ਇਕ ਭਾਰਤੀ ਨੇ ਕਿਵੇਂ ਵਿਗਾੜੇ ਅਮਰੀਕਾ-ਭਾਰਤ ਸੰਬੰਧ
Saturday, Aug 30, 2025 - 04:45 PM (IST)

ਅਮਰੀਕਾ-ਭਾਰਤ ਦੇ ਰਿਸ਼ਤੇ ਟੁੱਟਣ ’ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਤੁਸੀਂ ਜਾਣਦੇ ਹੋ ਕਿ ਕਦੇ-ਕਦੇ ਸਭ ਤੋਂ ਮਜ਼ਬੂਤ ਸਾਂਝੇਦਾਰੀ ਕੁਝ ਹੀ ਮਿੰਟਾਂ ’ਚ ਖਿੰਡ ਸਕਦੀ ਹੈ। ਇਹ ਨਾ ਯੁੱਧ ਨਾਲ ਅਤੇ ਨਾ ਹੀ ਪਾਬੰਦੀਆਂ ਨਾਲ ਖਿੰਡਦੀ ਹੈ। ਇਹ ਤਾਂ ਟੁੱਟਦੀ ਹੈ ਤਾਂ ਇਕ ਬੈਠਕ ਨਾਲ, ਇਕ ਇਨਕਾਰ ਨਾਲ, ਇਕ ਵਿਅਕਤੀ ਨਾਲ ਜੋ ਅੱਖਾਂ ’ਚ ਸ਼ਕਤੀ ਨੂੰ ਦੇਖਦਾ ਹੈ ਅਤੇ ਕਹਿੰਦਾ ਹੈ ‘‘ਨਹੀਂ’’
ਅਤੇ ਅੱਜ ਅਸੀਂ ਉਸ ਪਲ ’ਚ ਉਤਰ ਰਹੇ ਹਾਂ। ਉਹ ਪਲ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਖਾਸ ਕੀਤਾ ਹੈ। ਉਨ੍ਹਾਂ ਨੇ ਕਿਸੇ ਨੂੰ ਦੋਸ਼ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਨੇ ਨੀਤੀਆਂ ਨੂੰ ਦੋਸ਼ ਦਿੱਤਾ, ਉਨ੍ਹਾਂ ਨੇ ਤਾਂ ਸਿਰਫ ਇਕ ਭਾਰਤੀ ਨੂੰ ਦੋਸ਼ ਦਿੱਤਾ।
ਟਰੰਪ ਦੇ ਸ਼ਬਦਾਂ ’ਚ ਉਸ ਇਕੱਲੇ ਵਿਅਕਤੀ ਨੇ ਅਮਰੀਕਾ-ਭਾਰਤ ਦੇ ਰਿਸ਼ਤੇ ਤੋੜ ਦਿੱਤੇ ਇਸ ਲਈ ਜਾਨਣਾ ਜ਼ਰੂਰੀ ਹੈ ਕਿ ਆਖਿਰ ਉਹ ਵਿਅਕਤੀ ਕੌਣ ਹਨ। ਉਸ ਕਮਰੇ ’ਚ ਕੀ ਵਾਪਰਿਆ ਜਿੱਥੇ ਕੈਮਰੇ ਜਾਣ ਦੀ ਇਜਾਜ਼ਤ ਨਹੀਂ ਸੀ ਅਤੇ ਕਿਸ ਤਰ੍ਹਾਂ ਇਕ ਸੰਵਾਦ ਨੇ ਦੋ ਮਹਾਸ਼ਕਤੀਆਂ ਨੂੰ ਬਦਲ ਦਿੱਤਾ।
