ਪੰਡਿਤ ਨਹਿਰੂ ਸੋਮਨਾਥ ਮੰਦਰ ਦੇ ਮੁੜ ਨਿਰਮਾਣ ਦੇ ਵਿਰੁੱਧ ਸਨ

Thursday, Jan 08, 2026 - 04:11 PM (IST)

ਪੰਡਿਤ ਨਹਿਰੂ ਸੋਮਨਾਥ ਮੰਦਰ ਦੇ ਮੁੜ ਨਿਰਮਾਣ ਦੇ ਵਿਰੁੱਧ ਸਨ

ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਸੋਮਨਾਥ ਮੰਦਰ ਦੇ ਨਿਰਮਾਣ ਦਾ ਵਿਰੋਧ ਕਰਦੇ ਹੋਏ, 17 ਤੋਂ ਵੱਧ ਪੱਤਰ ਲਿਖੇ ਸਨ। ਰਾਸ਼ਟਰਪਤੀ ਅਤੇ ਕੈਬਨਿਟ ਮੰਤਰੀਆਂ ਨੂੰ ਲਿਖੇ ਪੱਤਰਾਂ ’ਚ ਉਨ੍ਹਾਂ ਨੇ ਸੋਮਨਾਥ ਮੰਦਰ ਦੇ ਮੁੜ ਨਿਰਮਾਣ ਦੀ ਜ਼ਰੂਰਤ ’ਤੇ ਸਵਾਲ ਉਠਾਇਆ ਸੀ ਅਤੇ ਉਨ੍ਹਾਂ ਨੂੰ ਇਸ ਦੇ ਉਦਘਾਟਨ ਸਮਾਰੋਹ ’ਚ ਸ਼ਾਮਲ ਹੋਣ ਤੋਂ ਬਹੁਤ ਨਿਰਉਤਸ਼ਾਹਿਤ ਕੀਤਾ ਸੀ।

ਉਨ੍ਹਾਂ ਨੇ ਸਰਕਾਰੀ ਸੰਚਾਰ ਮਾਧਿਅਮਾਂ ਨੂੰ ਨਿਰਦੇਸ਼ ਦਿੱਤਾ ਕਿ ਸਮਾਰੋਹ ਦੀ ਕਵਰੇਜ ਘੱਟ ਤੋਂ ਘੱਟ ਕੀਤੀ ਜਾਵੇ। ਉਨ੍ਹਾਂ ਨੇ ਭਾਰਤੀ ਦੂਤ ਘਰਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਸੋਮਨਾਥ ਟਰੱਸਟ ਨੂੰ ਸਹਾਇਤਾ ਪ੍ਰਦਾਨ ਨਾ ਕਰਨ। ਕੁੱਲ ਮਿਲਾ ਕਿ ਇਨ੍ਹਾਂ ਪੱਤਰਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਸੋਮਨਾਥ ਮੰਦਰ ਦੇ ਮੁੜ ਨਿਰਮਾਣ ਦੇ ਵਿਰੋਧ ਅਤੇ ਸਹਿਜਤਾ ਨੂੰ ਪ੍ਰਦਰਸ਼ਿਤ ਕੀਤਾ।

21 ਅਪ੍ਰੈਲ 1951 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਨੂੰ ਲਿਖੇ ਪੱਤਰ ’ਚ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਨੂੰ ਆਤਮਵਿਸ਼ਵਾਸੀ ਕੀਤਾ ਕਿ ਸੋਮਨਾਥ ਦੇ ਮੰਦਰਾਂ ਨੂੰ ਲੈ ਕੇ ਗੱਡੇ ਜਾ ਰਹੇ ਅਖਿਆਨ ‘ਪੂਰੀ ਤਰ੍ਹਾਂ ਨਾਲ ਗਲਤ’ ਹਨ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਜਿਹਾ ਕੁਝ ਨਹੀਂ ਹੋ ਰਿਹਾ।

