ਪੁਲਸ ਹੱਥ ਲੱਗੀ ਵੱਡੀ ਸਫਲਤਾ! ਮਾਡਲ ਟਾਊਨ ਫਾਇਰਿੰਗ ਮਾਮਲੇ ''ਚ ਦੋ ਮੁਲਜ਼ਮ ਗ੍ਰਿਫਤਾਰ

Monday, Dec 01, 2025 - 07:35 PM (IST)

ਪੁਲਸ ਹੱਥ ਲੱਗੀ ਵੱਡੀ ਸਫਲਤਾ! ਮਾਡਲ ਟਾਊਨ ਫਾਇਰਿੰਗ ਮਾਮਲੇ ''ਚ ਦੋ ਮੁਲਜ਼ਮ ਗ੍ਰਿਫਤਾਰ

ਜਲੰਧਰ (ਕੁੰਦਨ/ਪੰਕਜ) : ਕਮਿਸ਼ਨਰੇਟ ਪੁਲਸ ਜਲੰਧਰ ਨੇ ਜਿੰਮ ਆਫ ਦ ਗਰਿੱਡ ਨੇੜੇ ਮਾਡਲ ਟਾਊਨ ਜਲੰਧਰ ਵਿੱਚ ਹੋਈ ਫਾਇਰਿੰਗ ਘਟਨਾ ਵਿੱਚ ਸ਼ਾਮਲ ਦੋ ਫਰਾਰ ਦੋਸ਼ੀਆਂ ਨੂੰ 02 ਪਿਸਟਲ .32 ਬੋਰ ਅਤੇ 02 ਜਿੰਦਾ ਰੌਂਦ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਪੁਲਸ ਕਮਿਸ਼ਨਰ ਜਲੰਧਰ ਧੰਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ DCP/Inv ਮਨਪ੍ਰੀਤ ਸਿੰਘ ਢਿੱਲੋਂ, ADCP/Inv ਜੇਅੰਤ ਪੁਰੀ, ADCP-II ਹਰਿੰਦਰ ਸਿੰਘ ਗਿੱਲ ਅਤੇ ACP (D) ਅਮਰਬੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ, ਇੰਚਾਰਜ CIA-ਸਟਾਫ ਅਤੇ ਐੱਸ.ਐੱਚ.ਓ ਬਲਵਿੰਦਰ ਕੁਮਾਰ ਦੀਆਂ ਪੁਲਸ ਟੀਮਾਂ ਵੱਲੋਂ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਮੁਕੱਦਮਾ ਨੰਬਰ 122 ਮਿਤੀ 02.07.2025 ਅ/ਧ 109, 62, 61(2) BNS, 25-54-59 Arms Act ਥਾਣਾ ਡਵੀਜ਼ਨ ਨੰਬਰ 6 ਜਲੰਧਰ ਵਿੱਚ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ਵਿੱਚ ਪੁਲਿਸ ਵੱਲੋਂ ਪਹਿਲਾਂ ਮਿਤੀ 23.07.2025 ਨੂੰ ਭੁਪਿੰਦਰ ਸਿੰਘ ਪੁੱਤਰ ਲੇਟ ਨਿਰਮਲ ਸਿੰਘ ਵਾਸੀ ਗੜੁਪੜ, ਥਾਣਾ ਔੜ, ਜ਼ਿਲ੍ਹਾ SBS ਨਗਰ ਨੂੰ ਗ੍ਰਿਫਤਾਰ ਕਰਕੇ ਉਸ ਤੋਂ 01 ਪਿਸਟਲ .32 ਬੋਰ ਅਤੇ 01 ਜਿੰਦਾ ਰੌਂਦ ਬਰਾਮਦ ਕੀਤਾ ਗਿਆ ਸੀ।

ਮੁੱਕਦਮੇ ਵਿੱਚ ਅੱਗੇ ਕਾਰਵਾਈ ਕਰਦਿਆਂ ਮਿਤੀ 30.11.2025 ਨੂੰ ਖੂਫੀਆ ਸੋਰਸਾਂ ਅਤੇ ਟੈਕਨੀਕਲ ਇਨਪੁੱਟਸ ਦੇ ਅਧਾਰ ਤੇ ਜਲੰਧਰ ਪੁਲਸ ਵੱਲੋਂ ਵਾਰਦਾਤ ਵਿੱਚ ਸ਼ਾਮਲ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਦੀ ਪਛਾਣ ਰੱਜਤ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਫੋਲੜੀਵਾਲ ਥਾਣਾ ਸਦਰ ਜਲੰਧਰ ਅਤੇ ਹਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਫੋਲੜੀਵਾਲ ਥਾਣਾ ਸਦਰ ਜਲੰਧਰ ਵਜੋਂ ਹੋਈ ਹੈ। ਪੁਲਸ ਨੇ ਉਨ੍ਹਾਂ ਤੋਂ 02 ਪਿਸਟਲ .32 ਬੋਰ ਅਤੇ 02 ਜਿੰਦਾ ਰੌਂਦ ਬਰਾਮਦ ਕੀਤੇ ਹਨ।

ਦੋਸ਼ੀ ਰੱਜਤ ਖਿਲਾਫ ਪਹਿਲਾਂ ਤੋਂ 1 ਮੁਕੱਦਮਾ ਅਤੇ ਦੋਸ਼ੀ ਹਰਦੀਪ ਸਿੰਘ ਖਿਲਾਫ 2 ਮੁਕੱਦਮੇ ਦਰਜ ਹਨ। ਗ੍ਰਿਫਤਾਰ ਦੋਸ਼ੀਆਂ ਪੁਲਿਸ ਰਿਮਾਂਡ ‘ਤੇ  ਹਨ ਅਤੇ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।


author

Baljit Singh

Content Editor

Related News