ਬਿਹਾਰ ’ਚ ਕਾਂਗਰਸ ਦੀ ਚੋਣਾਂ ’ਚ ਹਾਰ ਦਾ ਖਦਸ਼ਾ ਅਤੇ ਨੈਰੇਟਿਵ ਦੀ ਰਾਜਨੀਤੀ

Sunday, Aug 31, 2025 - 04:36 PM (IST)

ਬਿਹਾਰ ’ਚ ਕਾਂਗਰਸ ਦੀ ਚੋਣਾਂ ’ਚ ਹਾਰ ਦਾ ਖਦਸ਼ਾ ਅਤੇ ਨੈਰੇਟਿਵ ਦੀ ਰਾਜਨੀਤੀ

ਕਾਂਗਰਸ ਆਪਣੇ ਪੂਰੇ ਜੀਵਨ ਕਾਲ ਵਿਚ 10 ਸਾਲਾਂ ਤੋਂ ਵੱਧ ਸਮੇਂ ਤੋਂ ਸੱਤਾ ਤੋਂ ਬਾਹਰ ਹੈ। ਕਾਂਗਰਸ ਪਾਣੀ ਤੋਂ ਬਿਨਾਂ ਮੱਛੀ ਵਾਂਗ ਸੱਤਾ ਲਈ ਤਰਸ ਰਹੀ ਹੈ। ਪਹਿਲਾਂ ਉਸ ਨੂੰ ਲੱਗਦਾ ਸੀ ਕਿ ਉਹ 2019 ਵਿਚ ਸੱਤਾ ਵਿਚ ਆਵੇਗੀ ਪਰ ਨਹੀਂ ਆ ਸਕੀ। 2019 ਤੋਂ ਬਾਅਦ ਉਨ੍ਹਾਂ ਦੀ ਤਾਂਘ ਹੋਰ ਵਧ ਗਈ ਅਤੇ 2024 ਤੋਂ ਬਾਅਦ ਇਹ ਇੰਨੀ ਵਧ ਗਈ ਕਿ ਇਹ ਮਨੋ-ਪੂਰਤੀ ਦੀ ਹੱਦ ਤੱਕ ਪਹੁੰਚ ਗਈ ਹੈ ਭਾਵ ਕਿ ਇਹ ਸਨਕੀਪਨ ਦੀ ਹੱਦ ਤੱਕ ਪਹੁੰਚ ਗਈ ਹੈ।

ਬਿਹਾਰ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਹੌਲ ਸਪੱਸ਼ਟ ਹੋ ਗਿਆ ਹੈ। ਪਿਛਲੇ 20 ਸਾਲਾਂ ਦਾ ਟਰੈਕ ਰਿਕਾਰਡ ਦਰਸਾਉਂਦਾ ਹੈ ਕਿ ਜਨਤਾ ਡਬਲ ਇੰਜਣ ਸਰਕਾਰ ਵੱਲ ਝੁਕਾਅ ਰੱਖਦੀ ਹੈ। ਵਿਰੋਧੀ ‘ਇੰਡੀ’ ਗੱਠਜੋੜ ਦੇ ਨੇਤਾਵਾਂ ਨੂੰ ਇਹ ਸਪੱਸ਼ਟ ਹੋ ਗਿਆ ਹੈ ਕਿ ਉਨ੍ਹਾਂ ਦੀ ਹਾਰ ਯਕੀਨੀ ਹੈ। ਅਜਿਹੀ ਸਥਿਤੀ ਵਿਚ ਕਾਂਗਰਸ ਅਤੇ ਇਸਦੇ ਸਹਿਯੋਗੀ ਇਕ ਨਵਾਂ ਨੈਰੇਟਿਵ ਸਿਰਜ ਰਹੇ ਹਨ। ਇਹ ਬਿਰਤਾਂਤ ਚੋਣ ਕਮਿਸ਼ਨ ਵਰਗੇ ਲੋਕਤੰਤਰੀ ਸੰਸਥਾਨਾਂ ’ਤੇ ਹਮਲਾ ਕਰਨ ਅਤੇ ਉਨ੍ਹਾਂ ਵਿਰੁੱਧ ਅਵਿਸ਼ਵਾਸ ਪੈਦਾ ਕਰਨ ਲਈ ਹੈ।

