ਬੱਚਿਆਂ ਦੀ ਖੁਰਾਕ ’ਚ ਖੰਡ ਅਤੇ ਨਮਕ ਦੀ ਸਹੀ ਮਾਤਰਾ ਕਿੰਨੀ ਹੋਵੇ

Monday, Dec 23, 2024 - 03:20 AM (IST)

ਬੱਚਿਆਂ ਦੀ ਖੁਰਾਕ ’ਚ ਖੰਡ ਅਤੇ ਨਮਕ ਦੀ ਸਹੀ ਮਾਤਰਾ ਕਿੰਨੀ ਹੋਵੇ

ਸਵਿਟਜ਼ਰਲੈਂਡ ਜੋ ਕਿ ਇਕ ਨਿਰਪੱਖ ਦੇਸ਼ ਹੈ, ਉਸ ਦੇ ਨਾਲ ਹਾਲ ਹੀ ’ਚ ਸਾਡੇ 2 ਮੁੱਦੇ ਸਾਹਮਣੇ ਆਏ ਹਨ। ਇਕ ਮੁੱਦੇ ਦੇ ਤਹਿਤ ਸਵਿਟਜ਼ਰਲੈਂਡ ਨੇ ਭਾਰਤ ਦੇ ਨਾਲ ਸਭ ਤੋਂ ਵੱਧ ਪਸੰਦੀਦਾ ਰਾਸ਼ਟਰ (ਐੱਮ. ਐੱਫ. ਐੱਨ.) ਦਾ ਦਰਜਾ ਰੱਦ ਕਰ ਦਿੱਤਾ ਹੈ ਜਿਸ ਕਾਰਨ  ਭਾਰਤੀ ਫਰਮਾਂ ’ਤੇ ਟੈਕਸ ਦਾ ਬੋਝ ਵਧ ਜਾਵੇਗਾ ਅਤੇ ਦੂਸਰਾ ਉਸ ਤੋਂ ਵੀ ਵੱਡਾ ਹੈ ਜੋ ਕਿ  ਸਵਿਟਜ਼ਰਲੈਂਡ ਦੀ ਕੰਪਨੀ ‘ਨੈਸਲੇ’ ਦਾ ਹੈ, ਜਿਸ ਦੇ ਬੇਬੀ ਮਿਲਕ ਫੂਡ ਅਤੇ ਠੋਸ ਬੱਚਾ  ਖੁਰਾਕ ‘ਸੈਰੇਲੇਕ’ ਵਿਚ ਯੂ. ਕੇ. ’ਚ 2 ਫੀਸਦੀ ਅਤੇ ਅਮਰੀਕਾ ’ਚ 3 ਫੀਸਦੀ ਖੰਡ ਦੇ  ਮੁਕਾਬਲੇ ਭਾਰਤ ’ਚ ਸਪਲਾਈ ਕੀਤੇ ਜਾਣ ਵਾਲੇ ਬੇਬੀ ਫੂਡ ’ਚ ਖੰਡ ਦੀ ਮਾਤਰਾ 8 ਤੋਂ  10 ਫੀਸਦੀ ਪਾਈ ਗਈ ਹੈ।
ਸਭ ਤੋਂ ਪਹਿਲਾਂ ਅਪ੍ਰੈਲ ’ਚ ਸਵਿਸ ਐੱਨ. ਜੀ. ਓ. ਪਬਲਿਕ ਆਈ ਐਂਡ ਇੰਟਰਨੈਸ਼ਨਲ ਬੇਬੀ ਫੂਡ ਐਕਸ਼ਨ ਨੈੱਟਵਰਕ  ਅਤੇ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਸੀ ਕਿ ਬੱਚਿਆਂ ਦੀ ਸਿਹਤ ਦੇ ਲਈ ਇਹ ਮਾਤਰਾ  ਬਹੁਤ ਵੱਧ ਹੈ।
