ਕਮਲਾ ਹੈਰਿਸ ਬਿਲਕੁਲ ਉਹੀ ਕਰ ਰਹੀ ਹਨ ਜੋ ਉਨ੍ਹਾਂ ਦੀ ਪਾਰਟੀ ਉਨ੍ਹਾਂ ਤੋਂ ਚਾਹੁੰਦੀ ਹੈ

Thursday, Oct 01, 2026 - 08:28 PM (IST)

ਕਮਲਾ ਹੈਰਿਸ ਬਿਲਕੁਲ ਉਹੀ ਕਰ ਰਹੀ ਹਨ ਜੋ ਉਨ੍ਹਾਂ ਦੀ ਪਾਰਟੀ ਉਨ੍ਹਾਂ ਤੋਂ ਚਾਹੁੰਦੀ ਹੈ

ਜਦੋਂ ਮੈਂ ਸੁਣਿਆ ਕਿ ਅਮਰੀਕਾ ਦੀ ਸਾਬਕਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਮਿਸ਼ੀਗਨ ’ਚ ਡੈਮੋਕ੍ਰੇਟਿਕ ਦੇ ਸੀਨੇਟ ਉਮੀਦਵਾਰ ਅਬਦੁਲ ਅਲ-ਸਈਦ ਨਾਲ ਚੋਣ ਪ੍ਰਚਾਰ ’ਚ ਸ਼ਾਮਲ ਹੋ ਰਹੀ ਹੈ ਤਾਂ ਮੈਂ ਉਸੇ ਤਰ੍ਹਾਂ ਦੀਆਂ ਜੋਸ਼ੀਲੀਆਂ ਤੇ ਵਿਸ਼ਾਲ ਰੈਲੀਆਂ ਦੀ ਕਲਪਨਾ ਕੀਤੀ, ਜੋ ਉਨ੍ਹਾਂ ਦੇ 107 ਦਿਨਾਂ ਦੀ ਵ੍ਹਾਈਟ ਹਾਊਸ ਮੁਹਿੰਮ ਦੀ ਪਛਾਣ ਸਨ।

ਇਸ ਦੀ ਬਜਾਏ ਹੈਰਿਸ ਡੈਟਰੀਆਟ ’ਚ ਅਫ਼ਰੀਕੀ-ਅਮਰੀਕੀ ‘ਮਦਰ ਹੈਲਥ ਗੋਲਮੇਜ਼ ਸੰਮੇਲਨ’ ਪ੍ਰੋਗਰਾਮ ’ਚ ਅਲ-ਸਈਦ ਦੇ ਨਾਲ ਨਜ਼ਰ ਆਈ। ਇਹ ਡੈਮੋਕ੍ਰੇਟਿਕ ਵੋਟ ਬੈਂਕ ਦੇ ਉਨ੍ਹਾਂ ਹਿੱਸਿਆਂ ਨੂੰ ਆਪਣੇ ਹੱਕ ’ਚ ਕਰਨ ਦੇ ਅਲ-ਸਈਦ ਦੇ ਯਤਨਾਂ ਦਾ ਸੰਕੇਤ ਸੀ, ਜਿਨ੍ਹਾਂ ਨੇ ਉਨ੍ਹਾਂ ਦੇ ਮੁਢਲੇ ਵਿਰੋਧੀ ਹੈਲੀ ਸਟੀਵੰਸ ਨੂੰ ਪਹਿਲ ਦਿੱਤੀ ਸੀ। ਇਹ ਇਸ ਗੱਲ ਦਾ ਵੀ ਸੰਕੇਤ ਸੀ ਕਿ ਹੈਰਿਸ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਵ੍ਹਾਈਟ ਹਾਊਸ ਲਈ ਤੀਜੀ ਵਾਰ ਦਾਅਵੇਦਾਰੀ ’ਤੇ ਵਿਚਾਰ ਕਰ ਰਹੀ ਹੈ, ਜੇ 2028 ’ਚ ਚੋਣ ਲੜਨ ਦਾ ਫੈਸਲਾ ਕਰਦੀ ਹੈ ਤਾਂ ਉਨ੍ਹਾਂ ਲਈ ਸਿਰਫ ਇਕ ਸੀਮਤ ਘੇਰੇ ਦੀ ਉਮੀਦਵਾਰ ਤੋਂ ਅੱਗੇ ਨਿਕਲ ਸਕਣਾ ਔਖਾ ਹੋਵੇਗਾ।

