ਸਿਰ ਚੜ੍ਹ ਕੇ ਬੋਲਣ ਲੱਗਾ ਕ੍ਰਿਕਟ ਦਾ ਜਾਦੂ
Friday, Jun 13, 2025 - 05:12 PM (IST)

ਕਰਨਾਟਕ ਦੀ ਕਾਂਗਰਸ ਸਰਕਾਰ ਨੇ ਸੋਚਿਆ ਸੀ ਕਿ ਆਈ. ਪੀ. ਐੱਲ. ਦੇ 2025 ਐਡੀਸ਼ਨ ਵਿਚ ਆਰ. ਸੀ. ਬੀ. ਦੀ ਜਿੱਤ ਨਾਲ ਉਸ ਨੂੰ ਰਾਜਨੀਤਿਕ ਲਾਭ ਿਮਲੇਗਾ। ਇਸ ਦੀ ਬਜਾਏ, ਇਹ ਮੰਦਭਾਗਾ ਸਾਬਤ ਹੋਇਆ। ਜੇਕਰ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੰਦੇ ਤਾਂ ਇਸ ਤੋਂ ਛੁਟਕਾਰਾ ਮਿਲ ਸਕਦਾ ਸੀ। ਇਸ ਨੇ ਚੋਟੀ ਦੀ ਪੁਲਸ ਲੀਡਰਸ਼ਿਪ ਦੀ ਕੁਰਬਾਨੀ ਦੇ ਕੇ ਆਰ. ਸੀ. ਬੀ. ਟੀਮ ਅਤੇ ਕ੍ਰਿਕਟ ਪ੍ਰਬੰਧਕਾਂ ਨੂੰ ਨਿਸ਼ਾਨਾ ਬਣਾਉਣ ਦੀ ਚੋਣ ਕੀਤੀ! ਇਹ ਇਕ ਸਵਾਰਥੀ ਫੈਸਲਾ ਸੀ ਜੋ ਯਕੀਨੀ ਤੌਰ ’ਤੇ ਪਾਰਟੀ ’ਤੇ ਉਲਟਾ ਅਸਰ ਪਾਵੇਗਾ।
ਵੈਸਟਇੰਡੀਜ਼ ਦੇ ਲੇਖਕ ਵੀ.ਐੱਸ. ਨਾਇਪਾਲ ਨੇ ਕ੍ਰਿਕਟ ਨੂੰ ਇਕ ਵਿਸ਼ੇਸ਼ ਸਥਾਨ ਦਿੱਤਾ ਕਿਉਂਕਿ ਇਸ ਨੇ ਆਪਣੇ ਹੀ ਦੇਸ਼ ਵਾਸੀਆਂ ’ਤੇ ਜਾਦੂ ਕੀਤਾ। ਸਰ ਵਿਦਿਆਧਰ ਨੇ ਲਿਖਿਆ, ‘‘ਵੈਸਟਇੰਡੀਜ਼ ਕ੍ਰਿਕਟ ਹੈ ਅਤੇ ਕ੍ਰਿਕਟ ਹੀ ਵੈਸਟਇੰਡੀਜ਼ ਹੈ।’’ ਇਸ ਸਦੀ ਵਿਚ, ਇਹ ਜ਼ਿੰਮੇਵਾਰੀ ਭਾਰਤ ਨੂੰ ਸੌਂਪੀ ਗਈ ਹੈ। ਪਿਛਲੇ ਦਹਾਕੇ ਵਿਚ, ਵਿਦੇਸ਼ੀ ਧਰਮਾਂ ਪ੍ਰਤੀ ਨਫ਼ਰਤ ਨੇ ਦੇਸ਼ ਦੇ ਅੱਧੇ ਹਿੱਸੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।
ਜਿੱਥੋਂ ਤੱਕ ਮੈਨੂੰ ਯਾਦ ਹੈ, ਕ੍ਰਿਕਟ ਪ੍ਰਤੀ ਪਿਆਰ ਲਗਭਗ ਹਰੇਕ ਨਾਗਰਿਕ ਵਿਚ ਪਾਇਆ ਜਾਂਦਾ ਰਿਹਾ ਹੈ। ਜਦੋਂ ਭਾਰਤੀ ਟੀਮ ਕੋਈ ਅੰਤਰਰਾਸ਼ਟਰੀ ਮੈਚ ਖੇਡਦੀ ਹੈ ਤਾਂ ਅਸੀਂ ਸਾਰੇ ਟੈਲੀਵਿਜ਼ਨ ਨਾਲ ਜੁੜੇ ਰਹਿੰਦੇ ਹਾਂ। ਜਦੋਂ ਮੁੰਬਈ ਇੰਡੀਅਨਜ਼ (ਐੱਮ.ਆਈ.) ਖੇਡਦੀ ਹੈ ਤਾਂ ਮੈਂ ਦੇਖਦਾ ਹਾਂ। ਮੈਂ 96 ਸਾਲਾਂ ਦਾ ਮੁੰਬਈ ਨਿਵਾਸੀ ਹਾਂ।
