ਗਰਭ ਤੋਂ ਲੈ ਕੇ ਕਬਰ ਤਕ ਚੱਲਦੀ ਹੈ ਔਰਤਾਂ ਦੀ ਜ਼ਿੰਦਗੀ

Saturday, Aug 31, 2024 - 05:23 PM (IST)

ਗਰਭ ਤੋਂ ਲੈ ਕੇ ਕਬਰ ਤਕ ਚੱਲਦੀ ਹੈ ਔਰਤਾਂ ਦੀ ਜ਼ਿੰਦਗੀ

ਸਾਡੀਆਂ ਔਰਤਾਂ, ਬੇਟੀਆਂ ਅਤੇ ਭੈਣਾਂ ਦੀ ਇੱਜ਼ਤ ਦੀ ਰੱਖਿਆ ਲਈ ਹੁਣ ਬਹੁਤ ਹੋ ਗਿਆ ਹੈ ਜੋ ਕਾਰਜ ਸਥਾਨ, ਬਾਜ਼ਾਰ, ਹਸਪਤਾਲ, ਵਿੱਦਿਅਕ ਸੰਸਥਾਨ ਜਾਂ ਇੱਥੋਂ ਤੱਕ ਕਿ ਸਕੂਲਾਂ ’ਚ ਵੀ ਹਰ ਥਾਂ ਅਸੁਰੱਖਿਅਤ ਹਨ।

ਇਸ ਖਤਰੇ ਨੂੰ ਰੋਕਣ ਲਈ ਕੀ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ ਜਾਂ ਅਪਰਾਧੀਆਂ ਲਈ ਕੀ ਤੁਰੰਤ ਉਪਾਅ ਜਾਂ ਸਜ਼ਾ ਹੈ ਜੋ ਦੂਜਿਆਂ ਲਈ ਨਿਵਾਰਕ ਹੋ ਸਕਦੀ ਹੈ?

ਕੀ ਅਦਾਲਤਾਂ ਜਬਰ-ਜ਼ਨਾਹ ਦੇ ਮਾਮਲਿਆਂ ਨੂੰ ਹੋਰ ਤੇਜ਼ੀ ਨਾਲ ਨਿਪਟਾ ਸਕਦੀਆਂ ਹਨ? ਕਈ ਵਾਰ ਕੇਸ ਦਾ ਫੈਸਲਾ ਹੋਣ ਵਿਚ ਕਈ ਦਹਾਕੇ ਲੱਗ ਜਾਂਦੇ ਹਨ ਅਤੇ ਉਦੋਂ ਤੱਕ ਪੀੜਤ ਅਤੇ ਸਮਾਜ ਦੋਵੇਂ ਹੀ ਭੁੱਲ ਜਾਂਦੇ ਹਨ ਅਤੇ ਸਮੱਸਿਆਵਾਂ ਜਾਂ ਤਾਂ ਪਿੱਛੇ ਰਹਿ ਜਾਂਦੀਆਂ ਹਨ ਜਾਂ ਫਿਰ ਖਤਮ ਹੋਣ ਲਈ ਛੱਡ ਦਿੱਤੀਆਂ ਜਾਂਦੀਆਂ ਹਨ।

ਭਾਰਤ ਵਿਚ ਹਰ ਰੋਜ਼ ਕੁੜੀਆਂ ਅਤੇ ਬਾਲਾਂ ਨਾਲ ਜਬਰ-ਜ਼ਨਾਹ ਹੁੰਦਾ ਹੈ। ਕੀ ਕਦੇ ਕੋਈ ਜਬਰ-ਜ਼ਨਾਹ ਕਰਨ ਵਾਲਾ ਫਾਂਸੀ ਤਕ ਪੁੱਜਾ ਹੈ? ਸ਼ਾਇਦ ਨਹੀਂ। ਅਸਲ ਵਿਚ ਸਾਡੀ ਸਿਆਸੀ ਪ੍ਰਣਾਲੀ ਵਿਚ ਖਾਮੀਆਂ ਹਨ ਕਿਉਂਕਿ ਸਾਡੇ ਸਿਆਸੀ ਆਗੂ ਔਰਤਾਂ ਵਿਰੁੱਧ ਅਪਰਾਧਾਂ ਨੂੰ ਬਹੁਤੀ ਮਹੱਤਤਾ ਨਹੀਂ ਦਿੰਦੇ ਅਤੇ ਇਸ ਦਾ ਸਿਆਸੀਕਰਨ ਨਾ ਕਰਨ ਦਾ ਪ੍ਰਚਾਰ ਕਰਦੇ ਹਨ ਕਿਉਂਕਿ ਉਹ ਸਿਆਸੀ ਨਤੀਜਿਆਂ ਤੋਂ ਚਿੰਤਤ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਜਬਰ-ਜ਼ਨਾਹ ਵਰਗੇ ਅਪਰਾਧ ਪਿੱਤਰਸੱਤਾ ਵਰਗੇ ਸਮਾਜਿਕ ਕਾਰਨਾਂ ਕਰਕੇ ਹੁੰਦੇ ਹਨ। ਭਾਰਤ ਦੀ ਮਾਣਯੋਗ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੋਲਕਾਤਾ ਵਿਚ ਵਾਪਰੀ ਇਸ ਭਿਆਨਕ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਦੇਸ਼ ਨੂੰ ਔਰਤਾਂ ਵਿਰੁੱਧ ਅਪਰਾਧਾਂ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਹੈ।

