ਪੁਲਸ ਮੁਲਾਜ਼ਮ ਯਾਦ ਰੱਖਣ ਕਿ ਉਹ ਸੇਵਕ ਹਨ, ਮਾਲਕ ਨਹੀਂ

Friday, Aug 29, 2025 - 05:45 PM (IST)

ਪੁਲਸ ਮੁਲਾਜ਼ਮ ਯਾਦ ਰੱਖਣ ਕਿ ਉਹ ਸੇਵਕ ਹਨ, ਮਾਲਕ ਨਹੀਂ

ਕਰਨਲ ਬਾਠ ਅਤੇ ਉਨ੍ਹਾਂ ਦੇ ਪੁੱਤਰ ’ਤੇ 13 ਮਾਰਚ, 2025 ਦੀ ਰਾਤ ਨੂੰ ਪੰਜਾਬ ਪੁਲਸ ਦੇ ਚਾਰ ਪੁਲਸ ਇੰਸਪੈਕਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਮਲਾ ਕੀਤਾ ਸੀ। ਚੰਡੀਗੜ੍ਹ ਪੁਲਸ ਨੇ ਲਗਭਗ ਦਸ ਦਿਨ ਬਾਅਦ 22 ਮਾਰਚ ਨੂੰ ਗੰਭੀਰ ਸੱਟਾਂ ਮਾਰਨ ਅਤੇ ਦੰਗਾ ਕਰਨ ਦਾ ਇਕ ਕਾਨੂੰਨੀ ਅਪਰਾਧ ਦਰਜ ਕੀਤਾ। ਇਕ ਸੇਵਾਮੁਕਤ ਫੌਜੀ ਅਧਿਕਾਰੀ, ਜੋ ਮੇਰੇ ਕਾਲਮਾਂ ਦਾ ਨਿਯਮਤ ਪਾਠਕ ਹੈ, ਨੇ ਮੈਨੂੰ ਪੱਤਰ ਲਿਖਿਆ ਕਿ ਮੈਂ ਅਨੁਸ਼ਾਸਨ ਦੀ ਇਸ ਘੋਰ ਉਲੰਘਣਾ ’ਤੇ ਟਿੱਪਣੀ ਕਿਉਂ ਨਹੀਂ ਕੀਤੀ ਜਿਸ ਕਾਰਨ ਸੇਵਾ ਕਰ ਰਹੇ ਪੁਲਸ ਵਾਲਿਆਂ ਦੁਆਰਾ ਇਕ ਅਪਰਾਧਿਕ ਅਪਰਾਧ ਹੋਇਆ। ਸੱਚਾਈ ਇਹ ਹੈ ਕਿ ਮੈਨੂੰ ਉਸ ਸਮੇਂ ਮਾਮਲੇ ਦੇ ਤੱਥਾਂ ਦਾ ਪਤਾ ਨਹੀਂ ਸੀ। ਕੋਈ ਵੀ ਫੈਸਲਾ ਲੈਣ ਲਈ ਮੈਨੂੰ ਅਜੇ ਵੀ ਕੁਝ ਸਪੱਸ਼ਟੀਕਰਨ ਾਂ ਦੀ ਲੋੜ ਹੈ।

ਇਹ ਹਮਲਾ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਸੀਮਾਵਾਂ ਦੇ ਅੰਦਰ ਹੋਇਆ, ਜਿੱਥੇ ਪੰਜਾਬ ਪੁਲਸ ਦੀ ਪੁਲਸਿੰਗ ਨਹੀਂ ਹੁੰਦੀ। ਕੇਂਦਰ ਸ਼ਾਸਿਤ ਪ੍ਰਦੇਸ਼ ਕੇਡਰ ਦੇ ਆਈ. ਪੀ. ਐੱਸ. ਅਧਿਕਾਰੀਆਂ ਦੀ ਕਮਾਨ ਹੇਠ ਇਕ ਵੱਖਰੀ ਪੁਲਸ ਫੋਰਸ ਨੂੰ ਚੰਡੀਗੜ੍ਹ ਵਿਚ ਅਪਰਾਧਾਂ ਨਾਲ ਨਜਿੱਠਣਾ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਭਾਰਤੀ ਫੌਜ ਵਿਚ ਸੇਵਾ ਨਿਭਾ ਰਹੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਹੱਥ ਵਿਚ ਇਸ ਹਮਲੇ ਕਾਰਨ ਫਰੈਕਚਰ ਹੋਇਆ ਸੀ। ਕਾਨੂੰਨੀ ਤੌਰ ’ਤੇ ਇਸ ਨੂੰ ਗੰਭੀਰ ਸੱਟ ਪਹੁੰਚਾਉਣ ਦਾ ਅਪਰਾਧ ਮੰਨਿਆ ਜਾਵੇਗਾ, ਕਤਲ ਦੀ ਕੋਸ਼ਿਸ਼ ਦਾ ਨਹੀਂ ਕਿਉਂਕਿ ਕਰਨਲ ਨੂੰ ਮਾਰਨ ਦਾ ਕੋਈ ‘ਦੁਰਭਾਵਨਾਪੂਰਨ ਇਰਾਦਾ’ ਨਹੀਂ ਸੀ ਅਤੇ ਕਾਰਾਂ ਦੀ ਪਾਰਕਿੰਗ ਨੂੰ ਲੈ ਕੇ ਵਿਵਾਦ ਅਚਾਨਕ ਸ਼ੁਰੂ ਹੋ ਗਿਆ!