ਆਈ.ਪੀ.ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਟੀ-20 ਕ੍ਰਿਕਟ ਟੀਮਾਂ ਬਣਾਈਆਂ ਜਾਂਦੀਆਂ ਹਨ, ਕੁਝ ਰਾਜ ਪੱਧਰ ’ਤੇ (ਗੁਜਰਾਤ, ਰਾਜਸਥਾਨ, ਪੰਜਾਬ) ਪਰ ਜ਼ਿਆਦਾਤਰ ਸ਼ਹਿਰ ਪੱਧਰ ’ਤੇ (ਮੁੰਬਈ, ਬੈਂਗਲੁਰੂ, ਹੈਦਰਾਬਾਦ, ਚੇਨਈ, ਕੋਲਕਾਤਾ, ਦਿੱਲੀ, ਲਖਨਊ)। ਇਸ ਪ੍ਰਣਾਲੀ ਦੀ ਸੁੰਦਰਤਾ ਇਹ ਹੈ ਕਿ ਹਰੇਕ ਟੀਮ ਲਈ ਖਿਡਾਰੀ ਪੂਰੇ ਭਾਰਤ ਅਤੇ ਹੋਰ ਥਾਵਾਂ ਤੋਂ ਨਿਲਾਮੀ ਰਾਹੀਂ ਚੁਣੇ ਜਾਂਦੇ ਹਨ। ਆਰ. ਸੀ. ਬੀ. ਇਸ ਸਾਲ ਟੂਰਨਾਮੈਂਟ ਿਜੱਤਣ ਵਾਲੀ ਰਾਇਲ ਚੈਲੇਂਜਰਜ਼ ਬੈਂਗਲੁਰੂ ਟੀਮ ’ਚ ਬੈਂਗਲੁਰੂ ਜਾਂ ਇੱਥੋਂ ਤੱਕ ਸੂਬੇ (ਕਰਨਾਟਕ) ਤੋਂ ਇਕ ਵੀ ਖਿਡਾਰੀ ਨਹੀਂ ਸੀ। ਫਿਰ ਵੀ ਸੂਬੇ ਦੇ ਲੋਕਾਂ ਅਤੇ ਇਸ ਦੀ ਸਰਕਾਰ ਨੇ ਟੀਮ ਦੀ ਮਾਲਕੀ ਦਾ ਦਾਅਵਾ ਕੀਤਾ ਕਿਉਂਕਿ ਇਹ ਜਿੱਤ ਗਈ ਸੀ।
ਕਰਨਾਟਕ ਦੀ ਕਾਂਗਰਸ ਸਰਕਾਰ ਨੇ ਆਰ. ਸੀ. ਬੀ. ਦੀ ਜਿੱਤ ਤੋਂ ਪੈਦਾ ਹੋਈ ਸ਼ਾਨ ਦਾ ਆਨੰਦ ਮਾਣਦਿਆਂ, ਆਦੇਸ਼ ਜਾਰੀ ਕੀਤੇ ਕਿ ਪੂਰੀ ਟੀਮ ਨੂੰ ਬੈਂਗਲੁਰੂ ਹਵਾਈ ਅੱਡੇ ’ਤੇ ਕੈਬਨਿਟ ਅਤੇ ਵਿਧਾਇਕਾਂ ਦੁਆਰਾ ਰਸਮੀ ਸਵਾਗਤ ਲਈ ਵਿਧਾਨ ਸਭਾ ਲਿਜਾਇਆ ਜਾਵੇ। ਇਸ ਨੇ ‘ਬੰਦੋਬਸਤ’ ਦੀ ਯੋਜਨਾ ਬਣਾਉਣ ਲਈ ਸਮੇਂ ਦੀ ਘਾਟ ਦੇ ਬਾਵਜੂਦ, ਪੁਲਿਸ ਨੂੰ ਫ਼ੋਨ ’ਤੇ ਜ਼ੁਬਾਨੀ ਤੌਰ ’ਤੇ ਅਸਥਾਈ ਪ੍ਰਬੰਧਾਂ ਵਿਚ ਪੂਰਾ ਸਹਿਯੋਗ ਕਰਨ ਦਾ ਆਦੇਸ਼ ਦਿੱਤਾ।
ਜੇਤੂ ਟੀਮ ਨੇ ਪਹਿਲਾਂ ਹੀ ਇੰਸਟਾਗ੍ਰਾਮ ’ਤੇ ਇਕ ਸੁਨੇਹਾ ਪੋਸਟ ਕੀਤਾ ਸੀ ਕਿ ਇਕ ਜੇਤੂ ਪਰੇਡ ਕੀਤੀ ਜਾਣੀ ਚਾਹੀਦੀ ਹੈ। ਸੁਨੇਹਾ ਉਸ ਦਿਨ ਸਵੇਰੇ 7 ਵਜੇ ਆਇਆ। ਵਿਧਾਨ ਸਭਾ ਵਿਚ ਟੀਮ ਨੂੰ ਸਨਮਾਨਿਤ ਕਰਨ ਦੀਆਂ ਯੋਜਨਾਵਾਂ ਨੂੰ ਸਵੇਰੇ 10:30 ਵਜੇ ਅੰਤਿਮ ਰੂਪ ਦਿੱਤਾ ਗਿਆ। ਕ੍ਰਿਕਟ ਦੀ ਜਿੱਤ ਹਰ ਸਮਰਥਕ ਨੂੰ ਉਤਸ਼ਾਹਿਤ ਕਰਨ ਦੀ ਸਮਰੱਥਾ ਰੱਖਦੀ ਹੈ, ਇੱਥੋਂ ਤੱਕ ਕਿ ਉਨ੍ਹਾਂ ਲੋਕਾਂ ਨੂੰ ਵੀ ਜਿਨ੍ਹਾਂ ਨੇ ਕਦੇ ਬੱਲਾ ਜਾਂ ਗੇਂਦ ਨਹੀਂ ਫੜੀ। ਕਿਸੇ ਵੀ ਹਾਲਤ ਵਿਚ, ਮੁੱਖ ਮੰਤਰੀ ਦਫ਼ਤਰ ਤੋਂ ਪ੍ਰਾਪਤ ਸੰਦੇਸ਼ ਨੂੰ ਉੱਚ ਪੁਲਸ ਅਧਿਕਾਰੀਆਂ ਦੁਆਰਾ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਮੁੱਖ ਮੰਤਰੀ ਨੇ ਸਪੱਸ਼ਟ ਤੌਰ ’ਤੇ ਪੁਲਸ ਕਮਿਸ਼ਨਰ ਤੋਂ ਇਸ ਮੌਕੇ ’ਤੇ ਢੁੱਕਵੀਂ ਕਾਰਵਾਈ ਦੀ ਉਮੀਦ ਕੀਤੀ। ਜਦੋਂ ਇਹ ਮੰਦਭਾਗੀ ਆਫ਼ਤ ਆਈ ਤਾਂ ਉਨ੍ਹਾਂ ਨੇ ਤੁਰੰਤ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਅਤੇ ਕਮਿਸ਼ਨਰ ਅਤੇ 4 ਹੋਰਨਾਂ ਨੂੰ ਮੁਅੱਤਲ ਕਰ ਦਿੱਤਾ।
ਉਨ੍ਹਾਂ ਨੇ ਇਸ ਆਫ਼ਤ ਵੱਲ ਲੈ ਜਾਣ ਵਾਲੀਆਂ ਘਟਨਾਵਾਂ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਲਈ ਇਕ ਸੇਵਾਮੁਕਤ ਹਾਈ ਕੋਰਟ ਦੇ ਜੱਜ ਦੀ ਅਗਵਾਈ ਵਿਚ ਇਕ ਮੈਂਬਰੀ ਜਾਂਚ ਕਮਿਸ਼ਨ ਵੀ ਨਿਯੁਕਤ ਕੀਤਾ। ਅਜਿਹਾ ਕਰ ਕੇ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਨੇ ਉਸ ਨਤੀਜੇ ਤੋਂ ਆਪਣੇ ਹੱਥ ਧੋ ਲਏ ਹਨ ਜੋ ਆਮ ਤੌਰ ’ਤੇ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਸਰਕਾਰ ਦੇ ਮੋਢਿਆਂ ’ਤੇ ਪੈਂਦਾ ਸੀ।
ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਪੁਲਸ ਇਸ ਤੋਂ ਵੀ ਵਧੀਆ ਕੰਮ ਕਰ ਸਕਦੀ ਸੀ ਪਰ ਸਰਕਾਰ ਨੂੰ ਵਿਧਾਨ ਸਭਾ ਵਿਚ ਬੇਲੋੜੇ ਸਵਾਗਤ ਦਾ ਬੋਝ ਪੁਲਸ ’ਤੇ ਨਹੀਂ ਪਾਉਣਾ ਚਾਹੀਦਾ ਸੀ। ਉਸ ਜਗ੍ਹਾ ’ਤੇ ਬਹੁਤ ਸਾਰੇ ਕਰਮਚਾਰੀ ਤਾਇਨਾਤ ਕੀਤੇ ਗਏ ਹੋਣਗੇ। ਜੇਕਰ ਉੱਥੇ ਇਕ ਛੋਟਾ ਜਿਹਾ ਹਾਦਸਾ ਵੀ ਵਾਪਰਦਾ ਤਾਂ ਇਹ ਇਕ ਵੱਡਾ ਹਾਦਸਾ ਹੁੰਦਾ।
ਜੇਕਰ ਸਰਕਾਰ ਅਤੇ ਇਸ ਨੂੰ ਚਲਾ ਰਹੀ ਪਾਰਟੀ ਆਰ. ਸੀ. ਬੀ. ਦਾ ਸਿਹਰਾ ਲੈਣਾ ਚਾਹੁੰਦੀ ਸੀ, ਤਾਂ ਕੀ ਇਹ ਸੱਚ ਹੈ? ਜਿੱਤ ਲਈ, ਉਨ੍ਹਾਂ ਨੂੰ ਉਸ ਸ਼ਾਮ ਕ੍ਰਿਕਟ ਸਟੇਡੀਅਮ ਵਿਚ ਵਾਪਰੀ ਆਫਤ ਦੀ ਜ਼ਿੰਮੇਵਾਰੀ ਲੈਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਪੰਡਿਤ ਜੀ ਦੇ ਮੰਤਰੀ ਮੰਡਲ ਵਿਚ ਰੇਲ ਮੰਤਰੀ ਸਨ ਜਦੋਂ ਇਕ ਵੱਡਾ ਰੇਲ ਹਾਦਸਾ ਵਾਪਰਿਆ ਸੀ। ਇਕ ਇਮਾਨਦਾਰ ਆਦਮੀ ਹੋਣ ਕਰ ਕੇ, ਉਨ੍ਹਾਂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ।
ਮੁੱਖ ਮੰਤਰੀ ਯੇਦੀਯੁਰੱਪਾ ਜਾਂ ਹੋਰ ਸਹੀ ਢੰਗ ਨਾਲ ਉਪ ਮੁੱਖ ਮੰਤਰੀ ਜੋ ਵਿਧਾਨ ਸਭਾ ਸਮਾਗਮ ਵਿਚ ਸਭ ਤੋਂ ਵੱਧ ਦਿਖਾਈ ਦੇਣ ਵਾਲੇ ਵਿਅਕਤੀ ਸਨ, ਜਿਨ੍ਹਾਂ ਨੂੰ ਕ੍ਰਿਕਟਰਾਂ ਦੇ ਸਿਰ ’ਤੇ ‘ਫੇਟਾ’ ਅਤੇ ਉਨ੍ਹਾਂ ਦੇ ਮੋਢਿਆਂ ’ਤੇ ਸ਼ਾਲ ਪਾਉਂਦੇ ਦੇਖਿਆ ਗਿਆ ਸੀ, ਉਨ੍ਹਾਂ ਨੂੰ ਲਾਲ ਬਹਾਦਰ ਸ਼ਾਸਤਰੀ ਵਰਗੇ ਮਹਾਨ ਰਾਜਨੇਤਾ ਦੀ ਭਾਵਨਾ ਦੇ ਅਨੁਸਾਰ ਅਸਤੀਫਾ ਦੇ ਦੇਣਾ ਚਾਹੀਦਾ ਸੀ। ਇਸ ਕਦਮ ਨਾਲ ਲੋਕਾਂ ਨੂੰ ਸ਼ਾਂਤ ਕੀਤਾ ਜਾ ਸਕਦਾ ਸੀ।
