ਬੌਸਾਂ ਨੂੰ ਸ਼ੀ ਜਿਨਪਿੰਗ ਵਾਂਗ ਕੰਟਰੋਲ ਕਰਨਾ ਚਾਹੁੰਦੇ ਹਨ ਟਰੰਪ

Monday, Aug 18, 2025 - 04:26 PM (IST)

ਬੌਸਾਂ ਨੂੰ ਸ਼ੀ ਜਿਨਪਿੰਗ ਵਾਂਗ ਕੰਟਰੋਲ ਕਰਨਾ ਚਾਹੁੰਦੇ ਹਨ ਟਰੰਪ

ਕੁਝ ਦੇਰ ਲਈ ਡੋਨਾਲਡ ਟਰੰਪ ਦੀ ਅਮਰੀਕੀ ਤਕਨੀਕੀ ਕੰਪਨੀ ‘ਐਨਵੀਡੀਆ’ ਤੋਂ ਵਸੂਲੀ ਨੂੰ ਨਜ਼ਰਅੰਦਾਜ਼ ਕਰੋ, ਜਿਸ ’ਚ ਉਨ੍ਹਾਂ ਨੇ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਨੂੰ ਸੀਮਤ ਮਾਤਰਾ ’ਚ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਚਿਪਸ ਚੀਨ ਨੂੰ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਹੈ, ਬਦਲੇ ’ਚ ਅੰਕਲ ਸੈਮ ਲਈ 15 ਫੀਸਦੀ ਹਿੱਸੇਦਾਰੀ ਹੈ।

ਇਸ ਦੀ ਬਜਾਏ ਇਸ ਬਹਿਸ ’ਤੇ ਵਿਚਾਰ ਕਰੋ ਕਿ ਕੀ ਚੀਨ ਨੂੰ ਅਮਰੀਕਾ ਦੀਆਂ ਸਭ ਤੋਂ ਵੱਧ ਜ਼ਿਆਦਾ ਮੰਗ ਵਾਲੀਆਂ ਤਕਨੀਕਾਂ ’ਚੋਂ ਇਕ ਤੱਕ ਪਹੁੰਚਣ ਦੇਣਾ ਸਹੀ ਹੈ ਜਾਂ ਨਹੀਂ। ਇਸ ਬਹਿਸ ਦਾ ਇਕ ਪੱਖ ਚੀਨ ਦੇ ਬਾਜ਼ਾਰ ਨੂੰ ਭਰ ਦੇਣਾ ਚਾਹੁੰਦਾ ਹੈ। ‘ਐਨਵੀਡੀਆ’ ਨੂੰ ਆਪਣੇ ਕੱਟੇ-ਛਟੇ ਐੱਚ 20 ਚਿਪਸ ਚੀਨ ਨੂੰ ਵੇਚ ਦੇਣ ਨਾਲ ਦਲੀਲ ਇਹ ਹੈ ਕਿ ਇਹ ਚੀਨ ਦੇ ਆਪਣੇ ਚਿਪ ਨਿਰਮਾਤਾਵਾਂ ਜਿਵੇਂ ‘ਹੁਆਵੇਈ’ ਨੂੰ ਬਦਲ ਵਿਕਸਤ ਕਰਨ ਦੇ ਪ੍ਰੋਤਸਾਹਨ ਨੂੰ ਘੱਟ ਕਰੇਗਾ। ਇਸ ਨਾਲ ਚੀਨੀ ਡਿਵੈੱਲਪਰ ਅਮਰੀਕੀ ਹਾਰਡਵੇਅਰ ’ਤੇ ਨਿਰਭਰ ਰਹਿਣਗੇ ਅਤੇ ਤਾਈਵਾਨ ’ਤੇ ਹਮਲਾ ਕਰਨ ਦੀ ਸੰਭਾਵਨਾ ਘੱਟ ਹੋਵੇਗੀ, ਜਿੱਥੇ ਦੁਨੀਆ ਦੇ ਜ਼ਿਆਦਾਤਰ ਅਤਿ-ਆਧੁਨਿਕ ਚਿਪਸ ਬਣਾਈਆਂ ਜਾਂਦੀਆਂ ਹਨ।