28 ਅਪ੍ਰੈਲ 1951 ਨੂੰ ਭਾਰਤ ਦੇ ਤਤਕਾਲੀਨ ਸੂਚਨਾ ਅਤੇ ਪ੍ਰਸਾਰਨ ਮੰਤਰੀ ਆਰ.ਆਰ. ਦਿਵਾਕਰ ਨੂੰ ਲਿਖੇ ਪੱਤਰ ’ਚ ਜਵਾਹਰ ਲਾਲ ਨਹਿਰੂ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਸੋਮਨਾਥ ਮੰਦਰ ਦੇ ਨਿਰਮਾਣ ਸੰਬੰਧੀ ਕਵਰੇਜ ਬਾਰੇ ਪ੍ਰਚਾਰ ਨੂੰ ਸਭ ਤੋਂ ਘੱਟ ਕਰਨ ਲਈ ਕਿਹਾ ਅਤੇ ਕਿਹਾ ਕਿ ਇਹ ਸਮਾਰੋਹ ਵਿਸ਼ਵ ’ਚ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ।

ਉਨ੍ਹਾਂ ਨੇ 2 ਮਈ 1951 ਨੂੰ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ 2 ਪੱਤਰ ਲਿਖੇ ਜਿਸ ’ਚ ਉਨ੍ਹਾਂ ਨੇ ਅਥਾਹ ਜਨ ਸਮਰਥਨ ਅਤੇ ਆਪਣੇ ਖੁਦ ਦੇ ਸਹਿਯੋਗੀਆਂ ਦੀ ਸ਼ਮੂਲੀਅਤ ਦਾ ਸਨਮਾਨ ਨਾ ਕਰਦੇ ਹੋਏ ਉਨ੍ਹਾਂ ਨੂੰ ਕਿਹਾ ਕਿ ਭਾਰਤ ਸਰਕਾਰ ਸੋਮਨਾਥ ਮੰਦਰ ਨਾਲ ਸੰਬੰਧਤ ਸਮਾਰੋਹਾਂ ਤੋਂ ਖੁਦ ਨੂੰ ਦੂਰ ਰੱਖ ਰਹੀ ਹੈ।

1 ਅਗਸਤ 1951 ਨੂੰ ਮੁੱਖ ਮੰਤਰੀਆਂ ਨੂੰ ਲਿਖੇ ਆਪਣੇ ਪੱਤਰ ’ਚ ਜਵਾਹਰ ਲਾਲ ਨਹਿਰੂ ਨੇ ਸੋਮਨਾਥ ਮੰਦਰ ਦੇ ਉਦਘਾਟਨ ਸਮਾਰੋਹ ਨੂੰ ਲੈ ਕੇ ਕੀਤੇ ਜਾ ਰਹੇ ਜ਼ੋਰਦਾਰ ਪ੍ਰਚਾਰ ਨੂੰ ਭਾਰਤ ਦੇ ਧਰਮਨਿਰਪੇਖ ਦੇ ਅਕਸ ਨੂੰ ਕਮਜ਼ੋਰ ਕਰਨ ਵਾਲਾ ਦੱਸਿਆ ਅਤੇ ਕਿਹਾ ਕਿ ਇਸ ਨਾਲ ਵਿਦੇਸ਼ਾਂ ’ਚ ਬਹੁਤ ਬੁਰਾ ਪ੍ਰਭਾਵ ਜਾ ਰਿਹਾ ਹੈ। ਪਾਕਿਸਤਾਨ ਦੇ ਕੂੜ ਪ੍ਰਚਾਰ ’ਤੇ ਸਵਾਲ ਉਠਾਉਣ ਦੀ ਬਜਾਏ ਉਨ੍ਹਾਂ ਨੇ ਤਰਕ ਦਿੱਤਾ ਕਿ ਸੋਮਨਾਥ ਦਾ ਮੁੜ ਨਿਰਮਾਣ ਭਾਰਤ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਅ ਰਿਹਾ ਹੈ।