ਆਰ. ਸੀ. ਬੀ. ਵਿਰੁੱਧ ਅਪਰਾਧ ਦਰਜ ਕਰਨ ਵਿਚ ਮੁੱਖ ਮੰਤਰੀ ਅਤੇ ਪੁਲਿਸ ਦੀਆਂ ਜਲਦਬਾਜ਼ੀ ਭਰੀਆਂ ਪ੍ਰਤੀਕਿਰਿਆਵਾਂ ਸਨ। ਘੱਟੋ-ਘੱਟ ਇਹ ਕਿਹਾ ਜਾ ਸਕਦਾ ਹੈ ਕਿ ਟੀਮ ਅਤੇ ਇਸ ਦਾ ਪ੍ਰਬੰਧਨ ਚਿੰਤਾਜਨਕ ਹੈ। ਮੈਨੂੰ ਉਮੀਦ ਹੈ ਕਿ ਸਮਝਦਾਰੀ ਵਾਲੀ ਸਲਾਹ ਕੰਮ ਆਵੇਗੀ ਅਤੇ ਵਿਰਾਟ ਕੋਹਲੀ ਅਤੇ ਉਸ ਦੀ ਟੀਮ ਦੇ ਸਾਥੀਆਂ ਨੂੰ ਆਈ . ਪੀ . ਐੱਲ. ਜਿੱਤਣ ਦੇ ਕਾਰਨ ਅਲੱਗ -ਅਲੱਗ ਪੁਲਸ ਥਾਣਿਆਂ ’ਚ ਬੰਦ ਨਹੀਂ ਕੀਤਾ ਜਾਵੇਗਾ।
ਦੱਸਿਆ ਗਿਆ ਕਿ ਚਿੰਨਾਸਵਾਮੀ ਸਟੇਡੀਅਮ ਵਿਚ 3 ਲੱਖ ਕ੍ਰਿਕਟ ਪ੍ਰਸ਼ੰਸਕ ਇਕੱਠੇ ਹੋਏ ਸਨ, ਜਿਸ ਦੀ ਸਮਰੱਥਾ ਸਿਰਫ 35,000 ਦਰਸ਼ਕਾਂ ਦੀ ਹੀ ਹੈ। ਇਸ ਦੀ ਅਗਾਊਂ ਉਮੀਦ ਕੀਤੀ ਜਾਣੀ ਚਾਹੀਦੀ ਸੀ। ਰਾਜ ਦੇ ਗ੍ਰਹਿ ਮੰਤਰੀ ਨੂੰ ਨਿੱਜੀ ਤੌਰ ’ਤੇ ਪੁਲਸ ਪ੍ਰਬੰਧਾਂ ਦੀ ਨਿਗਰਾਨੀ ਕਰਨੀ ਚਾਹੀਦੀ ਸੀ। ਮੁੰਬਈ ਸ਼ਹਿਰ ਦੀ ਪੁਲਿਸ ਨੂੰ ਇੰਨੀ ਵੱਡੀ ਭੀੜ ਨਾਲ ਨਜਿੱਠਣ ਦਾ ਬਹੁਤ ਤਜਰਬਾ ਹੈ।
ਜਦੋਂ ਕਪਿਲ ਦੇਵ ਦੀ ਟੀਮ ਵੈਸਟਇੰਡੀਜ਼ ’ਤੇ ਲਾਰਡਸ ਵਿਖੇ 1983 ਦਾ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵਾਪਸ ਆਈ, ਤਾਂ ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੈ ਕੇ ਵਾਨਖੇੜੇ ਸਟੇਡੀਅਮ ਤੱਕ, ਜਿੱਥੇ ਫਾਈਨਲ ਦਾ ਜਸ਼ਨ ਮਨਾਇਆ ਗਿਆ ਸੀ, ਜੇਤੂਆਂ ਦਾ ਸਵਾਗਤ ਕਰਨ ਲਈ ਸਟੇਡੀਅਮ ਵਿਚ ਭਾਰੀ ਭੀੜ ਇਕੱਠੀ ਹੋਈ ਸੀ।
ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)