ਇਹ ਗੱਲ ਅਮਰੀਕੀ ਵੱਡੀਆਂ ਖਾਹਿਸ਼ਾਂ ਅਤੇ ਭਾਰਤੀ ਸਨਮਾਨ ਦੇ ਵਿਚਾਲੇ ਹੋਏ ਮੁਕਾਬਲੇ ਦੇ ਬਾਰੇ ਹੈ। ਇਹ ਕਵਾਇਦ ਦੇ ਬਾਰੇ ਹੈ। ਜਿਸ ਨੇ ਝੁੱਕਣਾ ਨਾਮਨਜ਼ੂਰ ਕਰ ਦਿੱਤਾ ਹੈ ਅਤੇ ਨੌਬਤ ਇੱਥੋਂ ਤੱਕ ਪਹੁੰਚ ਗਈ ਕਿ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਇਸ ਨੂੰ ਆਪਣੇ ਉਪਰ ਹੋਇਆ ਹਮਲਾ ਸਮਝ ਬੈਠਾ। ਇਸ ਲਈ ਤੁਸੀਂ ਮੇਰੇ ਨਾਲ ਚਿੰਬੜੇ ਰਹੋ ਕਿਉਂਕਿ ਜਦੋਂ ਇਕ ਵਾਰ ਸੁਣੋਗੇ ਕਿ ਬੰਦ ਦਰਵਾਜ਼ਿਆਂ ਦੇ ਅੰਦਰ ਉਸ ਸਮੇਂ ਕੀ ਹੋਇਆ ਤਾਂ ਤੁਸੀਂ ਕਦੇ ਵੀ ਗਲੋਬਲ ਰਾਜਨੀਤੀ ਨੂੰ ਇਸ ਤਰ੍ਹਾਂ ਬਦਲਦੇ ਨਹੀਂ ਦੇਖੋਗੇ। ਇਹ ਬੀਤੇ ਸਮੇਂ ਦੀ ਗੱਲ ਹੈ ਕਿ ਭਾਰਤ ਵਿਕਾਸਸ਼ੀਲ ਦੇਸ਼ ਸੀ। ਪੱਛਮ ਨੇ ਇਸ ਨੂੰ ਮਹੱਤਵਪੂਰਨ ਨਹੀਂ ਮੰਨਿਆ, ਉਨ੍ਹਾਂ ਨੇ ਗਰੀਬੀ ਦੇਖੀ, ਰਾਜਕਤਾ ਦੇਖੀ ਅਤੇ ਉਨ੍ਹਾਂ ਸਾਰੀਆਂ ਨਜ਼ਰਾਂ ਦੇ ਪ੍ਰਤੀ ਉਨ੍ਹਾਂ ਨੇ ਸ਼ੁਕਰੀਆ ਅਦਾ ਕੀਤਾ। ਜੋ ਕੁਝ ਉਨ੍ਹਾਂ ਨੇ ਵੱਡੇ ਖਿਡਾਰੀਆਂ ਤੋਂ ਹਾਸਲ ਕੀਤਾ।
ਅੱਜ ਭਾਰਤ ਕਿਸੇ ਕਿਸਮ ਦੀ ਇਜਾਜ਼ਤ ਨਹੀਂ ਚਾਹੁੰਦਾ। ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦਾ ਕਹਿਣਾ ਹੈ ਕਿ ਭਾਰਤ ਨੂੰ ਇਸ ਗ੍ਰਹਿ ’ਤੇ ਇਕ ਤੇਜ਼ੀ ਨਾਲ ਉਭਰਦੀ ਹੋਈ ਪ੍ਰਮੁੱਖ ਅਰਥ-ਵਿਵਸਥਾ ਹੈ। ਅੱਜ ਜਦੋਂ ਕਿ ਯੂਰਪ ਮੰਦੀ ਦੌਰ ’ਚੋਂ ਲੰਘ ਰਿਹਾ ਹੈ ਅਤੇ ਅਮਰੀਕਾ ਮਹਿੰਗਾਈ ਦੇ ਪ੍ਰਤੀ ਚਿੰਤਤ ਹੈ ਤਾਂ ਭਾਰਤ ਆਪਣਾ ਨਿਰਮਾਣ ਕਰ ਰਿਹਾ ਹੈ ਅਤੇ ਇਹ ਅੰਕੜੇ ਝੂਠ ਨਹੀਂ ਬੋਲਦੇ। ਭਾਰਤ ’ਚ ਕੁੱਲ ਘਰੇਲੂ ਉਤਪਾਦ ’ਚ ਵਾਧਾ ਹੋਇਆ ਹੈ ਅਤੇ ਇਹ ਜਰਮਨੀ, ਜਾਪਾਨ ਅਤੇ ਇੱਥੋਂ ਤੱਕ ਕਿ ਅਮਰੀਕਾ ਨੂੰ ਵੀ ਪਿੱਛੇ ਛੱਡ ਚੁੱਕਾ ਹੈ।
2016 ਤੋਂ ਲੈ ਕੇ 75000 ਸਟਾਰਟਅਪਸ ਲਾਂਚ ਹੋਏ ਹਨ ਜਿਸ ਨੇ ਭਾਰਤ ਨੂੰ ਵਿਸ਼ਵ ਦਾ ਤੀਜਾ ਸਭ ਤੋਂ ਵੱਡ ਸਟਾਰਟਅਪਸ ਈਕੋ ਸਿਸਟਮ ਬਣਾ ਦਿੱਤਾ ਹੈ। ਅਸੀਂ ਇੱਥੇ ਛੋਟੇ ਕਾਰੋਬਾਰਾਂ ਦੀ ਗੱਲ ਨਹੀਂ ਕਰ ਰਹੇ। ਅਸੀਂ ਇੱਥੇ ਬਿਲੀਅਨ ਡਾਲਰ ਕੀਮਤਾਂ ਅਤੇ ਯੂਨੀਕੋਰਨ ਕੰਪਨੀਆਂ ਦੀ ਗੱਲ ਕਰ ਰਹੇ ਹਨ।ਲਇੱਥੇ ਹਰੇਕ ਮਹੀਨੇ ਗਲੋਬਲ ਟੈਂਕ ਖੁੰਡ ਜਨਮ ਲੈ ਰਹੇ ਹਨ।
ਜਦੋਂ ਕੋਵਿਡ ਮਹਾਮਾਰੀ ਨੇ ਵਿਸ਼ਵ ਨੂੰ ਹਿਲਾਇਆ ਤਾਂ ਉਦੋਂ ਭਾਰਤ ਨੇ ਕੀ ਕੀਤਾ? ਉਦੋਂ ਭਾਰਤ ਪੂਰੇ ਗ੍ਰਹਿ ਦੀ ਫਾਰਮੇਸੀ ਬਣ ਗਿਆ, 80 ਤੋਂ ਵੱਧ ਦੇਸ਼ਾਂ ਨੇ ਭਾਰਤ ਤੋਂ ਆਪਣੀ ਵੈਕਸੀਨ ਪੂਰਤੀ ਕੀਤੀ ਜੋ ਦੇਸ਼ ਮਦਦ ਦੀ ਇੱਛਾ ਰੱਖਦਾ ਸੀ, ਉਹ ਸਭ ਦੇ ਲਈ ਲਾਈਫ ਲਾਈਨ ਬਣ ਗਿਆ।
ਭਾਰਤ ਹੁਣ ਸਿਰਫ ਅਭਾਰੀ ਪ੍ਰਾਪਤਕਰਤਾ ਨਹੀਂ,ਭਾਰਤ ਦੇ ਕੋਲ ਬਦਲ ਸਨ, ਅਸਲੀ ਬਦਲ। ਇਹ ਉਹ ਦੇਸ਼ ਵੀ ਨਹੀਂ ਸੀ ਜੋ ਅਮਰੀਕਾ ਵਲੋਂ ਦਿੱਤੀ ਗਈ ਕਿਸੇ ਵੀ ਚੀਜ਼ ’ਤੇ ਸਿਰ ਹਿਲਾ ਕੇ ਮੁਸਕਰਾ ਦਿੰਦਾ ਸੀ। ਇੱਥੋਂ ਹੀ ਸਾਡੀ ਕਹਾਣੀ ਸੱਚਮੁੱਚ ਸ਼ੁਰੂ ਹੁੰਦੀ ਹੈ ਕਿਉਂਕਿ ਇਹ ਟਰੰਪ ਹੀ ਸਨ ਜੋ ਇਸ ਨਵੀਂ ਹਕੀਕਤ ’ਚ ਇਹ ਮੰਨ ਕੇ ਦਾਖਲ ਹੋਏ ਕਿ ਪੁਰਾਣੇ ਨਿਯਮ ਅਜੇ ਵੀ ਲਾਗੂ ਹੋਣਗੇ। ਉਨ੍ਹਾਂ ਨੂੰ ਆਸ ਸੀ ਕਿ ਭਾਰਤ ਸ਼ੁਕਰਗੁਜ਼ਾਰ ਹੋਵੇਗਾ। ਉਹ ਇਕ ਅਜਿਹੇ ਵਿਅਕਤੀ ਨੂੰ ਮਿਲਣ ਦੇ ਨੇੜੇ ਸਨ ਜੋ ਸਭ ਕੁਝ ਬਦਲ ਦੇਵੇਗਾ। ਇਹ ਸਨ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ। ਜੇਕਰ ਤੁਸੀਂ ਉਨ੍ਹਾਂ ਦੇ ਨਾਂ ਤੋਂ ਜਾਣੂ ਨਹੀਂ ਹੋ ਤਾਂ ਤੁਹਾਨੂੰ ਜਾਣੂ ਹੋਣਾ ਚਾਹੀਦਾ ਹੈ। ਜੈਸ਼ੰਕਰ ਅਜਿਹਾ ਨਾਂ ਹੈ ਜਿਸ ਨੇ ਟਰੰਪ ਨੂੰ ਇੰਨਾ ਗੁੱਸੇ ’ਚ ਕਰ ਦਿੱਤਾ ਕਿ ਟਰੰਪ ਨੇ ਨਿੱਜੀ ਤੌਰ ’ਤੇ ਦੋ ਪ੍ਰਮਾਣੂ ਮਹਾਸ਼ਕਤੀਆਂ ਦੇ ਵਿਚਾਲੇ ਤਕਰਾਰ ਦੇ ਲਈ ਜੈਸ਼ੰਕਰ ਨੂੰ ਦੋਸ਼ੀ ਠਹਿਰਾਇਆ, ਜੈਸ਼ੰਕਰ ਇਕ ਸਾਧਾਰਨ ਡਿਪਲੋਮੈਟ ਨਹੀਂ ਹਨ। ਉਹ ਛੋਟੀਆਂ-ਛੋਟੀਆਂ ਗੱਲਾਂ ਨਹੀਂ ਕਰਦੇ ਅਤੇ ਨਾ ਹੀ ਲੋਕਾਂ ਦੀ ਝੂਠੀ ਸ਼ਲਾਘਾ ਕਰਦੇ ਹਨ।
ਉਹ ਉਸ ਕਮਰੇ ’ਚ ਦਾਖਲ ਹੁੰਦੇ ਹਨ ਜੋ 1.4 ਅਰਬ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਅਤੇ ਉਸੇ ਤਰ੍ਹਾਂ ਵਿਵਹਾਰ ਕਰਦੇ ਹਨ। ਤੇਜ਼, ਰਣਨੀਤਿਕ ਅਤੇ ਅਮਰੀਕਾ ਦਬਾਅ ਦੀਆਂ ਰਣਨੀਤੀਆਂ ਤੋਂ ਪੂਰੀ ਤਰ੍ਹਾਂ ਪ੍ਰਭਾਵਹੀਣ ਰਹਿੰਦੇ ਹਨ ਜੈਸਸ਼ੰਕਰ ।