ਜਿਸ ਤਰ੍ਹਾਂ ਉਹ ਉੱਚੀ ਆਵਾਜ਼ ਵਿਚ ਚੋਣ ਕਮਿਸ਼ਨ ਅਤੇ ਸਪੈਸ਼ਲ ਇੰਟੈਂਸਿਵ ਰਿਵਿਊ (ਐੱਸ.ਆਈ.ਆਰ.) ’ਤੇ ਦੋਸ਼ ਲਗਾ ਰਹੇ ਹਨ, ਅਜਿਹਾ ਦੋਸ਼ ਕਦੋਂ ਨਹੀਂ ਲਗਾਇਆ ਗਿਆ ਸੀ? ਉਨ੍ਹਾਂ ਨੇ ਰਾਫੇਲ ’ਤੇ ਵੀ ਇਸੇ ਤਰ੍ਹਾਂ ਦੇ ਦੋਸ਼ ਲਗਾਏ, ਦੇਸ਼ ਵਿਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜੋ ਗਲਤ ਸਾਬਤ ਹੋਈ। ਫਿਰ ਉਨ੍ਹਾਂ ਨੇ ਕਿਹਾ ਕਿ ਐੱਲ.ਆਈ.ਸੀ ਬਰਬਾਦ ਹੋ ਗਈ ਜਦੋਂ ਕਿ ਐੱਲ.ਆਈ.ਸੀ. 44 ਹਜ਼ਾਰ ਕਰੋੜ ਦੇ ਮੁਨਾਫੇ ’ਤੇ ਚਲੀ ਗਈ। ਉਨ੍ਹਾਂ ਨੇ ਐੱਸ.ਬੀ.ਆਈ. ’ਤੇ ਵੀ ਦੋਸ਼ ਲਗਾਇਆ ਪਰ ਐੱਸ.ਬੀ.ਆਈ. ਦਾ ਮੁਨਾਫਾ ਪਿਛਲੀ ਵਾਰ 77 ਹਜ਼ਾਰ ਕਰੋੜ ਰੁਪਏ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਵੈਕਸੀਨ ’ਤੇ ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।

ਮਸ਼ਹੂਰ ਗੀਤਕਾਰ ਸ਼ੈਲੇਂਦਰ ਸਾਹਿਬ ਦੀ ਇਕ ਸਤਰ ਹੈ, ‘ਹੋਂਗੇ ਰਾਜੇ ਰਾਜਕੁੰਵਰ, ਹਮ ਬਿਗੜੇ ਦਿਲ ਸ਼ਹਿਜ਼ਾਦੇ, ਹਮ ਸਿਹਾਸਨ ਪਰ ਜਾ ਬੈਠੇ, ਜਬ-ਜਬ ਕਰ ਇਰਾਦੇ’। ਹੁਣ ਇਹ ਤਿੰਨ ਵਿਗੜੇ ਦਿਲ ਵਾਲੇ ਰਾਜਕੁਮਾਰ - ਤੇਜਸਵੀ ਯਾਦਵ, ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਘੁੰਮ ਰਹੇ ਹਨ, ਇਹ ਤਿੰਨੋਂ ਆਪਣੇ ਮਾਪਿਆਂ ਲਈ ਸਮੱਸਿਆ ਵਾਲੇ ਬੱਚੇ ਰਹੇ ਹਨ। ਇਹ ਵਿਗੜੇ ਦਿਲ ਵਾਲੇ ਰਾਜਕੁਮਾਰ ਸੋਚ ਰਹੇ ਸਨ ਕਿ ਉਹ ਜਲਦੀ ਜਾ ਕੇ ਗੱਦੀ ’ਤੇ ਬੈਠ ਜਾਣਗੇ ਪਰ ਇਕ ਚਾਹ ਵੇਚਣ ਵਾਲਾ ਵਿਚਕਾਰ ਆ ਗਿਆ ਹੈ, ਹੁਣ ਇਸ ਚਾਹ ਵੇਚਣ ਵਾਲੇ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਇਸ ਤਰ੍ਹਾਂ ਵਿਗਾੜ ਦਿੱਤਾ ਹੈ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰਨਾ ਹੈ? ਇਸ ਲਈ ਚੋਣ ਕਮਿਸ਼ਨ, ਸੁਪਰੀਮ ਕੋਰਟ ਅਤੇ ਪ੍ਰਧਾਨ ਮੰਤਰੀ ਵਰਗੇ ਸੰਵਿਧਾਨਕ ਅਦਾਰਿਆਂ ’ਤੇ ਉਹ ਜੋ ਅਸ਼ਲੀਲ ਟਿੱਪਣੀਆਂ ਕਰ ਰਹੇ ਹਨ, ਉਹ ਇਕ ਸਿਲਸਿਲੇ ਤੋਂ ਵੱਧ ਕੁਝ ਨਹੀਂ ਹੈ, ਜੋ ਪਿਛਲੇ 10 ਸਾਲਾਂ ਤੋਂ ਚੱਲ ਰਿਹਾ ਹੈ।