ਹਾਲਾਂਕਿ ਹੈਰਿਸ ਨੂੰ ਉਨ੍ਹਾਂ ਅਫ਼ਰੀਕੀ-ਅਮਰੀਕੀ ਵੋਟਰਾਂ ਦਰਮਿਆਨ ਲੀਡ ਮਿਲ ਸਕਦੀ ਹੈ ਜਿਨ੍ਹਾਂ ਦੀ ਅਲ-ਸਈਦ ਨੂੰ ਮਿਸ਼ੀਗਨ ’ਚ ਸੀਨੇਟ ਦੀ ਚੋਣ ਜਿੱਤਣ ਲਈ ਲੋੜ ਹੈ ਜਿਵੇਂ ਕਿ ਅਫ਼ਰੀਕੀ-ਅਮਰੀਕੀਆਂ ’ਚ ਵੱਡੀ ਉਮਰ ਦੇ ਵੋਟਰਾਂ ਤੇ ਔਰਤਾਂ ਪਰ ਇਹ ਤਾਕਤ ਉਨ੍ਹਾਂ ਦੀ ਆਪਣੀ ਖੁਦ ਦੀ ਜਿੱਤ ਯਕੀਨੀ ਕਰਨ ਲਈ ਚੋਖੀ ਨਹੀਂ ਹੋਵੇਗੀ।

ਮਿਸ਼ੀਗਨ ’ਚ ਉਨ੍ਹਾਂ ਦੀ ਮੌਜੂਦਗੀ ਤੇ ਇਸ ਸਾਲ ਢੁਕਵੇਂ ਡੈਮੋਕ੍ਰੇਟਿਕ ਉਮੀਦਵਾਰਾਂ ਵੱਲੋਂ ਉਨ੍ਹਾਂ ਤੋਂ ਬਣਾਈ ਜਾ ਰਹੀ ਦੂਰੀ ਇਸ ਗੱਲ ਦੇ ਸਪੱਸ਼ਟ ਸੰਕੇਤ ਹਨ ਕਿ ਹੈਰਿਸ ਸ਼ਾਇਦ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ’ਚ ਸ਼ਾਮਲ ਨਹੀਂ ਹੋਵੇਗੀ । ਸੱਚ ਕਹੀਏ ਤਾਂ ਜੇ ਇਸ ਮੱਧਕਾਲੀ ਚੋਣ ’ਚ ਵੀ ਪਾਰਟੀ ਵੱਲੋਂ ਉਨ੍ਹਾਂ ਨੂੰ ਵਿਆਪਕ ਰੂਪ ’ਚ ਪ੍ਰਵਾਨ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਚੋਣ ਲੜਨੀ ਵੀ ਨਹੀਂ ਚਾਹੀਦੀ।

ਪਰ ਅਜਿਹੇ ਕਈ ਤਰੀਕੇ ਹਨ ਜਿਨ੍ਹਾਂ ਨਾਲ ਹੈਰਿਸ ਡੈਮੋਕ੍ਰੇਟਿਕ ਵੋਟ ਬੈਂਕ ਦੇ ਉਨ੍ਹਾਂ ਵਰਗਾਂ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ ਜੋ ਹੁਣ ਵੀ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਨ ਤੇ ਮੰਨਦੇ ਹਨ ਕਿ ਉਨ੍ਹਾਂ ਨਾਲ ਗਲਤ ਹੋਇਆ ਸੀ। ਚਲਾਕ ਉਮੀਦਵਾਰਾਂ ਨੂੰ ਡੈਟਰੀਆਟ ’ਚ ਉਨ੍ਹਾਂ ਦੀ ਮੌਜੂਦਗੀ ਨੂੰ ਇਕ ਦਿਸ਼ਾ-ਨਿਰਦੇਸ਼ ਦੇ ਰੂਪ ’ਚ ਦੇਖਣਾ ਚਾਹੀਦਾ ਹੈ।

