ਬੱਚਿਆਂ ਦੇ ਮਿਡ-ਡੇ ਮੀਲ ’ਚ ਹੋ ਰਹੀ ਵੱਡੇ ਪੈਮਾਨੇ ’ਤੇ ਹੇਰਾਫੇਰੀ

Saturday, Dec 21, 2024 - 02:05 AM (IST)

ਬੱਚਿਆਂ ਦੇ ਮਿਡ-ਡੇ ਮੀਲ ’ਚ ਹੋ ਰਹੀ ਵੱਡੇ ਪੈਮਾਨੇ ’ਤੇ ਹੇਰਾਫੇਰੀ

ਭਾਰਤ ਦੇ ਸਰਕਾਰੀ ਸਕੂਲਾਂ ’ਚ ‘ਮਿਡ-ਡੇ ਮੀਲ ਸਕੀਮ’ ਭਾਵ ‘ਦੁਪਹਿਰ ਦਾ ਭੋਜਨ ਯੋਜਨਾ’ ਵਿਸ਼ਵ ਦੀ ਸਭ ਤੋਂ ਵੱਡੀ ਮੁਫਤ ਖੁਰਾਕ ਵੰਡ ਯੋਜਨਾ ਹੈ ਜਿਸ ਦੀ ਸ਼ੁਰੂਆਤ 1995 ’ਚ ਗਰੀਬ ਬੱਚਿਆਂ ਨੂੰ ਸਕੂਲਾਂ ਵੱਲ ਖਿੱਚਣ ਲਈ ਕੀਤੀ ਗਈ ਸੀ।

ਤਦ ਜ਼ਿਆਦਾਤਰ ਸੂਬਿਆਂ ਨੇ ਇਸ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ ਕੱਚਾ ਅਨਾਜ ਦੇਣਾ ਸ਼ੁਰੂ ਕੀਤਾ ਸੀ ਪਰ 28 ਨਵੰਬਰ, 2002 ਨੂੰ ਸੁਪਰੀਮ ਕੋਰਟ ਦੇ ਹੁਕਮ ’ਤੇ ਬੱਚਿਆਂ ਨੂੰ ਪਕਾ ਕੇ ਭੋਜਨ ਦੇਣਾ ਸ਼ੁਰੂ ਕੀਤਾ ਗਿਆ।

ਇਕ ਚੰਗੀ ਯੋਜਨਾ ਹੋਣ ਦੇ ਬਾਵਜੂਦ ਮਿਡ-ਡੇ ਮੀਲ ਦੀ ਵੰਡ ਨਾਲ ਜੁੜੇ ਕੁਝ ਲੋਕਾਂ ਵਲੋਂ ਭੋਜਨ ਸਮੱਗਰੀ ਬੱਚਿਆਂ ਤਕ ਪਹੁੰਚਾਉਣ ਦੀ ਥਾਂ ਉਸ ’ਚ ਹੇਰਾਫੇਰੀ ਕੀਤੀ ਜਾ ਰਹੀ ਹੈ ਜਿਸ ਦੀਆਂ ਚੰਦ ਉਦਾਹਰਣਾਂ ਹੇਠਾਂ ਦਰਜ ਹਨ :

* 14 ਜਨਵਰੀ ਨੂੰ ਮਿਰਜ਼ਾਪੁਰ (ਉੱਤਰ ਪ੍ਰਦੇਸ਼) ’ਚ ‘ਪਟੇਹਰਾ’ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਸ਼ਿਆਮ ਬਹਾਦੁਰ ਯਾਦਵ ਅਤੇ ਅਧਿਆਪਕ ਸੂਰਯਕਾਂਤ ਤਿਵਾੜੀ ਵਿਰੁੱਧ ਮਿਡ-ਡੇ ਮੀਲ ’ਚ ਘਪਲਾ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

* 24 ਜਨਵਰੀ ਨੂੰ ਲਖੀਸਰਾਏ (ਬਿਹਾਰ) ’ਚ ‘ਚਨਨ’ ਪਿੰਡ ਦੇ ਸਰਕਾਰੀ ਸਕੂਲ ’ਚ ਵਿਭਾਗ ਵਲੋਂ ਮਿਡ-ਡੇ ਮੀਲ ਲਈ ਭੇਜਿਆ ਗਿਆ ਰਾਸ਼ਨ ਬੱਚਿਆਂ ਨੂੰ ਦੇਣ ਦੀ ਬਜਾਏ ਹੈੱਡਮਾਸਟਰ ਵਲੋਂ ਆਪਣੇ ਘਰ ਲੈ ਜਾਣ ਦਾ ਦੋਸ਼ ਲਾਉਂਦੇ ਹੋਏ ਪਿੰਡ ਵਾਸੀਆਂ ਨੇ ਸਕੂਲ ਅੰਦਰ ਧਰਨਾ-ਪ੍ਰਦਰਸ਼ਨ ਕੀਤਾ।

