ਮੋਦੀ ਦਾ 11ਵਾਂ ਸਾਲ : ਭਾਰਤ ਦੇ ਬਦਲਾਅ ’ਚ ਇਕ ਵੱਡੀ ਉਪਲਬਧੀ

Tuesday, Jun 10, 2025 - 09:09 AM (IST)

ਮੋਦੀ ਦਾ 11ਵਾਂ ਸਾਲ : ਭਾਰਤ ਦੇ ਬਦਲਾਅ ’ਚ ਇਕ ਵੱਡੀ ਉਪਲਬਧੀ

ਲੋਕਤੰਤਰ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਵਾਂਝਿਆਂ ਅਤੇ ਘੱਟ ਵਾਂਝਿਆਂ ਤੱਕ ਸੇਵਾਵਾਂ ਅਤੇ ਸਹੂਲਤਾਂ ਦੀ ਪਹੁੰਚ ਯਕੀਨੀ ਕਰਨ ’ਚ ਉੱਚ ਮਾਨਤਾ ’ਤੇ ਖਰੇ ਉਤਰਨ। ਭਾਰਤ ’ਚ ਇਹ ਕਸੌਟੀ ਹੋਰ ਵੀ ਸਖਤ ਹੈ। ਕੋਈ ਨਾਅਰਾ ਬਿਨਾਂ ਉਦੇਸ਼ ਦੇ ਅਤੇ ਕੋਈ ਵੀ ਦਾਅਵਾ ਬਿਨਾਂ ਨਤੀਜੇ ਦੇ ਨਹੀਂ ਟਿਕਦਾ। ਅਸਲ ’ਚ ਬਦਲਾਅ ਦਾ ਫਾਇਦਾ ਸਮਾਜ ਦੇ ਆਖਰੀ ਕੰਢੇ ’ਤੇ ਖੜ੍ਹੇ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ ਕਿਉਂਕਿ ਸਾਡੇ ਲੋਕਤੰਤਰ ’ਚ, ਅਨਤੋਦਿਆ (ਸਮਾਜ ਦੇ ਅੰਤਿਮ ਵਿਅਕਤੀ ਦੀ ਤਰੱਕੀ) ਦੇ ਲਈ ਵੋਟ ਪਾਈ ਜਾਂਦੀ ਹੈ। ਇਹੀ ਕਾਰਨ ਹੈ ਕਿ ਮੋਦੀ 3.0 ਦੀ ਇਕ ਸਾਲ ’ਚ ਦਿੱਲੀ, ਮਹਾਰਾਸ਼ਟਰ ਅਤੇ ਹਰਿਆਣਾ ’ਚ ਮਿਲਿਆ ਸ਼ਾਨਦਾਰ ਫਤਵਾ ਸਿਰਫ ਸਿਆਸੀ ਉਪਲਬਧੀ ਨਹੀਂ ਹੈ, ਸਗੋਂ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਅੱਜ ਦੇ ਭਾਰਤ ’ਚ, ਬਿਆਨਬਾਜ਼ੀ ਨਹੀਂ ਸਗੋਂ ਕੰਮ ਕਰ ਕੇ ਭਰੋਸਾ ਜਿੱਤਿਆ ਜਾਂਦਾ ਹੈ।

ਅਨਤੋਦਿਆ ਰਾਹੀਂ ਸਰਵੋਧਿਆ ਦੇ ਦਰਸ਼ਨ ’ਤੇ ਆਧਾਰਿਤ ਪ੍ਰੋਗਰਾਮ ਇਹ ਯਕੀਨੀ ਕਰਦੇ ਹਨ ਕਿ ਦੇਸ਼ ਦੇ ਵਿਕਾਸ ’ਚ ਕੋਈ ਵੀ ਭਾਰਤੀ ਪਿੱਛੇ ਨਾ ਰਹਿ ਜਾਵੇ। 25 ਕਰੋੜ ਤੋਂ ਵੱਧ ਲੋਕਾਂ ਨੂੰ ਕਈ ਤਰ੍ਹਾਂ ਦੀ ਗਰੀਬੀ ’ਚੋਂ ਬਾਹਰ ਕੱਢਿਆ ਗਿਆ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ (ਪੀ.ਐੱਮ.ਕਿਸਾਨ) ਰਾਹੀਂ 11 ਕਰੋੜ ਤੋਂ ਵੱਧ ਕਿਸਾਨਾਂ ਨੂੰ 3.68 ਲੱਖ ਕਰੋੜ ਤੋਂ ਵੱਧ ਵੰਡੇ ਗਏ ਹਨ। ਲਖਪਤੀ ਦੀਦੀ ਪਹਿਲ ਨੇ 1 ਕਰੋੜ ਤੋਂ ਵੱਧ ਗ੍ਰਾਮੀਣ ਔਰਤਾਂ ਨੂੰ ਸਾਲਾਨਾ ਇਕ ਲੱਖ ਤੋਂ ਵੱਧ ਆਮਦਨ ਹਾਸਲ ਕਰਨ ਦਾ ਅਧਿਕਾਰ ਦਿੱਤਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲਗਭਗ 3 ਕਰੋੜ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਜਲ ਜੀਵਨ ਮਿਸ਼ਨ ਦੇ ਤਹਿਤ 15.44 ਕਰੋੜ ਤੋਂ ਵੱਧ ਪਿੰਡਾਂ ਦੇ ਘਰਾਂ ’ਚ ਨਲ ਦੇ ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾਏ ਗਏ ਹਨ। 70 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਨੂੰ ਹਰੇਕ ਸਾਲ 5 ਲੱਖ ਰੁਪਏ ਦੀ ਮੁਫਤ ਸਿਹਤ ਕਵਰੇਜ ਮੁਹੱਈਆ ਕਰਨ ਲਈ, ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ (ਏ. ਬੀ. ਪੀ. ਐੱਮ.) ਜੇ ਏ.ਵਾਈ. ਦਾ ਵਿਸਥਾਰ ਕੀਤਾ ਿਗਆ ਹੈ। ਭਾਵੇਂ ਉਨ੍ਹਾਂ ਦੀ ਉਮਰ ਕੁਝ ਵੀ ਹੋਵੇ ਇਸ ਨਾਲ ਲਗਭਗ 6 ਕਰੋੜ ਸੀਨੀਅਰ ਨਾਗਰਿਕਾਂ ਨੂੰ ਲਾਭ ਹੋਣ ਦੀ ਉਮੀਦ ਹੈ। ਜਿਸ ਨਾਲ ਉਨ੍ਹਾਂ ਨੂੰ ਵਿਆਪਕ ਸਿਹਤ ਸੇਵਾ ਅਤੇ ਵਿੱਤੀ ਸੁਰੱਖਿਆ ਮਿਲੇਗੀ। ਇਸ ਤੋਂ ਇਲਾਵਾ ਇਸ ਯੋਜਨਾ ਦਾ ਵਿਸਥਾਰ ਕਰ ਕੇ ਮੋਹਰਲੀ ਕਤਾਰ ਦੇ ਭਾਈਚਾਰਕ ਸਿਹਤ ਵਰਕਰਾਂ ਨੂੰ ਇਸ ’ਚ ਸ਼ਾਮਲ ਕੀਤਾ ਿਗਆ ਹੈ। ਇਹ ਸਿਰਫ ਹੈਰਾਨ ਕਰ ਦੇਣ ਵਾਲੇ ਅੰਕੜੇ ਹੀ ਨਹੀਂ ਹਨ ਸਗੋਂ ਲੱਖਾਂ ਭਾਰਤੀ ਘਰਾਂ ’ਚ ਬਦਲਾਅ ਦੀਆਂ ਕਹਾਣੀਆਂ ਹਨ।

ਅੱਤਵਾਦੀਆਂ ਵਿਰੁੱਧ ਭਾਰਤ ਦੀ ਜ਼ੀਰੋ ਟਾਲਰੈਂਸ ਨੀਤੀ ਨਾਲ ਸਬੰਧਤ ਪ੍ਰਧਾਨ ਮੰਤਰੀ ਵਚਨਬੱਧਤਾ ਪਹਿਲਗਾਮ ਹਮਲੇ ਤੋਂ ਤੁਰੰਤ ਪ੍ਰਤੀਕਿਰਿਆ ’ਚ ਸਪੱਸ਼ਟ ਸੀ, ਜਿੱਥੇ ਅੱਤਵਾਦੀਆਂ ਨੇ ਨਿਰਦੋਸ਼ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਸੀ। ਦੇਸ਼ ਨੇ ਨੁਕਸਾਨ ’ਤੇ ਸੋਗ ਜ਼ਾਹਿਰ ਕੀਤਾ ਪਰ ਇਕ ਇਕਜੁੱਟ ਹੋ ਕੇ ਆਪ੍ਰੇਸ਼ਨ ਸਿੰਧੂਰ ਨੂੰ ਸਟੀਕਤਾ ਅਤੇ ਦਬਦਬੇ ਦੇ ਨਾਲ ਅੰਜ਼ਾਮ ਦਿੱਤਾ। ਜਿਸ ਦੇ ਉਸ ਦੇ ਅੱਤਵਾਦ ਨਾਲ ਲੜਨ ਅਤੇ ਆਪਣੇ ਨਾਗਰਿਕਾਂ ਦੀ ਰੱਖਿਆ ਕਰਨ ਦੇ ਸੰਕਲਪ ਦੀ ਪੁਸ਼ਟੀ ਹੋਈ। ਦੁਨੀਆ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਜ਼ਬੂਤ ਅਤੇ ਨਿਰਣਾਇਕ ਲੀਡਰਸ਼ਿਪ ਰਾਹੀਂ ਸਮਰਥਕ ਭਾਰਤੀ ਰੱਖਿਆ ਬਲਾਂ ਦੀ ਤਕਨੀਕੀ ਅਤੇ ਰਣਨੀਤਿਕ ਸ੍ਰੇਸ਼ਠਤਾ ਦੇਖੀ ਹੈ।