ਹੈਰਿਸ ਸਪੱਸ਼ਟ ਰੂਪ ’ਚ ਇਹ ਵਿਖਾਉਣਾ ਚਾਹੁੰਦੀ ਹੈ ਕਿ ਉਹ ਅਤੇ ਵਿਆਪਕ ਰੂਪ ’ਚ ਉਹ ਵੋਟਰ ਜੋ ਉਨ੍ਹਾਂ ਨੂੰ ਸਭ ਤੋਂ ਵੱਧ ਪਸੰਦ ਕਰਦੇ ਹਨ, 2026 ’ਚ ਡੈਮੋਕ੍ਰੇਟਸ ਨੂੰ ਜਿਤਾਉਣ ’ਚ ਮਦਦ ਕਰ ਸਕਦੇ ਹਨ ।

ਅਮਰੀਕੀ ਕਾਂਗਰਸ ਦੀਆਂ ਮੱਧਕਾਲੀ ਚੋਣਾਂ ਨੂੰ ਲੈ ਕੇ ਰਿਪਬਲਿਕਨਾਂ ਦੇ ਰੁਖ਼ ’ਤੇ ਉਨ੍ਹਾਂ ਕਿਹਾ ਕਿ ਉਹ ਬਈਮਾਨੀ ਕਰ ਰਹੇ ਹਨ। ਡੈਟਰੀਆਟ ’ਚ ਵੋਟਾਂ ਦੀ ਫੀਸਦੀ ਵਧਾਉਣ ਉੱਤੇ ਕੇਂਦਰਿਤ ਧਾਰਮਿਕ ਨੇਤਾਵਾਂ ਦੀ ਇਕ ਸਭਾ ’ਚ ਉਨ੍ਹਾਂ ਕਿਹਾ ਕਿ ਉਹ ਸਾਡੇ ਰਸਤੇ ’ਚ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ। ਸਾਡੇ ਕੋਲ ਤਾਕਤ ਹੈ। ਇਸ ਲਈ ਮੱਧਕਾਲੀ ਚੋਣਾਂ ’ਚ 42 ਦਿਨ ਬਚੇ ਹੋਣ ਦੇ ਇਸ ਮਾਹੌਲ ’ਚ ਮੈਂ ਇਹੀ ਕਹਾਂਗੀ ਕਿ ਸਾਨੂੰ ਇੰਨੀ ਭਾਰੀ ਗਿਣਤੀ ’ਚ ਵੋਟ ਪਾਉਣੀ ਹੋਵੇਗੀ ਕਿ ਕਿਸੇ ਵੀ ਧਾਂਦਲੀ ਦੀ ਗੁੰਜਾਇਸ਼ ਹੀ ਨਾ ਬਚੇ।

ਗੋਲਮੇਜ਼ ਪ੍ਰੋਗਰਾਮ ’ਚ ਹੈਰਿਸ ਨੇ ਕਿਹਾ ਕਿ ਮੈਂ ਇੱਥੇ ਡਾ. ਅਲ-ਸਈਦ ਦੀ ਹਮਾਇਤ ਕਰਨ ਆਈ ਹਾਂ। ਅਬਦੁਲ ਦੀ ਆਵਾਜ਼ ਇਸ ਰਾਜ ਦੇ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਆਵਾਜ਼ ਹੋਵੇਗੀ ਤੇ ਇਹ ਇਕ ਰਾਸ਼ਟਰੀ ਆਵਾਜ਼ ਬਣੇਗੀ। ਮੈਨੂੰ ਇਸ ’ਚ ਕੋਈ ਸ਼ਕ ਨਹੀਂ ਹੈ ਕਿ ਉਹ ਉਸ ਅਹੁਦੇ ’ਤੇ ਪਹੁੰਚ ਕੇ ਵੀ ਇਸ ਭਾਈਵਾਲੀ ਨੂੰ ਆਪਣੇ ਨਾਲ ਬਣਾਈ ਰੱਖੇਗੀ। ਮੈਂ ਸਿਰਫ਼ ਆਵਾਜ਼ ਨਹੀਂ ਕਿਹਾ, ਮੈਂ ਕਿਹਾ ਇਸ ਕਮਰੇ ’ਚ ਮੌਜੂਦ ਲੋਕਾਂ ਦੇ ਨਾਲ ਭਾਈਵਾਲੀ।

