ਆ ਗਿਆ 10ਵੀਂ ਤੇ 12ਵੀਂ ਦਾ RESULT, ਲੁਧਿਆਣਾ ਦੇ ਮੁੰਡੇ ਨੂੰ ਮਿਲੇ 99.25% ਨੰਬਰ

Thursday, Apr 30, 2026 - 02:59 PM (IST)

ਆ ਗਿਆ 10ਵੀਂ ਤੇ 12ਵੀਂ ਦਾ RESULT, ਲੁਧਿਆਣਾ ਦੇ ਮੁੰਡੇ ਨੂੰ ਮਿਲੇ 99.25% ਨੰਬਰ

ਲੁਧਿਆਣਾ (ਵੈੱਬ ਡੈਸਕ): 'ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼' (CISCE) ਨੇ ਸਾਲ 2026 ਲਈ 10ਵੀਂ (ICSE) ਅਤੇ 12ਵੀਂ (ISC) ਜਮਾਤਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਕ ਵਾਰ ਫਿਰ ਨਤੀਜਿਆਂ ਵਿਚ ਕੁੜੀਆਂ ਨੇ ਬਾਜ਼ੀ ਮਾਰੀ ਹੈ। ਇਸ ਸਾਲ ਬੋਰਡ ਪ੍ਰੀਖਿਆਵਾਂ ਵਿਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। 10ਵੀਂ ਜਮਾਤ (ICSE) ਦਾ ਕੁੱਲ ਪਾਸ ਪ੍ਰਤੀਸ਼ਤ 99.18% ਰਿਹਾ ਹੈ, ਜਦਕਿ 12ਵੀਂ ਜਮਾਤ (ISC) ਵਿਚ 98.13% ਵਿਦਿਆਰਥੀ ਪਾਸ ਹੋਏ ਹਨ। 

ਕੁੜੀਆਂ ਨੇ ਫਿਰ ਗੱਡੇ ਸਫਲਤਾ ਦੇ ਝੰਡੇ

ਪਿਛਲੇ ਸਾਲਾਂ ਦੇ ਰੁਝਾਨ ਨੂੰ ਬਰਕਰਾਰ ਰੱਖਦਿਆਂ, ਇਸ ਵਾਰ ਵੀ ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। 12ਵੀਂ (ISC) ਵਿਚ ਕੁੜੀਆਂ ਦਾ ਪਾਸ ਪ੍ਰਤੀਸ਼ਤ 99.45% ਰਿਹਾ, ਜਦਕਿ ਮੁੰਡਿਆਂ ਦਾ ਪਾਸ ਪ੍ਰਤੀਸ਼ਤ 98.64% ਦਰਜ ਕੀਤਾ ਗਿਆ। 10ਵੀਂ (ICSE) ਵਿਚ ਕੁੜੀਆਂ 99.37% ਪਾਸ ਪ੍ਰਤੀਸ਼ਤ ਨਾਲ ਮੁੰਡਿਆਂ (98.84%) ਤੋਂ ਅੱਗੇ ਰਹੀਆਂ।