ਉਨ੍ਹਾਂ ਨੇ 20 ਜੁਲਾਈ 1950 ਨੂੰ ਤਤਕਾਲੀ ਕੇਂਦਰੀ ਖੁਰਾਕ ਅਤੇ ਖੇਤੀ ਮੰਤਰੀ ਕੇ.ਐੱਮ. ਮੁਨਸ਼ੀ ਨੂੰ ਲਿਖੇ ਪੱਤਰ ’ਚ ਸਵਾਲ ਉਠਾਇਆ ਕਿ ਸੋਮਨਾਥ ਮੰਦਰ ਦਾ ਨਿਰਮਾਣ ਕਿਉਂ ਕੀਤਾ ਜਾਣਾ ਚਾਹੀਦਾ ਹੈ, ਜਦਕਿ ਦੇਸ਼ ’ਚ ਰਿਹਾਇਸ਼ਾਂ ਦੀ ਕਮੀ ਹੈ ਅਤੇ ਆਰਥਿਕ ਸਥਿਤੀ ਖਰਾਬ ਹੈ, 13 ਜੂਨ 1951 ਨੂੰ ਉਪ-ਰਾਸ਼ਟਰਪਤੀ ਡਾ. ਐੱਸ.ਰਾਧਾ ਕ੍ਰਿਸ਼ਨਨ ਨੂੰ ਲਿਖੇ ਆਪਣੇ ਪੱਤਰ ’ਚ ਉਨ੍ਹਾਂ ਨੇ ਸੋਮਨਾਥ ਮੰਦਰ ਦੇ ਉਦਘਾਟਨ ਸਮਾਰੋਹ ਨੂੰ ਇਕ ਗੈਰ-ਜ਼ਰੂਰੀ ‘ਰੌਲਾ’ ਦੱਸਿਆ ਅਤੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਕੈਬਨਿਟ ਮੰਤਰੀਆਂ ਨੂੰ ਇਸ ’ਚ ਸ਼ਾਮਲ ਹੋਣ ਤੋਂ ਰੋਕਣ ਦਾ ਯਤਨ ਕੀਤਾ ਸੀ।

17 ਅਪ੍ਰੈਲ 1951 ਨੂੰ ਚੀਨ ’ਚ ਭਾਰਤ ਦੇ ਰਾਜਦੂਤ ਕੇ.ਐੱਮ. ਪਾਣੀਕਰ ਨੂੰ ਲਿਖੇ ਆਪਣੇ ਪੱਤਰ ’ਚ ਨਹਿਰੂ ਨੇ ਖੁੱਲ੍ਹੇ ਤੌਰ ’ਤੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਸੋਮਨਾਥ ਮੰਦਰ ’ਚ ਰਾਸ਼ਟਰਪਤੀ ਦੇ ਦੌਰੇ ਦੇ ਪ੍ਰਭਾਵਾਂ ਨੂੰ ਘੱਟ ਕਰਨ ਦਾ ਯਤਨ ਕੀਤਾ ਸੀ। ਤਤਕਾਲੀ ਸੋਰਾਸ਼ਟਰ ਦੇ ਮੁੱਖ ਮੰਤਰੀ ਯੂ.ਐੱਨ.ਧੇਬਾਰ ਨੂੰ 21 ਅਪ੍ਰੈਲ 1951 ਨੂੰ ਲਿਖੇ ਪੱਤਰ ’ਚ ਜਵਾਹਰ ਨਹਿਰੂ ਨੇ ਸੋਮਨਾਥ ਮੰਦਰ ਸਮਾਰੋਹ ਦੇ ਲਈ ਵਰਤੇ ਜਾ ਰਹੇ ਸਰਕਾਰੀ ਫੰਡ ’ਤੇ ਇਤਰਾਜ਼ ਜਤਾਇਆ ਅਤੇ ਤਰਕ ਦਿੱਤਾ ਕਿ ਮੰਦਰ ਇਕ ਸਰਕਾਰੀ ਮਾਮਲਾ ਨਹੀਂ ਹੈ।

22 ਅਪ੍ਰੈਲ 1951 ਨੂੰ ਨਵਾਨਗਰ ਦੇ ਜਾਮ ਸਾਹਿਬ ਦਿੱਗਵਿਜੇ ਸਿੰਘ ਜੀ ਨੂੰ ਲਿਖੇ ਪੱਤਰ ’ਚ ਜਵਾਹਰ ਲਾਲ ਨਹਿਰੂ ਨੇ ਸੋਮਨਥ ਟਰੱਸਟੀਆਂ ਦੇ ਪਵਿੱਤਰ ਨਦੀਆਂ ਦੇ ਪਾਣੀ ਅਤੇ ਮਿੱਟੀ ਦੇ ਲਈ ਵਿਦੇਸ਼ੀ ਮਿਸ਼ਨਾਂ ਤੱਕ ਪਹੁੰਚਣ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਤਰਕ ਦਿੱਤਾ ਕਿ ਇਸ ਨਾਲ ਇਕ ਗਲਤ ਸਰਕਾਰੀ ਪ੍ਰਭਾਵ ਪੈਦਾ ਹੁੰਦਾ ਹੈ। ਉਨ੍ਹਾਂ ਨੇ ਇਸ ਨੂੰ ਇਕ ਨਿੱਜੀ ਮਾਮਲਾ ਦੱਸਦੇ ਹੋਏ ਭਾਰਤ ਸਰਕਾਰ ਦੀ ਇਸੇ ਦੂਰੀ ਨੂੰ ਬਣਾਏ ਰੱਖਣ ਬਾਰੇ ਕਿਹਾ ਅਤੇ ਇੱਥੋਂ ਤੱਕ ਕਿ ਸੌਰਾਸ਼ਟਰ ਸਰਕਾਰ ਦੀ ਵੀ ਇਸ ਨਾਲ ਜੁੜਨ ਅਤੇ ਸਰਕਾਰੀ ਫੰਡਾਂ ਨੂੰ ਖਰਚ ਕਰਨ ਨੂੰ ਲੈ ਕੇ ਆਲੋਚਨਾ ਕੀਤੀ।