ਮੇਰੇ ਸ਼ਹਿਰ ਮੁੰਬਈ ਵਿਚ ਕਾਰਾਂ ਦੀ ਪਾਰਕਿੰਗ ਇਕ ਵੱਡੀ ਸਮੱਸਿਆ ਹੈ। ਕਿਉਂਕਿ ਮੱਧ ਵਰਗ ਦਾ ਵਿਸਥਾਰ ਹੋ ਰਿਹਾ ਹੈ ਅਤੇ ਜੋ ਲੋਕ ਖੁਸ਼ਹਾਲ ਹਨ ਉਹ ਅੱਗੇ ਵਧ ਰਹੇ ਹਨ, ਇਸ ਲਈ ਸ਼ਹਿਰ ’ਚ ਹਰ ਮਹੀਨੇ ਰਜਿਸਟਰ ਹੋਣ ਵਾਲੀਆਂ ਕਾਰਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਕਾਰਾਂ ਦੀ ਇਸ ਤੇਜ਼ੀ ਨਾਲ ਵਧ ਰਹੀ ਗਿਣਤੀ ਲਈ ਕਾਫ਼ੀ ਪਾਰਕਿੰਗ ਜਗ੍ਹਾ ਨਹੀਂ ਹੈ, ਜਿਸ ਕਾਰਨ ਮਾਲਕਾਂ ਨੂੰ ਆਪਣੀਆਂ ਕਾਰਾਂ ਰਾਤ ਭਰ ਜਨਤਕ ਸੜਕਾਂ ’ਤੇ ਪਾਰਕ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।

ਪਰ ਪੁਲਸ ਵਾਲਿਆਂ ਦੀ ਇਕ ਹੋਰ ਜ਼ਿੰਮੇਵਾਰੀ ਹੈ। ਉਨ੍ਹਾਂ ਨੂੰ ਹਰ ਸਮੇਂ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਚਾਹੀਦਾ ਹੈ ਅਤੇ ਕਦੇ ਵੀ ਕਾਨੂੰਨ ਨਹੀਂ ਤੋੜਨਾ ਚਾਹੀਦਾ। ਸਮਾਜ ਉਨ੍ਹਾਂ ਨਾਗਰਿਕਾਂ ਦੇ ਅਨਕੰਟਰੋਲਡ ਵਿਵਹਾਰ ਨੂੰ ਨਜ਼ਰਅੰਦਾਜ਼ ਬੇਸ਼ੱਕ ਕਰ ਦੇਵੇ ਜੋ ਟ੍ਰੈਫਿਕ ਅਤੇ ਪਾਰਕਿੰਗ ਸਮੱਸਿਆਵਾਂ ਦਾ ਸਾਹਮਣਾ ਕਰਨ ’ਤੇ ਗੁੱਸੇ ਹੋ ਜਾਂਦੇ ਹਨ, ਪਰ ਅਜਿਹੀਆਂ ਸਥਿਤੀਆਂ ਵਿਚ ਫਸੇ ਪੁਲਸ ਵਾਲਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੀਆਂ ਮਨੁੱਖੀ ਕਮੀਆਂ ਤੋਂ ਉੱਪਰ ਉੱਠਣਗੇ। ਭਾਵੇਂ ਕਰਨਲ ਬਾਠ ਵਰਦੀ ਵਿਚ ਨਹੀਂ ਸਨ ਅਤੇ ਚਾਰ ਪੁਲਸ ਇੰਸਪੈਕਟਰਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿਸ ਨਾਲ ਪੇਸ਼ ਆ ਰਹੇ ਸਨ, ਉਨ੍ਹਾਂ ਕੋਲ ਉਸ ਰਾਤ ਖਾਣਾ ਖਾਣ ਵਾਲੇ ਸਥਾਨ ਦੇ ਬਾਹਰ ਆਪਣੀ ਕਾਰ ਪਾਰਕ ਕਰਨ ਵਰਗੇ ਵਿਸ਼ੇਸ਼ ਅਧਿਕਾਰਾਂ ਦੀ ਮੰਗ ਕਰਨ ਦਾ ਕੋਈ ਬਹਾਨਾ ਨਹੀਂ ਸੀ। ਬੇਸ਼ੱਕ ਗਲਤੀ ਸਪੱਸ਼ਟ ਤੌਰ ’ਤੇ ਉਨ੍ਹਾਂ ਦੀ ਹੀ ਹੈ।

ਪਾਰਕਿੰਗ ਦੀ ਜਗ੍ਹਾ ਸੁਰੱਖਿਅਤ ਕਰਨ ਲਈ ਤਾਕਤ ਦੀ ਵਰਤੋਂ ਸਪੱਸ਼ਟ ਤੌਰ ’ਤੇ ਨਾਜਾਇਜ਼ ਹੈ ਅਤੇ ਇਸ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ। ਵਰਦੀਧਾਰੀ ਸੇਵਾਵਾਂ ਨਾਲ ਸਬੰਧਤ ਦੋਵਾਂ ਹੀ ਪ੍ਰਤੀਯੋਗੀਆਂ ਦਾ ਹੰਕਾਰ ਇਸ ਘਟਨਾ ਦਾ ਇਕ ਹੋਰ ਪਹਿਲੂ ਹੈ। ਵਰਦੀ ਪਹਿਨਣ ਵਾਲੇ ਦੇ ਮਨ ਵਿਚ ਅਨੁਸ਼ਾਸਨ ਸਥਾਪਤ ਕਰਨ ਲਈ ਹੁੰਦਾ ਹੈ। ਜੇਕਰ ਉਹ ਇਸ ਦੇ ਉਲਟ ਕਰਦਾ ਹੈ, ਜਿਵੇਂ ਕਿ ਇਸ ਮਾਮਲੇ ਵਿਚ ਕਰਨਾ ਚਾਹੀਦਾ ਸੀ, ਤਾਂ ਸੁਧਾਰਾਤਮਕ ਕਾਰਵਾਈ ਦੀ ਲੋੜ ਹੈ।

ਕਰਨਲ ਬਾਠ ਨੂੰ ਇੰਨਾ ਅਪਮਾਨਿਤ ਕੀਤਾ ਗਿਆ ਕਿ ਉਹ ਮਾਮਲਾ ਹਾਈ ਕੋਰਟ ਲੈ ਗਏ, ਜਿਸ ਨੇ ਸਬੰਧਤ ਪੁਲਸ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕੀਤੀ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਸ ਨੇ ਪੰਜਾਬ ਪੁਲਸ ਦੀ ਕਮਜ਼ੋਰੀ ਨੂੰ ਉਜਾਗਰ ਕੀਤਾ, ਜਿਸ ਲਈ ਸਪੱਸ਼ਟ ਤੌਰ ’ਤੇ ਸਖ਼ਤ ਸਜ਼ਾ ਦੀ ਲੋੜ ਸੀ ਜਾਂ ਇਸ ਤੋਂ ਵੀ ਜ਼ਿਆਦਾ ਸਜ਼ਾ ਦੀ ਲੋੜ ਸੀ।

