ਮਹਾਮਾਰੀ ਦੇ ਪ੍ਰਕੋਪ ਲਈ ਸਰਕਾਰਾਂ ਅਤੇ ਲੋਕ ਖੁਦ ਜ਼ਿੰਮੇਵਾਰ

04/15/2021 3:49:17 AM

ਵਿਪਿਨ ਪੱਬੀ
ਕੋਵਿਡ ਨੇ ਪੂਰੇ ਦੇਸ਼ ’ਤੇ ਵਾਰ ਕੀਤਾ ਹੈ ਪਰ ਸਾਡੀਆਂ ਪ੍ਰਤੀਕਿਰਿਆਵਾਂ ਢੁੱਕਵੇਂ ਤੌਰ ਤੋਂ ਦੂਰ ਹਨ। ਅਸਲ ’ਚ ਇਹ ਉਨ੍ਹਾਂ ਲੋਕਾਂ ਲਈ ਜ਼ਿਆਦਾ ਬੁਰੀਆਂ ਹਨ ਜਿਨ੍ਹਾਂ ਨੂੰ ਇਸ ਨੇ ਇਕ ਸਾਲ ਪਹਿਲਾਂ ਪਹਿਲੀ ਵਾਰ ਪ੍ਰਭਾਵਿਤ ਕੀਤਾ ਸੀ ਜਦਕਿ ਲੋਕ ਦੂਜੀ ਲਹਿਰ ਨੂੰ ਹੌਲੇਪਣ ਨਾਲ ਲੈ ਰਹੇ ਹਨ। ਉਨ੍ਹਾਂ ਨੂੰ ਆਪਣੇ ਿਢੱਲੇ ਵਤੀਰੇ ਲਈ ਦੋਸ਼ ਪ੍ਰਵਾਨ ਕਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ। ਸਰਕਾਰ ਨੂੰ ਵੀ ਮੌਜੂਦਾ ਸੰਕਟ ਦੇ ਖਰਾਬ ਪ੍ਰਬੰਧਾਂ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

ਮੌਜੂਦਾ ਸਥਿਤੀ ਦਾ ਸਭ ਤੋਂ ਮੰਦਭਾਗਾ ਪਹਿਲੂ ਆਗੂਆਂ ਵੱਲੋਂ ਖੁਦ ਹੀ ਸਥਾਪਿਤ ਕੀਤੀ ਗਈ ਬੁਰੀ ਉਦਾਹਰਣ ਹੈ। ਆਮ ਲੋਕਾਂ ਨੂੰ ਸਲਾਹ ਦਿੰਦੇ ਹੋਏ ਉਨ੍ਹਾਂ ਨੇ ਖੁਦ ਹੀ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਉਨ੍ਹਾਂ ਦੇ ਵਤੀਰੇ ਦੇ ਕਾਰਨ ਆਮ ਲੋਕ ਵੀ ਢਿੱਲੇ ਢੰਗ ਨਾਲ ਲੋਕਾਂ ਨੂੰ ਸਲਾਹ ਦੇਣ ਲੱਗ ਪਏ ਹਨ।

ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸਿਆਸੀ ਰੈਲੀਆਂ ਨੇ ਵਾਇਰਸ ਨੂੰ ਫੈਲਾਉਣ ’ਚ ਕਿੰਨੀ ਮਦਦ ਕੀਤੀ। ਕੁਝ ਸ਼ੁਰੂਆਤੀ ਰਿਪੋਰਟਾਂ ’ਚ ਪੀੜਤ ਵਿਅਕਤੀਆਂ ਦੀ ਗਿਣਤੀ ’ਚ ਕਈ ਗੁਣਾ ਵਾਧੇ ਦਾ ਸੰਕੇਤ ਮਿਲਿਆ ਹੈ ਪਰ ਆਗੂਆਂ ਵੱਲੋਂ ਆਯੋਜਿਤ ਸਿਆਸੀ ਰੈਲੀਆਂ ’ਚ ਭੀੜ ਸਾਰਿਆਂ ਨੂੰ ਦੇਖਣ ਲਈ ਉਮੜਦੀ ਹੈ।

ਬਿਨਾਂ ਸ਼ੱਕ ਇਹ ਸਿਰਫ ਭਾਜਪਾ ਨਹੀਂ ਹੈ ਜੋ ਪੱਛਮੀ ਬੰਗਾਲ ’ਚ ਇਕ ਵੱਡੇ ਚੋਣ ਮਾਹੌਲ ਲਈ ਜ਼ਿੰਮੇਵਾਰ ਹੈ ਸਗੋਂ ਉਸ ਦੀ ਪ੍ਰਮੁੱਖ ਵਿਰੋਧੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਵੀ ਕੁਝ ਬਿਹਤਰ ਨਹੀਂ ਕੀਤਾ। ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਸੂਬੇ ’ਚ ਹੁਣ ਕਿਸੇ ਗਿਣਤੀ ’ਚ ਹੀ ਨਹੀਂ ਹਨ। ਪੱਛਮੀ ਬੰਗਾਲ ’ਚ ਚੋਣਾਂ ਨੇ ਸਿਆਸਤਦਾਨਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਹੋਰ ਸੂਬਿਆਂ ਲਈ ਵੀ ਇਹੀ ਸੱਚ ਹੈ ਜਿੱਥੇ ਚੋਣਾਂ ਹੋ ਰਹੀਆਂ ਹਨ।

