ਕੁਨੈੱਕਟ ਐਪ ਫੀਚਰ ਨਾਲ Volkswagen Passat ਦਾ ਨਵਾਂ ਮਾਡਲ ਭਾਰਤ 'ਚ ਲਾਂਚ

10/18/2018 1:08:14 PM

ਆਟੋ ਡੈਸਕ- ਫਾਕਸਵੈਗਨ (Volkswagen) ਨੇ ਆਪਣੀ ਪਸਾਟ (Passat) ਨੂੰ ਐਡਵਾਂਸਡ ਟੈਲੀਮੇਟਿਕਸ ਸਲਿਊਸ਼ਨ ਦੇ ਨਾਲ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ 'ਚ ਫਾਕਸਵੈਗਨ ਕੁਨੈੱਕਟ (Volkswagen Connect) ਐਪ ਵਰਗੇ ਫੀਚਰਸ ਸ਼ਾਮਿਲ ਕੀਤੇ ਗਏ ਹਨ, ਜਿਸ ਦੇ ਨਾਲ ਗਾਹਕ ਆਪਣੇ ਸਮਾਰਟਫੋਨ ਨੂੰ ਕਾਰ ਨਾਲ ਕੁਨੈੱਕਟ ਕਰ ਸਕਣਗੇ। ਫਾਕਸਵੈਗਨ ਨੇ Passat ਨੂੰ ਦੋ ਵੇਰੀਐਂਟਸ 'ਚ ਲਾਂਚ ਕੀਤਾ ਹੈ। ਇਨ੍ਹਾਂ 'ਚ Comfortline ਤੇ Highline trim ਸ਼ਾਮਿਲ ਹੈ। Passat ਦੇ Comfortline ਵੇਰੀਐਂਟ ਦੀ ਕੀਮਤ 25.99 ਲੱਖ ਰੁਪਏ ਹੈ। ਉਥੇ ਹੀ ਹਾਈਲਾਈਨ ਟ੍ਰੀਮ (8ighline trim) ਵੇਰੀਐਂਟ ਦੀ ਕੀਮਤ 28.99 ਲੱਖ ਰੁਪਏ ਹੈ। 

ਕੁਨੈੱਕਟ (Connect) ਐਪ ਦੀ ਮਦਦ ਨਾਲ ਕਾਰ  ਦੇ ਆਨ-ਬੋਰਡ ਡਾਇਗਨੋਸਟਿਕ (OBD) ਪੋਰਟ 'ਤੇ ਲੱਗੇ ਪੱਲਗ-ਐਂਡ-ਪਲੇਅ ਡਾਟਾ ਡੌਂਗਲ ਦੇ ਰਾਹੀਂ ਗਾਹਕ ਆਪਣੀ ਕਾਰ ਨੂੰ ਸਮਾਰਟਫੋਨ ਨਾਲ ਕੁਨੈੱਕਟ ਕਰ ਸਕਣਗੇ। Connect ਐਪ ਦੇ ਇੰਸਟਾਲ ਹੋਣ ਤੋਂ ਬਾਅਦ ਸਮਾਰਟਫੋਨ ਬਲੂਟੁੱਥ ਦੇ ਰਾਹੀਂ ਕੁਨੈੱਕਟ ਹੋ ਜਾਵੇਗਾ। ਇਸ ਤੋਂ ਬਾਅਦ ਯੂਜ਼ਰਸ ਕਈ ਸ਼ਾਨਦਾਰ ਫੀਚਰਸ ਦਾ ਇਸਤੇਮਾਲ ਕਰ ਸਕਣਗੇ। ਇਨ੍ਹਾਂ 'ਚ, ਟ੍ਰਿਪ ਟ੍ਰੈਕਿੰਗ, ਫਿਊਲ ਕਾਸਟ ਮਾਨਿਟਰਿੰਗ, ਡਰਾਈਵਿੰਗ ਬਿਹੇਵਿਅਰ ਜਿਹੇ ਫੀਚਰਸ ਸ਼ਾਮਿਲ ਹਨ।PunjabKesari
ਐਂਡ੍ਰਾਇਡ ਤੇ iOS ਨੂੰ ਕਰੇਗੀ ਸਪੋਰਟ