ਪਰ ਉਨ੍ਹਾਂ ਕੈਮਰਿਆਂ ਦੇ ਲਈ ਤਿਆਰ ਪਲਾਂ ਦੇ ਪਿੱਛੇ ਇਕ ਵੱਖਰੀ ਕਹਾਣੀ ਸੀ ਕਿਉਂਕਿ ਜਿੱਥੇ ਮੋਦੀ ਇਕ ਕੂਟਨੀਤਿਕ ਖੇਡ ਖੇਡ ਰਹੇ ਸਨ ਉੱਥੇ ਜੈਸ਼ੰਕਰ ਨੇ ਆਪਣੀ ਸਥਿਤੀ ਬਣਾਈ ਹੋਈ ਸੀ ਅਤੇ ਉਹ ਸਥਿਤੀ ਸਪੱਸ਼ਟ ਸੀ, ਅਮਰੀਕਾ ਭਾਰਤ ’ਤੇ ਆਪਣੀਆਂ ਕੋਈ ਸ਼ਰਤਾਂ ਨਹੀਂ ਥੋਪ ਸਕੇਗਾ।
ਬੰਦ ਦਰਵਾਜ਼ੇ ਦੇ ਪਿੱਛੇ ਗੁਪਤ ਮੀਟਿੰਗਾਂ ਹੋਈਆਂ ਜੋ ਬਿਨਾਂ ਮੀਡੀਆ ਦੇ ਸਨ। ਅਸਲੀ ਕੰਮ ਇੱਥੋਂ ਹੀ ਸ਼ੁਰੂ ਹੋਇਆ। ਟਰੰਪ ਦੀ ਟੀਮ ਜਲਦੀ ਜਿੱਤ ਦੀ ਉਮੀਦ ਲੈ ਕੇ ਆਈ ਹੈ। ਉਨ੍ਹਾਂ ਨੇ ਆਪਣੀਆਂ ਮੰਗਾਂ ਪਹਿਲਾਂ ਤੋਂ ਹੀ ਤਿਆਰ ਕੀਤੀਆਂ ਹੋਈਆਂ ਸਨ। ਉਹ ਚਾਹੁੰਦੇ ਸਨ ਕਿ ਭਾਰਤ ਰੂਸ ਤੋਂ ਹਥਿਆਰ ਖਰੀਦਣਾ ਬੰਦ ਕਰ ਦੇਵੇ। ਉਹ ਚਾਹੁੰਦੇ ਸਨ ਕਿ ਭਾਰਤ ਈਰਾਨ ਦੇ ਨਾਲ ਵਪਾਰ ਘੱਟ ਕਰੇ, ਉਹ ਚਾਹੁੰਦੇ ਸਨ ਭਾਰਤ ਵਿਸ਼ਵ ਵਿਵਾਦ ’ਚ ਅਮਰੀਕਾ ਦਾ ਪੱਖ ਲਵੇ।
ਮੂਲ ਰੂਪ ’ਚ ਉਹ ਚਾਹੁੰਦੇ ਸਨ ਕਿ ਏਸ਼ੀਆ ’ਚ ਭਾਰਤ ਅਮਰੀਕਾ ਦਾ ਗੂੜ੍ਹਾ ਭਾਈਵਾਲ ਬਣੇ ਅਤੇ ਇਸ ਵਿਸ਼ੇਸ਼ ਅਧਿਕਾਰ ਦੇ ਲਈ ਸ਼ੁਕਰਗੁਜ਼ਾਰ ਰਹੇ। ਇਹ ਅਸਲ ’ਚ ਕੋਈ ਗੱਲਬਾਤ ਨਹੀਂ ਸੀ,ਇਹ ਅਮਰੀਕਾ ਸੀ ਜੋ ਭਾਰਤ ਨੂੰ ਦੱਸ ਰਿਹਾ ਸੀ ਕਿ ਚੀਜ਼ਾਂ ਕਿਵੇਂ ਹੋਣ ਵਾਲੀਆਂ ਹਨ। ਫਿਰ ਜੈਸ਼ੰਕਰ ਨੇ ਠੰਡੇ ਦਿਮਾਗ ਨਾਲ ਸ਼ਾਂਤ ਹੋ ਕੇ ਕਮਰੇ ਦੇ ਦਬਾਅ ਤੋਂ ਪੂਰੀ ਤਰ੍ਹਾਂ ਬੇਪ੍ਰਵਾਹ ਹੋ ਕੇ ਗੱਲ ਕੀਤੀ।
