ਆਨਲਾਈਨ ਨਫ਼ਰਤ ਖੇਡ ਤੋਂ ਉਸ ਦੀ ਖੁਸ਼ੀ ਖੋਹ ਰਹੀ

Thursday, Oct 15, 2026 - 06:31 PM (IST)

ਆਨਲਾਈਨ ਨਫ਼ਰਤ ਖੇਡ ਤੋਂ ਉਸ ਦੀ ਖੁਸ਼ੀ ਖੋਹ ਰਹੀ

ਪਿਛਲੇ ਹਫ਼ਤੇ ਬੀਜਿੰਗ ਦੇ ਇਕ ਟੂਰਨਾਮੈਂਟ ’ਚ, ਚੀਨ ਦੀ 16 ਸਾਲਾ ਸੁਨ ਸ਼ਿਨਰਾਨ ਦੇ ਖਿਲਾਫ਼ ਸ਼ੁਰੂਆਤੀ ਸੈੱਟ ’ਚ ਕੋਕੋ ਗੌਫ ਜਦੋਂ 4.5 ’ਤੇ ਸਰਵਿਸ ਕਰ ਰਹੀ ਸੀ, ਉਦੋਂ ਉਹ ਝਿਲਮਿਲਾਉਂਦੇ ਇਸ਼ਤਿਹਾਰ ਬੋਰਡ ਤੋਂ ਨਿਰਾਸ਼ ਹੋ ਕੇ ਰੈਲੀ ਦੇ ਦਰਮਿਆਨ ਹੀ ਰੁਕ ਗਈ।

ਅੰਪਾਇਰ ਨੇ ਘਟਨਾ ਦੀ ਸਮੀਖਿਆ ਕੀਤੀ ਅਤੇ ਉਹ ਅੰਕ ਦੁਬਾਰਾ ਖੇਡਣ ਲਈ ਕਿਹਾ, ਜਿਸ ਨੂੰ ਗੌਫ ਨੇ ਮੈਚ ਜਿੱਤਣ ਤੋਂ ਪਹਿਲਾਂ ਹਾਸਲ ਕਰ ਲਿਆ। ਆਲੋਚਕਾਂ ਨੇ ਉਸ ਦੇ ਸਮੇਂ ’ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਸੁਨ ਦੇ ਗੇਂਦ ’ਤੇ ਹਮਲਾ ਕਰਨ ਤੋਂ ਪਹਿਲਾਂ ਹੀ ਉਸ ਨੇ ਹੱਥ ਉਠਾ ਦਿੱਤਾ ਸੀ, ਕਿਉਂਕਿ ਸ਼ੁਰੂਆਤ ’ਚ ਉਹ ਝਿਲਮਿਲਾਹਟ ਨੂੰ ਲੈ ਕੇ ਗੈਰ-ਯਕੀਨੀ ਵਾਲੀ ਹਾਲਤ ’ਚ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਅਦ ’ਚ ਉਸ ਨੇ ਸੁਨ ਤੋਂ ਮਾਫ਼ੀ ਮੰਗੀ।

