ਭਾਰਤ ’ਚ ਲਾਂਚ ਹੋਈ 2020 Mercedes-Benz GLS, ਕੀਮਤ 99.90 ਲੱਖ ਰੁਪਏ

06/17/2020 5:05:36 PM

ਆਟੋ ਡੈਸਕ– ਆਪਣੀਆਂ ਲਗਜ਼ਰੀ ਕਾਰਾਂ ਨੂੰ ਲੈ ਕੇ ਦੁਨੀਆ ਭਰ ’ਚ ਮਸ਼ਹੂਰ ਕੰਪਨੀ ਮਰਸੀਡੀਜ਼ ਨੇ 2020 Mercedes-Benz GLS ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਲਗਜ਼ਰੀ ਕਾਰ ਦੀ ਕੀਮਤ 99.90 ਲੱਖ ਰੁਪਏ (ਐਕਸ-ਸ਼ੋਅਰੂਮ, ਇੰਡੀਆ) ਰੱਖੀ ਗਈ ਹੈ। ਨਵੀਂ GLS ਕਾਰ ਨੂੰ ਕੰਪਨੀ ਆਪਣੇ ਚਾਕਣ ਪਲਾਂਟ ’ਚ ਅਸੈਂਬਲ ਕਰੇਗੀ। ਇਸ ਨੂੰ ਦੋ ਮਾਡਲਾਂ- GLS 450 4MATIC ਅਤੇ GLS 400 d 4Matic ਅਤੇ 5 ਰੰਗਾਂ ’ਚ ਖਰੀਦਿਆ ਜਾ ਸਕਦਾ ਹੈ। ਮਰਸੀਡੀਜ਼ ਬੈਂਜ਼ ਇੰਡੀਆ ਦਾ ਇਹ ਤੀਜਾ ਮਾਡਲ ਹੈ ਜਿਸ ਨੂੰ ਕੋਵਿਡ-19 ਤਾਲਾਬੰਦੀ ਦੌਰਾਨ ਡਿਜੀਟਲ ਲਾਂਚ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ ਨੇ AMG C 63 ਅਤੇ AMG GT R ਕਾਰਾਂ ਭਾਰਤੀ ਬਾਜ਼ਾਰ ’ਚ ਉਤਾਰੀਆਂ ਸਨ। ਨਵੀਂ GLS ਦਾ ਮੁਕਾਬਲਾ BMW ਦੀ X7 ਨਾਲ ਹੋਵੇਗਾ। 

ਪਿਛਲੇ ਮਾਡਲ ਨਾਲੋਂ ਕਾਫ਼ੀ ਵੱਡੀ ਹੈ ਇਹ ਕਾਰ
ਨਵੀਂ ਜਨਰੇਸ਼ਨ ਦੀ ਜੀ.ਐੱਲ.ਐੱਸ. ਕਾਰ ਨੂੰ ਪੁਰਾਣੇ ਮਾਡਲ ਨਾਲੋਂ 77mm ਲੰਬਾ ਅਤੇ 22mm ਚੌੜਾ ਬਣਾਇਆ ਗਿਆਹੈ। ਇਸ ਤੋਂ ਇਲਾਵਾ ਇਸ ਦੇ ਵ੍ਹੀਲਬੇਸ ਨੂੰ ਵੀ ਕੰਪਨੀ ਨੇ 60mm ਵਧਾਇਆ ਹੈ। ਯਾਨੀ ਕਾਰ ਦੇ ਪਿੱਛੇ ਬੈਠੇ ਯਾਤਰੀਆਂ ਨੂੰ ਹੁਣ ਵਾਧੂ ਥਾਂ ਮਿਲੇਗੀ। 

ਸੁਰੱਖਿਆ ਦਾ ਖ਼ਾਸ ਧਿਆਨ
ਸੁਰੱਖਿਆ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਵਿਚ ਐਕਟਿਵ ਪਾਰਕ ਅਸਿਸਟ ਨਾਲ 360 ਡਿਗਰੀ ਸਰਾਊਂਡ ਵਿਊ ਕੈਮਰਾ, ਡਰਾਈਵਰ ਅਸਿਸਟੈਂਟ ਸਿਸਟਮ, ਡਾਊਨਹਿੱਲ ਸਪੀਡ ਰੈਗੁਲੇਸ਼ਨ (DSR), ਬਲਾਇੰਡ ਸਪਾਟ-ਅਸਿਸਟ ਅਤੇ ਐਕਟਿਵ ਬ੍ਰੇਕ ਅਸਿਸਟ, 9 ਏਅਰਬੈਗਸ, ਆਫ-ਰੋਡ ਏ.ਬੀ.ਐੱਸ. ਅਤੇ ਕਾਰ ਵਾਸ਼ ਫੰਕਸ਼ਨ ਦਿੱਤੇ ਹਨ। 

PunjabKesari

6-ਸਿਲੰਡਰ ਇਨ-ਲਾਈਨ ਇੰਜਣ
ਮਰਸੀਡੀਜ਼ ਦੀ ਨਵੀਂ GLS 450 4MATIC ’ਚ 6-ਸਿਲੰਡਰ ਦਾ ਇਨ-ਲਾਈਨ ਇੰਜਣ ਦਿੱਤਾ ਗਿਆ ਹੈ ਜੋ ਇੰਟੀਗ੍ਰੇਟਿਡ ਤਕਨੀਕ ਨੂੰ ਸੁਪੋਰਟ ਕਰਦਾ ਹੈ। ਇਹ ਇੰਜਣ 367 ਐੱਚ.ਪੀ. ਦੀ ਪਾਵਰ ਅਤੇ 500 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਉਥੇ ਹੀ ਡੀਜ਼ਲ ਮਾਡਲ ਦੀ ਗੱਲ ਕਰੀਏ ਤਾਂ GLS 400 d 4MATIC ’ਚ 2.9 ਲੀਟਰ ਦਾ ਇਨ-ਲਾਈਨ 6-ਸਿਲੰਡਰ ਆਇਲ ਬਰਨਰ ਇੰਜਣ ਲੱਗਾ ਜੋ 326 ਬੀ.ਐੱਚ.ਪੀ. ਅਤੇ 700 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। 