ਦੂਜਾ ਪੱਖ ਇਕ ਸਖ਼ਤ ਰੁਖ਼ ਅਪਣਾਉਂਦਾ ਹੈ। ਇਸ ਦੇ ਸਮਰਥਕ (ਜਿਸ ’ਚ ਇਹ ਅਖਬਾਰ ਵੀ ਸ਼ਾਮਲ ਹੈ) ਦਲੀਲ ਦਿੰਦੇ ਹਨ ਕਿ ਜੇਕਰ ਸੰਯੁਕਤ ਰਾਜ ਅਮਰੀਕਾ ਐੱਚ. 20 ਤੱਕ ਚੀਨੀ ਪਹੁੰਚ ਨੂੰ ਰੋਕਦਾ ਹੈ, ਭਾਵੇਂ ਉਹ ਅਮਰੀਕੀ ਮਿਆਰਾਂ ਦੁਆਰਾ ਚੀਨ ਵਿਚ ਇੰਨੇ ਆਕਰਸ਼ਕ ਨਾ ਹੋਣ, ਤਾਂ ਇਹ ਚੀਨੀ ਤਕਨੀਕੀ ਵਿਕਾਸ ਨੂੰ ਹੌਲੀ ਕਰਨ ਲਈ ਕਾਫ਼ੀ ਹੋਵੇਗਾ ਤਾਂ ਜੋ ਸੰਯੁਕਤ ਰਾਜ ਅਮਰੀਕਾ ਏ. ਆਈ. ਵਿਚ ਆਪਣੀ ਬੇਮਿਸਾਲ ਲੀਡ ਨੂੰ ਬਰਕਰਾਰ ਰੱਖ ਸਕੇ।

ਟਰੰਪ ਨੇ 11 ਅਗਸਤ ਨੂੰ ਪੁਸ਼ਟੀ ਕਰਦੇ ਸਮੇਂ ਇਨ੍ਹਾਂ ਵਿਚੋਂ ਕਿਸੇ ਵੀ ਦਲੀਲ ਦਾ ਜ਼ਿਕਰ ਨਹੀਂ ਕੀਤਾ ਕਿ ‘ਐਨਵੀਡੀਆ’ ਚੀਨ ਨੂੰ ਐੱਚ. 20 ਵੇਚੇਗਾ (ਇਕ ਵਿਰੋਧੀ, ਏ. ਐੱਮ. ਡੀ. ਵੀ ਆਪਣੇ ਕੁਝ ਏ. ਆਈ. ਚਿਪਸ ਵੇਚੇਗਾ)। ਇਸ ਦੀ ਬਜਾਏ ਉਸ ਨੇ ‘ਐਨਵੀਡੀਆ’ ਅਤੇ ਸਰਕਾਰ ਵਿਚਕਾਰ ਹੋਏ ਸੌਦਿਆਂ ਬਾਰੇ ਸ਼ੇਖੀ ਮਾਰੀ ਤਾਂ ਜੋ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਅਮਰੀਕਾ ਨੂੰ ਕਿੰਨਾ ਵੱਡਾ ਹਿੱਸਾ ਮਿਲਣਾ ਚਾਹੀਦਾ ਹੈ। ਉਸ ਨੇ ‘ਐਨਵੀਡੀਆ’ ਦੇ ‘ਸੁਪਰ-ਡੁਪਰ-ਐਡਵਾਂਸਡ’ ਬਲੈਕਵੈੱਲ ਚਿਪਸ ਲਈ ਵੀ ਇਕ ਸਮਾਨ ਦ੍ਰਿਸ਼ਟੀਕੋਣ ਪੇਸ਼ ਕੀਤਾ।

ਇਸ ਦੇ ਉਲਟ, ਦੇਖੋ ਕਿ ਚੀਨ ਨੇ ਆਪਣੇ ਸਭ ਤੋਂ ਵੱਧ ਮੰਗੇ ਜਾਣ ਵਾਲੇ ਸਰੋਤ (ਦੁਰਲੱਭ ਧਰਤੀ ਦੇ ਖਣਿਜ) ਨੂੰ ਸੌਦੇਬਾਜ਼ੀ ਦੇ ਸਾਧਨ ਵਜੋਂ ਕਿੰਨੀ ਚੁੱਪਚਾਪ ਵਰਤਿਆ ਹੈ। ਜਦੋਂ ਬਾਜ਼ਾਰਾਂ ਵਿਚ ਹੇਰਾਫੇਰੀ ਦੀ ਗੱਲ ਆਉਂਦੀ ਹੈ, ਤਾਂ ਅਮਰੀਕਾ ਦੇ ‘ਛੋਟੇ ਸੌਦਿਆਂ ਦੇ ਮਾਲਕ’ ਕੋਲ ਸ਼ੀ ਜਿਨਪਿੰਗ ਤੋਂ ਸਿੱਖਣ ਲਈ ਬਹੁਤ ਕੁਝ ਹੈ।