ਦੋ ਦਿਨ ਬਾਅਦ ਹੀ ਜਾਮ ਸਾਹਿਬ ਨੂੰ ਹੀ 24 ਅਪ੍ਰੈਲ, 1951 ਨੂੰ ਲਿਖੇ ਪੱਤਰ ’ਚ ਉਨ੍ਹਾਂ ਨੇ ਖੁੱਲ੍ਹੇ ਤੌਰ ’ਤੇ ਸੋਮਨਾਥ ਮੰਦਰ ਦੇ ਉਦਘਾਟਨ ਸਮਾਹੋਰ ਨੂੰ ‘ਨਵ ਜਾਗਰਣਵਾਦ’ ਦੱਸਦੇ ਹੋਏ ਇਸ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਰਾਸ਼ਟਰਪਤੀ ਅਤੇ ਮੰਤਰੀਆਂ ਦਾ ਇਸ ’ਚ ਸ਼ਾਮਲ ਹੋਣਾ ਰਾਸ਼ਟਰ ਅਤੇ ਕੌਮਾਂਤਰੀ ਪੱਧਰ ’ਤੇ ਬੁਰਾ ਪ੍ਰਭਾਵ ਪਾਵੇਗਾ।

17 ਅਪ੍ਰੈਲ 1951 ਨੂੰ ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ ’ਚ ਜਨਰਲ ਸਕੱਤਰ ਅਤੇ ਵਿਦੇਸ਼ ਸਕੱਤਰ ਨੂੰ ਲਿਖੇ ਪੱਤਰ ’ਚ ਜਵਾਹਰ ਲਾਲ ਨਹਿਰੂ ਨੇ ਨਿਰਦੇਸ਼ ਦਿੱਤਾ ਕਿ ਦੂਤ ਘਰਾਂ ਨੂੰ ਸੋਮਨਾਥ ਟਰੱਸਟ ਵਲੋਂ ਪਵਿੱਤਰ ਨਦੀਆਂ ਦੇ ਪਾਣੀ ਨੂੰ ਲੈ ਕਿ ਕੀਤੀ ਗਈ ਬੇਨਤੀ ’ਤੇ ਜ਼ਰਾ ਵੀ ਧਿਆਨ ਨਾ ਦਿੱਤਾ ਜਾਵੇ, ਜੋ ਸਪੱਸ਼ਟ ਦਰਸਾਉਂਦਾ ਹੈ ਕਿ ਹਿੰਦੂ ਧਾਰਮਿਕ ਸਰਗਰਮੀਆਂ ਤੋਂ ਉਹ ਕਿੰਨੇ ਅਸਹਿਜ ਸਨ। 9 ਮਈ 1951 ਨੂੰ ਵਿਦੇਸ਼ ਮੰਤਰਾਲੇ ਦੇ ਸਕੱਤਰ ਐੱਸ.ਦੱਤ ਨੂੰ ਲਿਖੇ ਪੱਤਰ ’ਚ ਜਵਾਹਰ ਲਾਲ ਨਹਿਰੂ ਨੇ ਇਸ ਸਮਾਰੋਹ ਦੇ ਨਾਲ ਭਾਰਤ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਸਬੰਧਤਾਂ ਨੂੰ ਲੈ ਕੇ ਆਪਣੀ ਨਾਂਹਖੁਸ਼ੀ ਜ਼ਾਹਿਰ ਕੀਤੀ।

