ਪਿਛਲੇ 3 ਸਾਲਾਂ ’ਚ ਆਨਲਾਈਨ ਵਿੱਤੀ ਧੋਖਾਦੇਹੀ ਦਾ ਸ਼ਿਕਾਰ ਬਣੇ 39 ਫ਼ੀਸਦੀ ਭਾਰਤੀ ਪਰਿਵਾਰ

Wednesday, May 03, 2023 - 11:45 AM (IST)

ਪਿਛਲੇ 3 ਸਾਲਾਂ ’ਚ ਆਨਲਾਈਨ ਵਿੱਤੀ ਧੋਖਾਦੇਹੀ ਦਾ ਸ਼ਿਕਾਰ ਬਣੇ 39 ਫ਼ੀਸਦੀ ਭਾਰਤੀ ਪਰਿਵਾਰ

ਨਵੀਂ ਦਿੱਲੀ (ਭਾਸ਼ਾ) – ਕਰੀਬ 39 ਫ਼ੀਸਦੀ ਭਾਰਤੀ ਪਰਿਵਾਰ ਪਿਛਲੇ ਤਿੰਨ ਸਾਲਾਂ ਦੌਰਾਨ ਆਨਲਾਈਨ ਵਿੱਤੀ ਧੋਖਾਦੇਹੀ ਦਾ ਸ਼ਿਕਾਰ ਬਣੇ ਹਨ। ਇਨ੍ਹਾਂ ’ਚੋਂ ਸਿਰਫ਼ 24 ਫ਼ੀਸਦੀ ਨੂੰ ਹੀ ਉਨ੍ਹਾਂ ਦਾ ਪੈਸਾ ਵਾਪਸ ਮਿਲ ਸਕਿਆ ਹੈ। ਲੋਕਲ ਸਰਕਲਸ ਦੀ ਜਾਰੀ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ। ਸਰਵੇ ’ਚ 23 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਕ੍ਰੈਡਿਟ ਜਾਂ ਡੈਬਿਟ ਕਾਰਡ ਧੋਖਾਦੇਹੀ ਦਾ ਸ਼ਿਕਾਰ ਬਣੇ। ਉੱਥੇ ਹੀ 13 ਫ਼ੀਸਦੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਖਰੀਦ, ਵਿਕਰੀ ਅਤੇ ਵਰਗੀਕ੍ਰਿਤ ਸਾਈਟ ਯੂਜ਼ਰਸ ਵਲੋਂ ਧੋਖਾ ਦਿੱਤਾ ਗਿਆ।