ਉਨ੍ਹਾਂ ਦਾ ਸੰਦੇਸ਼ ਬਿਲਕੁਲ ਸਪੱਸ਼ਟ ਸੀ ਕਿ ਭਾਰਤ ਆਪਣੇ ਫੈਸਲੇ ਖੁਦ ਲੈਂਦਾ ਹੈ (ਰੱਖਿਆ, ਵਪਾਰ ਅਤੇ ਵਿਦੇਸ਼ ਨੀਤੀ)। ਅਮਰੀਕਾ ਜਾਂ ਤਾਂ ਇਸ ਦਾ ਸਨਮਾਨ ਕਰ ਸਕਦਾ ਹੈ ਜਾਂ ਫਿਰ ਦੂਰ ਜਾ ਸਕਦਾ ਹੈ। ਉਸ ਕਮਰੇ ’ਚ ਛਾ ਗਈ ਚੁੱਪੀ ਬੇਹੱਦ ਡੂੰਘੀ ਸੀ।
ਭਾਰਤ ਉਨ੍ਹਾਂ ਦੇਸ਼ਾਂ ’ਚ ਸੀ ਜੋ ਆਮ ਤੌਰ ’ਤੇ ਕੁਝ ਲੈਣ ਦੇ ਬਦਲੇ ’ਚ ਕੁਝ ਤਿਆਗਨਾ ਪਸੰਦ ਕਰਦਾ ਹੈ। ਜੈਸ਼ੰਕਰ ਨੇ ਨਾ ਕਹਿ ਦਿੱਤੀ ਅਤੇ ਨਾ ਹੀ ਕੋਈ ਸਪੱਸ਼ਟੀਕਰਨ ਅਤੇ ਨਾ ਹੀ ਮਾਫੀ। ਅਮਰੀਕਾ ਭਾਰਤ ਦੀਆਂ ਨੀਤੀਆਂ ਨੂੰ ਕੰਟਰੋਲ ਕਰੇ, ਇਹ ਜੈ ਸ਼ੰਕਰ ਨੂੰ ਗਵਾਰਾ ਨਹੀਂ ਸੀ। ਤੁਸੀਂ ਸਮਝ ਸਕਦੇ ਹੋ ਕਿ ਟਰੰਪ ਦੀ ਟੀਮ ਦੇ ਲਈ ਇਹ ਕਿੰਨਾ ਵੱਡਾ ਝਟਕਾ ਸੀ। ਭਾਰਤ ਦੇ ਕੋਲ ਹਥਿਆਰਾਂ ਦੇ ਲਈ ਰੂਸ, ਤੇਲ ਦੇ ਲਈ ਮੱਧ ਏਸ਼ੀਆ, ਟ੍ਰੇਡ ਦੇ ਲਈ ਯੂਰਪ, ਵਿਨਿਰਮਾਣ ਦੇ ਲਈ ਚੀਨ ਹੈ।
ਹੁਣ ਸਮਾਂ ਨਹੀਂ ਜਦੋਂ ਤੁਸੀਂ ਅਮਰੀਕਾ ’ਤੇ ਨਿਰਭਰ ਰਹੋ। ਜਦੋਂ ਟਰੰਪ ਦੀ ਟੀਮ ਨੇ ਰੂਸੀ ਹਥਿਆਰਾਂ ਦੀ ਡੀਲ ’ਤੇ ਥੋੜ੍ਹਾ ਸਖਤ ਰਵੱਈਆ ਅਪਣਾਇਆ ਤਾਂ ਜੈਸ਼ੰਕਰ ਨੇ ਅੱਖ ਵੀ ਨਹੀਂ ਝਪਕੀ। ਭਾਰਤ ਉਸੇ ਤੋਂ ਖਰੀਦੇਗਾ ਜੋ ਉਸ ਨੂੰ ਡੀਲ ਦੇਵੇਗਾ। ਜਦੋਂ ਈਰਾਨ ਦੀ ਗੱਲ ਆਈ ਤਾਂ ਜੈਸ਼ੰਕਰ ਨੇ ਕਹਿ ਦਿੱਤਾ ਕਿ ਭਾਰਤ ਦੀ ਊਰਜਾ ਸੁਰੱਖਿਆ ਪਹਿਲਾਂ ਹੈ। ਇਸ ਗੱਲ ਨੇ ਟਰੰਪ ਨੂੰ ਮੰਨੋ ਹਿਲਾ ਕੇ ਰੱਖ ਦਿੱਤਾ ਕਿਉਂਕਿ ਟਰੰਪ ਦੀ ਪੂਰੀ ਵਿਦੇਸ਼ ਨਿੱਜੀ ਰਿਸ਼ਤਿਆਂ ’ਤੇ ਟਿਕੀ ਸੀ।
