ਭਾਰਤ-ਈ.ਯੂ. ਦਰਮਿਆਨ ‘ਮਦਰ ਆਫ ਆਲ ਡੀਲਸ’

Thursday, Jan 29, 2026 - 02:47 PM (IST)

ਭਾਰਤ-ਈ.ਯੂ. ਦਰਮਿਆਨ ‘ਮਦਰ ਆਫ ਆਲ ਡੀਲਸ’

ਸ਼ਹਿਜਾਦ ਪੂਨਾਵਾਲਾ

(ਰਾਸ਼ਟਰੀ ਬੁਲਾਰਾ, ਭਾਜਪਾ)

ਭਾਰਤ-ਯੂਰਪੀ ਸੰਘ (ਈ.ਯੂ.) ਸਬੰਧਾਂ ’ਚ ਇਕ ਇਤਿਹਾਸਕ ਮੋੜ ਉਦੋਂ ਆਇਆ, ਜਦੋਂ ਨਵੀਂ ਦਿੱਲੀ ’ਚ ਹੋਈ ਭਾਰਤ-ਈ.ਯੂ. ਸਮਿੱਟ ਦੌਰਾਨ ਦੋਵਾਂ ਪੱਖਾਂ ਦਰਮਿਆਨ ਇਕ ਅਹਿਮ ਫ੍ਰੀ ਟ੍ਰੇਡ ਐਗਰੀਮੈਂਟ (ਐੱਫ. ਟੀ. ਏ.) ਉੱਤੇ ਗੱਲਬਾਤ ਪੂਰੀ ਹੋਣ ਦਾ ਰਸਮੀ ਐਲਾਨ ਕੀਤਾ ਗਿਆ ਜਿਸ ’ਚ ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਅਤੇ ਯੂਰਪੀ ਪ੍ਰੀਸ਼ਦ ਦੇ ਪ੍ਰਧਾਨ ਏਂਤੋਨੀਓ ਕੋਸਟਾ ਮੁੱਖ ਮਹਿਮਾਨ ਦੇ ਰੂਪ ’ਚ ਸ਼ਾਮਲ ਹੋਏ। ਇਹ ਪੂਰਾ ਘਟਨਾਕ੍ਰਮ ਇਸ ਗੱਲ ਨੂੰ ਸਾਫ ਤੌਰ ’ਤੇ ਦਿਖਾਉਂਦਾ ਹੈ ਕਿ ਦੁਨੀਆ ਦੇ ਸਭ ਤੋਂ ਲੋਕਤੰਤਰ ਭਾਰਤ ਅਤੇ ਦੁਨੀਆ ਦੇ ਸਭ ਤੋਂ ਸਿੰਗਲ ਬਾਜ਼ਾਰ ਯੂਰਪੀ ਸੰਘ ਵਿਚਾਲੇ ਰਣਨੀਤਿਕ ਸਾਂਝੇਦਾਰੀ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਅਤੇ ਡੂੰਘੀ ਹੋ ਚੁੱਕੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਰਪੀ ਸੰਘ ਦੇ ਚੋਟੀ ਦੇ ਨੇਤਾਵਾਂ ਦੀ ਮੇਜ਼ਬਾਨੀ ਨੂੰ ਭਾਰਤ ਲਈ ਇਕ ਸਨਮਾਨ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਭਾਰਤ-ਈ.ਯੂ. ਸਾਂਝੇਦਾਰੀ ਦੀ ਵਧਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਐੱਫ. ਟੀ. ਏ. ਨੂੰ ਇਕ ਸੰਤੁਲਿਤ ਅਤੇ ਭਵਿੱਖ ਨੂੰ ਧਿਆਨ ’ਚ ਰੱਖ ਕੇ ਕੀਤਾ ਗਿਆ ਸਮਝੌਤਾ ਦੱਸਿਆ, ਜੋ ਵਪਾਰ, ਨਿਵੇਸ਼ ਅਤੇ ਆਰਥਿਕ ਸਹਿਯੋਗ ਨੂੰ ਨਵੀਂ ਰਫਤਾਰ ਦੇਵੇਗਾ। ਉਨ੍ਹਾਂ ਨੇ ਇਸ ਨੂੰ ਭਾਰਤ ਦੇ ਨੌਜਵਾਨਾਂ ਲਈ ਨਵੇਂ ਮੌਕਿਆਂ ਨਾਲ ਜੋੜਿਆ, ਖਾਸ ਤੌਰ ’ਤੇ ਵਪਾਰ ਅਤੇ ਮੋਅਬਿਲਿਟੀ ਨਾਲ ਜੁੜੇ ਸਮਝੌਤਿਆਂ ਦੇ ਜ਼ਰੀਏ ਅਤੇ ਕਿਹਾ ਕਿ ਅੱਜ ਦੁਨੀਆ ’ਤੇ ਵਧਦੇ ਭਰੋਸੇ ਕਾਰਨ ਅਜਿਹੇ ਸਮਝੌਤੇ ਨਵੀਆਂ ਸੰਭਾਵਨਾਵਾਂ ਖੋਲ੍ਹ ਰਹੇ ਹਨ। ਇਹ ਸਮਝੌਤਾ ਮੋਦੀ ਸਰਕਾਰ ਦੇ ਉਸ ਵਿਜ਼ਨ ਦੇ ਅਨੁਸਾਰ ਹੈ, ਜਿਸ ’ਚ ਭਾਰਤ ਨੂੰ ਆਤਮਨਿਰਭਰ ਬਣਾਉਂਦੇ ਹੋਏ ਵੀ ਵਿਸ਼ਵ ਅਰਥਵਿਵਸਥਾ ਨਾਲ ਮਜ਼ਬੂਤੀ ਨਾਲ ਜੋੜਿਆ ਗਿਆ ਹੈ।

