‘ਕੁਝ ਪੁਲਸ ਮੁਲਾਜ਼ਮਾਂ ਦੀਆਂ ਕਰਤੂਤਾਂ’ ‘ਲਗਾ ਰਹੀਆਂ ਵਿਭਾਗ ’ਤੇ ਦਾਗ਼’

06/27/2024 4:12:34 AM

ਹਾਲਾਂਕਿ ਪੁਲਸ ਵਿਭਾਗ ’ਤੇ ਦੇਸ਼ਵਾਸੀਆਂ  ਦੀ ਸੁਰੱਖਿਆ ਦੀ ਜ਼ਿੰਮਾ ਹੋਣ ਦੇ ਨਾਤੇ ਇਨ੍ਹਾਂ ਤੋਂ ਅਨੁਸ਼ਾਸਿਤ ਅਤੇ ਫਰਜ਼  ਨਿਭਾਉਣ ਵਾਲੇ ਹੋਣ ਦੀ ਆਸ ਕੀਤੀ ਜਾਂਦੀ ਹੈ ਪਰ ਅੱਜ ਕਈ ਪੁਲਸ ਮੁਲਾਜ਼ਮ ਹੋਰਨਾਂ ਅਪਰਾਧਾਂ ਦੇ ਇਲਾਵਾ ਸੈਕਸ ਸਕੈਂਡਲਾਂ ਤੱਕ ’ਚ ਸ਼ਾਮਲ ਪਾਏ ਜਾ ਰਹੇ ਹਨ ਜੋ   ਸਿਰਫ ਪਿਛਲੇ  3 ਮਹੀਨਿਆਂ ਦੀਆਂ ਹੇਠਲੀਆਂ ਕੁਝ ਉਦਾਹਰਣਾਂ ਤੋਂ ਸਪੱਸ਼ਟ ਹੈ :
* 2 ਮਾਰਚ ਨੂੰ ਉੱਤਰ ਪ੍ਰਦੇਸ਼ ਦੇ ਰਾਮਪੁਰ ਦੀ ਕੋਤਵਾਲੀ ’ਚ ਤਾਇਨਾਤ ਇਕ ਮਹਿਲਾ ਕਾਂਸਟੇਬਲ ਨੇ ਆਪਣੇ ਮਕਾਨ ’ਚ ਕਿਰਾਏ ’ਤੇ ਰਹਿਣ ਵਾਲੇ ਦੋ ਕਾਂਸਟੇਬਲਾਂ ‘ਗਰਵਿਤ ਚੌਧਰੀ’ ਅਤੇ ‘ਲਲਿਤ ਯਾਦਵ’ ਦੇ ਵਿਰੁੱਧ ਉਸ ਦੇ ਨਾਲ ਛੇ਼ੜਖਾਨੀ ਕਰਨ, ਡਾਂਗਾਂ ਨਾਲ ਕੁੱਟਣ ਅਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਦੇ ਦੋਸ਼ ’ਚ ਕੇਸ ਦਰਜ ਕਰਵਾਇਆ। 
* 8 ਮਾਰਚ ਨੂੰ ਜੀ.ਆਰ.ਪੀ. ਪਟਨਾ ਦੇ ਇਕ ਜਵਾਨ ’ਤੇ ਇਕ ਮੁਟਿਆਰ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਫਿਰ ‘ਗਾਂਧੀ ਮੈਦਾਨ’ ਥਾਣੇ ’ਚ ਸ਼ਿਕਾਇਤ ਕਰਨ ਜਾਣ ’ਤੇ ਉਸ ਨੂੰ 3 ਦਿਨ ਥਾਣੇ ’ਚ ਰੱਖ ਕੇ ਮਹਿਲਾ ਕਾਂਸਟੇਬਲ ਕੋਲੋਂ ਕੁਟਵਾਉਣ ਦਾ ਮਾਮਲਾ ਸਾਹਮਣੇ ਆਇਆ। 
* 17 ਅਪ੍ਰੈਲ ਨੂੰ ਆਗਰਾ ਪੁਲਸ ਲਾਈਨ ’ਚ ਰਹਿਣ ਵਾਲੇ ਸਿਪਾਹੀ ਰਵੀ ਕਾਂਤ ਦੇ ਵਿਰੁਧ 10 ਲੱਖ ਰੁਪਏ ਦੀ ਮੰਗ ਨੂੰ ਲੈ ਕੇ ਆਪਣੀ ਪਤਨੀ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ। ਦੋਸ਼ ਹੈ ਕਿ ਰਵੀ ਕਾਂਤ ਨੇ ਆਪਣੀ  3 ਮਹੀਨਿਆਂ ਦੀ ਗਰਭਵਤੀ ਪਤਨੀ ਨੂੰ ਕੁੱਟਮਾਰ ਕਰਨ ਦੇ ਬਾਅਦ ਉਸ ਨੂੰ ਕਾਰ ਨਾਲ ਦਰੜਣ ਦੀ ਕੋਸ਼ਿਸ਼ ਕੀਤੀ। 
* 19 ਮਈ ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਇਕ ਿਵਆਹੇ ਹੋਏ ਹੈੱਡ ਕਾਂਸਟੇਬਲ ਮਨੋਜ ਕੁਮਾਰ ਨੂੰ ਆਪਣੇ ਸਾਥੀ ਦੇ ਨਾਲ ਮਿਲ ਕੇ ਆਪਣੀ 26 ਸਾਲਾ ਪ੍ਰੇਮਿਕਾ ਦੀ ਹੱਤਿਆ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਪੁਲਸ ਦੇ ਅਨੁਸਾਰ ਉਕਤ ਕਾਂਸਟੇਬਲ ਇਸ ਤੋਂ ਪਹਿਲਾਂ ਵੀ ਇਕ ਹੋਰ ਔਰਤ ਨਾਲ ਸਬੰਧ ਬਣਾ ਚੁੱਕਾ ਸੀ। 
