ਨਵੀਂ Suzuki Jimny ਐੱਸ. ਯੂ. ਵੀ. ਸਾਲ 2018 ਤੋਂ ਹੋਵੇਗੀ ਵਿਕਰੀ ਲਈ ਉਪਲੱਬਧ

09/24/2017 2:17:45 PM

ਜਲੰਧਰ- ਸੁਜ਼ੂਕੀ ਆਪਣੀ ਚੌਥੀ ਜਨਰੇਸ਼ਨ ਕਾਰ ਜਿਮਨੀ ਐੱਸ. ਯੂ. ਵੀ ਨੂੰ 2017 ਟੋਕਿਓ ਮੋਟਰ ਸ਼ੋਅ 'ਚ 25 ਅਕਤੂਬਰ ਨੂੰ ਪੇਸ਼ ਕਰਣ ਜਾ ਰਹੀ ਹੈ। ਧਿਆਨ ਯੋਗ ਹੈ ਕੰਪਨੀ ਨੇ ਇਸ ਤੋਂ ਪਹਿਲਾਂ ਇਟਲੀ 'ਚ ਹੋਏ ਬੋਲੋਗਨਾ ਮੋਟਰ ਸ਼ੋਅ ਦੇ ਦੌਰਾਨ ਜਿਮਨੀ ਸ਼ਿਨਸੇਈ ਐਡੀਸ਼ਨ ਨੂੰ ਪੇਸ਼ ਕੀਤਾ ਸੀ। ਭਾਰਤੀ ਬਾਜ਼ਾਰ 'ਚ ਇਹ ਕਾਰ ਸਾਲ 2018 'ਚ ਉਤਾਰੀ ਜਾਵੇਗੀ। ਇਸ ਦੀ ਅਨੁਮਾਨਿਤ ਕੀਮਤ 7 ਤੋਂ 10 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ। ਭਾਰਤ 'ਚ ਲਾਂਚ ਹੋਣ ਤੋ ਬਾਅਦ ਇਸ ਦਾ ਮੁਕਾਬਲਾ ਮਹਿੰਦਰਾ ਬੋਲੇਰੋ ਨਾਲ ਹੋਵੇਗਾ।

ਖਾਸ ਹਨ ਫੀਚਰਸ : 
ਸੁਜ਼ੂਕੀ ਜਿਮਨੀ ਦੇ ਇੰਟੀਰਿਅਰ ਅਤੇ ਐਕਸਟੀਰਿਅਰ ਦੇ ਬਾਰੇ 'ਚ ਕਾਫ਼ੀ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਥ੍ਰੀ ਡੋਰ ਵਾਲੀ ਇਸ ਐੱਸ. ਯੂ. ਵੀ 'ਚ ਫੀਚਰਸ ਦੇ ਤੌਰ 'ਤੇ ਐਕਟੀਰਿਅਰ 'ਚ ਕਾਰ 'ਤੇ ਪ੍ਰਾਇਵੇਸੀ ਗਲਾਸ, ਹੀਟੇਡ ਐਂਡ ਇਲੈਕਟ੍ਰਿਸਿਟੀ ਐਡਜਸਟੇਬਲ ਕਲਰਡ ਡੋਰ ਮਿਰਰਸ, ਬਲੈਕ/ਸਿਲਵਰ ਰੂਫ, ਸਨਰੂਫ ਦਿੱਤਾ ਜਾ ਸਕਦੀ ਹੈ। ਉਥੇ ਹੀ,  ਇਟੀਰਿਅਰ 'ਚ ਨੈਵੀਗੇਸ਼ਨ ਦੇ ਨਾਲ 6.2 ਇੰਚ ਇੰਫੋਟੇਨਮੇਂਟ ਸਿਸਟਮ, ਬਲੂਟੁੱਥ ਅਤੇ ਮਿਰਰਲਿੰਕ, ਲੈਦਰ ਸਟੀਅਰਿੰਗ ਵ੍ਹੀਲ, ਡਿਊਲ ਫ੍ਰੰਟ ਏਅਰਬੈਗਸ, 12S ਅਤੇ “PMS ਜਿਹੇ ਫੀਚਰਸ ਵੀ ਦਿੱਤੇ ਜਾ ਸਕਦੇ ਹਨ।

ਮਿਲੇਗਾ ਬੂਸਟਰਜੈੱਟ ਅਤੇ ਡਿਊਲਜੈੱਟ ਪੈਟਰੋਲ ਇੰਜਣ :
ਇਸ 'ਚ 660cc ਟਰਬੋ-ਪੈਟਰੋਲ, 1.0 ਲਿਟਰ ਬੂਸਟਰਜੈੱਟ ਪੈਟਰੋਲ ਅਤੇ 1.2 ਲਿਟਰ ਡਿਊਲਜੈੱਟ ਪੈਟਰੋਲ ਮੋਟਰ ਇੰਜਣ ਦਿੱਤਾ ਜਾ ਸਕਦਾ ਹੈ। ਇਹ ਇੰਜਣ ਮੈਨੂਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਹੋ ਸਕਦਾ ਹੈ। ਡੀਜ਼ਲ ਵੇਰੀਅੰਟ ਦੇ ਬਾਰੇ 'ਚ ਅਜੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਭਾਰਤ 'ਚ ਇਸ ਕਾਰ ਦਾ ਪ੍ਰੋਡਕਸ਼ਨ ਸੁਜ਼ੂਕੀ ਦੇ ਗੁਜਰਾਤ ਪਲਾਂਟ 'ਚ ਹੋ ਸਕਦਾ ਹੈ। 


Related News