ਬਿਹਾਰ ’ਚ ਚੋਣਾਂ ਦੀ ਜੰਗ ਆਈ ਨੇੜੇ
Saturday, Jun 14, 2025 - 05:37 PM (IST)

ਬਿਹਾਰ ’ਚ ਚੋਣਾਂ ਜੰਗ ਦੇ ਨੇੜੇ ਆਉਣ ਦੇ ਨਾਲ ਹੀ ਸੱਤਾਧਾਰੀ ਰਾਸ਼ਟਰੀ ਜਮਹੂਰੀ ਗੱਠਜੋੜ (ਐੱਨ. ਡੀ. ਏ.) ਨੇ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਕੇ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਲਿਆ ਹੈ ਅਤੇ ਉਮੀਦ ਹੈ ਕਿ ਪ੍ਰਮੁੱਖ ਸਹਿਯੋਗੀ ਪਾਰਟੀਆਂ ਨਾਲ ਗੱਲਬਾਤ ਤੋਂ ਬਾਅਦ ਜਲਦੀ ਹੀ ਸੀਟਾਂ ਦੀ ਵੰਡ ਦੇ ਫਾਰਮੂਲੇ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਐੱਨ. ਡੀ. ਏ. ਸੂਤਰਾਂ ਅਨੁਸਾਰ ਜਨਤਾ ਦਲ (ਯੂ) ਨੂੰ ਭਾਜਪਾ ਤੋਂ ਵੱਧ ਸੀਟਾਂ ਮਿਲਣ ਦੀ ਉਮੀਦ ਹੈ ਕਿਉਂਕਿ ਚਿਰਾਗ ਪਾਸਵਾਨ ਦੀ ਪਾਰਟੀ ਨੇ ਲੋਕ ਸਭਾ ਚੋਣਾਂ ’ਚ ਸਾਰੀਆਂ 5 ਸੀਟਾਂ ’ਤੇ ਜਿੱਤ ਹਾਸਲ ਕਰਦੇ ਹੋਏ 100 ਫੀਸਦੀ ਸਟ੍ਰਾਈਕ ਰੇਟ ਹਾਸਲ ਕੀਤਾ ਸੀ, ਇਸ ਲਈ ਉਹ ਲਗਭਗ 35 ਸੀਟਾਂ ਮੰਗ ਸਕਦੀ ਹੈ। ਜਦਕਿ ਐੱਚ. ਐੱਮ. ਏ. ਅਤੇ ਆਰ. ਐੱਲ. ਐੱਮ. ਨੂੰ 5-6 ਅਤੇ 2-3 ਸੀਟਾਂ ਮਿਲਣ ਦੀ ਸੰਭਾਵਨਾ ਹੈ। ਅੰਤਿਮ ਸੀਟਾਂ ਦੀ ਵੰਡ ਦਾ ਫਾਰਮੂਲਾ ਅਗਸਤ ਤੱਕ ਐਲਾਨੇ ਜਾਣ ਦੀ ਸੰਭਾਵਨਾ। ਉਮੀਦਵਾਰਾਂ ਦੀ ਚੋਣ ਵੀ ਜਲਦੀ ਹੀ ਕੀਤੀ ਜਾਵੇਗੀ ਤਾਂ ਕਿ ਚੋਣਾਂ ਤੋਂ ਪਹਿਲਾਂ ਉਮੀਦਵਾਰਾਂ ਨੂੰ ਸਮਰਥਨ ਮਿਲ ਸਕੇ।