ਫੌਜ ਅਤੇ ਸਰਕਾਰ ਦੇ ਸਿਵਲੀਅਨ ਅੰਗਾਂ, ਖਾਸ ਤੌਰ ’ਤੇ ਸੈਨਾ ਅਤੇ ਪੁਲਸ ਸੇਵਾ ਵਿਚਾਲੇ ਆਮ ਤੌਰ ’ਤੇ ਵਿਰੋਧਤਾ ਹੰਕਾਰ ਨੂੰ ਠੇਸ ਪਹੁੰਚਣ ’ਤੇ ਜੀਵੰਤ ਹੋ ਜਾਂਦੀ ਹੈ। ਸਰਕਾਰ ਨੇ ਸਿਆਣਪ ਨਾਲ ਹੁਕਮ ਦਿੱਤਾ ਹੈ ਕਿ ਸਿਖਲਾਈ ਲੈ ਰਹੇ ਆਈ. ਪੀ. ਐੱਸ. ਅਧਿਕਾਰੀਆਂ ਨੂੰ ਉਨ੍ਹਾਂ ਦੀ ਸਿਖਲਾਈ ਦੇ ਇਕ ਅਨਿੱਖੜਵੇਂ ਹਿੱਸੇ ਵਜੋਂ ਭਾਰਤੀ ਫੌਜ ਦੇ ਸੱਭਿਆਚਾਰ ਅਤੇ ਪ੍ਰ੍ਰੰਪਰਾਵਾਂ ਨਾਲ ਜਾਣੂ ਕਰਵਾਇਆ ਜਾਵੇ। ਮੇਰੇ ਸਿਖਿਆਰਥੀਆਂ ਦੇ ਬੈਚ (1953) ਨੂੰ ਪੂਰੇ ਇਕ ਮਹੀਨੇ ਲਈ ਦੇਹਰਾਦੂਨ ਦੇ ਗੋਰਖਾ ਰੈਜੀਮੈਂਟਲ ਸਿਖਲਾਈ ਕੇਂਦਰਾਂ ਵਿਚ ਭੇਜਿਆ ਗਿਆ, ਜਿਸ ਤੋਂ ਬਾਅਦ ਚੌਥੀ ਰਾਜਪੂਤ ਬਟਾਲੀਅਨ ਨਾਲ ਜੰਮੂ ਵਿਚ 15 ਦਿਨਾਂ ਦਾ ਕਾਰਜਕਾਲ ਰਿਹਾ।

ਇਸ ਤਜਰਬੇ ਤੋਂ ਸਾਨੂੰ ਫਾਇਦਾ ਹੋਇਆ ਕਿਉਂਕਿ ਅਸੀਂ ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਬਦਲੇ ਵਿਚ ਉਨ੍ਹਾਂ ਨੇ ਇਹ ਵੀ ਸਿੱਖਿਆ ਕਿ ਪੁਲਸ ਅਧਿਕਾਰੀ ਓਨੇ ਮੂਰਖ ਨਹੀਂ ਹਨ ਜਿੰਨੇ ਉਹ ਸੋਚਦੇ ਸਨ। ਇਸ ਤੋਂ ਇਲਾਵਾ ਨੌਜਵਾਨ ਆਈ. ਪੀ. ਐੱਸ. ਅਧਿਕਾਰੀ ਦੁਪਹਿਰ ਤੋਂ ਕੁਝ ਘੰਟੇ ਪਹਿਲਾਂ 25 ਮੀਲ ਦੀ ਸਖ਼ਤ ਪੈਦਲ ਯਾਤਰਾ ਨੂੰ ਆਸਾਨੀ ਨਾਲ ਸਹਿ ਸਕਦੇ ਸਨ।

ਜਦੋਂ ਮੈਨੂੰ 1964 ਵਿਚ ਪੁਣੇ ਸਿਟੀ ਪੁਲਸ ਦਾ ਸੁਪਰਡੈਂਟ ਨਿਯੁਕਤ ਕੀਤਾ ਗਿਆ ਤਾਂ ਮੈਂ ਦੱਖਣੀ ਫੌਜ ਦੇ ਕਮਾਂਡਰ ਅਤੇ ਸਬ-ਏਰੀਆ ਕਮਾਂਡਰ ਦੇ ਨਾਲ-ਨਾਲ ਕੁਝ ਹੋਰ ਫੌਜ ਦੇ ਅਧਿਕਾਰੀਆਂ ਨੂੰ ਵੀ ਮਿਲਿਆ। ਜਦੋਂ ਛਾਉਣੀ ਖੇਤਰ ਵਿਚ ਇਕ ਚੌਕੀ ਦੇ ਇੰਚਾਰਜ ਇਕ ਪੁਲਸ ਕਰਮਚਾਰੀ ਦੀ ਇਕ ਫੌਜੀ ਜਵਾਨ ਨਾਲ ਇਸ ਲਈ ਬਹਿਸ ਹੋ ਗਈ ਕਿਉਂਕਿ ਉਹ ਸ਼ਾਮ ਤੋਂ ਬਾਅਦ ਜ਼ਰੂਰੀ ਰੌਸ਼ਨੀ ਦੇ ਬਿਨਾਂ ਸਾਈਕਲ ਚਲਾ ਰਿਹਾ ਸੀ, ਤਾਂ ਜਵਾਨ ਨੇ ਆਪਣੇ ਸਾਥੀਆਂ ਨੂੰ ਇਕੱਠਾ ਕੀਤਾ ਅਤੇ ਕਾਂਸਟੇਬਲ ’ਤੇ ਮੁੱਕਿਆਂ ਨਾਲ ਹਮਲਾ ਕਰ ਦਿੱਤਾ।