ਪਾਕਿਸਤਾਨ ’ਚ ਭਾਰਤ ਦੇ ਹਾਈ ਕਮਿਸ਼ਨਰ ਖੂਬ ਚੰਦ ਨੂੰ 19 ਮਾਰਚ 1951 ਨੂੰ ਲਿਖੇ ਆਪਣੇ ਪੱਤਰ ’ਚ ਪੰ.ਨਹਿਰੂ ਨੇ ਸੋਮਨਾਥ ਦੇ ਅਭਿਸ਼ੇਕ ਲਈ ਸਿੰਧੂ ਨਦੀ ਦੇ ਪਾਣੀ ਦੀ ਵਰਤੋਂ ਨੂੰ ਰਸਮੀ ਤੌਰ ’ਤੇ ਅਸਵੀਕਾਰ ਕਰ ਦਿੱਤਾ ਅਤੇ ਵਿਦੇਸ਼ ਸਕੱਤਰ ਰਾਹੀਂ ਇਹ ਸੰਦੇਸ਼ ਭਿਜਵਾਇਆ ਕਿ ਇਸ ਅਪੀਲ ਨੂੰ ਉਨ੍ਹਾਂ ਦੀ ਮਨਜ਼ੂਰੀ ਨਹੀਂ ਹੈ।

2 ਮਾਰਚ 1951 ਨੂੰ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਨੂੰ ਲਿਖੇ ਪੱਤਰ ’ਚ ਜਵਾਹਰ ਲਾਲ ਨਹਿਰੂ ਨੇ ਮੁਕੰਮਲ ਖੁੱਲ੍ਹੇ ਤੌਰ ’ਤੇ ਸਵੀਕਾਰ ਕੀਤਾ ਕਿ ਉਨ੍ਹਾਂ ਨੂੰ ਸੋਮਨਾਥ ਦੇ ਉਦਘਾਟਨ ਸਮਾਰੋਹ ’ਚ ਰਾਸ਼ਟਰਪਤੀ ਦਾ ਸ਼ਾਮਲ ਹੋਣਾ ਬਿਲਕੁਲ ਪਸੰਦ ਨਹੀਂ। ਕੇਂਦਰੀ ਗ੍ਰਹਿ ਮੰਤਰੀ ਸੀ. ਰਾਜਗੋਪਾਲਾਚਾਰੀ ਨੂੰ 11 ਮਾਰਚ 1951 ਨੂੰ ਲਿਖੇ ਪੱਤਰ ’ਚ ਪੰ. ਨਹਿਰੂ ਨੇ ਸੋਮਨਾਥ ਮੰਦਰ ਦੇ ਉਦਘਾਟਨ ਸਮਾਰੋਹ ’ਚ ਰਾਸ਼ਟਰਪਤੀ ਦੇ ਸ਼ਾਮਲ ਹੋਣ ਦਾ ਖੁੱਲ੍ਹ ਕੇ ਵਿਰੋਧ ਕੀਤਾ।

ਰਾਜਗੋਪਾਲਾਚਾਰੀ ਨੂੰ ਹੀ 17 ਅਪ੍ਰੈਲ, 1951 ਨੂੰ ਲਿਖੇ ਪੱਤਰ ’ਚ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਉਹ ਸੋਮਨਾਥ ਮੰਦਰ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹਨ ਅਤੇ 24 ਅਪ੍ਰੈਲ 1951 ਨੂੰ ਕਾਂਗਰਸ ਨੇਤਾ ਨਿਰਦੁਲਾ ਸਾਰਾ ਭਾਈ ਨੂੰ ਲਿਖੇ ਆਪਣੇ ਪੱਤਰ ’ਚ ਕਿਹਾ ਕਿ ਸੋਮਨਾਥ ਮੰਦਰ ਦਾ ਮਾਮਲਾ ਉਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਖੁੱਲ੍ਹ ਕੇ ਸਵੀਕਾਰ ਕੀਤਾ ਕਿ ਉਹ ਹਿੰਦੂ ਸੱਭਿਅਤਾ ਦੇ ਨਵੀਨੀਕਰਨ ਨੂੰ ਲੈ ਕੇ ਬਹੁਤ ਅਸਹਿਜ ਮਹਿਸੂਸ ਕਰਦੇ ਹਨ।


author

Harpreet SIngh

Content Editor

Related News