ਚੀਨ ਨੇ ਜਿਹੜੇ ਤਰੀਕਿਆਂ ਨਾਲ ਦੁਰਲੱਭ ਪ੍ਰਿਥਵੀ ਦੀ ਵਰਤੋਂ ਕੀਤੀ ਗਈ, ਉਸ ਦੇ ਮੁਕਾਬਲੇ ਟਰੰਪ ਵਲੋਂ ਚਿਪ ਬਰਾਮਦ ਨੂੰ ਸੰਭਾਲਣ ਦਾ ਟੀਚਾ ਕੁਝ ਵੀ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਦੀ ਰਣਨੀਤੀ ਮਨਮਾਨੀ ਅਤੇ ਭੁਲੇਖਾ-ਪਾਊ ਹੈ।

ਇਸ ਦੇ ਉਲਟ, ਚੀਨ ਦਾ ਤਰੀਕਾ ਹੋਰ ਵੀ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਹਾਲ ਹੀ ਦੇ ਮਹੀਨਿਆਂ ਵਿਚ ਇਸਨੇ ਬਰਾਮਦ ਨਿਯੰਤਰਣਾਂ ਦੀ ਇਕ ਪ੍ਰਣਾਲੀ ਸਥਾਪਤ ਕੀਤੀ ਹੈ ਜੋ ਵਸਤਾਂ ਦੇ ਅੰਤਿਮ ਖਪਤਕਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਸੈਂਸਰਾਂ ਤੋਂ ਲੈ ਕੇ ਨਿਰਮਾਣ ਉਪਕਰਣਾਂ ਤੱਕ ਸੈਂਕੜੇ ਉਤਪਾਦਾਂ ਵਿਚ ਫੈਲੀ ਹੋਈ ਹੈ।

ਹੁਣ ਤੱਕ, ਟਰੰਪ ਦਾ ਤਰੀਕਾ ਨਾ ਤਾਂ ਅਮਰੀਕਾ ਦੀ ਮਦਦ ਕਰਦਾ ਹੈ ਅਤੇ ਨਾ ਹੀ ਚੀਨ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਸਨੇ ਮਾਮੂਲੀ ਮੁਨਾਫ਼ੇ ਲਈ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਰਣਨੀਤੀ ਦੇ ਇਕ ਮਹੱਤਵਪੂਰਨ ਹਿੱਸੇ ਨੂੰ ਤਿਆਗ ਦਿੱਤਾ ਹੈ। ਮੰਨ ਲਓ ਕਿ ‘ਐਨਵੀਡੀਆ’ ਦੀ ਐੱਚ. 20 ਵਿਕਰੀ 20 ਅਰਬ ਡਾਲਰ ਦਾ ਮਾਲੀਆ ਪੈਦਾ ਕਰਦੀ ਹੈ ਤਾਂ 15 ਫੀਸਦੀ ਸਰਚਾਰਜ ਸਿਰਫ 3 ਅਰਬ ਡਾਲਰ ਹੋਵੇਗਾ, ਜੋ ਕਿ ਇਕ ਨਵੀਂ ਪ੍ਰਮਾਣੂ-ਸੰਚਾਲਿਤ ਪਣਡੁੱਬੀ ਦੀ ਲਾਗਤ ਤੋਂ ਵੀ ਘੱਟ ਹੈ।