ਡਿਜ਼ਾਇਨ ’ਚ ਕੀਤਾ ਗਿਆ ਬਦਲਾਅ
ਨਵੀਂ ਜੀ.ਐੱਲ.ਐੱਸ. ’ਚ ਬੋਲਡ ਆਕਟਾਗਨਲ ਗਰਿੱਲ ਨਾਲ ਮਲਟੀਬੀਮ ਐੱਲ.ਈ.ਡੀ. ਹੈੱਡਲੈਂਪਸ ਸਟੈਂਡਰਡ ਰੂਪ ’ਚ ਦਿੱਤੇ ਗਏ ਹਨ। ਐੱਸ.ਯੂ.ਵੀ. ’ਚ ਫਰੰਟ ਐਪ੍ਰੋਨ ’ਤੇ ਇਕ ਕ੍ਰੋ-ਪਲੇਟਿਡ ਅੰਡਰ-ਗਾਰਡ ਨਾਲ ਵੱਡੀ ਏਅਰ ਇਨਲੇਟ ਗਰਿੱਲ ਦਿੱਤੀ ਗਈ ਹੈ। ਕਾਰ ਦੇ ਰੀਅਰ ’ਚ ਟੂ-ਪੀਸ ਐੱਲ.ਈ.ਡੀ. ਟੇਲਲੈਂਪਸ ਨਾਲ ਇਕ ਤਿੰਨ-ਡਾਈਮੈਂਸ਼ਨਲ ਪੈਟਰਨਲ, ਸਿਲਵਰ ਸਕਿਡ ਪਲੇਟ ਅਤੇ ਡਿਊਲ ਐਗਜਾਸਟ ਮਫਲਰਸ ਨਾਲ ਕ੍ਰੋਮ ਬੇਜ਼ਲਸ ਦਿੱਤੇ ਗਏ ਹਨ। 

PunjabKesari

ਖਾਸ ਸਸਪੈਂਸ਼ਨ ਸਿਸਟਮ
ਕਾਰ ਦੀ ਬੂਟ ਸਪੇਸ ਨੂੰ ਲੋੜ ਦੇ ਹਿਸਾਬ ਨਾਲ ਤੁਸੀਂ 2,400 ਲੀਟਰ ਤਕ ਵਧਾ ਸਕਦੇ ਹੋ। ਕੰਪਨੀ ਨੇ ਇਸ ਵਿਚ AIRMATIC ਸਸਪੈਂਸ਼ਨ ਦਿੱਤੇ ਹਨ ਜਿਸ ਦੇ ਚਲਦੇ ਤੁਸੀਂ ਇਸ ਐੱਸ.ਯੂ.ਵੀ. ਦੀ ਉੱਚਾਈ ਇਕ ਬਟਨ ਨਾਲ ਵਧਾ ਅਤੇ ਘਟਾ ਸਕਦੇ ਹੋ। 

ਸ਼ਾਨਦਾਰ ਇੰਟੀਰੀਅਰ
ਇਸ ਕਾਰ ’ਚ ਸਿਗਨੇਚਰ, ਸਿੰਗਲ ਯੂਨਿਟ ਟੱਚਸਕਰੀਨ ਡਿਸਪਲੇਅ ਤੇ ਇੰਫੋਟੇਨਮੈਂਟ ਅਤੇ ਇੰਸਟਰੂਮੈਂਟੇਸ਼ਨ ਲਈ ਸਪਲਿਟ ਸਕਰੀਨਾਂ ਦਿੱਤੀਆਂ ਗਈਆਂ ਹਨ। ਕਾਰ ’ਚ ਮਰਸੀਡੀਜ਼ ਦਾ ਨਵੀਂ ਜਨਰੇਸ਼ਨ ਦਾ MBUX ਸਿਸਟਮ ਅਤੇ ਆਪਸ਼ਨਲ 11.6 ਇੰਚ ਡਿਸਪਲੇਅ ਨਾਲ 2-ਰੀਅਰ ਸੀਟ ਐਂਟਰਟੇਨਮੈਂਟ ਸਿਸਟਮ ਦਾ ਆਪਸ਼ਨ ਮਿਲਦਾ ਹੈ। ਇਸ ਕਾਰ ’ਚ ਨਵੀਂ ਜਨਰੇਸ਼ਨ ਡਰਾਈਵਰ ਅਸਿਸਟੈਂਟ ਸਿਸਟਮ, ਹੀਟੇਡ ਸੀਟਾਂ, 5-ਜ਼ੋਨ ਕਲਾਈਮੇਟ ਕੰਟਰੋਲ, ਪੈਨੋਰਮਮਿਕ ਸਨਰੂਫ ਤੋਂ ਇਲਾਵਾ ਹੋਰ ਬਹੁਤ ਕੁਝ ਦਿੱਤਾ ਗਿਆ ਹੈ। 


Rakesh

Content Editor

Related News