ਡਰੋਨ ਅਤੇ ਉਸ ਕੱਲਪੁਰਜ਼ਿਆਂ ਲਈ 2 ਵਿਸ਼ੇਸ਼ ਪੀ. ਐੱਲ. ਆਈ. ਯੋਜਨਾਵਾਂ ਦੀ ਸ਼ੁਰੂਆਤ ਨਾਲ ਅਗਲੀ ਨਵੀਂ ਪੀੜ੍ਹੀ ਨੂੰ ਉਤਸ਼ਾਹ ਮਿਲਿਆ ਹੈ। ਅੱਜ ਭਾਰਤ ਵਲੋਂ ਡਿਜ਼ਾਈਨ ਕੀਤੀ ਗਈ ਮਿਜ਼ਾਈਲ ਪ੍ਰਣਾਲੀ, ਬਖਤਰਬੰਦ ਵਾਹਨ ਅਤੇ ਸਮੁੰਦਰੀ ਫੌਜ ਪਲੇਟਫਾਰਮ ਨਾ ਸਿਰਫ ਸਾਡੀਆਂ ਸੈਨਾਵਾਂ ’ਚ ਤਾਇਨਾਤ ਹਨ ਸਗੋਂ 80 ਤੋਂ ਵੱਧ ਦੇਸ਼ਾਂ ਨੂੰ ਬਰਾਮਦ ਕੀਤੇ ਗਏ ਹਨ। ਇਸ ਨਾਲ ਅਜਿਹੇ ਸਮੇਂ ’ਚ ਖੇਤਰੀ ਸੁਰੱਖਿਆ ਪ੍ਰਦਾਤਾ ਦੇ ਰੂਪ ’ਚ ਭਾਰਤ ਦੀ ਦਿਖ ਮਜ਼ਬੂਤ ਹੋਈ ਹੈ ਜਦੋਂ ਕਿ ਭਰੋਸੇਯੋਗ ਰੱਖਿਆ ਹਿੱਸੇਦਾਰਾਂ ’ਤੇ ਦੁਨੀਆ ਦਾ ਭਰੋਸਾ ਬਹੁਤ ਜ਼ਿਆਦਾ ਹੈ।

ਵੀਨਿਰਮਾਣ ਇਸੇ ਨਜ਼ਰੀਏ ਦੇ ਕੇਂਦਰ ’ਚ ਹੈ। ਭਾਰਤ ਵੱਡੇ ਨਿਵੇਸ਼ ਅਤੇ ਸਰਕਾਰੀ ਉਤਸ਼ਾਹਾਂ ਦੇ ਕਾਰਨ ਸੈਮੀ-ਕੰਡਟਕਰ ਖੇਤਰ ’ਚ ਤਰੱਕੀ ਕਰ ਰਿਹਾ ਹੈ। ਟਾਟਾ ਇਲੈਟ੍ਰਾਨਿਕਸ ਅਸਮ ’ਚ 27 ਹਜ਼ਾਰ ਕਰੋੜ ਦੇ ਨਿਵੇਸ਼ ਨਾਲ ਸੈਮੀ-ਕੰਡਟਰ ਅਸੈਂਬਲੀ ਅਤੇ ਪ੍ਰੀਖਣ ਪਲਾਂਟ ਬਣਾ ਰਿਹਾ ਹੈ, ਜਿਸ ਦੇ 2025 ਦੇ ਮੱਧ ਤੱਕ ਸ਼ੁਰੂ ਹੋ ਜਾਣ ਅਤੇ ਲਗਭਗ 27 ਹਜ਼ਾਰ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਇਸੇ ਦੌਰਾਨ ਐੱਚ. ਸੀ. ਐੱਲ.ਅਤੇ ਫੋਕਸਕੋਨ ਦਾ 3,076 ਕਰੋੜ ਦਾ ਸਾਂਝਾ ਉਦਮ ਉੱਤਰ ਪ੍ਰਦੇਸ਼ ਦੇ ਜੇਵਰ ’ਚ ਇਕ ਸੈਮੀ-ਕੰਡਕਟਰ ਯੂਨਿਟ ਸਥਾਪਿਤ ਕਰਨ ਲਈ ਤਿਆਰ ਹੈ, ਜੋ ਡਿਸਪਲੇਅ ਡਰਾਈਵਰ ਚਿਪਸ ’ਤੇ ਧਿਆਨ ਕੇਂਦ੍ਰਿਤ ਕਰੇਗੀ ਅਤੇ ਇਸ ਦਾ ਉਤਪਾਦਨ 2027 ’ਚ ਸ਼ੁਰੂ ਹੋਵੇਗਾ।