2024 ਦੇ ਐਗਜ਼ਿਟ ਪੋਲ ਅਨੁਸਾਰ ਮਿਸ਼ੀਗਨ ਦੇ ਵੋਟਰਾਂ ’ਚ 11 ਫੀਸਦੀ ਅਫ਼ਰੀਕੀ-ਅਮਰੀਕੀ ਸਨ ਤੇ ਹੈਰਿਸ ਨੇ ਇਨ੍ਹਾਂ ’ਚੋਂ 87 ਫੀਸਦੀ ਵੋਟ ਹਾਸਲ ਕੀਤੇ ਸਨ। ਉਹ ਇਸ ਰਾਜ ’ਚ ਲੱਗਭਗ 80,000 ਵੋਟਾਂ ਤੋਂ ਹਾਰ ਗਈ, ਜਦੋਂ ਕਿ ਸਾਬਕਾ ਰਾਸ਼ਟਰਪਤੀ ਜੋ ਬਾਈਡੇਨ 2020 ’ਚ ਇੱਥੋਂ ਲੱਗਭਗ 15,00,000 ਵੋਟਾਂ ਨਾਲ ਜਿੱਤੇ ਸਨ। (ਉਨ੍ਹਾਂ ਦੀ ਹਾਰ ’ਚ ਫਿਲਸਤੀਨ ਹਮਾਇਤੀ ‘ਅਨਕਮਿਟਿਡ’ ਅੰਦੋਲਨ ਵੀ ਇਕ ਕਾਰਕ ਸੀ।) ਨਵੰਬਰ ’ਚ ਹਾਊਸ ’ਤੇ ਕੰਟਰੋਲ ਕਰਨ ਲਈ ਡੈਮੋਕ੍ਰੇਟਸ ਨੂੰ ਸੀਨੇਟ ਦੀਆਂ 4 ਸੀਟਾਂ ਦੀ ਲੀਡ ਦੀ ਲੋੜ ਹੈ। ਇਸ ਲਈ ਮਿਸ਼ੀਗਨ ਨੂੰ ਆਪਣੇ ਕੋਲ ਬਣਾਈ ਰੱਖਣਾ ਉਨ੍ਹਾਂ ਲਈ ਬੇਹੱਦ ਅਹਿਮ ਹੈ।

ਸਫੋਕ ਯੂਨੀਵਰਸਿਟੀ ਦੇ ਇਕ ਨਵੇਂ ਸਰਵੇਖਣ ਅਨੁਸਾਰ ਅਲ-ਸਈਦ ਨੇ 47 ਫੀਸਦੀ ਤੋਂ 40 ਫੀਸਦੀ ਦੇ ਨਾਲ ਰੋਜਰਸ ’ਤੇ 7 ਅੰਕਾਂ ਦੀ ਲੀਡ ਬਣਾਈ ਸੀ। ਹੈਰਿਸ ਦੇ ਨਾਲ ਪ੍ਰਚਾਰ ਕਰਨ ਦੇ ਸਵਾਲ ’ਤੇ ਅਲ-ਸਈਦ ਨੇ ਕਿਹਾ ਕਿ ਸਾਡਾ ਰਾਜ ਬੇਹੱਦ ਵੰਨ-ਸੁਵੰਨਤਾ ਵਾਲਾ ਤੇ ਬਹੁਤ ਵੱਡਾ ਹੈ।