ਫਾਕਸਵੈਗਨ ਕੁਨੈੱਕਟ ਐਪ ਐਂਡ੍ਰਾਇਡ (Android) ਤੇ iOS ਦੋਵਾਂ ਹੀ ਪਲੇਟਫਾਰਮਸ ਨੂੰ ਸਪੋਰਟ ਕਰੇਗੀ। ਯੂਜ਼ਰ ਇਸ ਨੂੰ ਗੂਗਲ Google Play ਜਾਂ ਐਪ ਸਟੋਰ App Store 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹਨ। ਇਸ ਐਪ ਦੇ ਰਾਹੀਂ ਯੂਜ਼ਰਸ ਲੁਕੇਸ਼ਨ ਸ਼ੇਅਰਿੰਗ ਦੇ ਨਾਲ ਨਾਲ SOS ਕਾਲ ਵੀ ਕਰ ਸਕਣਗੇ।PunjabKesari ਪ੍ਰੀਮੀਅਮ ਫੀਚਰਸ
ਫਾਕਸਵੈਗਨ ਪਸਾਟ 'ਚ ਕਈ ਪ੍ਰੀਮੀਅਮ ਫੀਚਰਸ ਦਿੱਤੇ ਗਏ ਹਨ। ਇਨ੍ਹਾਂ 'ਚ 9-ਏਅਰਬੈਗਸ, ਹਿੱਲ ਸਟਾਰਟ ਅਸਿਸਟ, ਆਟੋ ਹੋਲਡ, 360 ਡਿਗਰੀ ਦੇ ਨਾਲ ਰੀਵਰਸ ਕੈਮਰਾ, ਪਾਰਕ ਅਸਿਸਟ, ਐਪ ਕੁਨੈੱਕਟ, ਨਾਪਾ ਲੈਦਰ ਸੀਟਸ, ਡਾਇਨੈਮਿਕ ਚੇਸੀਸ ਕੰਟਰੋਲ, 3 ਜੋਨ ਆਟੋ ਏ. ਸੀ, ਇਲੈਕਟ੍ਰਿਕ ਨਾਲ ਐਡਜਸਟ ਹੋਣ ਵਾਲੀ ਫਰੰਟ ਸੀਟ, DRLs ਦੇ ਨਾਲ ਫੁੱਲ LED ਹੈੱਡਲੈਂਪਸ, LED ਟੇਲ-ਲੈਂਪਸ ਜਿਹੇ ਫੀਚਰਸ ਸ਼ਾਮਿਲ ਹਨ।PunjabKesari
ਫਾਕਸਵੈਗਨ ਪੈਸੇਂਜਰ ਕਾਰਸ ਦੇ ਡਾਇਰੈਕਟਰ ਨੇ ਕਿਹਾ
ਇਸ ਮੌਕੇ 'ਤੇ ਫਾਕਸਵੈਗਨ ਪੈਸੇਂਜਰ ਕਾਰਸ ਦੇ ਡਾਇਰੈਕਟਰ ਸਟੀਫੇਨ ਨੈਪ ਨੇ ਕਿਹਾ, Volkswagen Passat ਨੂੰ ਇਸ ਤਰ੍ਹਾਂ ਨਾਲ ਬਣਾਇਆ ਗਿਆ ਹੈ ਕਿ ਇਹ ਗਾਹਕਾਂ ਦੀ ਜਿੰਦਗੀ ਨੂੰ ਆਸਾਨ ਬਣਾਏਗੀ। Volkswagen ਨੇ Passat 3onnect ਦੇ ਰਾਹੀਂ ਗਾਹਕਾਂ ਦੀ ਡਰਾਈਵਿੰਗ ਐਕਸਪੀਰਿਅੰਸ ਨੂੰ ਹੋਰ ਸ਼ਾਨਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।


Related News