ਭਾਰਤ ਹੁਣ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅਪ ਇਕੋਸਿਸਟਮ ਹੈ, ਜਿਸ ’ਚ 1.57 ਲੱਖ ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅਪ ਹਨ। ਇਨ੍ਹਾਂ ’ਚ 100 ਤੋਂ ਵੱਧ ਯੂਨੀਕੋਰਨ ਅਤੇ 3,600 ਤੋਂ ਵੱਧ ਡੀਪਟੈਕ ਵੈਂਚਰ ਸ਼ਾਮਲ ਹਨ। ਜੋ ਏ.ਆਈ., ਬਾਇਓਟੈੱਕ ਅਤੇ ਸੈਮੀ-ਕੰਡਟਰ ’ਤੇ ਕੇਂਦ੍ਰਿਤ ਹੈ। ਇਕੱਲੇ ਸਾਡੇ ਪੁਲਾੜ ਖੇਤਰ ’ਚ 200 ਤੋਂ ਵੱਧ ਸਟਾਰਟਅਪ ਸਾਹਮਣੇ ਆਏ ਹਨ। ਜੋ ਇਕ ਭਰੋਸੇਮੰਦ ਇਨੋਵੇਸ਼ਨ ਅਰਥਵਿਵਸਥਾ ਦੇ ਉਭਾਰ ਦਾ ਸੰਕੇਤ ਹੈ।

ਸਟਾਰਟਅਪ ਇਕੋ ਸਿਸਟਮ ਨੇ ਪਹਿਲਾਂ ਹੀ 17.2 ਲੱਖ ਤੋਂ ਵੱਧ ਪ੍ਰਤੱਖ ਰੋਜ਼ਗਾਰ ਪੈਦਾ ਕੀਤੇ ਹਨ ਅਤੇ ਸਮੱਸਿਆ- ਉਸਦਾ ਹੱਲ ਕੱਢਣ ਵਾਲੇ ਵਰਕਰਾਂ (ਪ੍ਰਾਬਲਮ ਸੋਲਵਰਸ) ਅਤੇ ਉਦਮੀਆਂ ਦੀ ਇਕ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਹੈ।

ਮੋਦੀ 3.0 ਦਾ ਇਕ ਸਾਲ ਪੂਰਾ ਹੋਣ ’ਤੇ ਬਦਲਾਅ ਸਪੱਸ਼ਟ ਨਜ਼ਰ ਆ ਰਿਹਾ ਹੈ। ਸੜਕਾਂ, ਕਾਰਖਾਨੇ ਅਤੇ ਸੌਰ ਪੈਨਲ ਸਿਰਫ ਤਰੱਕੀ ਦੇ ਸੰਕੇਤ ਨਹੀਂ ਹਨ ਸਗੋਂ ਖਾਹਿਸ਼ਾਂ ਦੀ ਨੀਂਹ ਹੈ। ਆਰਥਿਕ, ਸਮਾਜਿਕ ਅਤੇ ਰਣਨੀਤਿਕ ਸਮੇਤ ਹਰ ਖੇਤਰ ’ਚ ਭਾਰਤ ਰਾਸ਼ਟਰੀ ਪੱਧਰ ’ਤੇ ਨਵੀਨੀਕਰਨ ਦਾ ਇਕ ਨਵਾਂ ਅਧਿਆਇ ਲਿਖ ਰਿਹਾ ਹੈ।

-ਹਰਦੀਪ ਸਿੰਘ ਪੁਰੀ


author

Harpreet SIngh

Content Editor

Related News