚ ਦੇ ਦੌਰਾਨ ਪੁਲਸ ਨੂੰ ਮੁਲਜ਼ਮਾਂ ਦੀ ਆਖਰੀ ਫੁਟੇਜ ਰਾਹੋਂ ਰੋਡ ’ਤੇ ਮਿਲੀ ਸੀ, ਜਦਕਿ ਇਸ ਵਾਰਦਾਤ ਨੂੰ ਲੈ ਕੇ ਵੀ ਪੁਲਸ ਗੰਭੀਰਤਾ ਨਾਲ ਜਾਂਚ ਵਿਚ ਜੁਟੀ ਹੋਈ ਹੈ।
ਦੂਜੇ ਪਾਸੇ ਇਸ ਵਾਰਦਾਤ ਨੂੰ ਲੈ ਕੇ ਇਕ ਅੱਤਵਾਦੀ ਸੰਗਠਨ ਵਲੋਂ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਗਈ ਹੈ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਇਲਾਵਾ ਈਮੇਲ ਵੀ ਕੀਤੀ ਗਈ ਹੈ, ਜੋ ਕਿ ਅੱਤਵਾਦੀ ਰਣਜੀਤ ਸਿੰਘ ਨੀਟਾ ਦੇ ਨੇੜੇ ਫਤਿਹ ਸਿੰਘ ਬਾਗੀ ਵਲੋਂ ਕੀਤੀ ਗਈ ਹੈ। ਦੱਸ ਦੇਈਏ ਕਿ ਸਰਕਾਰ ਵਲੋਂ ਰਣਜੀਤ ਸਿੰਘ ਨੀਟਾ ਨੂੰ ਮੋਸਟ ਵਾਟੇਂਡ ਅੱਤਵਾਦੀ ਐਲਾਨ ਕੀਤਾ ਗਿਆ, ਭਾਵੇਂਕਿ ਅਧਿਕਾਰੀਆਂ ਵਲੋਂ ਇਸ ਗੱਲ ਨੂੰ ਲੈ ਕੇ ਹੁਣ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਇਸ ਧਮਕੀ ਦੇ ਬਾਅਦ ਪੁਲਸ ਪ੍ਰਸ਼ਾਸਨ ਵਲੋਂ ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੂਰਾ ਟੱਬਰ ਹੀ ਹੋ ਗਿਆ ਤਬਾਹ ; ਚੱਲਦੀ ਕਾਰ ਨੂੰ ਲੱਗ ਗਈ ਅੱਗ, 2 ਮਾਸੂਮ ਬੱਚੀਆਂ ਤੇ ਪਿਓ ਦੀ ਹੋਈ ਦਰਦਨਾਕ ਮੌ.ਤ
ਜਾਣਕਾਰੀ ਅਨੁਸਾਰ ਪੋਸਟ ਵਿਚ ਹਮਲੇ ਦੀ ਜ਼ਿੰਮੇਦਾਰੀ ਲੈਂਦੇ ਪੰਜਾਬੀ ਵਿਚ ਲਿਖਿਆ ਹੈ, ਜੋ ਕਿ ਫਤਿਹ ਸਿੰਘ ਬਾਗੀ ਵਲੋਂ ਜਾਰੀ ਕੀਤੀ ਗਈ ਹੈ ਕਿ ਬੀਤੇ ਦਿਨੀਂ ਹਿੰਦੂ ਨੇਤਾਵਾਂ ਦੇ ਠਿਕਾਣਿਆਂ ’ਤੇ ਹੋਏ ਪੈਟਰੋਲ ਬੰਬ ਦੇ ਨਾਲ ਚਿਤਾਵਨੀ ਦਿੱਤੀ ਗਈ ਹੈ। ਜੇਕਰ ਉਨ੍ਹਾਂ ਨੇ ਆਪਣੀ ਸਿੱਖ ਵਿਰੋਧੀ ਗਤੀਵਿਧੀਆਂ ਨੂੰ ਲਗਾਮ ਨਾ ਲਗਾਈ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਹੋਣਗੇ। ਇਨ੍ਹਾਂ ਵਲੋਂ ਸਿੱਖਾਂ ਦੇ ਜ਼ਖਮਾਂ ’ਤੇ ਨਮਕ ਛਿੜਕਿਆ ਜਾਂਦਾ ਹੈ ਅਤੇ 6 ਜੂਨ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਵਾਲੇ ਦਿਨਾਂ ਵਿਚ ਜਾਣਬੁਝ ਕੇ ਸਰਕਾਰੀ ਸਰਪ੍ਰਸਤੀ ਦੇ ਹੇਠਾਂ ਸਿੱਖਾਂ ਦੇ ਕਾਤਲ ਅਤੇ ਬਲੂ ਸਟਾਰ ਦੇ ਮੁਲਜ਼ਮਾਂ ਨੂੰ ਆਪਣੇ ਆਦਰਸ਼ ਦਸ ਕੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ।
ਜਥੇਦਾਰ ਭਾਈ ਰਣਜੀਤ ਸਿੰਘ, ਜੰਮੂ ਪ੍ਰਮੁੱਖ ਖਾਲਿਸਤਾਨ ਜਿੰਦਾਬਾਦ ਫੋਰਸ ਦੀ ਅਗਵਾਈ ਕੀਤੀ ਗਈ ਹੈ। ਉਹ ਆਪਣੇ ਸ਼ਹੀਦ ਭਰਾਵਾਂ ਦੇ ਸੁਪਨੇ ਪੂਰੇ ਕਰਨ ਦੇ ਲਈ ਵਚਨਬੱਧ ਹੈ। ਥਾਣਾ ਮਾਡਲ ਟਾਊਨ ਦੀ ਇੰਸਪੈਕਟਰ ਅਵਨੀਤ ਕੌਰ ਨੇ ਦੱਸਿਆ ਕਿ ਹੁਣ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਪੁਲਸ ਨੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹਮਲਾਵਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਦੀਵਾਲੀ ਵਾਲੇ ਦਿਨ ਪਟਾਕੇ ਲੈਣ ਆਪਣੇ ਛੱਡ ਗੁਆਂਢੀਆਂ ਦੇ ਲੈ ਗਿਆ ਬੱਚੇ, ਹਾਲੇ ਤੱਕ ਵੀ ਨਾ ਮੁੜਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e