ਪੰਜਾਬ ''ਚ ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, 28 ਤੇ 29 ਮਾਰਚ ਨੂੰ ਵੀ ਬੰਦ ਰਹੇਗੀ ਬੱਤੀ

Thursday, Mar 26, 2026 - 07:46 PM (IST)

ਪੰਜਾਬ ''ਚ ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, 28 ਤੇ 29 ਮਾਰਚ ਨੂੰ ਵੀ ਬੰਦ ਰਹੇਗੀ ਬੱਤੀ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕੁਝ ਇਲਾਕਿਆਂ ਵਿਚ ਸ਼ੁੱਕਰਵਾਰ ਨੂੰ ਜ਼ਰੂਰੀ ਸਪਲਾਈ ਦੇ ਮੱਦੇਨਜ਼ਰ ਬਿਜਲੀ ਦਾ ਕੱਟ ਲੱਗਣ ਜਾ ਰਿਹਾ ਹੈ। ਇਸ ਦੌਰਾਨ ਕੁਝ ਇਲਾਕਿਆਂ ਵਿਚ 9 ਘੰਟਿਆਂ ਤਕ ਬਿਜਲੀ ਸਪਲਾਈ ਪ੍ਰਭਾਵਿਤ ਰਹਿ ਸਕਦੀ ਹੈ। ਇਸ ਸਬੰਧੀ ਪਾਵਰਕਾਮ ਵੱਲੋਂ ਲੋਕਾਂ ਨੂੰ ਅਗਾਊਂ ਸੂਚਨਾ ਵੀ ਦੇ ਦਿੱਤੀ ਗਈ ਹੈ। 

ਮਾਨਸਾ (ਮਨਜੀਤ ਕੌਰ)- 66 KV ਗਰਿੱਡ ਦਲੇਲ ਸਿੰਘ ਵਾਲਾ ਤੋਂ ਚਲਦੇ 11 ਕੇਵੀ ਕੋਟ ਲੱਲੂ, UPS ਅਤੇ ਚਕੇਰੀਆਂ ਏਪੀ ਫੀਡਰ ਦੀ ਸਪਲਾਈ 27 ਮਾਰਚ ਨੂੰ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਨਵਾਂ ਪਾਵਰ ਟ੍ਰਾਂਸਫਾਰਮਰ ਰੱਖੇ ਜਾਣ ਸੰਬੰਧੀ ਕੰਮ ਚੱਲਣ ਕਾਰਨ ਬੰਦ ਰਹੇਗੀ ਜਿਸ ਨਾਲ ਇਸ ਸਬ ਡਵੀਜ਼ਨ ਅਧੀਨ ਪੈਂਦੇ ਪਿੰਡ ਚਕੇਰੀਆਂ ਦੀ ਵੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਐੱਸ.ਡੀ.ਓ. ਸ਼ਹਿਰੀ ਸਬ ਡਵੀਜ਼ਨ ਮਾਨਸਾ ਇੰਜੀਨੀਅਰ ਵੀਰਦਵਿੰਦਰ ਸਿੰਘ ਬਰਾੜ ਅਤੇ ਇੰਜੀਨੀਅਰ ਬਲਜਿੰਦਰ ਸਿੰਘ ਜੇ.ਈ. ਨੇ ਦਿੱਤੀ।

ਨਵਾਂਸ਼ਹਿਰ (ਤ੍ਰਿਪਾਠੀ)- ਸਹਾਇਕ ਕਾਰਜਕਾਰੀ ਇੰਜੀਨੀਅਰ ਦਿਹਾਤੀ ਉਪ ਮੰਡਲ ਨਵਾਂਸ਼ਹਿਰ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ 66 ਕੇ.ਵੀ. ਸਬ ਸਟੇਸ਼ਨ ਭੀਣ ਤੋਂ ਚੱਲਦੇ 11 ਕੇ.ਵੀ ਫੀਡਰ ਗੁਜਰਪੁਰ ਯੂ.ਪੀ.ਐੱਸ. ’ਤੇ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਰੱਖ-ਰਖਾਅ ਲਈ 27 ਮਾਰਚ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਇਸ ਫੀਡਰ ਅਧੀਨ ਪੈਂਦੇ ਪਿੰਡ ਮਹਾਲੋ, ਗੁੱਜਰਪੁਰ, ਅਲੀਪੁਰ, ਗੋਲੇਵਾਲ, ਅਲਾਚੌਰ, ਮਹਿੰਦੀਪੁਰ ਪ੍ਰਭਾਵਿਤ ਹੋਣਗੇ।