ਜੇਕਰ ਪ੍ਰਧਾਨ ਮੰਤਰੀ ਸਮੇਤ ਦੇਸ਼ ਦੇ ਨੇਤਾਵਾਂ ਨੇ ਲੋਕਾਂ ਦੇ ਗੈਰ-ਜ਼ਿੰਮੇਵਾਰਾਨਾ ਵਤੀਰੇ ਨੂੰ ਨਿਰ-ਉਤਸ਼ਾਹਿਤ ਕਰਨ ਲਈ ਕੁਝ ਨਹੀਂ ਕੀਤਾ ਤਾਂ ਹੋਰ ਨੇਤਾਵਾਂ ਤੋਂ ਕੁਝ ਵੀ ਬਿਹਤਰ ਹੋਣ ਦੀ ਆਸ ਰੱਖਣੀ ਮੁਸ਼ਕਲ ਹੈ। ‘ਦੋ ਗਜ਼ ਦੀ ਦੂਰੀ ਹੈ ਜ਼ਰੂਰੀ’ ਅਤੇ ‘ਮਾਸਕ ਪਹਿਨਣਾ ਜ਼ਰੂਰੀ’ ਵਰਗੇ ਨੇਤਾਵਾਂ ਦੇ ਨਾਅਰਿਆਂ ਨੂੰ ਲੋਕਾਂ ਨੇ ਕੁਝ ਵੀ ਨਹੀਂ ਸਮਝਿਆ ਜਦ ਲੋਕਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ ਚੋਣਾਂ ਲਈ ਰੈਲੀਆਂ ਕਰਨ ਦੌਰਾਨ ਦੇਖਿਆ।

ਜਿਵੇਂ ਕਿ ਇਹ ਕਾਫੀ ਨਹੀਂ ਸੀ , ਸਰਕਾਰ ਨੇ ਹਰਿਦੁਆਰ ’ਚ ਮਹਾਕੁੰਭ ਦੇ ਸੰਚਾਲਨ ’ਚ ਬਹੁਤ ਗੈਰ-ਜ਼ਿੰਮੇਵਾਰਾਨਾ ਸਲੂਕ ਕੀਤਾ ਹੈ। ਇਸ ’ਚ ਲੱਖਾਂ ਭਗਤਾਂ ਨੇ ਹਿੱਸਾ ਲਿਆ ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਸਾਵਧਾਨੀ ਨਹੀਂ ਵਰਤੀ। ਜੇਕਰ ਕੁੰਭ ਨੂੰ ਟਾਲਿਆ ਨਹੀਂ ਜਾ ਸਕਦਾ ਸੀ ਤਾਂ ਬਿਹਤਰ ਪ੍ਰੋਗਰਾਮ ਤਾਂ ਕੀਤਾ ਜਾ ਸਕਦਾ ਹੈ।

ਪਿਛਲੇ ਸਾਲ ਜਦ ਤਬਲੀਗੀ ਜਮਾਤ ਨੂੰ ਵਾਇਰਸ ਦਾ ਸੁਪਰ ‘ਸਪ੍ਰੈਡਰ’ ਕਿਹਾ ਗਿਆ ਸੀ ਤਾਂ ਸਰਕਾਰ ਅਤੇ ਮੀਡੀਆ ਇਸ ਜਮਾਤ ਦੀ ਨਿੰਦਾ ਕਰਨ ਲਈ ਬਾਹਰ ਆ ਗਏ ਸਨ। ਹੁਣ ਇਸ ’ਤੇ ਕੋਈ ਵੀ ਇਕ ਸ਼ਬਦ ਵੀ ਨਹੀਂ ਬੋਲ ਰਿਹਾ।

