ਜਹਾਜਗੜ੍ਹ ਇਲਾਕੇ ਦੇ ਹੋਟਲ ’ਚ ਪੁਲਸ ਦੀ ਰੇਡ, ਸ਼ੱਕੀ ਹਾਲਾਤ ’ਚ 3 ਮੁੰਡੇ ਅਤੇ 3 ਕੁੜੀਆਂ ਨੂੰ ਕੀਤਾ ਕਾਬੂ
Wednesday, Sep 11, 2024 - 06:05 AM (IST)

ਅੰਮ੍ਰਿਤਸਰ (ਜ.ਬ.) : ਥਾਣਾ ਬੀ ਡਵੀਜ਼ਨ ਦੀ ਪੁਲਸ ਨੇ ਸੋਮਵਾਰ ਰਾਤ ਚਮਰੰਗ ਰੋਡ ਨੇੜੇ ਜਹਾਜਗੜ੍ਹ ਇਲਾਕੇ ਵਿਚ ਸਥਿਤ ਇਕ ਹੋਟਲ ਵਿਚ ਛਾਪਾ ਮਾਰ ਕੇ ਉਥੋਂ 3 ਨੌਜਵਾਨਾਂ ਅਤੇ 3 ਲੜਕੀਆਂ ਨੂੰ ਸ਼ੱਕੀ ਹਾਲਾਤ ਵਿਚ ਕਾਬੂ ਕੀਤਾ ਹੈ।
ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਅਮਰਜੀਤ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਹੋਟਲ ਦੇ ਐਂਟਰੀ ਰਜਿਸਟਰ ਦੀ ਵੀ ਚੈਕਿੰਗ ਕੀਤੀ ਗਈ ਕਿ ਲੋਕਾਂ ਨੂੰ ਕਿਰਾਏ ’ਤੇ ਕਮਰੇ ਦੇਣ ’ਤੇ ਆਈ. ਡੀ. ਪਰੂਫ ਲਿਆ ਜਾਂਦਾ ਹੈ ਜਾਂ ਨਹੀਂ ਅਤੇ ਗ੍ਰਿਫਤਾਰ ਲੜਕੇ-ਲੜਕੀਆਂ ਤੋਂ ਉਨ੍ਹਾਂ ਦਾ ਆਈ. ਡੀ. ਪਰੂਫ ਲਿਆ ਗਿਆ ਹੈ ਜਾਂ ਨਹੀਂ। ਹੋਟਲ ਮਾਲਕ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਮੁਫ਼ਤ 'ਚ ਅਪਡੇਟ ਕਰੋ ਆਧਾਰ ਕਾਰਡ, ਜਾਣੋ ਆਫਲਾਈਨ-ਆਨਲਾਈਨ ਤਰੀਕਾ, ਦੇਰ ਕੀਤੀ ਤਾਂ ਦੇਣਾ ਹੋਵੇਗਾ ਚਾਰਜ
ਏ. ਐੱਸ. ਆਈ. ਅਮਰਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਉਕਤ ਹੋਟਲ ’ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ, ਜਿਸ ’ਤੇ ਛਾਪੇਮਾਰੀ ਕੀਤੀ ਗਈ ਅਤੇ ਜਦੋਂ ਉਕਤ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਬੈਟਰੀ ਨਾਂ ਦਾ ਵਿਅਕਤੀ ਉਕਤ ਲੜਕੀਆਂ ਨੂੰ ਆਪਣੇ ਨਾਲ ਇੱਥੇ ਲੈ ਕੇ ਆਇਆ ਸੀ, ਜੋ ਕਿ ਇਸ ਗੰਦੇ ਧੰਦੇ ’ਚ ਸ਼ਾਮਲ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8