* 25 ਮਈ ਨੂੰ ਉੱਤਰ ਪ੍ਰਦੇਸ਼ ਦੇ ‘ਜਾਲੌਨ’ ਜ਼ਿਲੇ ਦੇ ‘ਉਰਈ’ ’ਚ ਤਾਇਨਾਤ ਸਿਪਾਹੀ ਰਾਹੁਲ ਵੱਲੋਂ  ਫਿਰੋਜ਼ਾਬਾਦ ਦੀ ਇਕ ਮੁਟਿਆਰ ਨੂੰ ਆਪਣੇ ਪਿਆਰ ਦੇ ਜਾਲ ’ਚ ਫਸਾ ਕੇ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਬੰਧ ਬਣਾਉਣ ਅਤੇ ਮੁਟਿਆਰ ਵੱਲੋਂ ਵਿਆਹ ਦੀ ਗੱਲ ਕਰਨ ’ਤੇ ਉਸ ਨਾਲ ਕੁਟਮਾਰ ਕਰਨ  ਦੇ ਦੋਸ਼ ’ਚ ਮੁਟਿਆਰ ਨੇ ਸਿਪਾਹੀ ਰਾਹੁਲ, ਉਸ ਦੇ ਪਿਤਾ ਅਜੇ ਪਾਲ ਅਤੇ ਮਾਂ ਪੁਸ਼ਪਾ ਦੇਵੀ ਦੇ ਵਿਰੁੱਧ ਕੇਸ ਦਰਜ ਕਰਵਾਇਆ। 
* 20 ਜੂਨ ਨੂੰ  ਹਰਿਆਣਾ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਹਿਸਾਰ ਦੇ ਅਰਬਨ ਸਟੇਟ ਪੁਲਸ ਥਾਣੇ  ’ਚ ਤਾਇਨਾਤ ਇਕ ਮਹਿਲ ਹੈੱਡ ਕਾਂਸਟੇਬਲ ਸੁਮਿੱਤਰਾ ਨੂੰ 40,000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ। 
* 22 ਜੂਨ  ਰਾਤ ਨੂੰ ਲੁਧਿਆਣਾ ’ਚ ਨਸ਼ੇ ’ਚ ਧੁੱਤ ਏ. ਐੱਸ. ਆਈ.  ਬਲਵਿੰਦਰ ਸਿੰਘ ਨੇ ਤੇਜ਼ ਰਫਤਾਰ ਕਾਰ ਨਾਲ ਦੋ ਪੀ. ਸੀ. ਆਰ. ਮੁਲਾਜ਼ਮਾਂ ਨੂੰ ਦਰੜ ਦਿੱਤਾ ਜਿਸ ਨਾਲ ਹੈੱਡ ਕਾਂਸਟੇਬਲ ਆਕਾਸ਼ਦੀਪ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਏ. ਐੱਸ. ਆਈ. ਸਤਨਾਮ ਸਿੰਘ ਗੰਭੀਰ ਜ਼ਖਮੀ ਹੋ ਗਿਆ। ਪੁਲਸ ਦੇ ਅਨੁਸਾਰ ਮੁਲਜ਼ਮ ਬਲਵਿੰਦਰ ਇੰਨਾ ਨਸ਼ੇ ’ਚ ਧੁੱਤ ਸੀ ਕਿ ਉਸ ਨੂੰ ਹਾਦਸੇ ਦਾ ਪਤਾ ਹੀ ਨਾ ਲੱਗਾ। 
* 23 ਜੂਨ ਨੂੰ ਉੱਤਰ ਪ੍ਰਦੇਸ਼ ’ਚ ਊਨਾਵ ਦੇ ਇਕ ਡੀ. ਐੱਸ. ਪੀ. ਕਿਰਪਾ ਸ਼ੰਕਰ ਨੂੰ  ਅਹੁਦਾ ਘਟਾ ਕੇ ਦੁਬਾਰਾ ਸਿਪਾਹੀ ਬਣਾ ਦਿੱਤਾ ਗਿਆ। ਇਹ ਮੁਲਾਜ਼ਮ ਤਰੱਕੀ ਕਰਦੇ ਹੋਏ ਸਿਪਾਹੀ ਤੋਂ ਡੀ. ਐੱਸ. ਪੀ. ਦੇ ਅਹੁਦੇ ’ਤੇ ਪਹੁੰਚਿਆ ਸੀ ਪਰ 2021 ’ਚ ਇਕ ਹੋਟਲ ’ਚ ਆਪਣੀ ਇਕ ਅਧੀਨ ਮਹਿਲਾ ਕਾਂਸਟੇਬਲ ਨਾਲ ਇਤਰਾਜ਼ਯੋਗ ਹਾਲਤ ’ਚ ਫੜੇ ਜਾਣ ਦੇ ਬਾਅਦ ਸਜ਼ਾ ਵਜੋਂ ਉਸ ਨੂੰ ਦੁਬਾਰਾ ਕਾਂਸਟੇਬਲ ਬਣਾ ਦਿੱਤਾ ਗਿਆ। 