* 11 ਅਗਸਤ ਨੂੰ ਕੋਪਲ (ਕਰਨਾਟਕ) ਦੀ ਇਕ ਆਂਗਣਵਾੜੀ ’ਚ ਇਕ ਸ਼ਰਮਨਾਕ ਘਟਨਾ ’ਚ ਮੀਡੀਆ ’ਚ ਪ੍ਰਚਾਰ ਲਈ ਪਹਿਲਾਂ ਦਾ ਬੱਚਿਆਂ ਨੂੰ ਦੁਪਹਿਰ ਦੇ ਭੋਜਨ ’ਚ ਆਂਡੇ ਪਰੋਸੇ ਗਏ ਅਤੇ ਫਿਰ ਵੀਡੀਓ ਬਣਾ ਕੇ ਤੁਰੰਤ ਵਾਪਸ ਚੁੱਕ ਲਏ ਗਏ। ਇਸ ਸਿਲਸਿਲੇ ’ਚ ਆਂਗਣਵਾੜੀ ਦੇ 2 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ।

* 20 ਅਗਸਤ ਨੂੰ ਜਮੂਈ (ਬਿਹਾਰ) ਦੇ ‘ਸਿਕਰਡੀ’ ਪਿੰਡ ਦੇ ਨਿਵਾਸੀਆਂ ਨੇ ਸਥਾਨਕ ਸਰਕਾਰੀ ਮਿਡਲ ਸਕੂਲ ਦੇ ਪ੍ਰਿੰਸੀਪਲ ਨੂੰ ਮਿਡ-ਡੇ ਮੀਲ ਦੇ ਚੌਲ ਬਾਜ਼ਾਰ ’ਚ ਵੇਚਣ ਲਈ ਮੋਟਰਸਾਈਕਲ ’ਤੇ ਲੈ ਜਾਂਦੇ ਹੋਏ ਫੜਿਆ।

* 13 ਅਕਤੂਬਰ ਨੂੰ ਬਰੇਲੀ (ਉੱਤਰ ਪ੍ਰਦੇਸ਼) ’ਚ ਸੰਭਲ ਦੇ ‘ਆਢੋਲ’ ਬਲਾਕ ਦੀ ਬੇਸਿਕ ਸਿੱਖਿਆ ਅਧਿਕਾਰੀ ਅਲਕਾ ਸ਼ਰਮਾ ਨੇ ਇਕ ਸਕੂਲ ਦੇ ਹੈੱਡ ਟੀਚਰ ਰਾਕੇਸ਼ ਸਿੰਘ, ਸਹਾਇਕ ਟੀਚਰ ਅਬਦੁਰ ਰਹਮਿਾਨ ਅਤੇ ਚੌਥਾ ਦਰਜਾ ਮੁਲਾਜ਼ਮ ਸਚਿਨ ਨੂੰ ਮਿਡ-ਡੇ ਮੀਲ ਦੇ ਦੁੱਧ ’ਚ ਪਾਣੀ ਮਿਲਾਉਣ ਦੇ ਦੋਸ਼ ’ਚ ਮੁਅੱਤਲ ਕਰਨ ਤੋਂ ਇਲਾਵਾ ਰਸੋਈਏ ‘ਪ੍ਰਵੇਸ਼’ ਨੂੰ ਨੌਕਰੀ ’ਚੋਂ ਕੱਢਣ ਦਾ ਹੁਕਮ ਦਿੱਤਾ।

* 20 ਅਕਤੂਬਰ ਨੂੰ ਕੁਸ਼ੀਨਗਰ (ਉੱਤਰ ਪ੍ਰਦੇਸ਼) ਦੇ ‘ਪਟੇਰਾ ਮੰਗਲਪੁਰ’ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਹੈੱਡਮਾਸਟਰ ਸਕੂਲ ਤੋਂ ਮਿਡ-ਡੇ ਮੀਲ ਦਾ ਇਕ ਬੋਰਾ ਚੌਲਾਂ ਦਾ ਆਪਣੇ ਘਰ ਲੈ ਜਾਂਦੇ ਸਮੇਂ ਫੜਿਆ ਗਿਆ।

* 28 ਅਕਤੂਬਰ ਨੂੰ ਸਰਾਏਗੜ੍ਹ (ਬਿਹਾਰ) ਦੇ ਨਾਰਾਇਣਪੁਰ ਸਥਿਤ ਮਿਡਲ ਸਕੂਲ ’ਚ ਮਿਡ-ਡੇ ਮੀਲ ਲਈ ਰੱਖੇ ਗਏ 18 ਬੋਰੀ ਚੌਲ ਚੋਰੀ ਕਰ ਲਏ ਗਏ।