ਖੇਡ ’ਚ ਇਸ ਤਰ੍ਹਾਂ ਦੀ ਘਟਨਾ ਅਸਾਧਾਰਨ ਨਹੀਂ ਹੈ। ਇਕ ਵਿਵਾਦਪੂਰਨ ਪਲ ਜੋ ਪ੍ਰਸ਼ੰਸਕਾਂ ਨੂੰ ਬਹਿਸ ਦਾ ਮੁੱਦਾ ਦਿੰਦਾ ਹੈ। ਇਸ ਦੀ ਬਜਾਏ, ਗੌਫ ਨੂੰ ਗਾਲ੍ਹਾਂ ਦੀ ਬੌਛਾਰ ਦਾ ਸਾਹਮਣਾ ਕਰਨਾ ਪਿਆ। ਟੈਨਿਸ ਦੇ ਇਕ ਅੰਕ ’ਤੇ ਅਸਹਿਮਤੀ, ਇਕ ਮੁਟਿਆਰ ਦੀ ਪਛਾਣ ’ਤੇ ਹਮਲਾ ਕਰਨ ਦੀ ਇਜਾਜ਼ਤ ਬਣ ਗਈ। ਉਸ ਨੇ ਲਿਖਿਆ, ‘ਤੁਸੀਂ ਨਸਲਵਾਦੀ ਬਣੇ ਬਿਨਾਂ ਵੀ ਮੈਨੂੰ ਨਾਪਸੰਦ ਕਰ ਸਕਦੇ ਹੋ ਜਾਂ ਜੋ ਹੋਇਆ ਉਸ ਨਾਲ ਅਸਹਿਮਤ ਹੋ ਸਕਦੇ ਹੋ।’

ਗੌਫ ਅਜੇ ਸਿਰਫ 22 ਸਾਲ ਦੀ ਹੈ ਅਤੇ ਆਪਣੀਆਂ ਤਮਾਮ ਉਪਲਬੱਧੀਆਂ ਦੇ ਬਾਵਜੂਦ, ਉਹ ਅਜੇ ਵੀ ਦੁਨੀਆ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਇਕ ਨੌਜਵਾਨ ਇਨਸਾਨ ਹੈ। 2022 ਦਾ ਫ੍ਰੈਂਚ ਓਪਨ ਫਾਈਨਲ ਯਾਦ ਕਰੋ, ਜਦੋਂ 18 ਸਾਲਾ ਗੌਫ ਈਗਾ ਸਵੀਆਤੇਕ ਤੋਂ ਹਾਰ ਕੇ ਰੋ ਪਈ ਸੀ। ਉਹ ਸੰਵੇਦਨਸ਼ੀਲਤਾ ਬਾਅਦ ’ਚ ਮਿਲੀਆਂ ਟ੍ਰਾਫੀਆਂ ਨਾਲ ਗਾਇਬ ਨਹੀਂ ਹੋਈ। ਬੀਜਿੰਗ ’ਚ, ਇਸ ਮੰਦਭਾਵਨਾ ਨੇ ਪ੍ਰਤੱਖ ਰੂਪ ’ਚ ਅਸਰ ਪਾਇਆ। ਅਗਲੇ ਦੌਰ ’ਚ ਹਾਰਨ ਤੋਂ ਬਾਅਦ, ਗੌਫ ਨੇ ਬੀਤੇ ਦਿਨਾਂ ਨੂੰ ਥਕਾ ਦੇਣ ਵਾਲਾ ਦੱਸਿਆ। ਬਾਅਦ ’ਚ ਉਸ ਨੇ ਇਕ ਲੰਬੇ ਸਾਲ ਤੋਂ ਬਾਅਦ ਥਕਾਵਟ ਅਤੇ ਉੱਭਰਨ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਵੂਹਾਨ ਤੋਂ ਨਾਂ ਵਾਪਸ ਲੈ ਲਿਆ।