ਆਪਣੇ ਵੱਲੋਂ ਰੋਜਰਸ, ਜੋ 2024 ’ਚ ਲੱਗਭਗ 19,000 ਵੋਟਾਂ ਨਾਲ ਹਾਰ ਗਏ ਸਨ, ਅਫ਼ਰੀਕੀ-ਅਮਰੀਕੀ ਵੋਟਾਂ ਨੂੰ ਅਲ-ਸਈਦ ਲਈ ਛੱਡਣ ਨੂੰ ਤਿਆਰ ਨਹੀਂ ਹਨ। ਉਹ ਉਸ ਵੋਟਰ ਵਰਗ ਨੂੰ ਲੁਭਾਉਣ ਦੇ ਯਤਨ ’ਚ ਡੈਟਰੀਆਟ ਪਹੁੰਚੇ, ਜਿਸ ਦੀ ਅਲ-ਸਈਦ ਨੂੰ ਭਾਰੀ ਗਿਣਤੀ ’ਚ ਲੋੜ ਹੈ। ਉਨ੍ਹਾਂ ਨੇ ਹੈਰਿਸ ਦੇ ਨਾਲ ਅਲ-ਸਈਦ ਦੀ ਮੌਜੂਦਗੀ ਨੂੰ ਹਤਾਸ਼ਾ ਕਰਾਰ ਦਿੱਤਾ ਤੇ ਪੁਰਾਣੇ ਤਣਾਅ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ।

ਰੋਜਰਸ ਨੇ ਇਕ ਬਿਆਨ ’ਚ ਕਿਹਾ ਕਿ ਅਬਦੁਲ ਅਲ-ਸਈਦ ਨੇ ਤਾਂ ਕਮਲਾ ਹੈਰਿਸ ਲਈ ਪ੍ਰਚਾਰ ਕਰਨ ਨੂੰ ਆਪਣੇ ਸਿਆਸੀ ਕਰੀਅਰ ਦਾ ਸਭ ਤੋਂ ਔਖਾ ਤਜਰਬਾ ਤੱਕ ਕਿਹਾ ਸੀ। ਅਸੀਂ ਇਹ ਕਲਪਨਾ ਵੀ ਨਹੀਂ ਕਰ ਸਕਦੇ ਕਿ ਕਮਲਾ ਹੈਰਿਸ ਇਸ ਸਮੇਂ ਅਬਦੁਲ ਅਲ-ਸਈਦ ਲਈ ਪ੍ਰਚਾਰ ਕਰਦੇ ਹੋਏ ਇਸ ਤੋਂ ਵੱਖ ਕੁਝ ਮਹਿਸੂਸ ਕਰ ਰਹੀ ਹੋਵੇਗੀ।

ਅਲ-ਸਈਦ ਦੇ ਨਾਲ ਚੋਣ ਪ੍ਰਚਾਰ ’ਚ ਹੈਰਿਸ ਦੀ ਮੌਜੂਦਗੀ ਸ਼ਾਇਦ ਉਸ ਭੂਮਿਕਾ ਦੀ ਇਕ ਝਲਕ ਹੈ ਜੋ ਉਹ 2028 ’ਚ ਨਿਭਾਏਗੀ। ਇਕ ਉਮੀਦਵਾਰ ਦੇ ਰੂਪ ’ਚ ਨਹੀਂ, ਸਗੋਂ ਉਸ ਅਹਿਮ ਵੋਟਰ ਵਰਗ ਲਈ ਇਕ ਸੇਤੂ ਦੇ ਰੂਪ ’ਚ, ਜਿਸ ਨੂੰ ਡੈਮੋਕ੍ਰੇਟਸ ਅਕਸਰ ਹਲਕੇ ’ਚ ਲੈਂਦੇ ਰਹੇ ਹਨ।

–ਨਿਆ-ਮਲਿਕਾ ਹੈਂਡਰਸਨ


author

Anmol Tagra

Content Editor

Related News