ਇਸ ਐੱਫ. ਟੀ. ਏ. ਨੂੰ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ‘ਮਦਰ ਆਫ ਆਲ ਡੀਲਸ’ ਕਿਹਾ ਅਤੇ ਇਹੀ ਗੱਲ ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੇ ਵੀ ਦੁਹਰਾਈ। ਇਹ ਸਮਝੌਤਾ ਮੁੱਖ ਤੌਰ ’ਤੇ ਵਸਤਾਂ, ਸੇਵਾਵਾਂ ਅਤੇ ਵਪਾਰ ਨਿਯਮਾਂ ’ਤੇ ਕੇਂਦਰਿਤ ਹੈ, ਜਦਕਿ ਨਿਵੇਸ਼ ਸੁਰੱਖਿਆ ਅਤੇ ਭੌਗਲਿਕ ਸੰਕੇਤਕਾਂ (ਜਿਓਗ੍ਰਾਫੀਕਲ ਇੰਡੀਕੇਸ਼ਨਜ਼) ਲਈ ਵੱਖ-ਵੱਖ ਢਾਂਚੇ ਤੈਅ ਕੀਤੇ ਗਏ ਹਨ।

ਇਸ ਸਮਝੌਤੇ ਤਹਿਤ ਭਾਰਤ ਅਤੇ ਈ.ਯੂ. ਦਰਮਿਆਨ ਹੋਣ ਵਾਲੇ 90 ਫੀਸਦੀ ਤੋਂ ਵੱਧ ਵਪਾਰਕ ਸਾਮਾਨਾਂ ’ਤੇ ਟੈਰਿਫ ਨੂੰ ਘੱਟ ਕਰਨ ਜਾਂ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਵਿਵਸਥਾ ਹੈ। ਭਾਰਤ ਲਈ ਇਹ ਸਮਝੌਤਾ ਖਾਸ ਤੌਰ ’ਤੇ ਉਨ੍ਹਾਂ ਕਿਰਤ ਆਧਾਰਤ ਬਰਾਮਦੀ ਖੇਤਰਾਂ ਨੂੰ ਵੱਡਾ ਫਾਇਦਾ ਦੇਵੇਗਾ, ਜਿਨ੍ਹਾਂ ’ਚ ਕੱਪੜਾ, ਰੈਡੀਮੇਡ ਗਾਰਮੈਂਟਸ, ਕੈਮੀਕਲਸ, ਰਤਨ ਅਤੇ ਗਹਿਣੇ, ਚਮੜਾ, ਜੁੱਤੀਆਂ-ਚੱਪਲਾਂ, ਫਾਰਮਾਸਿਊਟੀਕਲਸ ਅਤੇ ਇਲੈਕਟ੍ਰੀਕਲਸ ਮਸ਼ੀਨਰੀ ਸ਼ਾਮਲ ਹਨ। ਇਨ੍ਹਾਂ ਉਤਪਾਦਾਂ ਨੂੰ ਈ.ਯੂ. ਬਾਜ਼ਾਰ ’ਚ ਰਿਆਇਤੀ ਪਹੁੰਚ ਮਿਲੇਗੀ।

ਉਥੇ ਹੀ ਯੂਰਪੀ ਸੰਘ ਲਈ ਇਸ ਸਮਝੌਤੇ ਦੇ ਤਹਿਤ ਆਟੋਮੋਬਾਇਲਸ, ਵਾਈਨ, ਸਪਿਰਿਟਸ ਅਤੇ ਹੋਰਨਾਂ ਉਤਪਾਦਾਂ ’ਤੇ ਪੜਾਅਵਾਰ ਢੰਗ ਨਾਲ ਟੈਰਿਫ ਘੱਟ ਕੀਤੇ ਜਾਣਗੇ। ਭਾਰਤ ਦੀਆਂ ਤਰਜੀਹਾਂ ਨੂੰ ਧਿਆਨ ’ਚ ਰੱਖਦੇ ਹੋਏ ਖੇਤੀ ਅਤੇ ਡੇਅਰੀ ਵਰਗੇ ਨਾਜ਼ੁਕ ਖੇਤਰਾਂ ਨੂੰ ਇਸ ਸਮਝੌਤੇ ’ਚ ਸੁਰੱਖਿਆ ਦਿੱਤੀ ਗਈ ਹੈ। ਸੇਵਾਵਾਂ ਦੇ ਖੇਤਰ ’ ਚ ਟੈਲੀਕਮਿਊਨੀਕੇਸ਼ਨ, ਟਰਾਂਸਪੋਰਟ, ਅਕਾਊਂਟਿੰਗ ਅਤੇ ਆਡੀਟਿੰਗ ਵਰਗੇ ਸੈਕਟਰਾਂ ਨੂੰ ਖੋਲ੍ਹਣ ਦੀ ਵਿਵਸਥਾ ਹੈ।