* 24 ਜੂਨ ਨੂੰ ਨਕੋਦਰ ’ਚ ਹੋਮਗਾਰਡ ਦੇ ਦੋ ਮੁਲਾਜ਼ਮਾਂ ਰੋਹਿਤ ਗਿੱਲ ਅਤੇ ਗੁਰਪ੍ਰੀਤ ਗੋਪੀ ਤੇ ਉਨ੍ਹਾਂ ਦੇ ਸਾਥੀ ਜੈਕਬ  ਦੇ ਵਿਰੁੱਧ ਨਕੋਦਰ ਦੇ ਇਕ ਸਾਬਕਾ ਕੌਂਸਲਰ ਦੇ ਪੁੱਤਰ ਨੂੰ ਅਗਵਾ ਕਰ ਕੇ  ਲੈ ਜਾਣ ਅਤੇ ਨਾਜਾਇਜ਼ ਹਿਰਾਸਤ ’ਚ ਰੱਖ ਕੇ 50,000 ਰੁਪਏ ਫਿਰੌਤੀ ਮੰਗਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ। 
* 24 ਜੂਨ ਨੂੰ  ਹੀ ਨਵੀਂ ਦਿੱਲੀ ’ਚ ਇਕ ਮੁਟਿਆਰ ਨੇ ਦਿੱਲੀ ਪੁਲਸ ਦੇ ਇਕ ਸਿਪਾਹੀ ’ਤੇ ਇੰਸਟਾਗ੍ਰਾਮ ’ਤੇ ਉਸ ਨਾਲ ਦੋਸਤੀ ਕਰਨ ਦੇ ਬਾਅਦ ਘੁਮਾਉਣ ਦੇ ਬਹਾਨੇ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ। ਮੁਟਿਆਰ ਦਾ ਇਹ ਵੀ ਕਹਿਣਾ ਹੈ ਕਿ ਸਿਪਾਹੀ ਨੇ ਘਟਨਾ ਦੀ ਵੀਡੀਓ ਵੀ ਬਣਾ ਲਈ ਅਤੇ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਵਾਰ-ਵਾਰ ਉਸ ਦਾ ਸੈਕਸ ਸ਼ੋਸ਼ਣ ਕਰਦਾ ਆ ਰਿਹਾ ਹੈ। 
* 26 ਜੂਨ ਨੂੰ ਆਸਾਮ ਦੇ ਤਿੰਨਸੁਕੀਆ ਜ਼ਿਲੇ ਦੀ ਇਕ ਅਦਾਲਤ ਨੇ ‘ਅੰਬਿਕਾਪੁਰ ਬਾਜ਼ਾਰ’ ’ਚ 11 ਸਾਲ ਪਹਿਲਾ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਹੱਤਿਆ ਕਰ ਦੇਣ ਦੇ ਦੋਸ਼ ’ਚ 6 ਪੁਲਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। 
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਨਾਗਰਿਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਪੁਲਸ ਵਿਭਾਗ ਅੱਜ   ਕਿਸ ਕਦਰ ਆਪਣੇ ਰਾਹ ਤੋਂ ਭਟਕ ਚੁੱਕਾ ਹੈ। ਇਸ ਲਈ ਅਜਿਹੇ ਪੁਲਸ ਮੁਲਾਜ਼ਮਾਂ ਵਿਰੁੱਧ ਠੋਸ ਅਤੇ ਤੇਜ਼ੀ ਨਾਲ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਿੱਖਿਆਦਾਇਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਆਪਣੀਆਂ ਕਰਤੂਤਾਂ ਤੋਂ ਬਾਜ਼ ਆਉਣ ਅਤੇ ਪੁਲਸ ਵਿਭਾਗ ਬਦਨਾਮੀ ਤੋਂ ਬਚੇ।     

–ਵਿਜੇ ਕੁਮਾਰ


Inder Prajapati

Content Editor

Related News