ਆਦਿਤਿਆ ਤਕਿਆਰ ਮੁੜ ਚੁਣੇ ਗਏ ਏ. ਬੀ. ਵੀ. ਪੀ. ਦੇ ਰਾਸ਼ਟਰੀ ਮੰਤਰੀ
Tuesday, Dec 02, 2025 - 06:43 PM (IST)
ਜਲੰਧਰ (ਵਿਸ਼ੇਸ਼)- ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ. ਬੀ. ਵੀ. ਪੀ.) ਨੇ 28 ਤੋਂ 30 ਨਵੰਬਰ ਤੱਕ ਦੇਹਰਾਦੂਨ ਵਿਚ ਆਯੋਜਿਤ ਆਪਣੇ 71ਵੇਂ ਰਾਸ਼ਟਰੀ ਸੰਮੇਲਨ ਦੌਰਾਨ ਆਦਿਤਿਆ ਤਕਿਆਰ ਨੂੰ ਰਾਸ਼ਟਰੀ ਮੰਤਰੀ ਵਜੋਂ ਦੁਬਾਰਾ ਚੁਣੇ ਜਾਣ ਦਾ ਐਲਾਨ ਕੀਤਾ। ਸੰਮੇਲਨ ’ਚ ਦੇਸ਼ ਭਰ ਦੇ ਡੈਲੀਗੇਟਾਂ ਨੇ ਸ਼ਿਰਕਤ ਕੀਤੀ।
ਆਦਿਤਿਆ ਤਕਿਆਰ ਦੀ ਮੁੜ ਚੋਣ ਨੂੰ ਉਨ੍ਹਾਂ ਦੀ ਅਗਵਾਈ, ਸਮਰਪਣ ਅਤੇ ਸੰਗਠਨ ਵਿਚ ਪ੍ਰਭਾਵਸ਼ਾਲੀ ਯੋਗਦਾਨ ਦੀ ਮਜ਼ਬੂਤ ਪੁਸ਼ਟੀ ਵਜੋਂ ਦੇਖਿਆ ਜਾ ਰਿਹਾ ਹੈ। ਆਪਣੇ ਪਿਛਲੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿਚ ਏ. ਬੀ. ਵੀ. ਪੀ. ਦੀ ਪਹਿਲੀ ਪ੍ਰਮੁੱਖ ਜਿੱਤ ਹਾਸਲ ਕਰਨ ਵਿਚ ਮੁੱਖ ਭੂਮਿਕਾ ਨਿਭਾਈ। ਇਕ ਮੀਲ ਪੱਥਰ, ਜਿਸ ਨੇ ਖੇਤਰ ਵਿਚ ਸੰਗਠਨ ਦੀ ਮੌਜੂਦਗੀ ਨੂੰ ਮਹੱਤਵਪੂਰਨ ਤੌਰ ’ਤੇ ਮਜ਼ਬੂਤ ਕੀਤਾ।