ਅਲਾਟ ਕੀਤੀਆਂ ਸੀਟਾਂ ਦੇ ਮਾਮਲੇ ’ਚ ਨਿਤੀਸ਼ ਕੁਮਾਰ ਨੂੰ ਮਾਮੂਲੀ ਲੀਗ ਦੇਣ ਦੀ ਭਾਜਪਾ ਦੀ ਮਨਸ਼ਾ ਚਿਰਾਗ ਪਾਸਵਾਨ ਦੀ ਮੌਜੂਦਗੀ ਨੂੰ ਦੇਖਦੇ ਹੋਏ ਇਨ੍ਹਾਂ ਚੋਣਾਂ ਤੋਂ ਪਹਿਲਾਂ ਜਦ-ਯੂ ਨੇਤਾ ਨੂੰ ਸ਼ਾਂਤ ਕਰਨ ਦੀ ਇਕ ਰਣਨੀਤੀ ਹੋ ਸਕਦੀ ਹੈ। ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ ’ਚ ਆਪਣੀ ਜਿੱਤ ਨਾਲ ਉਤਸ਼ਾਹਿਤ ਭਾਜਪਾ ਬਿਹਾਰ ’ਚ ਵੀ ਆਪਣੇ ਚੋਣ ਪ੍ਰਦਰਸ਼ਨ ਨੂੰ ਦੁਹਰਾਉਣ ਲਈ ਉਤਸੁਕ ਹੈ।
ਤਾਮਿਲਮਨਾਡੂ ’ਚ ਸਿਆਸੀ ਸਰਗਰਮੀਆਂ ਵਧ ਗਈਆਂ : ਤਾਮਿਲਨਾਡੂ ’ਚ ਸਿਆਸੀ ਸਰਗਰਮੀਆਂ ਵਧ ਗਈਆਂ ਹਨ ਕਿਉਂਕਿ ਸੱਤਾਧਾਰੀ ਦ੍ਰਵਿੜ ਮੁਨੇਤਰ ਕੜਗਮ (ਡੀ. ਐੱਮ. ਕੇ.) ਨੂੰ ਆਪਣੇ ਗੱਠਜੋੜ ਸਹਿਯੋਗੀਆਂ ਸੀ. ਪੀ. ਆਈ. (ਐੱਮ) ਅਤੇ ਵੀ. ਸੀ. ਕੇ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੋਵੇਂ ਪਾਰਟੀਆਂ ਇਹ ਰੁਖ ਸਪੱਸ਼ਟ ਕਰ ਰਹੀਆਂ ਹਨ ਕਿ ਉਹ 2021 ’ਚ ਉਨ੍ਹਾਂ ਨੂੰ ਅਲਾਟ ਕੀਤੀਆਂ ਸੀਟਾਂ ਤੋਂ ਵੱਧ ਸੀਟਾਂ ’ਤੇ ਚੋਣਾਂ ਲੜਾਉਣਾ ਚਾਹੁੰਦੀਆਂ ਹਨ ਪਰ ਸੀਟਾਂ ਦੀ ਗਿਣਤੀ ’ਤੇ ਅਸਹਿਮਤੀ ਦੇ ਕਾਰਨ ਗੱਠਜੋੜ ਛੱਡਣ ਤੋਂ ਇਨਕਾਰ ਕਰ ਦਿੱਤਾ।
ਸੀ. ਪੀ. ਆਈ. (ਐੱਮ.) ਦੇ ਸੂਬਾਈ ਸਕੱਤਰ ਪੀ. ਸ਼ਣਮੁਗਮ, ਜੋ ਕਈ ਮੁੱਦਿਆਂ ’ਤੇ ਡੀ. ਐੱਮ. ਕੇ. ਦੇ ਸ਼ਾਸਨ ਦੀ ਆਲੋਚਨਾ ਕਰਦੇ ਰਹੇ ਹਨ, ਸਭ ਤੋਂ ਪਹਿਲਾਂ ਜਨਤਕ ਤੌਰ ’ਤੇ ਇਹ ਦਾਅਵਾ ਕਰਨ ਵਾਲੇ ਸਨ ਕਿ ਉਨ੍ਹਾਂ ਦੀ ਪਾਰਟੀ ਨਿਸ਼ਚਿਤ ਤੌਰ ’ਤੇ ਤਾਮਿਲਨਾਡੂ ਵਿਧਾਨ ਸਭਾ ’ਚ ਆਪਣੀ ਤਾਕਤ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਾਕਪਾ ਨੇਤਾ ਨੇ ਡੀ. ਐੱਮ. ਕੇ. ਸਰਕਾਰ ਨੂੰ ਆਪਣੇ ਪਿਛਲੇ ਚੋਣ ਵਾਅਦਿਆਂ ਨੂੰ ਪੂਰਾ ਕਰਨ ’ਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਰਤੀਆਂ, ਕਿਸਾਨਾਂ ਅਤੇ ਮੱਧ ਵਰਗ ਦੇ ਸਾਹਮਣੇ ਆਉਣ ਵਾਲੇ ਮੁੱਦਿਆਂ ਦੇ ਹੱਲ ਲਈ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ।
ਰਾਜਸਥਾਨ ਕਾਂਗਰਸ ਦੀ ਅੰਦਰੂਨੀ ਗਤੀਸ਼ੀਲਤਾ ’ਚ ਵੱਡੇ ਬਦਲਾਅ : ਆਪਣੇ ਕੱਟੜ ਵਿਰੋਧੀ ਅਤੇ ਇਕ ਸਮੇਂ ਉਪ ਮੁੱਖ ਮੰਤਰੀ ਰਹੇ ਸਚਿਨ ਪਾਇਲਟ ਦੇ ਨਾਲ ਸੁਲਾਹ ਦੀ ਸੰਭਾਵਨਾ ਦਾ ਸੰਕੇਤ ਦਿੰਦੇ ਹੋਏ ਕਾਂਗਰਸ ਨੇਤਾ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਦੋਵੇਂ ਨੇਤਾ ਕਦੇ ਇਕ ਦੂਜੇ ਤੋਂ ਦੂਰ ਨਹੀਂ ਰਹੇ। ਕੁਝ ਦਿਨ ਪਹਿਲਾਂ ਸਚਿਨ ਪਾਇਲਟ ਨੇ ਜੈਪੁਰ ’ਚ ਗਹਿਲੋਤ ਨਾਲ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਸਾਬਕਾ ਕੇਂਦਰੀ ਮੰਤਰੀ ਰਾਜੇਸ਼ ਪਾਇਲਟ ਦੀ 25ਵੀਂ ਬਰਸੀ ’ਤੇ ਦੋਸਾ ’ਚ ਆਯੋਜਿਤ ਪ੍ਰੋਗਰਾਮ ’ਚ ਨਿੱਜੀ ਤੌਰ ’ਤੇ ਸੱਦਾ ਦਿੱਤਾ ਸੀ।
ਰਾਜਸਥਾਨ ਕਾਂਗਰਸ ਦੇ ਅੰਦਰ ਬੋਲਦੀਆਂ ਗਿਣਤੀਆਂ-ਮਿਣਤੀਆਂ ਵਿਚਾਲੇ ਇਸ ਬੈਠਕ ਅਤੇ ਪ੍ਰਾਰਥਨਾ ਸਭਾ ’ਚ ਗਹਿਲੋਤ ਦੀ ਮੌਜੂਦਗੀ ਨੇ ਧਿਆਨ ਆਕਰਸ਼ਿਤ ਕੀਤਾ ਹੈ 2023 ਦੀਆਂ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਤੱਕ ਗਹਿਲੋਤ ਅਤੇ ਪਾਇਲਟ ਨੂੰ ਕੱਟੜ ਵਿਰੋਧੀ ਮੰਨਿਆ ਜਾਂਦਾ ਸੀ। ਦੋਵੇਂ ਨੇਤਾ ਮੁੱਖ ਮੰਤਰੀ ਨੂੰ ਲੈ ਕੇ ਖੁੱਲ੍ਹੇ ਤੌਰ ’ਤੇ ਅਸਹਿਮਤ ਸਨ, ਨਿਯਮਿਤ ਤੌਰ ’ਤੇ ਜਵਾਬੀ ਦੋਸ਼ ਅਤੇ ਜਨਤਕ ਆਲੋਚਨਾਵਾਂ ਦਾ ਆਦਾਨ-ਪ੍ਰਦਾਨ ਕਰਦੇ ਸਨ।