ਸਥਿਤੀ ਅਚਾਨਕ ਕਾਬੂ ਤੋਂ ਬਾਹਰ ਹੋ ਗਈ। ਪ੍ਰੈੱਸ ’ਚ ਇਸਦੀਆਂ ਖਬਰਾਂ ਛਪੀਆਂ। ਮੈਂ ਗੱਡੀ ਚਲਾ ਕੇ ਗਿਆ ਅਤੇ ਸਬ ਏਰੀਆ ਕਮਾਂਡਰ ਅਤੇ 1962 ਦੀ ਭਾਰਤ-ਚੀਨ ਜੰਗ ਦਾ ਵੇਰਵਾ, ਹਿਮਾਲੀਅਨ ਬਲੰਡਰ ਦੇ ਲੇਖਕ ਬ੍ਰਿਗੇਡੀਅਰ ਜੌਨ ਪਰਸ਼ੂਰਾਮ ਡਾਲਵੀ ਨੂੰ ਮਿਲਿਆ, ਮੈਂ ਉਨ੍ਹਾਂ ਨੂੰ ਸੁਝਾਅ ਦਿੱਤਾ ਕਿ ਉਹ ਦੋਸ਼ ਆਪਣੇ ਲੋਕਾਂ ’ਤੇ ਪਾਉਣ ਅਤੇ ਮੈਂ ਵੀ ਆਪਣੇ ਲੋਕਾਂ ’ਤੇ। ਇਕ ਵਾਰ ਜਦੋਂ ਇਸ ਵਿਚਾਰ ’ਤੇ ਸਹਿਮਤੀ ਹੋ ਗਈ, ਤਾਂ ਕੋਈ ਵਿਵਾਦ ਨਹੀਂ ਹੋਇਆ।

ਕਰਨਲ ਬਾਠ ਦੇ ਮਾਮਲੇ ਵਿਚ ਜੇਕਰ ਅਧਿਕਾਰੀ ਵਰਦੀ ਵਿਚ ਸੀ ਜਾਂ ਪੁਲਸ ਇੰਸਪੈਕਟਰਾਂ ਨੇ ਉਸ ਨੂੰ ਇਕ ਫੌਜੀ ਅਧਿਕਾਰੀ ਵਜੋਂ ਪਛਾਣਿਅਾਂ ਸੀ ਤਾਂ ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਸੀ। ਜੇਕਰ ਉਨ੍ਹਾਂ ਨੂੰ ਉਸ ਦੀ ਫੌਜੀ ਪਛਾਣ ਦੇ ਬਾਰੇ ਪਤਾ ਨਹੀਂ ਸੀ, ਤਾਂ ਜਨਤਾ ਦੇ ਇਕ ਮੈਂਬਰ ਤੋਂ ਕਾਨੂੰਨ ਦੁਆਰਾ ਦਿੱਤੇ ਗਏ ਅਧਿਕਾਰਾਂ ਦੀ ਮੰਗ ਕਰਨਾ ਅਤੇ ਉਸ ‘ਅਧਿਕਾਰ’ ਨੂੰ ਪ੍ਰਾਪਤ ਕਰਨ ਲਈ ਹਿੰਸਾ ਦੀ ਵਰਤੋਂ ਕਰਨਾ ਅਨੁਸ਼ਾਸਨਹੀਣਤਾ ਦੀ ਮੰਗ ਸੀ।

ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)


author

Rakesh

Content Editor

Related News