ਸਰਹੱਦ ''ਤੇ ਫਿਰ ਮਿਲਿਆ ਡਰੋਨ ਅਤੇ ਹੈਰੋਇਨ
Thursday, Nov 27, 2025 - 02:34 PM (IST)
ਫਿਰੋਜ਼ਪੁਰ (ਮਲਹੋਤਰਾ) : ਧੁੰਦ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਸਰਹੱਦ ਪਾਰ ਤੋਂ ਡਰੋਨ ਰਾਹੀਂ ਸਮੱਗਿਲੰਗ ਤੇਜ਼ ਹੋ ਚੁੱਕੀ ਹੈ। ਬੀ. ਐੱਸ. ਐੱਫ. ਨੇ ਇੱਕ ਵਾਰ ਫਿਰ ਸਰਹੱਦ ਦੇ ਨਜ਼ਦੀਕ ਡਰੋਨ ਅਤੇ ਹੈਰੋਇਨ ਬਰਾਮਦ ਕੀਤੀ ਹੈ। 99 ਬਟਾਲੀਅਨ ਦੇ ਸਹਾਇਕ ਕਮਾਂਡੈਂਟ ਅਭਿਸ਼ੇਕ ਆਨੰਦ ਨੇ ਥਾਣਾ ਸਦਰ ਪੁਲਸ ਨੂੰ ਸੂਚਨਾ ਦੇ ਦੱਸਿਆ ਕਿ ਬਲ ਦੇ ਜਵਾਨਾ ਵੱਲੋਂ ਬੀ. ਓ. ਪੀ. ਪਛਾੜੀਆਂ ਦੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ।
ਇਸ ਦੌਰਾਨ ਪਿੰਡ ਕਾਮਲਵਾਲਾ ਦੇ ਕੋਲ ਇੱਕ ਪੈਕਟ ਅਤੇ ਇੱਕ ਡਰੋਨ ਮਿਲਿਆ। ਪੈਕਟ ਵਿਚੋਂ 510 ਗ੍ਰਾਮ ਹੈਰੋਇਨ ਮਿਲੀ। ਥਾਣਾ ਸਦਰ ਦੇ ਏ. ਐੱਸ. ਆਈ. ਸੁਖਬੀਰ ਸਿੰਘ ਦੇ ਅਨੁਸਾਰ ਇਸ ਬਰਾਮਦਗੀ ਸਬੰਧੀ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।