ਪਾਇਲਟ ਦੇ ਵਿਦਰੋਹ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਨੂੰ ਬਚਾਉਣ ਦਾ ਸਿਹਰਾ ਗਹਿਲੋਤ ਵਲੋਂ ਲਏ ਜਾਣ ਦੇ ਬਾਅਦ ਪਾਇਲਟ ਨੇ ਇਹ ਸਵੀਕਾਰ ਕੀਤਾ ਕਿ 2023 ’ਚ ਉਨ੍ਹਾਂ ਨੇ ਸੂਬੇ ’ਚ ਲੀਡਰਸ਼ਿਪ ਤਬਦੀਲੀ ਦੀ ਖਾਹਿਸ਼ ਕੀਤੀ ਸੀ। ਕਾਂਗਰਸ ਲਈ ਹੋਰ ਵੀ ਉਤਸ਼ਾਹਜਨਕ ਸੰਕੇਤ ਉਦੋਂ ਮਿਲੇ ਜਦੋਂ ਪਾਇਲਟ ਅਤੇ ਗਹਿਲੋਤ ਦੋਵਾਂ ਖੇਮਿਆਂ ਦੇ ਸੀਨੀਅਰ ਨੇਤਾ ਇਸ ਪ੍ਰੋਗਰਾਮ ’ਚ ਸ਼ਾਮਲ ਹੋਏ। ਹੁਣ ਗਹਿਲੋਤ ਦੀ ਸੁਲਾਹ ਸਮਝੌਤੇ ਵਾਲੀ ਟਿੱਪਣੀ ਨੂੰ ਗਹਿਲੋਤ, ਪਾਇਲਟ ਦੇ ਵਿਚਾਲੇ ਦਰਾੜ ਪੈਣ ਦੇ ਸੰਕੇਤ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ’ਚ ਇਨ੍ਹਾਂ ਤਾਜ਼ਾ ਬਦਲਾਵਾਂ ਨੂੰ ਰਾਜਸਥਾਨ ਕਾਂਗਰਸ ਦੀ ਅੰਦਰੂਨੀ ਗਤੀਸ਼ੀਲਤਾ ’ਚ ਵੱਡੇ ਬਦਲਾਅ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ।
ਬੀਜਦ ਜ਼ਿੰਮੇਵਾਰ ਆਪੋਜ਼ੀਸ਼ਨ ਦੀ ਭੂਮਿਕਾ ਨਿਭਾਉਂਦੀ ਰਹੇਗੀ : ਓਡਿਸ਼ਾ ’ਚ ਭਾਜਪਾ ਸਰਕਾਰ ਦੇ ਪਹਿਲੇ ਵਰ੍ਹੇਗੰਢ ਸਮਾਰੋਹ ਤੋਂ ਪਹਿਲਾਂ ਅਾਪੋਜ਼ੀਸ਼ਨ ਦੇ ਨੇਤਾ ਅਤੇ ਬੀਜਦ ਪ੍ਰਧਾਨ ਨਵੀਨ ਪਟਨਾਇਕ ਨਾਲ ਜਨਜਾਗਰਣ ਮੁਹਿੰਮ ਸ਼ੁਰੂ ਕੀਤੀ, ਜਿਸ ਦੇ ਤਹਿਤ ਖੇਤਰੀ ਪਾਰਟੀ ਦਾ ਟੀਚਾ ਸੂਬੇ ਭਰ ’ਚ ਲੋਕਾਂ ਤੱਕ ਪਹੁੰਚ ਕੇ ਭਾਜਪਾ ਸਰਕਾਰ ਦੀਆਂ ਅਸਫਲਤਾਵਾਂ ਨੂੰ ਉਜਾਗਰ ਕਰਨਾ ਹੈ। ਜਦਕਿ ਨਵੀਨ ਪਟਨਾਇਕ ਨੇ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਪਿਛਲੇ ਇਕ ਸਾਲ ਦੇ ਦੌਰਾਨ ਸਿਰਫ ਲੰਬੇ ਭਾਸ਼ਣ ਅਤੇ ਵੱਡੇ ਇਸ਼ਤਿਹਾਰ ਦੇਣ ਤੱਕ ਹੀ ਸੀਮਤ ਰਹਿ ਗਈ ਹੈ।