ਸ਼ੇਰਪੁਰ (ਸਿੰਗਲਾ)- ਪਾਵਰਕਾਮ ਸ਼ੇਰਪੁਰ ਦੇ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27 ਮਾਰਚ ਨੂੰ 66 ਕੇ. ਵੀ. ਗਰਿੱਡ ਖੇੜੀ ਵਿਖੇ ਜ਼ਰੂਰੀ ਮੁਰੰਮਤ ਲਈ 11 ਕੇ. ਵੀ. ਬਾਜਵਾ ਯੂ.ਪੀ. ਐੱਸ. ਫੀਡਰ ਅਤੇ 11 ਕੇ. ਵੀ. ਖੇੜੀ ਕੈਟਾਗਿਰੀ-1 ਫੀਡਰ ਦੀ ਸਪਲਾਈ ਸਵੇਰੇ 9:30 ਤੋਂ ਸ਼ਾਮ 5:00 ਵਜੇ ਤੱਕ ਬੰਦ ਰਹੇਗੀ, ਜਿਸ ਨਾਲ ਖੇੜੀ ਕਲਾਂ, ਖੇੜੀ ਖੁਰਦ ਅਤੇ ਈਨਾ ਬਾਜਵਾ ਦੀ 24 ਘੰਟੇ ਵਾਲੀ ਸਪਲਾਈ ਬੰਦ ਰਹੇਗੀ ਅਤੇ ਨਾਲ ਹੀ 66 ਕੇ. ਵੀ. ਗਰਿੱਡ ਖੇੜੀ ਤੋਂ ਚਲਦੀ ਸਾਰੀ ਖੇਤਾਂ ਵਾਲੀ ਸਪਲਾਈ ਵੀ ਬੰਦ ਰਹੇਗੀ।

ਭੋਗਪੁਰ (ਰਾਣਾ ਭੋਗਪੁਰੀਆ)- 132 ਕੇ ਵੀ ਸਬ ਸਟੇਸ਼ਨ ਤੋ ਚਲਦੇ ਖਰਦੇਹੜ ਯੂਪੀਐਸ ਫੀਡਰ ਦੀ ਜਰੂਰੀ ਮੁਰੰਮਤ ਕਰਕੇ ਅੱਜ ਮਿਤੀ 27 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਕਾਰਨ ਪਿੰਡ ਸਨੌਰਾ, ਢੱਡਾ ,ਚਮਿਆਰੀ ,ਮਾਧੋਪੁਰ ,ਬਗਿਆੜੀ, ਰਾਸਤਗੋ, ਭੱਟੀਆਂ ,ਖਰਲ ਕਲਾ, ਕੁਰੇਸ਼ੀਆ, ਮੋਗਾ ,ਭੂੰਦੀਆ, ਜੰਡੀਰਾਂ, ਬਿਨਪਾਲਕੇ, ਨੰਗਲ ਅਰਾਈਆਂ ਅਤੇ  ਨੰਗਲ ਖੁਰਦ ਆਦਿ ਪਿੰਡ ਪ੍ਰਭਾਵਿਤ ਹੋਣਗੇ ।ਖਪਤਕਾਰ ਵੀਰ ਸਹਿਯੋਗ ਕਰਨ ।ਇਹ ਜਾਣਕਾਰੀ ਪ੍ਰੈਸ ਨੂੰ ਸਹਾਇਕ ਕਾਰਜਕਾਰੀ ਇੰਜੀਨੀਅਰ ਗਗਨਦੀਪ ਸਿੰਘ ਵਲੋਂ ਦਿੱਤੀ ਗਈ।

ਟਾਂਡਾ ਉੜਮੁੜ (ਮੋਮੀ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਧੀਨ ਚੱਲਦੇ 11 ਕੇ. ਵੀ. ਫੀਡਰ ਮਾਡਲ ਟਾਊਨ ਦੀ ਜ਼ਰੂਰੀ ਮੁਰੰਮਤ ਕਰ ਕੇ 27 ਮਾਰਚ ਨੂੰ ਵੱਖ-ਵੱਖ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ-ਡਵੀਜ਼ਨ ਸ਼ਹਿਰੀ ਟਾਂਡਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਦੇ ਚਲਦਿਆਂ 27 ਮਾਰਚ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪਿੰਡ ਫੌਜੀ ਕਾਲੋਨੀ ਮਾਡਲ ਟਾਊਨ , ਮੂਨਕ ਕਲਾਂ ,ਮੂਨਕ ਖੁਰਦ, ਬੋਲੇਵਾਲ ਪਲਾਹ ਚੱਕ, ਕੁਰਾਲਾ, ਕਦਾਰੀ ਚੱਕ, ਕੋਟਲੀ ਜੰਡ, ਸਹਿਬਾਜ਼ਪੁਰ ਤਿਹਾੜੇ ਕੋਠੇ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਉਨ੍ਹਾਂ ਨੇ ਬਿਜਲੀ ਬੰਦ ਦੀ ਸਪਲਾਈ ਦੌਰਾਨ ਖਪਤਕਾਰਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ।