ਭਾਰਤ ਲਈ ਇਹ ਸਮਝੌਤਾ ਵਿਸ਼ਵ ਪੱਧਰ ’ਤੇ ਵਧਦੇ ਸੁਰੱਖਿਆਵਾਦ ਅਤੇ ਹੋਰਨਾਂ ਦੇਸ਼ਾਂ ਵਲੋਂ ਲਗਾਏ ਜਾ ਰਹੇ ਉੱਚੇ ਟੈਰਿਫ ਦੇ ਦਬਾਅ ਨੂੰ ਵੀ ਸੰਤੁਲਿਤ ਕਰੇਗਾ। ਇਸ ਸਮਝੌਤੇ ਨਾਲ ਭਾਰਤ ਦੀ ਬਰਾਮਦ ਨੂੰ ਉਤਸ਼ਾਹ ਮਿਲੇਗਾ, ਨਿਵੇਸ਼ ਆਕਰਸ਼ਿਤ ਹੋਵੇਗਾ, ਭਾਰਤ ਯੂਰਪੀ ਸਪਲਾਈ ਚੇਨ ਦਾ ਹੋਰ ਮਜ਼ਬੂਤ ਹਿੱਸਾ ਬਣੇਗਾ ਅਤੇ ਮੇਕ ਇਨ ਇੰਡੀਆ ਦੇ ਤਹਿਤ ਮੈਨਿਊਫੈਕਚਰਿੰਗ ਨੂੰ ਨਵੀਂ ਤਾਕਤ ਮਿਲੇਗੀ। ਓਧਰ ਯੂਰਪੀ ਸੰਘ ਲਈ ਇਹ 1.4 ਅਰਬ ਖਪਤਕਾਰਾਂ ਵਾਲੇ ਵਿਸ਼ਾਲ ਭਾਰਤੀ ਬਾਜ਼ਾਰ ਦੇ ਦਰਵਾਜ਼ੇ ਖੋਲ੍ਹਦਾ ਹੈ। ਮੌਜੂਦਾ ਭੂ-ਰਾਜਨੀਤਿਕ ਅਨਿਸ਼ਿਤਤਾਵਾਂ ਦੇ ਦੌਰ ’ਚ ਇਹ ਈ.ਯੂ. ਨੂੰ ਕੁਝ ਚੋਣਵੇਂ ਦੇਸ਼ਾਂ ’ਤੇ ਜ਼ਿਆਦਾ ਨਿਰਭਰਤਾ ਤੋਂ ਬਾਹਰ ਕੱਢਣ ’ਚ ਮਦਦ ਕਰੇਗਾ।

ਇਹ ਸਮਝੌਤਾ ਲਗਭਗ 2 ਅਰਬ ਲੋਕਾਂ ਨੂੰ ਕਵਰ ਕਰਨ ਵਾਲਾ ਇਕ ਵਿਸ਼ਾਲ ਫ੍ਰੀ ਟ੍ਰੇਡ ਏਰੀਆ ਬਣਾਉਂਦਾ ਹੈ, ਜਿਸ ’ਚ ਭਾਰਤ ਦੀ 1.4 ਅਰਬ ਆਬਾਦੀ ਅਤੇ ਯੂਰਪੀ ਸੰਘ ਦੇ ਲਗਭਗ 45 ਕਰੋੜ ਲੋਕ ਸ਼ਾਮਲ ਹਨ। ਦੋਵਾਂ ਨੂੰ ਮਿਲਾ ਕੇ ਇਹ ਆਰਥਿਕ ਖੇਤਰ ਵੈਸ਼ਵਿਕ ਜੀ. ਡੀ. ਪੀ. ਦੇ ਲਗਭਗ ਇਕ-ਚੌਥਾਈ ਹਿੱਸੇ ਦਾ ਪ੍ਰਤੀਨਿਧੀਤਵ ਕਰਦਾ ਹੈ। ਫਿਲਹਾਲ ਭਾਰਤ ਅਤੇ ਈ. ਯੂ. ਦਰਮਿਆਨ ਵਸਤਾਂ ਦਾ ਦੁਵੱਲਾ ਵਪਾਰ ਲਗਭਗ 124 ਤੋਂ 136 ਅਰਬ ਯੂਰੋ ਦੇ ਵਿਚਾਲੇ ਹੈ, ਜਿਸ ’ਚ ਭਾਰਤ ਨੂੰ ਵਪਾਰਕ ਲੀਡ ਹਾਸਲ ਹੈ। ਇਹ ਐੱਫ. ਟੀ. ਏ. ਇਸ ਵਪਾਰ ਨੂੰ ਕਈ ਗੁਣਾ ਵਧਾਉਣ ਦੀ ਸਮਰੱਥਾ ਰੱਖਦਾ ਹੈ

