ਮਹਾਰਾਸ਼ਟਰ ’ਚ ਮਰਾਠੀ-ਭਾਸ਼ਾ ਅਤੇ ਮਰਾਠੀ-ਮਾਨੁਸ਼ ਦੇ ਝੰਡੇ ਹੇਠ ਇਕ ਗੱਠਜੋੜ ਦੇ ਸੰਕੇਤ
Saturday, Aug 30, 2025 - 05:16 PM (IST)

ਮਹਾਰਾਸ਼ਟਰ ਦੇ ਸਿਆਸੀ ਦ੍ਰਿਸ਼ ’ਚ ਇਕ ਮਹੱਤਵਪੂਰਨ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼ਿਵ ਸੈਨਾ (ਯੂ.ਬੀ.ਟੀ.) ਮੁਖੀ ਊਧਵ ਠਾਕਰੇ ਬੁੱਧਵਾਰ ਨੂੰ ਗਣੇਸ਼ ਚਤੁਰਥੀ ਦੀ ਪੂਜਾ-ਅਰਚਨਾ ਕਰਨ ਆਪਣੇ ਚਚੇਰੇ ਭਰਾ ਮਨਸੇ ਸੁਪਰੀਮੋ ਰਾਜ ਠਾਕਰੇ ਨੂੰ ਮਿਲਣ ਮੁੰਬਈ ਸਥਿਤ ਉਨ੍ਹਾਂ ਦੇ ਨਿਵਾਸ ’ਤੇ ਪਹੁੰਚੇ। ਇਸ ਮੁਲਾਕਾਤ ਨੇ ਇਕ ਵਾਰ ਫਿਰ ਦੋਵਾਂ ਚਚੇਰੇ ਭਰਾਵਾਂ ਦੇ ਵਿਚਾਲੇ ਵਧਦੀਆਂ ਨਜ਼ਦੀਕੀਆਂ ਨੂੰ ਉਜਾਗਰ ਕੀਤਾ। ਜਿਨ੍ਹਾਂ ਦੇ ਨਿੱਜੀ ਅਤੇ ਸਿਆਸੀ ਦੋਨੋਂ ਹੀ ਤਰ੍ਹਾਂ ਦੇ ਤਣਾਅਪੂਰਨ ਸੰਬੰਧਾਂ ਦਾ ਇਤਿਹਾਸ ਰਿਹਾ ਹੈ।
ਇਨ੍ਹਾਂ ਮੁਲਾਕਾਤਾਂ ਨੇ ਸ਼ਿਵ ਸੈਨਾ (ਯੂ. ਬੀ. ਟੀ.) ਗੱਠਜੋੜ ਮਨਸੇ ਗਠਜੋੜ ਦੀਆਂ ਅਟਕਲਾਂ ਨੂੰ ਹਵਾ ਦਿੱਤੀ ਹੈ। ਜਿੱਥੇ ਊਧਵ ਮਹਾਵਿਕਾਸ ਅਘਾੜੀ ਇੰਡੀਆ ਗੱਠਜੋੜ ’ਚ ਇਕ ਪ੍ਰਮੁੱਖ ਘਟਕ ਬਣੇ ਹੋਏ ਹਨ ਉੱਥੇ ਹੀ ਰਾਜ ਨੇ ਵਿਧਾਨ ਸਭਾ ਚੋਣ ਆਜ਼ਾਦਾਨਾ ਤੌਰ ’ਤੇ ਲੜਨ ਤੋਂ ਪਹਿਲਾਂ 2024 ਦੀਆਂ ਲੋਕ ਸਭਾ ’ਚ ਚੋਣਾਂ ’ਚ ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਦਾ ਸਮਰਥਨ ਕੀਤਾ ਸੀ। ਇਸ ਤੋਂ ਪਹਿਲਾਂ ਊਧਵ ਠਾਕਰੇ ਅਤੇ ਰਾਜ ਠਾਕਰੇ ਨੇ 