ਗੌਫ ਨੇ ਜੋ ਸਾਹਮਣਾ ਕੀਤਾ, ਉਹ ਮਹਿਲਾ ਖਿਡਾਰੀਆਂ ਲਈ ਬੇਹੱਦ ਆਮ ਹੋ ਚੁੱਕਾ ਹੈ। ਪਿਛਲੇ ਸਾਲ, ਕੇਟੀ ਬੋਲਟਰ ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਖਿਲਾਫ਼ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਖੁਲਾਸਾ ਕੀਤਾ ਸੀ। ਜੈਸਿਕਾ ਪੇਗੁਲਾ ਨੇ ਆਪਣੇ ਪਰਿਵਾਰ ਅਤੇ ਆਉਣ ਵਾਲੇ ਬੱਚੇ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਰਨ ਵਾਲੇ ਸੰਦੇਸ਼ ਸਾਂਝੇ ਕੀਤੇ। ਦੋਹਾਂ ਨੇ ਨਿਰਾਸ਼ ਸੱਟੇਬਾਜ਼ਾਂ ਦੁਆਰਾ ਘੋਲੇ ਗਏ ਇਸ ਜ਼ਹਿਰ ਵੱਲ ਇਸ਼ਾਰਾ ਕੀਤਾ। ਪੇਗੁਲਾ ਨੇ ਸਮਝਾਇਆ ਕਿ ਜਿੱਤਣ ਨਾਲ ਵੀ ਕੋਈ ਸੁਰੱਖਿਆ ਨਹੀਂ ਮਿਲਦੀ, ਕਿਉਂਕਿ ਨਤੀਜਾ ਕਿਸੇ ਨਾ ਕਿਸੇ ਦੇ ਦਾਅ ਨੂੰ ਵਿਗਾੜਨ ਲਈ ਕਾਫ਼ੀ ਹੁੰਦਾ ਹੈ।

ਹਾਲਾਂਕਿ, ਸਿਰਫ਼ ਟੈਨਿਸ ਹੀ ਇਸ ਤੋਂ ਅਲੱਗ-ਥਲੱਗ ਨਹੀਂ ਹੈ, ਫੁੱਟਬਾਲ ਦੀ ਆਪਣੀ ਇਕ ਮਨਹੂਸ ਸੂਚੀ ਹੈ। 2025 ਨੇਸ਼ਨਜ਼ ਲੀਗ ਫਾਈਨਲ ’ਚ ਪੁਰਤਗਾਲ ਦੇ ਖਿਲਾਫ਼ ਅਲਵਾਰੋ ਮੋਰਾਟਾ ਦੀ ਖੁੰਝੀ ਹੋਈ ਪੈਨਾਲਟੀ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਧਮਕੀਆਂ ਮਿਲਣ ਲੱਗੀਆਂ। ਸਪੈਨਿਸ਼ ਪੁਲਸ ਨੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਵੀ ਕੀਤਾ। ਚਾਰ ਸਾਲ ਪਹਿਲਾਂ, ਇੰਗਲੈਂਡ ਦੀ ਯੂਰਪੀਅਨ ਚੈਂਪੀਅਨਸ਼ਿਪ ਫਾਈਨਲ ਹਾਰ ’ਚ ਪੈਨਲਟੀ ਖੁੰਝਣ ਤੋਂ ਬਾਅਦ ਬੁਕਾਯੋ ਸਾਕਾ, ਮਾਰਕਸ ਰਸ਼ਫੋਰਡ ਅਤੇ ਜੈਡਨ ਸਾਂਚੋ ਨੂੰ ਨਸਲੀ ਦੁਰਵਿਹਾਰ ਦਾ ਸ਼ਿਕਾਰ ਹੋਣਾ ਪਿਆ ਸੀ। ਨਿਰਾਸ਼ ਮਹਿਸੂਸ ਕਰਨ ਦਾ ਅਧਿਕਾਰ ਕਿਸੇ ਤਰ੍ਹਾਂ, ਇਨ੍ਹਾਂ ਲੋਕਾਂ ਦੇ ਦਿਮਾਗ ’ਚ, ਗੈਰ-ਮਨੁੱਖੀ ਵਤੀਰੇ ਦਾ ਵਿਹਾਰ ਕਰਨ ਦਾ ਲਾਇਸੈਂਸ ਬਣ ਗਿਆ।

