2017: ਮਾਰੂਤੀ ਨੇ ਪ੍ਰਤੀ ਮਿੰਟ ਵੇਚੀਆਂ 3 ਕਾਰਾਂ

Sunday, Jan 14, 2018 - 11:33 PM (IST)

ਨਵੀਂ ਦਿੱਲੀ—ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਹੌਲੀ ਰਫਤਾਰ ਨਾਲ ਗ੍ਰੋਥ ਕਰ ਰਹੀ ਹੈ। ਕੰਪਨੀ ਨੇ ਘਰੇਲੂ ਮਾਰਕੀਟ 'ਚ ਇਕ ਵਾਰ ਫਿਰ 10 ਲੱਖ ਤੋਂ ਜ਼ਿਆਦਾ ਗੱਡੀਆਂ ਵੇਚੀਆਂ ਗਈਆਂ ਹਨ। ਮਾਰੂਤੀ ਸੁਜ਼ੂਕੀ ਨੇ ਡਬਲ ਡਿਜੀਟ ਗ੍ਰੋਥ ਨਾਲ ਪਿਛਲੇ ਸਾਲ ਯਾਨੀ 2017 'ਚ ਕੁੱਲ 1602522 ਗੱਡੀਆਂ ਵੇਚੀਆਂ ਹਨ।
ਮਾਰੂਤੀ ਨੇ ਪਿਛਲੇ ਸਾਲ ਆਪਣਾ ਰਿਕਾਰਡ ਹੀ ਤੋੜ ਦਿੱਤਾ ਹੈ। ਕੰਪਨੀ ਨੇ 2017 'ਚ ਹਰ ਇਕ ਮਿੰਟ 'ਚ 3 ਕਾਰਾਂ ਵੇਚੀਆਂ ਹਨ। ਮਾਰੂਤੀ ਸੁਜ਼ੂਕੀ ਆਲਟੋ ਅਤੇ ਨਵੀਂ ਮਾਰੂਤੀ ਸੁਜ਼ੂਕੀ ਡਿਜ਼ਾਈਰ ਕੰਪਨੀ ਦੀ ਟਾਪ ਸੈਲਿੰਗ ਕਾਰਾਂ 'ਚ ਰਹੀਆਂ ਹਨ। ਮਾਰੂਤੀ ਨੇ 2017 'ਚ 1.90 ਲੱਖ ਤੋਂ ਜ਼ਿਆਦਾ ਆਲਟੋ ਵੇਚੀਆਂ, ਜੋ ਕਿ 2016 ਦੇ ਮੁਕਾਬਲੇ ਕਰੀਬ 10,000 ਜ਼ਿਆਦਾ ਸੀ। ਮਾਰੂਤੀ ਸੁਜ਼ੂਕੀ ਨੇ ਇੰਡੀਅਨ ਕਾਰ ਮਾਰਕੀਟ 'ਚ 49.6 ਫੀਸਦੀ ਹਿੱਸੇਦਾਰੀ ਨਾਲ ਆਪਣਾ ਕਬਜ਼ਾ ਜਮਾਇਆ। 2017 ਦੀ ਸ਼ੁਰੂਆਤ 'ਚ ਮਾਰੂਤੀ ਸੁਜ਼ੂਕੀ ਨੇ Ignis ਲਾਂਚ ਕੀਤੀ। ਮਾਰੂਤੀ ਸੁਜ਼ੂਕੀ ਗੁੜਗਾਅ, ਮਾਨੇਸਰ ਅਤੇ ਗੁਜਰਾਤ ਪਲਾਂਟ 'ਚ ਆਪਣੀ ਗੱਡੀਆਂ ਬਣਾ ਰਹੀ ਹੈ।


Related News