5 ਜੁਲਾਈ ਨੂੰ ਇਕ ਮੰਚ ਸਾਂਝਾ ਕੀਤਾ ਸੀ ਜਿਸ ਨੇ ਲੋਕਲ ਬਾਡੀਜ਼ ਚੋਣਾਂ ਤੋਂ ਪਹਿਲਾਂ ਮਰਾਠੀ-ਭਾਸ਼ਾ ਅਤੇ ਮਰਾਠੀ-ਮਾਨੁਸ਼ ਦੇ ਬੈਨਰ ਹੇਠ ਇਕ ਵਿਆਪਕ ਗੱਠਜੋੜ ਦੇ ਸੰਕੇਤ ਮਿਲੇ ਸਨ।
27 ਜੁਲਾਈ ਨੂੰ ਰਾਜ ਨੇ ਊਧਵ ਨੂੰ ਉਨ੍ਹਾਂ ਦੇ 65ਵੇਂ ਜਨਮ ਦਿਨ ਦੀ ਵਿਧਾਈ ਦੇਣ ਲਈ ਬਾਂਦਰਾ ਸਥਿਤ ਮਾਤੋਸ਼੍ਰੀ ਦਾ ਦੌਰਾ ਕੀਤਾ ਹਾਲਾਂਕਿ ਦੋਨੋਂ ਚਚੇਰੇ ਭਰਾਵ ਜੋ ਕਦੇ ਸ਼ਿਵ ਸੈਨਾ ਦੇ ਪ੍ਰਮੁੱਖ ਨੇਤਾ ਸਨ, ਤਿੰਨ-ਦਹਾਕਿਆਂ ਤੋਂ ਕੱਟੜ ਵਿਰੋਧੀ ਰਹੇ ਹਨ। ਜੇਕਰ ਉਹ ਸਿਆਸੀ ਤੌਰ ’ਤੇ ਫਿਰ ਇਕ ਹੋ ਜਾਂਦੇ ਹਨ ਤਾਂ ਇਹ ਮਹਾਰਾਸ਼ਟਰ ਦੀ ਰਾਜਨੀਤੀ ’ਚ ਇਕ ਉੱਥਲ-ਪੁੱਥਲ ਦਾ ਸੰਕੇਤ ਹੋ ਸਕਦਾ ਹੈ। ਇਕ ਅਜਿਹਾ ਰਾਜ ਜੋ ਪਹਿਲਾਂ ਤੋਂ ਹੀ 2022 ਅਤੇ 2023 ’ਚ ਤਰਤੀਬਵਾਰ ਸ਼ਿਵ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੋਵਾਂ ਵਿਚ ਵੰਡ ਨਾਲ ਉੱਥਲ-ਪੁੱਥਲ ਅਤੇ ਖੰਡਿਤ ਹੈ।
ਇੰਡੀਆਂ ਬਲਾਕ ਦੇ ਉਪਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬੀ. ਸੁਦਰਸ਼ਨ ਰੈੱਡੀ ਨੇ ਆਪਣੀ ਮੁਹਿੰਮ ਨੂੰ ਅੱਗੇ ਵਧਾਇਆ : ਇੰਡੀਆ ਬਲਾਕ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬੀ.ਸੁਰਦਰਸ਼ਨ ਰੈੱਡੀ ਨੇ ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ (ਮਾਰਕਸਵਾਦੀ) ਦੇ ਪ੍ਰਮੁੱਖ ਨੇਤਾਵਾਂ ਦੇ ਨਾਲ ਮਹੱਤਵਪੂਰਨ ਬੈਠਕਾਂ ਕਰ ਕੇ ਆਪਣੀ ਮੁਹਿੰਮ ਨੂੰ ਅੱਗੇ ਵਧਾਇਆ। ਉੱਥੇ ਹੀ ਭਾਕਪਾ ਦੇ ਜਨਰਲ ਸਕੱਤਰ ਡੀ. ਰਾਜਾ ਨੇ ਜਸਟਿਸ ਬੀ. ਸੁਦਰਸ਼ਨ ਰੈੱਡੀ ਨੂੰ ਮੁਕੰਮਲ ਸਮਰਥਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਰੈੱਡੀ ਅਜਿਹੇ ਸਮੇਂ ’ਚ ਸੰਵਿਧਾਨਿਕ ਕਦਰਾਂ-ਕੀਮਤਾਂ ਅਤੇ ਨੈਤਿਕਤਾ ਨੂੰ ਕਾਇਮ ਰੱਖਦੇ ਹਨ ਜਦੋਂ ਦੇਸ਼ ਸੱਜੇ ਪੱਖੀ ਫਿਰਕਾਪ੍ਰਸਤ ਫਾਸ਼ੀਵਾਦੀ ਤਾਕਤਾਂ ਤੋਂ ਗੰਭੀਰ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ।
ਇਸ ਤੋਂ ਪਹਿਲਾਂ ਰੈੱਡੀ 21 ਅਗਸਤ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਅਤੇ ਡੀ.ਐੱਮ.ਕੇ. ਸੰਸਦ ਮੈਂਬਰ ਨੂੰ ਮਿਲਣ ਚੇਨਈ ਗਏ ਸਨ। 22 ਅਗਸਤ ਨੂੰ ਉਹ ਲਖਨਊ ਗਏ ਜਿੱਥੇ ਉਨ੍ਹਾਂ ਨੇ ਸਪਾ ਮੁਖੀ ਅਖਿਲੇਸ਼ ਯਾਦਵ ਸਮੇਤ ਸਮਾਜਵਾਦੀ ਪਾਰਟੀ ਦੇ ਨੇਤਾਵਾਂ ਅਤੇ ਹੋਰ ਵਿਰੋਧੀ ਨੇਤਾਵਾਂ ਨਾਲ ਗੱਲਬਾਤ ਕੀਤੀ। ਇਹ ਗੱਲਬਾਤ 9 ਸਤੰਬਰ ਨੂੰ ਹੋਣ ਵਾਲੀ ਉਪ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਆਮ ਸਹਿਮਤੀ ਬਣਾਉਣ ਅਤੇ ਦੇਸ਼ ਵਿਆਪੀ ਸਮਰਥਨ ਨੂੰ ਮਜ਼ਬੂਤ ਕਰਨ ਲਈ ‘ਇੰਡੀਆ ਬਲਾਕ’ ਦੇ ਸਮੂਹਿਕ ਯਤਨ ਦਰਸਾਉਂਦੀ ਹੈ।
ਕੀ ਕਾਂਗਰਸ ਸਰਕਾਰ ਦਾ ਡਿੱਗਣਾ ਕਮਲਨਾਥ ਅਤੇ ਜਿਓਤਿਰਾਦਿੱਤਿਆ ਸਿੰਧੀਆ ਦੇ ਵਿਚਾਲੇ ਮਤਭੇਦਾਂ ਦਾ ਨਤੀਜਾ ਸੀ ?