ਇਹ ਗੁੰਮਨਾਮ ਅਾਨਲਾਈਨ ਲੜਾਕੇ ਇਸ ਭਰੋਸੇ ਤੋਂ ਬੇਖੌਫ਼ ਹਨ ਕਿ ਉਨ੍ਹਾਂ ਦੇ ਕੰਮਾਂ ਦਾ ਕੋਈ ਨਤੀਜਾ ਨਹੀਂ ਭੁਗਤਣਾ ਪਵੇਗਾ। ਖਿਡਾਰੀ ਇਕ ਆਸਾਨ ਨਿਸ਼ਾਨਾ ਹੁੰਦੇ ਹਨ, ਉਨ੍ਹਾਂ ਦਾ ਜ਼ਹਿਰੀਲਾ ਸੰਦੇਸ਼ ਉਸੇ ਫੋਨ ’ਚ ਪਹੁੰਚਦਾ ਹੈ ਜਿਸ ’ਚ ਮਾਤਾ-ਪਿਤਾ ਦਾ ਭਰੋਸਾ ਜਾਂ ਕਿਸੇ ਦੋਸਤ ਦਾ ਮਜ਼ਾਕ ਆਉਂਦਾ ਹੈ।

ਖਿਡਾਰੀਆਂ ’ਤੇ ਪ੍ਰਦਰਸ਼ਨ ਕਰਨ, ਮੀਡੀਆ ਦੇ ਸਾਹਮਣੇ ਆਪਣੀ ਗੱਲ ਰੱਖਣ, ਆਪਣੇ ਸਪਾਂਸਰ ਸਮਝੌਤਿਆਂ ਦਾ ਸਤਿਕਾਰ ਕਰਨ ਅਤੇ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੀਆਂ ਉਮੀਦਾਂ ਦਾ ਭਾਰੀ ਬੋਝ ਹੁੰਦਾ ਹੈ। ਇਸ ’ਚ ਧਮਕੀਆਂ ਅਤੇ ਅਪਮਾਨ ਦੀ ਇਹ ਪਰਤ ਜੋੜ ਦਿਓ ਅਤੇ ਉਨ੍ਹਾਂ ਦੇ ਦਿਮਾਗ ਤੇ ਸਰੀਰ ’ਚ ਪੈਣ ਵਾਲਾ ਬੋਝ ਗੈਰ-ਕਲਪਨਾ ਵਾਲਾ ਹੋ ਜਾਂਦਾ ਹੈ।

ਇਹੋ ਉਹ ਚਮਕ ਹੈ ਜੋ ਗੌਫ ਸਰਕਟ ’ਚ ਲਿਆਉਂਦੀ ਹੈ। ਖੁਦ ’ਤੇ ਹੱਸਣ ’ਚ ਸਮਰੱਥ ਹੋਣਾ, ਮਜ਼ਾਕ ਸਾਂਝਾ ਕਰਨਾ ਅਤੇ ਸਾਨੂੰ ਉਸ ਮਜ਼ੇ ’ਚ ਸ਼ਾਮਲ ਹੋਣ ਦੇਣਾ। ਉਹ ਕਿਸੇ ਦੇ ਪ੍ਰਤੀ ਹਮੇਸ਼ਾ ਹੱਸਮੁੱਖ ਰਹਿਣ ਦੀ ਕਰਜ਼ਦਾਰ ਨਹੀਂ ਹੈ ਪਰ ਜੇਕਰ ਲਗਾਤਾਰ ਹੋਣ ਵਾਲਾ ਦੁਰਵਿਹਾਰ ਉਸ ਨੂੰ ਆਪਣੇ ਖੇਡ ’ਚ ਸਿਮਟਣ ’ਤੇ ਮਜਬੂਰ ਕਰਦਾ ਹੈ, ਤਾਂ ਕੁਝ ਅਨਮੋਲ ਮਿਟ ਜਾਵੇਗਾ ਅਤੇ ਇਸ ਦੇ ਕਾਰਨ ਟੈਨਿਸ ਖੇਡ ਹੋਰ ਜ਼ਿਆਦਾ ਗਰੀਬ ਹੋ ਜਾਵੇਗੀ।

- ਗੌਰਵ ਕਾਲੜਾ


author

Anmol Tagra

Content Editor

Related News