3 ਬੱਚਿਆਂ ਦੀ ਮਾਂ ਦੇ ਕਤਲਕਾਂਡ ''ਚ ਪੰਜਾਬ ਪੁਲਸ ਦਾ ਵੱਡਾ ਖ਼ੁਲਾਸਾ

Saturday, Sep 07, 2024 - 08:03 AM (IST)

3 ਬੱਚਿਆਂ ਦੀ ਮਾਂ ਦੇ ਕਤਲਕਾਂਡ ''ਚ ਪੰਜਾਬ ਪੁਲਸ ਦਾ ਵੱਡਾ ਖ਼ੁਲਾਸਾ

ਖੰਨਾ/ਮਲੌਦ (ਬਿਪਨ/ਸ਼ਿਵਰੰਜਨ): ਖੰਨਾ ਪੁਲਸ ਵੱਲੋਂ ਔਰਤ ਦੇ ਕਤਲਕਾਂਡ ਵਿਚ ਮੁਲਜ਼ਮ ਨੂੰ 6 ਘੰਟਿਆਂ ਦੇ ਅੰਦਰ ਹੀ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿਚ ਪੁਲਸ ਨੇ ਵੱਡਾ ਖ਼ੁਲਾਸਾ ਕਰਦਿਆਂ ਦੱਸਿਆ ਹੈ ਕਿ ਕਤਲ ਦੀ ਵਜ੍ਹਾ ਨਾਜਾਇਜ਼ ਪ੍ਰੇਮ ਸਬੰਧ ਸਨ। ਮੁਲਜ਼ਮ ਕਤਲ ਕਰਨ ਮਗਰੋਂ ਫ਼ਰਾਰ ਹੋਣ ਦੀ ਤਿਆਰੀ ਵਿਚ ਸੀ, ਪਰ ਪੁਲਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਹੋਟਲ ਦੇ ਕਮਰੇ 'ਚ ਮੁੰਡੇ ਦੀ ਮੌਤ ਦੇ ਮਾਮਲੇ 'ਚ ਵੱਡਾ ਖ਼ੁਲਾਸਾ! ਪ੍ਰੇਮਿਕਾ ਖ਼ਿਲਾਫ਼ FIR ਦਰਜ

ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ.ਐੱਸ.ਪੀ. ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਸਿਆੜ ਦੀ ਰਹਿਣ ਵਾਲੀ ਸਤਪਾਲ ਕੌਰ (37) ਦੇ ਕਤਲ ਦੀ ਵਜ੍ਹਾ ਨਾਜਾਇਜ਼ ਪ੍ਰੇਮ ਸਬੰਧ ਸਨ। ਉਸ ਦੇ ਬਬਲੂ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ। ਦੋਹਾਂ ਦੇ ਸਬੰਧਾਂ ਬਾਰੇ ਪਤਾ ਲੱਗਣ 'ਤੇ ਪਰਿਵਾਰ ਵਾਲਿਆਂ ਵੱਲੋਂ ਇਤਰਾਜ਼ ਜਤਾਇਆ ਗਿਆ। ਜਦੋਂ ਇਸ ਬਾਰੇ ਇਨ੍ਹਾਂ ਦੋਹਾਂ ਦੇ ਮਾਲਕ ਨੂੰ ਪਤਾ ਲੱਗਾ ਤਾਂ ਉਸ ਨੇ ਵੀ ਇਨ੍ਹਾਂ ਨੂੰ ਕੰਮ ਤੋਂ ਕੱਢ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਿੱਖਿਆ ਵਿਭਾਗ ਦਾ ਅਹਿਮ ਫ਼ੈਸਲਾ! ਫ਼ਾਰਗ ਹੋਣਗੇ ਇਹ ਅਧਿਆਪਕ

ਇਸ ਮਗਰੋਂ ਸਬੰਧ ਤੋੜਨ ਤੋਂ ਨਾਰਾਜ਼ ਹੋ ਬਬਲੂ ਨੇ ਸਤਪਾਲ ਕੌਰ ਦਾ ਕਤਲ ਕਰ ਦਿੱਤਾ। ਉਹ ਹੁਣ ਇੱਥੋਂ ਫ਼ਰਾਰ ਹੋਣ ਦੀ ਤਿਆਰੀ ਵਿਚ ਸੀ, ਪਰ ਪੁਲਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਮੁਲਜ਼ਮ ਬਬਲੂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News