* 30 ਅਕਤੂਬਰ ਨੂੰ ਔਰੰਗਾਬਾਦ (ਬਿਹਾਰ) ਦੇ ‘ਹਸਪੁਰਾ’ ਸਥਿਤ ਸਰਕਾਰੀ ਕੰਨਿਆ ਮਿਡਲ ਸਕੂਲ ਦੇ ਹੈੱਡਮਾਸਟਰ ਦਾ ਮਿਡ-ਡੇ ਮੀਲ ਦੇ ਚੌਲ ਵੇਚਣ ਦੇ ਇਰਾਦੇ ਨਾਲ ਲੈ ਜਾਣ ਦਾ ਵੀਡੀਓ ਵਾਇਰਲ ਹੋਇਆ।

* 14 ਦਸੰਬਰ ਨੂੰ ਗਿਰੀਡੀਹ (ਝਾਰਖੰਡ) ਦੀ ‘ਗਾਵਾਂ’ ਡਿਵੀਜ਼ਨ ਦੇ ਸਕੂਲਾਂ ’ਚ ਮਿਡ-ਡੇ ਮੀਲ ਦੇ ਚੌਲ ਸਕੂਲਾਂ ’ਚ ਪਹੁੰਚਾਉਣ ਦੀ ਥਾਂ ਉਨ੍ਹਾਂ ਨੂੰ ਚੋਰੀ ਕਰ ਕੇ ਲੈ ਜਾਣ ਦੇ ਮਾਮਲੇ ’ਚ ਇਲਾਕੇ ਦੇ ਐੱਸ.ਡੀ.ਐੱਮ. ਵਲੋਂ ‘ਗਾਵਾਂ’ ਦੇ ਬੀ.ਈ.ਓ. (ਬਲਾਕ ਐਜੂਕੇਸ਼ਨ ਅਫਸਰ) ਤਿਤੂਲਾਲ ਮੰਡਲ ਦੀ ਤਨਖਾਹ ਰੋਕਣ ਦਾ ਹੁਕਮ ਜਾਰੀ ਕੀਤਾ ਗਿਆ।

* 15 ਦਸੰਬਰ ਨੂੰ ਤ੍ਰਿਵੇਣੀਗੰਜ (ਬਿਹਾਰ) ਦੇ ‘ਬਰਹਾਕੁਰਵਾ’ ਸਥਿਤ ਮਿਡਲ ਸਕੂਲ ਅਤੇ ਹਰੀਜਨ ਟੋਲਾ ਸਥਿਤ ਪ੍ਰਾਇਮਰੀ ਸਕੂਲ ਦੇ ਸਟੋਰਾਂ ਦੇ ਤਾਲੇ ਤੋੜ ਕੇ ਚੋਰਾਂ ਨੇ ਕਈ ਬੋਰੀਆਂ ਚੌਲ ਚੋਰੀ ਕਰ ਲਏ।

* ਅਤੇ ਹੁਣ 19 ਦਸੰਬਰ ਨੂੰ ਹਾਜੀਪੁਰ (ਬਿਹਾਰ) ਦੇ ਲਾਲਗੰਜ ’ਚ ‘ਰਿਖਰ’ ਸਥਿਤ ਸਰਕਾਰੀ ਮਿਡਲ ਸਕੂਲ ਦੇ ਪ੍ਰਿੰਸੀਪਲ ‘ਸੁਰੇਸ਼ ਸਾਹਨੀ’ ਨੂੰ ਬੱਚਿਆਂ ਨੂੰ ਵੰਡੇ ਜਾਣ ਵਾਲੇ ਮਿਡ-ਡੇ ਮੀਲ ਦੇ ਆਂਡੇ ਚੋਰੀ ਕਰ ਕੇ ਥੈਲੇ ’ਚ ਭਰ ਕੇ ਲੈ ਜਾਣ ਦੇ ਦੋਸ਼ ’ਚ ਮੁਅੱਤਲ ਕੀਤਾ ਗਿਆ ਹੈ।

ਹਾਲਾਂਕਿ ਮਿਡ-ਡੇ ਮੀਲ ਯੋਜਨਾ ਦਾ ਮੰਤਵ ਬੱਚਿਆਂ ਨੂੰ ਪੌਸ਼ਟਿਕ ਖੁਰਾਕ ਉਪਲੱਬਧ ਕਰਵਾਉਣਾ ਹੈ ਪਰ ਇਸ ਦੀ ਵੰਡ ਨਾਲ ਜੁੜੇ ਲੋਕਾਂ ਵਲੋਂ ਇਸ ਅਮਾਨਤ ’ਚ ਖਿਆਨਤ ਕਰਨਾ ਬੇਹੱਦ ਗੰਭੀਰ ਮਾਮਲਾ ਹੈ। ਇਸ ਲਈ ਬੱਚਿਆਂ ਦੀ ਖੁਰਾਕ ਖੋਹਣ ਵਾਲੇ ਅਜਿਹੇ ਲੋਕਾਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ।

-ਵਿਜੇ ਕੁਮਾਰ


author

Harpreet SIngh

Content Editor

Related News