ਇਸੇ ਤਰ੍ਹਾਂ ਹੀ ਪੰਜਾਬ ਪਾਵਰ ਕਾਮ ਕਾਰਪੋਰੇਸ਼ਨ ਅਧੀਨ ਚਲਦੇ ਸਬ ਅਰਬਨ 66 ਕੇ. ਵੀ. ਸਬ-ਸਟੇਸ਼ਨ ਕਲਾ ’ਚ ਰਿਪੇਅਰ ਦੇ ਕਾਰਨ 27 ਮਾਰਚ ਨੂੰ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਟਾਂਡਾ ਸੁਖਵੰਤ ਸਿੰਘ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਦੇ ਕਾਰਨ 66 ਕੇ. ਵੀ. ਸਬ ਸਟੇਸ਼ਨ ਖੁਣ ਖੁਣ ਕਲਾਂ ਤੋਂ ਚਲਦੇ ਸਾਰੇ ਹੀ ਏ. ਪੀ. ਫੀਡਰ ਘਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

28 ਅਤੇ 29 ਨੂੰ ਵੀ ਬਿਜਲੀ ਸਪਲਾਈ ਰਹੇਗੀ ਬੰਦ

ਬੰਗਾ (ਰਾਕੇਸ਼ ਅਰੋੜਾ)- ਸਹਾਇਕ ਕਾਰਜਕਾਰੀ ਇੰਜੀਨੀਅਰ ਪਾਵਰਕਾਮ ਉਪ ਮੰਡਲ ਸ਼ਹਿਰੀ ਬੰਗਾ ਨੇ ਪ੍ਰੈੱਸ ਦੇ ਨਾਂ ’ਤੇ ਇਕ ਪੱਤਰ ਜਾਰੀ ਕਰ ਕੇ ਦੱਸਿਆ ਕਿ 220 ਕੇ.ਵੀ. ਸਬ ਸਟੇਸ਼ਨ ਬੰਗਾ ਵਿਖੇ 11 ਕੇ.ਵੀ. ਫੀਡਰਾਂ ਦੀਆਂ ਤਾਰਾਂ ਬਦਲੀ ਕਰਨ ਕਰ ਕੇ 220 ਕੇ. ਵੀ. ਸਬ ਸਟੇਸ਼ਨ ਬੰਗਾ ਤੋਂ ਚਲਦੇ 11 ਕੇ.ਵੀ. ਫੀਡਰ ਸ਼ਹਿਰੀ ਨੰਬਰ 2, 11 ਕੇ. ਵੀ. ਫੀਡਰ ਸ਼ਹਿਰੀ ਨੰਬਰ 1, 11 ਕੇ.ਵੀ. ਫੀਡਰ ਸ਼ਹਿਰੀ ਨੰਬਰ 3, ਦੀ ਬਿਜਲੀ ਸਪਲਾਈ 28 ਮਾਰਚ ਅਤੇ 29 ਮਾਰਚ ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਜਿਸ ਕਾਰਨ ਇਸ ਅਧੀਨ ਆਉਣ ਵਾਲੇ ਏਰੀਏ ਮੁਹੱਲਾ ਮੁਕਤਪੁਰਾ, ਝਿੱਕਾ ਰੋਡ, ਜੈਨ ਕਾਲੋਨੀ ,ਕਜਲਾ ਰੋਡ, ਬੰਗਾ ਸ਼ਹਿਰ, ਜੀਂਦੋਵਾਲ, ਗੁਰੂ ਨਾਨਕ ਨਗਰ, ਨਵਾਂਸ਼ਹਿਰ ਰੋਡ, ਚਰਨ ਕੰਵਲ ਰੋਡ, ਰੇਲਵੇ ਰੋਡ, ਮੁਕੰਦਪੁਰ ਰੋਡ, ਪ੍ਰੀਤ ਨਗਰ ਐਮਸੀ ਕਲੋਨੀ ਨਿਊ ਗਾਂਧੀ ਨਗਰ , ਜਗਦੰਬੇ ਰਾਈਸ ਮਿਲ, ਡੈਰਿਕ ਸਕੂਲ, ਗੜ੍ਹਸ਼ੰਕਰ ਰੋਡ ਮੇਨ ਰੋਡ ਰੇਲਵੇ ਰੋਡ ,ਸਿਟੀ ਥਾਣਾ ਬੰਗਾ, ਸੰਚਾਲੀ ਬਾਜ਼ਾਰ, ਮੁਕੰਦਪੁਰ ਰੋਡ ਸੋਤਰਾਂ ਰੋਡ, ਮੁਹੱਲਾ ਸਿੱਧ ,ਐੱਮ. ਸੀ. ਕਾਲੋਨੀ ਅਤੇ ਇਨ੍ਹਾਂ ਦੇ ਨਾਲ ਲੱਗਦੇ ਹੋਰ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।


author

Rakesh

Content Editor

Related News