ਅਨੁਮਾਨ ਹੈ ਕਿ ਇਸ ਸਮਝੌਤੇ ਨਾਲ 10 ਲੱਖ ਤੋਂ ਵੱਧ ਨੌਕਰੀਆਂ ਬਣ ਸਕਦੀਆਂ ਹਨ । ਇਸ ਦੇ ਨਾਲ ਇਹ ਭਾਰਤ ਨੂੰ ਵਿਸ਼ਵ ਵਪਾਰ ’ਚ ਆਉਣ ਵਾਲੇ ਝਟਕਿਆਂ ਨਾਲ ਨਜਿੱਠਣ ਲਈ ਇਕ ਮਜ਼ਬੂਤ ਸੁਰੱਖਿਆ ਕਵਚ ਵੀ ਪ੍ਰਦਾਨ ਕਰੇਗਾ। ਆਰਥਿਕ ਲਾਭਾਂ ਤੋਂ ਅੱਗੇ ਵਧ ਕੇ ਇਹ ਐੱਫ. ਟੀ. ਏ. ਇਕ ਰਣਨੀਤਿਕ ਮੁੜ ਸੰਤੁਲਨ ਦਾ ਪ੍ਰਤੀਕ ਹੈ, ਜੋ ਲੋਕਤੰਤਰ, ਨਿਯਮ-ਆਧਾਰਿਤ ਕੌਮਾਂਤਰੀ ਵਿਵਸਥਾ ਅਤੇ ਕਾਨੂੰਨ ਦੇ ਸ਼ਾਸਨ ਵਰਗੀ ਸਾਂਝੀ ਸੋਚ ’ਤੇ ਆਧਾਰਿਤ ਹੈ। ਸੁਰੱਖਿਆਵਾਦ ਤੋਂ ਪੈਦਾ ਹੋ ਰਹੀ ਵੈਸ਼ਵਿਕ ਅਸਥਿਰਤਾ ਦਰਮਿਆਨ ਭਾਰਤ ਅਤੇ ਈ. ਯੂ. ਮਿਲ ਕੇ ਆਪਣੀ ਰਣਨੀਤਿਕ ਖੁਦਮੁਖਤਾਰੀ ਅਤੇ ਭਰੋਸੇਮੰਦ ਸਾਂਝੇਦਾਰੀ ਨੂੰ ਮਜ਼ਬੂਤ ਕਰ ਰਹੇ ਹਨ ।

ਇਸ ਵੱਡੀ ਉਪਲਬੱਧੀ ਦੇ ਪਿੱਛੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਦੀ ਭੂਮਿਕਾ ਬਹੁਤ ਅਹਿਮ ਰਹੀ। ਉਨ੍ਹਾਂ ਦੀ ਅਗਵਾਈ ’ਚ ਭਾਰਤ ਨੇ ਬੀਤੇ 3-4 ਸਾਲਾਂ ’ਚ ਹਮਲਾਵਰੀ ਤੌਰ ’ਤੇ ਐੱਫ. ਟੀ. ਏ. ਨੀਤੀ ਅਪਣਾਈ ਅਤੇ ਲਗਭਗ 9 ਵੱਡੇ ਮੁਕਤ ਵਪਾਰ ਸਮਝੌਤੇ ਪੂਰੇ ਕੀਤੇ ਹਨ, ਇਨ੍ਹਾਂ ’ਚ ਈ.ਯੂ. ਦੇ ਨਾਲ ਹੋਇਆ ਇਹ ਸਮਝੌਤਾ ਹੁਣ ਤਕ ਦੀ ਸਭ ਤੋਂ ਵੱਡੀ ਉਪਲੱਬਧੀ ਮੰਨਿਆ ਜਾ ਰਿਹਾ ਹੈ। ਜਿਵੇਂ ਕਿ ਵਾਨ ਡੇਰ ਲੇਯੇਨ ਨੇ ਕਿਹਾ - ਭਾਰਤ-ਈ.ਯੂ. ਸੰਬੰਧਾਂ ਦੀ ਸਫਲਤਾ ਸਭ ਦੇ ਲਈ ਫਾਇਦੇਮੰਦ ਹੈ।


author

rajwinder kaur

Content Editor

Related News