ਇਹ ਵੀ ਪੜ੍ਹੋ - ਹੁਣ ਵਿਦੇਸ਼ੀ ਧਰਤੀ ’ਤੇ ਖੰਗਾਲਿਆ ਜਾਵੇਗਾ ਅਡਾਨੀ ਗਰੁੱਪ ਦਾ ਵਹੀਖਾਤਾ

ਸਰਵੇ ਮੁਤਾਬਕ 13 ਫ਼ੀਸਦੀ ਲੋਕਾਂ ਦਾ ਕਹਿਣਾ ਸੀ ਕਿ ਵੈੱਬਸਾਈਟ ਵਲੋਂ ਉਨ੍ਹਾਂ ਕੋਲੋਂ ਪੈਸਾ ਲੈ ਲਿਆ ਗਿਆ ਪਰ ਉਤਪਾਦ ਨਹੀਂ ਭੇਜਿਆ ਗਿਆ। 10 ਫ਼ੀਸਦੀ ਨੇ ਕਿਹਾ ਕਿ ਉਹ ਏ. ਟੀ. ਐੱਮ. ਕਾਰਡ ਧੋਖਾਦੇਹੀ ਦਾ ਸ਼ਿਕਾਰ ਬਣੇ। ਹੋਰ 10 ਫ਼ੀਸਦੀ ਨੇ ਕਿਹਾ ਕਿ ਉਨ੍ਹਾਂ ਨਾਲ ਬੈਂਕ ਖਾਤਾ ਧੋਖਾਦੇਹੀ ਕੀਤੀ ਗਈ। ਉੱਥੇ ਹੀ 16 ਫ਼ੀਸਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੱਝ ਹੋਰ ਤਰੀਕੇ ਅਪਣਾ ਕੇ ਚੂਨਾ ਲਗਾਇਆ ਗਿਆ। ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਸਰਵੇ ’ਚ ਸ਼ਾਮਲ 30 ਫ਼ੀਸਦੀ ਪਰਿਵਾਰਾਂ ’ਚੋਂ ਕੋਈ ਇਕ ਮੈਂਬਰ ਵਿੱਤੀ ਧੋਖਾਦੇਹੀ ਦਾ ਸ਼ਿਕਾਰ ਬਣਿਆ ਹੈ। ਉੱਥੇ ਹੀ 9 ਫ਼ੀਸਦੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਇਸ ਤਰ੍ਹਾਂ ਦੀ ਧੋਖਾਦੇਹੀ ਦਾ ਸ਼ਿਕਾਰ ਬਣੇ। 

ਇਹ ਵੀ ਪੜ੍ਹੋ - ਅਡਾਨੀ ਗਰੁੱਪ ਦੇ 10 'ਚੋਂ 8 ਸ਼ੇਅਰਾਂ 'ਚ ਆਇਆ ਜ਼ਬਰਦਸਤ ਉਛਾਲ, ਇਨ੍ਹਾਂ ਸ਼ੇਅਰਾਂ 'ਤੇ ਲੱਗਾ ਅੱਪਰ ਸਰਕਟ

57 ਫ਼ੀਸਦੀ ਦਾ ਕਹਿਣਾ ਸੀ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇਸ ਤਰ੍ਹਾਂ ਦੀ ਧੋਖਾਦੇਹੀ ਦਾ ਸ਼ਿਕਾਰ ਬਣਨ ਤੋਂ ਬਚ ਗਏ। 4 ਫ਼ੀਸਦੀ ਨੇ ਇਸ ਬਾਰੇ ਸਪੱਸ਼ਟ ਤੌਰ ’ਤੇ ਆਪਣੀ ਰਾਏ ਨਹੀਂ ਦੱਸੀ। ਸਰਵੇ ’ਚ ਦੇਸ਼ ਦੇ 331 ਜ਼ਿਲ੍ਹਿਆਂ ਦੇ 32,000 ਲੋਕਾਂ ਦੀ ਰਾਏ ਲਈ ਗਈ। ਇਨ੍ਹਾਂ ’ਚ 66 ਫ਼ੀਸਦੀ ਮਰਦ ਅਤੇ 34 ਫ਼ੀਸਦੀ ਜਨਾਨੀਆਂ ਸਨ। ਸਰਵੇ ’ਚ ਸ਼ਾਮਲ 39 ਫ਼ੀਸਦੀ ਲੋਕ ਪਹਿਲੀ ਸ਼੍ਰੇਣੀ ਦੇ ਸ਼ਹਿਰਾਂ ਤੋਂ, 35 ਫ਼ੀਸਦੀ ਦੂਜੀ ਸ਼੍ਰੇਣੀ ਅਤੇ 26 ਫ਼ੀਸਦੀ ਤੀਜੀ ਅਤੇ ਚੌਥੀ ਸ਼੍ਰੇਣੀ ਦੇ ਸ਼ਹਿਰਾਂ ਅਤੇ ਪੇਂਡੂ ਜ਼ਿਲ੍ਹਿਆਂ ਦੇ ਸਨ।

ਨੋਟ: ਇਸ ਖ਼ਬਰ ਦੇ ਸਬੰਧ ਵਿੱਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ।

 


author

rajwinder kaur

Content Editor

Related News