ਪਿੰਡ ਗੁਰਨੇ ਕਲਾਂ ਤੋਂ ਮਾਨਸਾ ਤੱਕ ਸੜਕ ਦੇ ਕਿਨਾਰੇ ਠੀਕ ਕੀਤੇ ਜਾਣ

Saturday, Sep 29, 2018 - 12:05 PM (IST)

ਪਿੰਡ ਗੁਰਨੇ ਕਲਾਂ ਤੋਂ ਮਾਨਸਾ ਤੱਕ ਸੜਕ ਦੇ ਕਿਨਾਰੇ ਠੀਕ ਕੀਤੇ ਜਾਣ

ਬੁਢਲਾਡਾ (ਮਨਜੀਤ)— ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀਆਂ ਸੜਕਾਂ ਦੀ ਮੁਰੰਮਤ ਕਰਕੇ ਉਨ੍ਹਾਂ ਦੇ ਕਿਨਾਰੇ ਠੀਕ ਕੀਤੇ ਜਾਣ ਤਾਂ ਕਿ ਹਾਦਸੇ ਨਾ ਵਾਪਰਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਗੁਰਨੇ ਕਲਾਂ ਦੇ ਸਰਪੰਚ ਜਗਤਾਰ ਸਿੰਘ ਅਤੇ ਪਿੰਡ ਗੁਰਨੇ ਖੁਰਦ ਸਰਪੰਚ ਗੁਰਸੰਗਤ ਸਿੰਘ ਨੇ ਦੱਸਿਆ ਕਿ ਗੁਰਨੇ ਕਲਾਂ ਤੋਂ ਫਫੜੇ, ਫਫੜੇ ਤੋਂ ਖਿੱਲਣ, ਚਕੇਰੀਆਂ, ਮਾਨਸਾ ਸੜਕ ਉੱਪਰ ਛੋਟੇ-ਛੋਟੇ ਖੱਡਿਆਂ ਨੂੰ ਸਹੀ ਢੰਗ ਨਾਲ ਬੰਦ ਕੀਤਾ ਜਾਵੇ ਅਤੇ ਸੜਕ ਦੇ ਕਿਨਾਰੇ ਬਰਮਾਂ ਵਿਚ ਪਏ ਵੱਡੇ-ਵੱਡੇ ਖੱਡੇ ਮਿੱਟੀ ਪਾ ਕੇ ਠੀਕ ਕੀਤੇ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਸੜਕ ਦੇ ਕਿਨਾਰੇ ਪੌਦੇ ਨਾ-ਮਾਤਰ ਹੀ ਹਨ। ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਲਈ ਪੌਦੇ ਵੀ ਲਾਏ ਜਾਣ।


Related News