ਹਰਿਆਣਾ, ਕਰਨਾਟਕ ਅਤੇ ਮਹਾਰਾਸ਼ਟਰ ਦੇ ਮੁੱਖ ਚੋਣ ਅਧਿਕਾਰੀਆਂ ਨੇ ਰਾਹੁਲ ਗਾਂਧੀ ਨੂੰ ਇਕ ਬਾਕਾਇਦਾ ਨੋਟਿਸ ਜਾਰੀ ਕੀਤਾ ਕਿ ਉਹ ਜਾਅਲੀ ਵੋਟਰਾਂ ਬਾਰੇ ਉਨ੍ਹਾਂ ਕੋਲ ਜੋ ਜਾਣਕਾਰੀ ਹੈ, ਉਹ ਦੇਵੇ। ਰਾਹੁਲ ਗਾਂਧੀ ਇਹ ਕਿਉਂ ਨਹੀਂ ਦੇ ਰਹੇ? ਭਾਵੇਂ ਕੋਈ ਬੈਂਕ ਵਿਚ ਖਾਤਾ ਖੋਲ੍ਹਣ ਜਾਂਦਾ ਹੈ, ਉਸ ਨੂੰ ਇਕ ਘੋਸ਼ਣਾ ਪੱਤਰ ’ਤੇ ਦਸਤਖਤ ਕਰਨੇ ਪੈਂਦੇ ਹਨ ਕਿ ਉਪਰੋਕਤ ਜਾਣਕਾਰੀਆਂ ਸਹੀ ਹਨ। ਜਦੋਂ ਚੋਣ ਕਮਿਸ਼ਨ ਨੇ ਘੋਸ਼ਣਾ ਪੱਤਰ ਮੰਗਿਆ ਤਾਂ ਰਾਹੁਲ ਗਾਂਧੀ ਭੱਜ ਗਏ। ਸੁਪਰੀਮ ਕੋਰਟ ਨੇ ਐੱਸ.ਆਈ.ਆਰ. ’ਤੇ ਆਪਣਾ ਫੈਸਲਾ ਦੇ ਦਿੱਤਾ ਹੈ, ਹੁਣ ਉਹ ਐੱਸ.ਆਈ.ਆਰ. ’ਤੇ ਚੁੱਪ ਹੋ ਗਏ ਹਨ। ਵੋਟ ਚੋਰੀ ’ਤੇ ਉਨ੍ਹਾਂ ਦਾ ਝੂਠ ਫੜਿਆ ਗਿਆ, ਜਿਸ ’ਤੇ ਇਕ ਪੂਰਾ ਸਰਵੇਖਣ ਕੀਤਾ ਗਿਆ ਅਤੇ ਐੱਫ.ਆਈ.ਆਰ. ਦਰਜ ਕੀਤੀ ਗਈ। ਇਹ ਰਾਜਨੀਤਿਕ ਪ੍ਰਚਾਰ ਹੈ।

‘ਇੰਡੀ’ ਗੱਠਜੋੜ ਦੇ ਨੇਤਾਵਾਂ ਨੇ ਹਾਲ ਹੀ ਵਿਚ ਇਕ ਬਿਆਨ ਦਿੱਤਾ ਸੀ ਕਿ ਜੇਕਰ ਚੋਣ ਕਮਿਸ਼ਨ ਆਪਣੇ ਤਰੀਕੇ ਨਹੀਂ ਬਦਲਦਾ ਤਾਂ ਸਥਿਤੀ ਬੰਗਲਾਦੇਸ਼ ਵਰਗੀ ਹੋ ਜਾਵੇਗੀ। ਬੰਗਲਾਦੇਸ਼ ਇਕ ਗੰਭੀਰ ਮੁੱਦਾ ਹੈ, ਬੀ. ਐੱਨ. ਪੀ. ਉੱਥੇ ਇਕ ਵਿਰੋਧੀ ਪਾਰਟੀ ਸੀ, ਜਦੋਂ ਇਹ 2001 ਵਿਚ ਸੱਤਾ ਵਿਚ ਸੀ ਤਾਂ ਇਸ ਨੇ ਜਮਾਤ-ਏ-ਇਸਲਾਮੀ ਨੂੰ ਜਾਇਜ਼ਤਾ ਦਿੱਤੀ ਅਤੇ ਉੱਥੋਂ ਦੀ ਕੈਬਨਿਟ ਨੇ ਵੀ ਇਸ ’ਚ ਸਾਥ ਦਿੱਤਾ ਸੀ।

