ਹੁਣ ਹੋਰ ਵੀ ਜ਼ਿਆਦਾ ਦਮਦਾਰ ਇੰਜਣ ਵਾਲੀ ਐਕਸ ਯੂ ਵੀ 500 ਲਿਆਵੇਗੀ ਮਹਿੰਦਰਾ
Saturday, Jun 10, 2017 - 06:19 PM (IST)

ਜਲੰਧਰ : ਮਹਿੰਦਰਾ ਐਂਡ ਮਹਿੰਦਰਾ ਛੇਤੀ ਹੀ ਹੋਰ ਵੀ ਜ਼ਿਆਦਾ ਪਾਵਰਫੁੱਲ ਇੰਜਣ ਵਾਲੀ ਐਕਸ. ਯੂ. ਵੀ. 500 ਬਾਜ਼ਾਰ 'ਚ ਉਤਾਰਨ ਦੀ ਤਿਆਰੀ ਲਗਭਗ ਪੁਰੀ ਕਰ ਚੁੱਕੀ ਹੈ। ਕੰਪਨੀ ਇਸ ਕਾਰ ਨੂੰ ਇਸ ਸਾਲ ਦੇ ਅੰਤ ਤੱਕ ਲਾਂਚ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਨਵੀਂ ਮਹਿੰਦਰਾ ਐਕਸ. ਯੂ. ਵੀ 500 ਪੁਰਾਣੀ ਦੇ ਮੁਕਾਬਲੇ 30 ਬੀ. ਐੱਚ .ਪੀ ਪਾਵਰ ਜਨਰੇਟ ਕਰੇਗੀ। ਦੱਸ ਦਈਏ ਕਿ ਨਵੀਂ ਕਾਰ 170 ਬੀ. ਐੱਚ. ਪੀ ਪਾਵਰ ਅਤੇ 350 ਐੱਨ. ਐੱਮ ਟਾਰਕ ਜਨਰੇਟ ਕਰੇਗੀ ਉਥੇ ਹੀ, ਅਜੇ ਵਿਕ ਰਹੀ ਐੱਕਸ ਯੂ. ਵੀ 140 ਬੀ. ਐੱਚ. ਪੀ ਪਾਵਰ ਵਾਲੀ ਹੈ ਜੋ 330 ਐੱਨ. ਐੱਮ ਟਾਰਕ ਜਨਰੇਟ ਕਰਦੀ ਹੈ। ਪਾਵਰ ਅਤੇ ਕਾਰ ਦੀ ਰਫਤਾਰ ਤਾਂ ਵਧੇਗੀ ਪਰ ਇਸ ਦੀ ਮਾਇਲੇਜ 'ਚ ਵੀ ਮਾਮੂਲੀ ਗਿਰਾਵਟ ਆਵੇਗੀ।