ਔਰਤਾਂ ਮਿਹਨਤੀ, ਇਮਾਨਦਾਰ, ਵਫ਼ਾਦਾਰ ਅਤੇ ਦ੍ਰਿੜ੍ਹ ਇਰਾਦੇ ਨਾਲ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਦੀ ਹਿੰਮਤ ਰੱਖਦੀਆਂ ਹਨ, ਪਰ ਉਨ੍ਹਾਂ ਨੂੰ ਕਮਜ਼ੋਰ, ਦੱਬੂ ਅਤੇ ਅਕਿਰਿਆਸ਼ੀਲ ਸਮਝਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਾਮ ਦੀ ਵਸਤੂ ਵਜੋਂ ਵੀ ਦੇਖਿਆ ਜਾਂਦਾ ਹੈ। ਅਸਲ ਵਿਚ ਔਰਤ ਦਾ ਜੀਵਨ ਗਰਭ ਤੋਂ ਲੈ ਕੇ ਕਬਰ ਤੱਕ ਚੱਲਦਾ ਰਹਿੰਦਾ ਹੈ।

ਔਰਤਾਂ ਦੀ ਸੁਰੱਖਿਆ ਅਤੇ ਸਰਪ੍ਰਸਤੀ ਸਮਾਜ ਦੁਆਰਾ ਦੇਖੇ ਜਾਣ ਵਾਲੇ ਮੁੱਖ ਮੁੱਦੇ ਹਨ ਪਰ ਮਰਦ ਪ੍ਰਧਾਨ ਸਮਾਜ ਨਹੀਂ ਚਾਹੁੰਦਾ ਕਿ ਔਰਤਾਂ ਖੁਦਮੁਖਤਿਆਰ ਅਤੇ ਸਮਰੱਥ ਹੋਣ। ਸਮਾਜ ਵਿਚ ਔਰਤਾਂ ਦੀ ਬਰਾਬਰੀ ਅਤੇ ਸਨਮਾਨ ਲਈ ਇਸ ਡੂੰਘੀ ਪਿੱਤਰਸੱਤਾ ਵਾਲੀ ਮਾਨਸਿਕਤਾ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ।

ਜਦੋਂ ਤੱਕ ਸਾਡੇ ਵਿਚੋਂ ਹਰ ਕੋਈ-ਮਾਪੇ, ਅਧਿਆਪਕ, ਸਰਕਾਰ, ਜੱਜ, ਵਿਅਕਤੀ ਆਦਿ-ਇਸ ਨੂੰ ਪਛਾਣਦੇ ਅਤੇ ਪਾਲਣਾ ਨਹੀਂ ਕਰਦੇ, ਔਰਤਾਂ ਦਾ ਸ਼ੋਸ਼ਣ ਅਤੇ ਉਨ੍ਹਾਂ ਨਾਲ ਦੁਰਵਿਹਾਰ ਹੁੰਦਾ ਰਹੇਗਾ। ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਸਨਮਾਨਜਨਕ ਸਮਾਜ ਦੀ ਸਿਰਜਣਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਔਰਤਾਂ ਇੱਜ਼ਤ ਨਾਲ ਖੁੱਲ੍ਹ ਕੇ ਤੁਰ ਸਕਣ।

ਰਾਜ ਕੁਮਾਰ ਕਪੂਰ


author

Rakesh

Content Editor

Related News