ਬੁਲੇਟ ਦੀ ਟੱਕਰ ਕਾਰਨ ASI ਸਮੇਤ ਤਿੰਨ ਜ਼ਖ਼ਮੀ

Tuesday, Sep 10, 2024 - 03:10 PM (IST)

ਬੁਲੇਟ ਦੀ ਟੱਕਰ ਕਾਰਨ ASI ਸਮੇਤ ਤਿੰਨ ਜ਼ਖ਼ਮੀ

ਚੰਡੀਗੜ੍ਹ (ਸੁਸ਼ੀਲ) : ਸ਼ਹਿਰ ਦੇ ਵੱਖ-ਵੱਖ ਸੈਕਟਰਾਂ ’ਚ ਵਾਪਰੇ ਸੜਕ ਹਾਦਸਿਆਂ ’ਚ ਏ. ਐੱਸ. ਆਈ. ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਟ੍ਰੈਫਿਕ ਵਿੰਗ ’ਚ ਤਾਇਨਾਤ ਏ. ਐੱਸ. ਆਈ. ਸਤੀਸ਼ ਕੁਮਾਰ ਨੂੰ ਸੈਕਟਰ-29 ਦੇ ਸਰਕਾਰੀ ਸਕੂਲ ਨੇੜੇ ਬੁਲੇਟ ਸਵਾਰ ਨੌਜਵਾਨ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਟੱਕਰ ਕਾਰਨ ਏ. ਐੱਸ. ਆਈ. ਸਤੀਸ਼ ਕੁਮਾਰ ਜ਼ਖ਼ਮੀ ਹੋ ਗਿਆ। ਸੈਕਟਰ-27 ਵਾਸੀ ਸਤੀਸ਼ ਕੁਮਾਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-27 ਨਿਵਾਸੀ ਸਤੀਸ਼ ਕੁਮਾਰ ਦੀ ਸ਼ਿਕਾਇਤ ’ਤੇ ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਬੁਲੇਟ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੂਜੇ ਮਾਮਲੇ ’ਚ ਦੜਵਾ ਵਾਸੀ ਰਵੀ ਪ੍ਰਕਾਸ਼ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਗਰਚਾ ਲਾਈਟ ਪੁਆਇੰਟ ਨੇੜੇ ਬੁਲੇਟ ਸਵਾਰ ਨੇ ਉਸ ਦੇ ਸਾਈਕਲ ਨੂੰ ਟੱਕਰ ਮਾਰ ਦਿੱਤੀ।

ਉਹ ਤੇ ਉਸਦਾ ਭਰਾ ਡਿੱਗ ਪਏ। ਪੁਲਸ ਨੇ ਦੋਹਾਂ ਨੂੰ ਜੀ. ਐੱਮ. ਸੀ.ਐੱਚ.-32 ’ਚ ਦਾਖ਼ਲ ਕਰਵਾਇਆ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਰਵੀ ਪ੍ਰਕਾਸ਼ ਦੀ ਸ਼ਿਕਾਇਤ ’ਤੇ ਬੁਲੇਟ ਬਾਈਕ ਸਵਾਰ ਅਵਨੀਤ ਜੋਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਤੀਜੇ ਮਾਮਲੇ ’ਚ ਸੈਕਟਰ-47 ਦੀ ਰਹਿਣ ਵਾਲੀ ਔਰਤ ਨੇ ਪੁਲਸ ਨੂੰ ਦੱਸਿਆ ਕਿ ਉਹ ਐਕਟਿਵਾ ’ਤੇ ਸੈਕਟਰ-44 ਵੱਲ ਜਾ ਰਹੀ ਸੀ। ਸੈਕਟਰ-43/44 ਦੀ ਡਿਵਾਈਡਰ ਰੋਡ ’ਤੇ ਕਾਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀ ਔਰਤ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-36 ਥਾਣਾ ਪੁਲਸ ਨੇ ਕਾਰ ਚਾਲਕ ਇੰਦਰਜੀਤ ਵਾਸੀ ਮੁਕੇਰੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News