ਉਸ ਤੋਂ ਬਾਅਦ ਜਮਾਤ-ਏ-ਇਸਲਾਮੀ ਇੰਨੀ ਸ਼ਕਤੀਸ਼ਾਲੀ ਹੋ ਗਈ ਕਿ ਅੱਜ ਵੀ 20 ਸਾਲਾਂ ਬਾਅਦ ਖਾਲਿਦਾ ਜ਼ਿਆ ਦੀ ਬੀ. ਐੱਨ. ਪੀ. ਕਿਤੇ ਵੀ ਦਿਖਾਈ ਨਹੀਂ ਦਿੰਦੀ; ਕੱਟੜਪੰਥੀ ਸੰਗਠਨ ਜਮਾਤ-ਏ-ਇਸਲਾਮੀ ਉੱਥੇ ਹੈ। ਬੀ. ਐੱਨ. ਪੀ. ਨੇ ਚੋਣਾਂ ਦਾ ਬਾਈਕਾਟ ਕੀਤਾ। ਜਦੋਂ ਸ਼ੇਖ ਹਸੀਨਾ ਜਿੱਤ ਗਈ ਤਾਂ ਉਨ੍ਹਾਂ ਨੇ ਸੋਚਿਆ ਕਿ ਜੇਕਰ ਉਹ ਚੋਣਾਂ ਦਾ ਬਾਈਕਾਟ ਕਰਦੇ ਹਨ ਤਾਂ ਜਨਤਾ ਉਨ੍ਹਾਂ ਦਾ ਸਮਰਥਨ ਕਰੇਗੀ। ਭਾਰਤ ਵਿਚ ਵੀ ਇਹੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਬਿਰਤਾਂਤ ਦੀ ਲੜਾਈ ਹੈ ਅਤੇ ਜੇਕਰ ਕੋਈ ਇਸ ਲੜਾਈ ਵਿਚ ਲਗਾਤਾਰ ਹਾਰ ਰਿਹਾ ਹੈ ਤਾਂ ਉਸ ਨੂੰ ਆਪਣੀ ਹਾਰ ਦੇ ਕਾਰਨ ਦੱਸਣੇ ਪੈਂਦੇ ਹਨ ਅਤੇ ਆਪਣੇ ਵਰਕਰਾਂ ਨੂੰ ਥੋੜ੍ਹਾ ਹੌਸਲਾ ਦੇਣ ਲਈ ਅਜਿਹੇ ਤਰੀਕੇ ਅਪਣਾਉਣੇ ਪੈਂਦੇ ਹਨ।

ਐੱਸ.ਆਈ.ਆਰ. ਨੂੰ ਲੈ ਕੇ ਵਿਰੋਧੀ ਧਿਰ ਨੇ ਸਦਨ ਤੱਕ ਨੂੰ ਚੱਲਣ ਨਹੀਂ ਦਿੱਤਾ। ਕੀ ਸਦਨ ਦੇ ਆਸਣ ’ਚ ਆ ਕੇ ਹੰਗਾਮੇ ਕਰਨਾ, ਪੇਪਰ ਫਾੜ ਕੇ ਸੁੱਟਣਾ, ਬਿੱਲ ਫਾੜ਼ ਕੇ ਸੁੱਟਣਾ, ਸਪੀਕਰ ਦੇ ਆਲੇ-ਦੁਆਲੇ ਪੇਪਰ ਲਹਿਰਾਉਣਾ ਸਿਹਤਮੰਦ ਲੋਕਤੰਤਰ ਦੀ ਨਿਸ਼ਾਨੀ ਹੈ? ਆਪੋਜ਼ੀਸ਼ਨ ਜਿੱਥੇ ਅਜਿਹੀ ਅਭੱਦਰਤਾ ਕਰ ਰਹੀ ਹੋਵੇ, ਅਜਿਹਾ ਮਰਿਆਦਾਹੀਣ ਵਿਵਹਾਰ ਕਰ ਰਹੀ ਹੋਵੇ ਤਾਂ ਅਜਿਹੀ ਸਥਿਤੀ ’ਚ ਸਪੀਕਰ ਕੀ ਕਰੇ? ਆਪੋਜ਼ੀਸ਼ਨ ਨੇ ‘ਆਪ੍ਰੇਸ਼ਨ ਸਿੰਧੂਰ’ ’ਤੇ ਚਰਚਾ ਦੀ ਮੰਗ ਕੀਤੀ, ਸਰਕਾਰ ਇਸ ਦੇ ਲਈ ਤਿਆਰ ਹੋਈ ਅਤੇ ਸ਼ਾਮ ਹੁੰਦੇ-ਹੁੰਦੇ ਇਸ ਦੇ ਲਈ ਸਮਾਂ ਤੈਅ ਕਰ ਦਿੱਤਾ ਿਗਆ।