ਟਰੰਪ ਚਾਹੰਦੇ ਹਨ ਕਿ ਪੂਰੇ ਵਿਸ਼ਵ ਦੇ ਨੇਤਾ ਉਨ੍ਹਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਤੋਂ ਹਰੇਕ ਤਰ੍ਹਾਂ ਦੀ ਮਨਜ਼ੂਰੀ ਲੈਣ । ਜੈਸ਼ੰਕਰ ਦਾ ਸਪੱਸ਼ਟ ਮਤਲਬ ਸੀ ਕਿ ਭਾਰਤ ਅਮਰੀਕਾ ਦੀ ਕਾਲੋਨੀ ਨਹੀਂ ਹੈ। ਅਸੀਂ ਤੁਹਾਡੇ ਖਿਡੌਣੇ ਨਹੀਂ ਹਾਂ। ਭਾਰਤ ਇਕ ਆਜ਼ਾਦ ਰਾਸ਼ਟਰ ਹੈ ਜੋ ਆਜ਼ਾਦ ਬਦਲ ਦੀ ਭਾਲ ਕਰਦਾ ਹੈ। ਟਰੰਪ ਨੇ ਖੁਦ ਨੂੰ ਇਕ ਰਾਸ਼ਟਰ ਵਲੋਂ ਸਵੀਕਾਰ ਕੀਤਾ ਹੋਇਆ ਨਹੀਂ ਮੰਨਿਆ ਸਗੋਂ ਉਨ੍ਹਾਂ ਨੇ ਇਕ ਵਿਅਕਤੀ ਵਲੋਂ ਸਵੀਕਾਰ ਕੀਤਾ ਹੋਇਆ ਮੰਨਿਆ ਅਤੇ ਜਦੋਂ ਟਰੰਪ ਵਰਗੇ ਵਿਅਕਤੀ ਖੁਦ ਨੂੰ ਨਿੱਜੀ ਤੌਰ ’ਤੇ ਨਾਕਾਰਾ ਹੋਇਆ ਸਮਝਦੇ ਹਨ ਤਾਂ ਉਹ ਜਲਦੀ ਭੁੱਲਦੇ ਨਹੀਂ।
ਜੈਸ਼ੰਕਰ ਨੇ ਟਰੰਪ ਦਾ ਅਪਮਾਨ ਨਹੀਂ ਕੀਤਾ ਅਤੇ ਨਾ ਹੀ ਆਪਣੀ ਆਵਾਜ਼ ਉੱਚੀ ਕੀਤੀ। ਉਨ੍ਹਾਂ ਨੇ ਤਾਂ ਉਨ੍ਹਾਂ ਗੱਲਾਂ ਨੂੰ ਨਾਕਾਰਿਆ ਤਾਂ ਕਿ ਭਾਰਤ ਦੇ ਹਿੱਤ ਸੁਰੱਖਿਅਤ ਰਹਿਣ।
ਤੁਸੀਂ ਇਹ ਜਾਣਦੇ ਹੋ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਸਮਝੌਤਾ ਕਰਨਾ ਨਹੀਂ ਜਾਣਦੇ ਅਤੇ ਜਦੋਂ ਦਬਾਅ ਵਧਦਾ ਹੈ ਤਾਂ ਮੰਗਾਂ ਬਣਦੀਆਂ ਹਨ। ਜਦੋਂ ਲੋਕ ਆਸ ਕਰਦੇ ਹਨ ਕਿ ਤੁਸੀਂ ਝੁੱਕੋ ਤਾਂ ਤੁਸੀਂ ਆਪਣਾ ਚਰਿੱਤਰ ਉੱਚਾ ਰੱਖਦੇ ਹੋਏ ਅਤੇ ਜੈਸ਼ੰਕਰ ਨੇ ਇਹ ਟੈਸਟ ਪਾਸ ਕਰ ਲਿਆ।
ਪ੍ਰਵੀਨ ਨਿਰਮੋਹੀ