ਮਰੂਤੀ ਸੁਜ਼ੂਕੀ ਜਲਦ ਹੀ ਲਾਂਚ ਕਰੇਗੀ ਕਰਾਸ-ਹੈਚਬੈਕ Celerio X

Wednesday, Sep 27, 2017 - 06:12 PM (IST)

ਮਰੂਤੀ ਸੁਜ਼ੂਕੀ ਜਲਦ ਹੀ ਲਾਂਚ ਕਰੇਗੀ ਕਰਾਸ-ਹੈਚਬੈਕ Celerio X

ਜਲੰਧਰ- ਕੁਝ ਸਾਲ ਪਹਿਲਾਂ ਲਾਂਚ ਹੋਈ ਮਾਰੂਤੀ ਸੁਜ਼ੁਕੀ ਸਲੇਰੀਓ ਲਗਾਤਾਰ ਭਾਰਤ ਦੀ ਬੈਸਟ ਸੈਲਿੰਗ ਕਾਰਾਂ 'ਚੋਂ ਇਕ ਬਣੀ ਹੋਈ ਹੈ। ਭਾਰਤ ਦੀ ਸਭ ਤੋਂ ਵੱਡੀ ਕਾਰਮੇਕਰ ਕੰਪਨੀ ਦੀ ਇਹ ਪਹਿਲੀ ਕਾਰ ਸੀ ਜਿਸ ਨੂੰ ਏ. ਐਮ. ਟੀ ਆਪਸ਼ਨ ਦੇ ਨਾਲ ਲਾਂਚ ਕੀਤਾ ਗਿਆ ਸੀ। ਮਾਰੂਤੀ ਨੇ ਇਸ ਕਾਰ ਦੇ ਏ. ਐੱਮ. ਟੀ ਨੂੰ ਏ. ਜੀ. ਐੱਸ ਕਾਰ ਨਾਮ ਦਿੱਤਾ ਜਿਸ ਦਾ ਮਤਲਬ ਆਟੋ ਗਿਅਰ ਸ਼ਿਫਟ ਹੈ ਇਸ ਵੇਰੀਐਂਟ ਨੂੰ 2 ਸਿਲੇਂਡਰ ਵਾਲੇ ਡੀਜ਼ਲ ਇੰਜਣ ਦੇ ਨਾਲ ਲਾਂਚ ਕੀਤਾ ਗਿਆ ਸੀ। ਹੁਣ ਕੰਪਨੀ ਇਸ ਕਾਰ ਨੂੰ ਵੱਡੇ ਬਦਲਾਵਾਂ ਦੇ ਨਾਲ ਦੁਬਾਰਾ ਮਾਰਕੀਟ 'ਚ ਲਾਂਚ ਕਰਣ ਜਾ ਰਹੀ ਹੈ। ਸਲੇਰੀਓ ਐਕਸ 'ਚ ਮਾਰੂਤੀ ਸੁਜ਼ੁਕੀ ਨੇ ਨਵੀਂ ਕਰਾਸਓਵਰ ਵਰਗੀ ਡਿਜ਼ਾਇਨ ਦਿੱਤੀ ਹੈ। ਕੰਪਨੀ ਹੁਣ ਇਸ ਕਾਰ ਨੂੰ ਕਰਾਸ-ਹੈਚਬੈਕ ਸੈਗਮੇਂਟ 'ਚ ਲੈ ਆਈ ਹੈ ਜਿੱਥੇ ਇਸ ਤੋਂ ਮੁਕਾਬਲਾ ਕਰਨ ਲਈ ਕੋਈ ਕਾਰ ਨਹੀਂ ਹੈ। ਦੱਸ ਦਈਏ ਕਿ ਮਾਰੂਤੀ ਇਸ ਕਾਰ ਨੂੰ ਭਾਰਤ 'ਚ 4 ਅਕਤੂਬਰ 2017 ਨੂੰ ਲਾਂਚ ਕਰ ਸਕਦੀ ਹੈ।

ਕੰਪਨੀ ਨੇ ਇਸ ਕਾਰ 'ਚ ਪਲਾਸਟਿਕ ਕਲੈਡਿੰਗ ਦਿੱਤੀ ਹੈ ਜੋ ਕਾਰ ਦੇ ਚਾਰੇ ਪਾਸੇ ਲਗਾਈ ਗਈ ਹੈ। ਸਾਈਡ ਸਕਰਟ ਅਤੇ ਵ੍ਹੀਲ ਆਰਕ ਦੇ ਨਾਲ ਇਸ ਕਾਰ 'ਚ ਸਿਲਵਰ ਫਿਨੀਸ਼ ਵਾਲਾ ਨਵਾਂ ਬੰਪਰ ਦਿੱਤਾ ਗਿਆ ਹੈ। ਸਲੇਰੀਓ ਐਕਸ ਕਰਾਸ-ਹੈਚਬੈਕ ਦੀ ਅਪਡੇਟਡ ਲੁੱਕ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਕੰਪਨੀ ਨੇ ਇਸ ਕਾਰ 'ਚ ਨਵੇਂ ਵ੍ਹੀਲਸ ਵੀ ਲਗਾਏ ਹਨ।

ਭਾਰਤ 'ਚ ਗਾਹਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈਚਬੈਕ 'ਚ ਰੇਨੋ ਕਵਿੱਡ ਨੇ ਵਖਾਇਆ ਸੀ ਕਿ ਐੱਸ. ਯੂ. ਵੀ. ਸਟਾਇਲ ਦੇ ਨਾਲ ਛੋਟੀ ਕਾਰ ਵੀ ਚੰਗੀ ਲਗਦੀ ਹੈ ਅਤੇ ਪਾਪੂਲਰ ਵੀ ਹੁੰਦੀ ਹੈ। ਮਾਰੂਤੀ ਨੇ ਵੀ ਹੁਣ ਆਪਣੀ ਕਾਰ ਨੂੰ ਬਿਹਤਰੀਨ ਕਰਾਸਓਵਰ ਲੁੱਕ ਦੇ ਨਾਲ ਬਾਜ਼ਾਰ 'ਚ ਉਤਾਰਣ ਦਾ ਪਲਾਨ ਬਣਾਇਆ ਹੈ, ਹਾਲਾਂਕਿ ਕੰਪਨੀ ਨੇ ਸੇਲੇਰੀਓ ਦੇ ਇੰਜਣ 'ਚ ਕੋਈ ਬਦਲਾਵ ਨਹੀਂ ਕੀਤਾ ਹੈ। ਇਸ ਅਪਡੇਟ ਨਾਲ ਕਾਰ ਨੂੰ ਤਿਓਹਾਰਾਂ ਦੇ ਸੀਜ਼ਨ 'ਚ ਇਕ ਰੀਫ੍ਰੇਸ਼ ਲੁੱਕ ਜਰੂਰ ਮਿਲ ਗਈ ਹੈ।


Related News