ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Tuesday, May 08, 2018 - 05:51 PM (IST)

ਬੁਢਲਾਡਾ (ਬਾਂਸਲ) : ਸਥਾਨਕ ਮੂਨ ਲਾਇਨ ਪਬਲਿਕ ਸਕੂਲ ਦਾ 10ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਅਰਚਨਾ ਕਾਂਸਲ ਨੇ ਕਿਹਾ ਕਿ ਇਸ ਵਾਰ ਨਤੀਜੇ 'ਚੋਂ ਸਕੂਲ ਦੇ ਦੋ ਵਿਦਿਆਰਥੀ ਅੰਕਿਤਾ ਰਾਣੀ ਨੇ 94.31 ਫੀਸਦੀ ਅਤੇ ਸਿਮਰਨਜੀਤ ਕੋਰ ਨੇ 94 ਫੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿੱਚੋਂ ਮੈਰੀਟ ਸੂਚੀ 'ਚ ਆਪਣਾ ਨਾਮ ਦਰਜ ਕਰਵਾ ਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਸਮੇਤ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਇਸ ਮੌਕੇ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਗੇ ਤੋਂ ਵੀ ਬੱਚੇ ਇਸੇ ਤਰ੍ਹਾਂ ਵਧੀਆ ਅੰਕ ਪ੍ਰਾਪਤ ਕਰਕੇ ਨਾਮ ਰੋਸ਼ਨ ਕਰਨਗੇ। ਇਸ ਮੌਕੇ ਸਕੂਲ ਕੁਆਰਡੀਨੇਟਰ ਗੁਰਪ੍ਰਤਾਪ ਸਿੰਘ ਸੋਢੀ, ਅਧਿਆਪਕ ਮੁਨੀਸ਼ ਕੁਮਾਰ, ਮਾ. ਜਤਿੰਦਰ ਸਿੰਘ ਪਰਾਸ਼ਰ, ਗੁਰਚਰਨ ਸਿੰਘ ਅਨੇਜਾ, ਰਾਜੇਸ਼ ਅਰੋੜਾ, ਮਾ. ਕੁਲਦੀਪ ਸਿੰਘ ਸਮੇਤ ਸਮੂਹ ਵਿਦਿਆਰਥੀ ਅਤੇ ਸਟਾਫ ਨੇ ਵੀ ਵਧਾਈ ਦਿੱਤੀ।


Related News