ਦੂਜੇ ਦਿਨ ਫਿਰ ਸਵੇਰੇ ਇਹ ਐੱਸ.ਆਈ.ਆਰ. ਦਾ ਮੁੱਦਾ ਲੈ ਆਏ, ਇਹ ਸਮਝਣ ਦੀ ਲੋੜ ਹੈ। ਬਿਹਾਰ ਸਿਆਸੀ ਤੌਰ ’ਤੇ ਇਕ ਜਾਗਰੂਕ ਰਾਜ ਹੈ। ਜਿੱਥੋਂ ਤੱਕ ਬਿਹਾਰ ਦੀ ਜਨਤਾ ਦੇ ਪ੍ਰਤੀ ਦੀ ਕਮਿੱਟਮੈਂਟ ਦੀ ਗੱਲ ਹੈ ਤਾਂ ‘ਇੰਡੀ’ ਗਠਜੋੜ ਵਲੋਂ ਉੱਥੇ ਬਾਹਰ ਤੋਂ ਜਿਹੜੇ ਨੇਤਾਵਾਂ ਨੂੰ ਬੁਲਾਇਆ ਜਾ ਰਿਹਾ ਹੈ, ਇਹ ਕੋਣ ਨੇਤਾ ਹਨ।

ਡੀ. ਐੱਮ. ਕੇ. ਉਹੀ ਪਾਰਟੀ ਹੈ ਜਿਨ੍ਹਾਂ ਦੇ ਨੇਤਾ ਦਿਆਨਿਧੀ ਮਾਰਗ ਨੇ ਕੁਝ ਮਹੀਨੇ ਪਹਿਲਾਂ ਕਿਹਾ ਸੀ ਕਿ ਬਿਹਾਰ ਦੇ ਲੋਕ ਤਾਮਿਲਨਾਡੂ ’ਚ ਆ ਕੇ ਟਾਇਲਟ ਸਾਫ ਕਰਦੇ ਹਨ।

ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਬਿਹਾਰੀਆਂ ਦੇ ਡੀ.ਐੱਨ.ਏ. ’ਚ ਹੀ ਕਿਰਤ ਕਰਨਾ ਲਿਖਿਆ ਗਿਆ ਹੈ। ਦੂਜੇ ਪਾਸੇ ਐੱਨ. ਡੀ. ਏ. ਗਠਜੋੜ ਹੈ ਜੋ ਚਾਹੁੰਦਾ ਹੈ ਕਿ ਚੋਣਾਂ ਬਿਹਾਰ ਦੇ ਮੁੱਦਿਆਂ ’ਤੇ ਹੀ ਹੋਣ ਕਿ ਅਸੀਂ ਕਿੰਨੇ ਉਦਯੋਗ ਲਗਾਏ ਹਨ, ਮਾਵਾਂ ਦੀ ਮੌਤ ਦਰ ਅਤੇ ਬਾਲ ਮੌਤ ਦਰ ਵਿਚ ਕਿੰਨਾ ਸੁਧਾਰ ਹੋਇਆ ਹੈ, ਕਿੰਨੇ ਰਾਸ਼ਟਰੀ ਰਾਜਮਾਰਗ ਬਣਾਏ ਗਏ ਹਨ, ਬਿਜਲੀ ਦੀ ਉਪਲਬਧਤਾ ਕੀ ਹੈ?

–ਆਰ.ਪੀ. ਸਿੰਘ


author

Harpreet SIngh

Content Editor

Related News