ਲੁਧਿਆਣਾ ਦੇ ਮੁੰਡੇ ਨੂੰ ਮਿਲੇ 99.25% ਨੰਬਰ

12ਵੀਂ (ਨਾਨ-ਮੈਡੀਕਲ) ਵਿਚ, ਲੁਧਿਆਣਾ ਦੇ ਰੇਯਾਂਸ਼ ਗੁਪਤਾ ਨੇ 99.25%, ਦੀਵਾਨੂਰ ਸਿੰਘ ਮਿੱਢਾ ਨੇ 98.5% ਅਤੇ ਆਸ਼ਿਕਾ ਗੋਇਲ ਨੇ 98% ਅੰਕ ਪ੍ਰਾਪਤ ਕੀਤੇ। ਮੈਡੀਕਲ ਸਟ੍ਰੀਮ ਵਿਚ ਟੀਆ ਉਪਾਧਿਆਏ ਨੇ 97%, ਨਿਸ਼ਕਾ ਖੰਨਾ ਨੇ 95% ਅਤੇ ਫਤਿਹਵੀਰ ਸਿੰਘ ਨੇ 92.25% ਅੰਕ ਪ੍ਰਾਪਤ ਕੀਤੇ। ਕਾਮਰਸ ਸਟ੍ਰੀਮ ਵਿਚ ਕਿਆਨ ਬੇਰੀ ਨੇ 99.25%, ਪਰਮਕਬੀਰ ਸਿੰਘ ਨੇ 97% ਅਤੇ ਰਹਿਮਤਪ੍ਰੀਤ ਕੌਰ ਅਤੇ ਸਾਤਵਿਕ ਦੁੱਗਲ ਨੇ 96.75% ਅੰਕ ਪ੍ਰਾਪਤ ਕੀਤੇ। ਹਿਊਮੈਨਿਟੀਜ਼ ਸਟ੍ਰੀਮ ਵਿਚ ਸਹਰ ਗੁਪਤਾ ਅਤੇ ਗੁਰਦਿੱਤ ਪ੍ਰਤਾਪ ਸਿੰਘ ਗਿੱਲ ਨੇ 98%, ਤਨੀਸ਼ਾ ਸੂਦ ਨੇ 97.75% ਅਤੇ ਨੀਸਾ ਸੋਨੀ ਨੇ 97% ਅੰਕ ਪ੍ਰਾਪਤ ਕੀਤੇ।

10ਵੀਂ ਜਮਾਤ ਦੇ ਸਾਇੰਸ ਸਟ੍ਰੀਮ ਵਿਚ ਅਰਨਵ ਗਰਗ ਨੇ 99.2%, ਇਸ਼ਿਤਾ ਗੋਇਲ ਅਤੇ ਰਿਦਿਤ ਗੋਇਲ ਨੇ 98% ਅਤੇ ਸਾਬੀਰ ਵਰਮਾ ਨੇ 97.8% ਅੰਕ ਪ੍ਰਾਪਤ ਕੀਤੇ। ਕਾਮਰਸ ਸਟ੍ਰੀਮ ਵਿਚ, ਨਮਿਆ ਕਪੂਰ ਨੇ 99.6% ਅੰਕ ਪ੍ਰਾਪਤ ਕੀਤੇ, ਉਸ ਤੋਂ ਬਾਅਦ ਜਾਨਿਆ ਮਾਗੋ ਨੇ 99.2% ਅਤੇ ਸਾਨਵੀ ਦਾਦੂ ਨੇ 99% ਅੰਕ ਪ੍ਰਾਪਤ ਕੀਤੇ।

ਇੰਝ ਚੈੱਕ ਕਰੋ Result

ਵਿਦਿਆਰਥੀ ਆਪਣਾ ਸਕੋਰਕਾਰਡ ਬੋਰਡ ਦੀ ਅਧਿਕਾਰਤ ਵੈੱਬਸਾਈਟ results.cisce.org 'ਤੇ ਜਾ ਕੇ ਦੇਖ ਸਕਦੇ ਹਨ। ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ ਆਪਣੇ ਯੂਨੀਕ ਆਈਡੀ (Unique ID) ਅਤੇ ਇੰਡੈਕਸ ਨੰਬਰ (Index Number) ਦੀ ਲੋੜ ਪਵੇਗੀ। ਵੈੱਬਸਾਈਟ 'ਤੇ ਜਾ ਕੇ ਆਪਣੇ ਕੋਰਸ (ICSE/ISC) ਦੀ ਚੋਣ ਕਰਨ ਅਤੇ ਵੇਰਵੇ ਭਰਨ ਤੋਂ ਬਾਅਦ 'Show Result' 'ਤੇ ਕਲਿੱਕ ਕਰਕੇ ਮਾਰਕਸ਼ੀਟ ਡਾਊਨਲੋਡ ਕੀਤੀ ਜਾ ਸਕਦੀ ਹੈ। ਮੁੱਖ ਵੈੱਬਸਾਈਟ ਤੋਂ ਇਲਾਵਾ, ਵਿਦਿਆਰਥੀ cisce.org,   digilocker.gov.in,   web.umang.gov.in ਪੋਰਟਲਾਂ ਰਾਹੀਂ ਵੀ ਆਪਣਾ ਨਤੀਜਾ ਦੇਖ ਸਕਦੇ ਹਨ।
 


author

Anmol Tagra

Content Editor

Related News