ਭਾਵੇਂ ਹੀ ਇਸ ਨੂੰ ਪਾਬੰਦੀਸ਼ੁਦਾ ਨਹੀਂ ਕੀਤਾ ਜਾ ਸਕਦਾ ਪਰ ਬਿਹਤਰ ਵਿਵਸਥਾਵਾਂ ਨਾਲ ਬਹੁਤ ਫਰਕ ਪੈਂਦਾ ਹੈ ਪਰ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਖੁਦ ਲੋਕ ਹਨ ਜਿਨ੍ਹਾਂ ਨੂੰ ਮੌਜੂਦਾ ਬੁਰੀ ਹਾਲਤ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਕੁਝ ਲੋਕ ਤਾਂ ਮੌਜੂਦਾ ਸਥਿਤੀ ਨੂੰ ਹਲਕੇ ਅੰਦਾਜ਼ ’ਚ ਲੈ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਬੁਰਾ ਦੌਰ ਖਤਮ ਹੋ ਚੁੱਕਾ ਹੈ ਅਤੇ ਹੁਣ ਡਰਨ ਦੀ ਕੋਈ ਲੋੜ ਨਹੀਂ। ਪਾਬੰਦੀਆਂ ਦੇ ਲੰਬੇ ਸਮੇਂ ਦੇ ਕਾਰਨ ਥਕਾਨ ਹੋ ਜਾਣ ਬਾਰੇ ਸਮਝ ਤਾਂ ਹੁੰਦੀ ਹੈ ਪਰ ਖੁਦ ਨੂੰ ਜੋਖਮ ’ਚ ਪਾਉਣਾ ਅਤੇ ਬਜ਼ੁਰਗਾਂ ਨੂੰ ਵੀ ਇਕ ਵੱਡੇ ਜੋਖਮ ’ਚ ਸ਼ਾਮਲ ਕਰਨਾ ਵੱਧ ਗੈਰ-ਸੰਵੇਦਨਸ਼ੀਲ ਕੰਮ ਸੀ।

ਕੋਵਿਡ ਦੀ ਦੂਜੀ ਲਹਿਰ ਦੇ ਮਾਮਲੇ ’ਚ ਜਦਕਿ ਮਹਾਰਾਸ਼ਟਰ ਦੇਸ਼ ’ਚ ਸਭ ਤੋਂ ਉਪਰ ਹੈ, ਪੰਜਾਬ ’ਚ ਸਥਿਤੀ ਹੋਰ ਵੀ ਭੈੜੀ ਹੈ। ਸੂਬਾ ਸਰਕਾਰ ਜ਼ਿੰਮੇਵਾਰੀ ਤੋਂ ਹੱਥ ਨਹੀਂ ਧੋ ਸਕਦੀ। ਇੱਥੋਂ ਤੱਕ ਕਿ ਮਾਸਕ ਪਹਿਨਣ ਦੀ ਮੂਲ ਜ਼ਰੂਰਤ ਤੋਂ ਵੀ ਲੋਕ ਬੇਖਬਰ ਹਨ। ਇਸ ਮਾਮਲੇ ’ਚ ਪੁਲਸ ਵੀ ਬਹੁਤ ਘੱਟ ਕਾਰਵਾਈ ਕਰ ਰਹੀ ਹੈ।

ਧਾਰਮਿਕ ਸਮਾਗਮ ਅਤੇ ਸਿਆਸੀ ਰੈਲੀਆਂ ਦੇ ਇਲਾਵਾ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਦੌਰਾਨ ਵੀ ਲੋਕ ਸਾਰੇ ਦਿਸ਼ਾ-ਨਿਰਦੇਸ਼ਾਂ ਨੂੰ ਹਵਾ ’ਚ ਉਡਾ ਰਹੇ ਹਨ।

ਅਜੇ ਤੱਕ ਲਗਭਗ 135 ਕਰੋੜ ਲੋਕਾਂ ’ਚੋਂ 10 ਕਰੋੜ ਨਾਗਰਿਕਾਂ ਨੇ ਹੀ ਟੀਕਾਕਰਨ ’ਚ ਹਿੱਸਾ ਲਿਆ ਹੈ। ਪੂਰੀ ਆਬਾਦੀ ਲਈ ਟੀਕਾਕਰਨ ਕਰਨਾ ਜਾਂ ਭੀੜ ਦੀ ਪ੍ਰਤੀਰੱਖਿਆ ਵਿਕਸਿਤ ਕਰਨ ’ਚ ਡੇਢ ਸਾਲ ਲੱਗੇਗਾ। ਲੋਕਾਂ ਨੂੰ ਆਪਣੇ ਅਤੇ ਆਪਣਿਆਂ ਤੋਂ ਵੱਡਿਆਂ ਪ੍ਰਤੀ ਵੱਧ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਲੋੜ ਹੈ। ਨਾਲ ਹੀ ਸਰਕਾਰ ਨੂੰ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਭਾਰੀ ਕਾਰਵਾਈ ਕਰਨੀ ਚਾਹੀਦੀ ਹੈ। ਨੇਤਾਵਾਂ ਨੂੰ ਵੀ ਦੂਜਿਆਂ ਲਈ ਉਦਾਹਰਣ ਪੇਸ਼ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਸਿਆਸੀ ਖਾਹਿਸ਼ਾਂ ਲਈ ਲੋਕਾਂ ਨੂੰ ਜੋਖਮ ’ਚ ਨਹੀਂ ਪਾਉਣਾ ਚਾਹੀਦਾ।


Bharat Thapa

Content Editor

Related News