ਭਾਰਤ ਦੀ ਸੁਪਰੀਮ ਕੋਰਟ ਨੇ ਬੀਤੇ ਸਾਲ 19 ਨਵੰਬਰ ਨੂੰ  ਫੈਸਲਾ ਦਿੰਦੇ ਹੋਏ ਕਿਹਾ ਸੀ ਕਿ ਭਾਰਤ ਸਰਕਾਰ ਨੂੰ ਇਹ ਮਾਮਲਾ ‘ਨੈਸਲੇ’ ਦੇ ਨਾਲ ਉਠਾਉਣਾ  ਚਾਹੀਦਾ ਹੈ ਕਿਉਂਕਿ ਇਹ ਛੋਟੇ ਬੱਚਿਆਂ ਲਈ ਬਹੁਤ ਹਾਨੀਕਾਰਕ ਹੈ।
ਇਸੇ  ਸੰਬੰਧ ’ਚ ਸਿਹਤ ਮੰਤਰੀ ਜੇ. ਪੀ. ਨੱਡਾ ਨੇ ਸੰਸਦ ’ਚ ਦਿੱਤੇ ਬਿਆਨ ’ਚ ਕਿਹਾ ਹੈ  ਕਿ ਵਿਸ਼ਵ ਅਤੇ ਭਾਰਤ ’ਚ ਬੱਚਿਆਂ ਦੀ ਖੁਰਾਕ ’ਚ ਖੰਡ ਦੀ ਵੱਧ ਤੋਂ ਵੱਧ ਮਾਤਰਾ ਦਾ ਜੋ ਪੱਧਰ ਨਿਰਧਾਰਿਤ ਹੈ ਉਹ ਫੂਡ ਸੇਫਟੀ ਐਂਡ ਸਟੈਂਡਰਡ ਰੈਗੂਲੇਸ਼ਨ 2020 ਦੇ ਮਾਪਦੰਡ ਦੇ ਅਨੁਸਾਰ  ਹੈ। ‘ਨੈਸਲੇ’ ਦੇ ਬੱਚਿਆਂ ਦੀ ਖੁਰਾਕ ’ਚ ਖੰਡ ਦੀ ਓਨੀ ਹੀ ਮਾਤਰਾ ਹੈ।
ਇਸ  ਪਿਛੋਕੜ ’ਚ ਬਾਲ ਰੋਗ ਅਤੇ ਖੁਰਾਕ ਮਾਹਿਰਾਂ ਵਲੋਂ ਨਿਰਧਾਰਿਤ ਖੁਰਾਕ ਦੇ ਨਵੇਂ ਮਾਪਦੰਡ ਦੇ  ਅਨੁਸਾਰ ਬੱਚਿਆਂ ਦੇ 2 ਸਾਲ ਦੀ ਉਮਰ ਹੋ ਜਾਣ ਤੱਕ ਉਨ੍ਹਾਂ ਨੂੰ ਖੰਡ ਜਾਂ ਨਮਕ ਕਿਸੇ ਵੀ ਤਰ੍ਹਾਂ ਨਹੀਂ  ਦਿੱਤਾ ਜਾਣਾ ਚਾਹੀਦਾ। ਹੁਣ ਸ਼ਾਇਦ ਸਮਾਂ ਆ ਗਿਆ ਹੈ ਕਿ ਸਾਨੂੰ ਇਸ ਗੱਲ ’ਤੇ ਦੁਬਾਰਾ  ਸੋਚਣਾ ਹੋਵੇਗਾ।
ਇਸ ਲਈ ਹੁਣ ਇਸ ਸੰਬੰਧ ’ਚ ਭਾਵੀ ਨੀਤੀ ਬਣਾਉਣ ਤੋਂ ਪਹਿਲਾਂ  ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈ. ਸੀ. ਐੱਮ. ਆਰ.) ਨੂੰ ਵਿਚਾਰ ਕਰਨਾ ਚਾਹੀਦਾ ਹੈ  ਕਿਉਂਕਿ ਭਾਰਤ ’ਚ ਸ਼ੂਗਰ ਦੀ ਬੀਮਾਰੀ ਸਭ  ਤੋਂ ਵੱਧ  ਵਧਦੀ ਜਾ ਰਹੀ ਹੈ ਅਤੇ ਜਦੋਂ ਬੱਚਿਆਂ ਨੂੰ ਬਚਪਨ ਤੋਂ ਹੀ ਖੰਡ ਦੇਣੀ ਸ਼ੁਰੂ ਕਰ ਦਿੱਤੀ  ਜਾਵੇਗੀ ਤਾਂ ਇਹ ਸਮੱਸਿਆ ਹੋਰ ਵਧੇਗੀ। ਇਸ ਲਈ ਸਾਨੂੰ ਖੰਡ ਰਹਿਤ ਬੇਬੀ ਫੂਡ ਵੱਲ ਦੇਖਣਾ  ਚਾਹੀਦਾ ਹੈ।
ਬੱਚਿਆਂ ਦੀ ਸਿਹਤ ਲਈ ਜ਼ਰੂਰੀ ਹੈ ਕਿ ਡੱਬੇ ਦੇ ਦੁੱਧ ਦੀ ਥਾਂ ’ਤੇ ਮਾਂ ਦਾ ਦੁੱਧ ਪਿਆਉਣ ਨੂੰ ਹੀ ਉਤਸ਼ਾਹਿਤ ਕੀਤਾ ਜਾਵੇ। ਹਸਪਤਾਲਾਂ ’ਚ ਨਰਸਾਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਦੁੱਧ ਚੁੰਘਾਉਣ ਬਾਰੇ ਮਾਂ ਨੂੰ ਸਹੀ ਸਲਾਹ ਦਿਓ। ਬੱਚਿਆਂ ਲਈ ਨਾ ਸਿਰਫ ਉਤਪਾਦ ਖੰਡ ਰਹਿਤ ਹੋਣ ਸਗੋਂ ਪ੍ਰੋਸੈੱਸਡ ਵੀ ਨਾ ਹੋਣ ਕਿਉਂਕਿ ਬੱਚਿਆਂ ਨੂੰ ਜਿੰਨੀ ਹਾਨੀ ਪ੍ਰੋਸੈੱਸਡ ਫੂਡ ਨਾਲ ਹੋ ਰਹੀ ਹੈ, ਓਨੀ ਹੋਰ ਕਿਸੇ  ਖੁਰਾਕ ਨਾਲ  ਨਹੀਂ ਹੋ ਰਹੀ।
ਵਰਣਨਯੋਗ ਹੈ ਕਿ ਸਾਡੀ ਸਭ  ਤੋਂ ਵੱਧ ਆਬਾਦੀ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਹੈ ਜੋ ਵਿਸ਼ਵ ਭਰ ’ਚ ਸਭ   ਤੋਂ ਵੱਧ ਹੈ ਅਤੇ ਇਨ੍ਹਾਂ ਹਾਲਾਤ ’ਚ ਜੇਕਰ ਅਸੀਂ ਬੱਚਿਆਂ ਦੀ ਖੁਰਾਕ ’ਚ ਹਰੇਕ ਭਾਈਵਾਲ  ਦੇ ਸਹੀ ਪੱਧਰ ’ਤੇ ਧਿਆਨ ਨਹੀਂ ਦੇਵਾਂਗੇ ਤਾਂ ਕੌਣ ਦੇਵੇਗਾ? ਅਜਿਹਾ ਨਾ ਕਰਕੇ ਕੀ ਅਸੀਂ  ਉਨ੍ਹਾਂ ਦੇ ਭਵਿੱਖ ਨੂੰ ਹਾਨੀ ਨਹੀਂ ਪਹੁੰਚਾ ਰਹੇ?
 


author

Inder Prajapati

Content Editor

Related News