ਟਰੰਪ ਦੀ ਐੱਚ. 20 ਚਾਲ ’ਚ ਗੜਬੜ ਹੈ। ਜੇਕਰ ਉਸ ਦਾ ਟੀਚਾ ‘ਹੁਆਵੇਈ’ ਨੂੰ ਕਮਜ਼ੋਰ ਕਰਨਾ ਅਤੇ ਚੀਨ ਨੂੰ ਅਮਰੀਕੀ ਚਿਪਸ ’ਤੇ ਨਿਰਭਰ ਬਣਾਉਣਾ ਹੁੰਦਾ, ਤਾਂ ਬਿਹਤਰ ਹੁੰਦਾ ਕਿ ਉਹ ਸਸਤੇ ਐਨਵੀਡੀਆ ਉਤਪਾਦ ਚੀਨ ’ਚ ਪਾ ਦਿੰਦੇ, ਬਜਾਏ ਇਸ ਦੇ ਕਿ ਬਰਾਮਦ ਕਰਕੇ ਉਨ੍ਹਾਂ ਦੀ ਕੀਮਤ ਵਧਾ ਦਿੰਦੇ। ਇਹੀ ਤਰੀਕਾ ਸ਼ੀ ਨੇ ਅਪਣਾਇਆ ਹੈ ਅਤੇ ਇਸ ਦਾ ਬਿਹਤਰੀਨ ਅਸਰ ਸੋਲਰ ਪੈਨਲਾਂ, ਇਲੈਕਟ੍ਰਿਕ ਵਾਹਨਾਂ ਅਤੇ ਡਰੋਨਾਂ (ਨਾਲ ਹੀ ਕਈ ਵਾਰ ਦੁਰਲੱਭ ਧਰਤੀ ਦੇ ਤੱਤਾਂ) ਦੀ ਬਰਾਮਦ ’ਤੇ ਪਿਆ ਹੈ। ਉਹ ਨਤੀਜਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਸ਼ਾਇਦ ਇਸੇ ਲਈ ਚੀਨ ਦੀਆਂ ਸਭ ਤੋਂ ਮਜ਼ਬੂਤ ਫਰਮਾਂ ਐੱਚ. 20 ਚਿਪਸ ਤੋਂ ਦੂਰ ਰਹਿ ਰਹੀਆਂ ਹਨ।

ਟਰੰਪ ਦਾ ਡਗਮਗਾ ਰਿਹਾ ਰਵੱਈਆ ਸਿਰਫ ਚਿਪਸ ਤੱਕ ਸੀਮਤ ਨਹੀਂ ਹੈ। ਉਹ ਕਈ ਹੋਰ ਤਰੀਕਿਆਂ ਨਾਲ ਸ਼ੀ ਨਾਲੋਂ ਕਮਜ਼ੋਰ ਸਾਬਤ ਹੋ ਰਿਹਾ ਹੈ। ਦੋਵਾਂ ਨੇਤਾਵਾਂ ਦੇ ਆਪਣੇ-ਆਪਣੇ ਦੇਸ਼ਾਂ ਦੀਆਂ ਕੰਪਨੀਆਂ ਦੇ ਮਾਲਕਾਂ ਨੂੰ ਕੰਟਰੋਲ ਕਰਨ ਦੇ ਯਤਨਾਂ ਨੂੰ ਦੇਖੋ। ਜਦੋਂ 2020 ਵਿਚ ਚੀਨੀ ਈ-ਕਾਮਰਸ ਪ੍ਰਮੁੱਖ ਅਲੀਬਾਬਾ ਦੇ ਸਹਿ-ਸੰਸਥਾਪਕ ਜੈਕ ਮਾ ਨੇ ਸਰਕਾਰ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਸ਼ੀ ਦੀ ਸਰਕਾਰ ਨੇ ਨਾ ਸਿਰਫ਼ ਉਸ ਨੂੰ ਸਜ਼ਾ ਦਿੱਤੀ ਸਗੋਂ ਉਸ ਨੂੰ 5 ਸਾਲਾਂ ਲਈ ਜਨਤਕ ਜੀਵਨ ਤੋਂ ਵੀ ਹਟਾ ਦਿੱਤਾ। ਇਹ ਸ਼ੀ ਦਾ ਦੇਸ਼ ਦੇ ਅਰਬਪਤੀਆਂ ਪ੍ਰਤੀ ਸ਼ੱਕ ਸੀ।

ਟਰੰਪ ਵੀ ਓਨੀ ਹੀ ਮਜ਼ਬੂਤੀ ਨਾਲ ਅਮਰੀਕਾ ਦੇ ਬੌਸਾਂ ਨੂੰ ਆਪਣੀ ਮੁੱਠੀ ਵਿਚ ਰੱਖਣ ਲਈ ਦ੍ਰਿੜ੍ਹ ਹੈ। ਪਿਛਲੇ ਹਫ਼ਤੇ ਉਸ ਨੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਇੰਟੇਲ ਦੇ ਨਵੇਂ ਮੁਖੀ ਲਿਪ-ਬੂ ਟੈਨ, ਚਿਪ ਮੇਕਰ ਅਤੇ ਗੋਲਡਮੈਨ ਸਾਚਸ ਦੇ ਸੀ. ਈ. ਓ. ਡੇਵਿਡ ਸੋਲੋਮਨ ਦੇ ਅਸਤੀਫ਼ੇ ਦੀ ਮੰਗ ਕੀਤੀ ਪਰ ਉਹ ਸ਼ੀ ਨਾਲੋਂ ਜ਼ਿਆਦਾ ਆਸਾਨੀ ਨਾਲ ਆਪਣੀ ਗੱਲ ਮੰਨਵਾ ਲੈਂਦਾ ਹੈ।