ਮੱਧ ਪ੍ਰਦੇਸ਼ ਕਾਂਗਰਸ ’ਚ ਇਕ ਨਵਾਂ ਵਿਵਾਦ ਛਿੜ ਗਿਆ ਹੈ। ਜਿੱਥੇ ਪਾਰਟੀ ਦੇ ਪ੍ਰਮੁੱਖ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਅਤੇ ਕਮਲਨਾਥ, ਸਾਬਕਾ ਪਾਰਟੀ ਖੁੰਡ ਜਿਓਤਿਰਾਦਿੱਤਿਆ ਸਿੰਧੀਆ ਦੀ ਬਗਾਵਤ ਲਈ ਖੁੱਲ੍ਹੇ ਤੌਰ ’ਤੇ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਅ ਰਹੇ ਹਨ। ਹਾਲ ਹੀ ’ਚ ਇਕ ਮੀਡੀਆ ਇੰਟਰਵਿਊ ’ਚ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਦਾਅਵਾ ਕੀਤਾ ਕਿ 15 ਮਹੀਨੇ ਬਾਅਦ ਕਾਂਗਰਸ ਸਰਕਾਰ ਦਾ ਡਿੱਗਣਾ ਕਮਲ ਨਾਥ ਅਤੇ ਕੇਂਦਰੀ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਵਿਚਾਲੇ ਮਤਭੇਦਾਂ ਦਾ ਨਤੀਜਾ ਸੀ।
ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਲਿਖਿਆ ਕਿ ‘ਪੁਰਾਣੇ ਮਾਮਲਿਆਂ ਨੂੰ ਟੁੱਟਣ ਦਾ ਕੋਈ ਫਾਇਦਾ ਨਹੀਂ ਹੈ’ ਪਰ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਸਿੰਧੀਆ ਦੀ ਨਾਰਾਜ਼ਗੀ ਨੇ ਫੈਸਲਾਕੁੰਨ ਭੂਮਿਕਾ ਨਿਭਾਈ। ਨਾਥ ਨੇ ਪੋਸਟ ਕੀਤਾ, ‘ਨਿੱਜੀ ਇੱਛਾਵਾਂ ਤੋਂ ਇਲਾਵਾ ਸਿੰਧੀਆ ਨੂੰ ਲੱਗਦਾ ਸੀ ਕਿ ਦਿਗਵਿਜੇ ਿਸੰਘ ਸਰਕਾਰ ਚਲਾ ਰਹੇ ਹਨ। ਇਸੇ ਨਾਰਾਜ਼ਗੀ ’ਚ ਉਨ੍ਹਾਂ ਨੇ ਕਾਂਗਰਸ ਦੇ ਵਿਧਾਇਕਾਂ ਨੂੰ ਤੋੜਿਆ ਅਤੇ ਸਾਡੀ ਸਰਕਾਰ ਡੇਗ ਦਿੱਤੀ।’
ਇਹ ਗੱਲਬਾਤ ਕਾਂਗਰਸ ਦੇ ਲਈ ਇਕ ਅਜੀਬੋ-ਗਰੀਬ ਮੋੜ ’ਤੇ ਆ ਗਈ ਹੈ, ਕੁਝ ਹਫਤੇ ਪਹਿਲਾਂ ਹੀ ਰਾਹੁਲ ਨੇ ਭੋਪਾਲ ’ਚ ਇਕ ਵੱਡੀ ਜਥੇਬੰਦਕ ਪੁਨਰ ਗਠਨ ਮੁਹਿੰਮ ਸ਼ੁਰੂ ਕੀਤੀ ਸੀ ਜਿਸ ’ਚ ਨਵੇਂ ਜ਼ਿਲਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਸੀ ਅਤੇ ਮੱਧ ਪ੍ਰਦੇਸ਼ ’ਚ ਪਾਰਟੀ ਦੇ ਨਵੀਨੀਕਰਨ ਲਈ ਇਕਜੁੱਟਤਾ ਨੂੰ ਇਕੋ-ਇਕ ਰਾਹ ਦੱਸਿਆ ਸੀ। ਹੁਣ ਇਸ ਕੋਸ਼ਿਸ਼ ’ਤੇ ਪਾਰਟੀ ਦੇ ਸਭ ਤੋਂ ਵੱਡੇ ਨੇਤਾਵਾਂ ਦੇ ਵਿਚਾਲੇ ਜਨਤਕ ਬਿਆਨਬਾਜ਼ੀ ਦਾ ਪਰਛਾਵਾਂ ਪੈਣ ਦਾ ਖਤਰਾ ਮੰਡਰਾਅ ਰਿਹਾ ਹੈ।
–ਰਾਹਿਲ ਨੌਰਾ ਚੋਪੜਾ