ਨਵੀਨ ਨੇ ਇਹ ਵੀ ਕਿਹਾ ਕਿ ਬੀਜਦ ਜ਼ਿੰਮੇਵਾਰ ਆਪੋਜ਼ੀਸ਼ਨ ਦੀ ਭੂਮਿਕਾ ਨਿਭਾਉਂਦੀ ਰਹੇਗੀ ਅਤੇ ਉਨ੍ਹਾਂ ਨੇ ਪਾਰਟੀ ਨੇਤਾਵਾਂ ਨੂੰ ਲੋਕਾਂ ਦੀ ਸੇਵਾ ਕਰਦੇ ਰਹਿਣ ਦੀ ਸਲਾਹ ਦਿੱਤੀ। ਦੂਜੇ ਪਾਸੇ ਮੋਹਨ ਚਰਨ ਮਾਝੀ ਨੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਨਤਾ ਨਾਲ ਕੀਤੇ ਗਏ ਜ਼ਿਆਦਾਤਰ ਵਾਅਦਿਆਂ ਨੂੰ ਪੂਰਾ ਕਰਨ ’ਚ ਸਫਲ ਰਹੀ ਹੈ। ਉਨ੍ਹਾਂ ਨੇ ਇਹ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਇਕ ਸਾਲ ਪੂਰੇ ਹੋਣ ਦੇ ਸਬੰਧ ’ਚ 20 ਜੂਨ ਨੂੰ ਓਡਿਸ਼ਾ ਦਾ ਦੌਰਾ ਕਰਨਗੇ।
ਰਾਜ ਠਾਕਰੇ ਨੇ ਦੇਵੇਂਦਰ ਫੜਨਵੀਸ ਦੇ ਨਾਲ ਇਕ ਬੰਦ ਕਮਰੇ ’ਚ ਬੈਠਕ ਕੀਤੀ : ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਪ੍ਰਮੁੱਖ ਰਾਜ ਠਾਕਰੇ ਨੇ ਵੀਰਵਾਰ ਨੂੰ ਮੁੰਬਈ ਦੇ ਇਕ 5 ਸਿਤਾਰਾ ਹੋਟਲ ’ਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਨਾਲ ਇਕ ਬੰਦ ਕਮਰੇ ’ਚ ਬੈਠਕ ਕੀਤੀ, ਜਿਸ ਤੋਂ ਸੰਕੇਤ ਮਿਲਿਆ ਕਿ ਉਹ ਚਚੇਰੇ ਭਰਾ ਉਧਵ ਠਾਕਰੇ ਦੀ ਸ਼ਿਵ ਸੈਨਾ (ਯੂ. ਬੀ. ਟੀ.) ਦੇ ਨਾਲ ਗੱਠਜੋੜ ਦੀ ਬਜਾਏ ਭਾਜਪਾ ਦੀ ਅਗਵਾਈ ਵਾਲੀ ਮਹਾਯੁੱਤੀ ਸਰਕਾਰ ਦੇ ਨਾਲ ਗੱਠਜੋੜ ’ਤੇ ਵਿਚਾਰ ਕਰ ਸਕਦੇ ਹਨ।
ਰਾਹਿਲ ਨੌਰਾ ਚੋਪੜਾ