ਚੀਨ ਆਪਣੀ ਪਾਰਟੀ ਦੀਆਂ ਸ਼ਾਖਾਵਾਂ ਦੀ ਵਰਤੋਂ ਕਰਦਾ ਹੈ ਤਾਂ ਕਿ ਕੰਪਨੀਆਂ ਸਰਕਾਰੀ ਉਦੇਸ਼ਾਂ ਦੀ ਪਾਲਣਾ ਕਰਨ। ਟਰੰਪ ਨੇ ਟੈਰਿਫ ਦੀ ਧਮਕੀ ਦੀ ਵਰਤੋਂ ਐਪਲ ਵਰਗੀਆਂ ਕੰਪਨੀਆਂ ਨੂੰ ਉਤਪਾਦਨ ਵਾਪਸ ਅਮਰੀਕਾ ਲਿਆਉਣ ਲਈ ਕੀਤੀ ਹੈ। ਫਿਰ ਵੀ ਅਮਰੀਕਾ ਦੇ ਰਾਸ਼ਟਰਪਤੀ ਨੂੰ ਜ਼ਿਆਦਾਤਰ ਰਸਮੀ ਗੱਲਾਂ ਹੀ ਸੁਣਨ ਨੂੰ ਮਿਲਦੀਆਂ ਹਨ।

ਕੋਈ ਵੱਡਾ ਸੌਦੇਬਾਜ਼ ਨਹੀਂ : ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਟਰੰਪ ਜਿਸ ਕੋਲ ਸ਼ੀ ਵਰਗੀ ਤਾਨਾਸ਼ਾਹੀ ਸ਼ਕਤੀ ਨਹੀਂ ਹੈ, ਕਾਰੋਬਾਰ ਨੂੰ ਰਾਜਨੀਤਿਕ ਟੀਚਿਆਂ ਦੇ ਅਧੀਨ ਕਰਨ ਵਿਚ ਘੱਟ ਪ੍ਰਭਾਵਸ਼ਾਲੀ ਰਿਹਾ ਹੈ। ਇਹ ਇਕ ਰਾਹਤ ਵੀ ਹੈ। ਚੀਨ ਦਾ ਰਾਜ ਪੂੰਜੀਵਾਦ ਦਾ ਮਾਡਲ ਉਨ੍ਹਾਂ ਦੇਸ਼ਾਂ ਦੇ ਸਿਆਸਤਦਾਨਾਂ ਲਈ ਆਕਰਸ਼ਕ ਹੋ ਸਕਦਾ ਹੈ ਜਿੱਥੇ ਲੋਕਤੰਤਰੀ ਪ੍ਰਕਿਰਿਆਵਾਂ ਤਬਦੀਲੀ ਨੂੰ ਮੁਸ਼ਕਲ ਬਣਾਉਂਦੀਆਂ ਹਨ ਪਰ ਚੀਨ ਦਾ ਮਾਡਲ ਹੁਣ ਟੁੱਟ ਰਿਹਾ ਹੈ। ਚੀਨ ਦੇ ਹੌਲੀ ਵਿਕਾਸ ਅਤੇ ਉੱਦਮੀ ਗਤੀਵਿਧੀਆਂ ’ਤੇ ਪਾਬੰਦੀ ਨੇ ਹਾਲ ਹੀ ਦੇ ਸਾਲਾਂ ਵਿਚ ਕਮਜ਼ੋਰੀ ਲਿਆ ਦਿੱਤੀ ਹੈ। ਕਾਰੋਬਾਰ ਕੀਮਤ ਯੁੱਧ ਵਿਚ ਫਸੇ ਹੋਏ ਹਨ। ਖੁਸ਼ਕਿਸਮਤੀ ਨਾਲ ਟਰੰਪ ਸਿਰਫ ਸਰਕਾਰੀ ਪੂੰਜੀਵਾਦ ਦੀ ਨਕਲ ਕਰਦੇ ਹਨ। ਫਿਰ ਵੀ, ਉਨ੍ਹਾਂ ਦਾ ਤਰੀਕਾ ਨੁਕਸਾਨਦੇਹ ਹੈ।


author

Rakesh

Content Editor

Related News